ਵਿੱਤ ਮੰਤਰਾਲਾ
6 ਸਤੰਬਰ, 2024 ਨੂੰ ਟੋਕੀਓ ਵਿੱਚ ਦੂਸਰਾ ਭਾਰਤ-ਜਾਪਾਨ ਵਿੱਤ ਸੰਵਾਦ ਆਯੋਜਿਤ ਕੀਤਾ ਗਿਆ
ਭਾਰਤ-ਜਾਪਾਨ ਵਿੱਤੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚਰਚਾ ਜਾਰੀ ਰੱਖਣ ‘ਤੇ ਸਹਿਮਤ ਹੋਏ
प्रविष्टि तिथि:
09 SEP 2024 1:50PM by PIB Chandigarh
ਜਾਪਾਨ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿੱਤ ਉਪ ਮੰਤਰੀ ਸ਼੍ਰੀ ਅਤਸੁਸ਼ੀ ਮਿਮੁਰਾ ਅਤੇ ਭਾਰਤ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਦੇ ਸਕੱਤਰ ਸ਼੍ਰੀ ਅਜੈ ਸੇਠ ਨੇ 6 ਸਤੰਬਰ 2024 ਨੂੰ ਟੋਕੀਓ ਵਿੱਚ ਦੂਸਰੇ ਭਾਰਤ-ਜਾਪਾਨ ਵਿੱਤ ਸੰਵਾਦ ਵਿੱਚ ਹਿੱਸਾ ਲਿਆ।

ਜਾਪਾਨੀ ਵਫ਼ਦ ਵਿੱਚ ਵਿੱਤ ਮੰਤਰਾਲਾ ਅਤੇ ਵਿੱਤੀ ਸੇਵਾ ਏਜੰਸੀ ਦੇ ਪ੍ਰਤੀਨਿਧੀ ਸ਼ਾਮਲ ਸਨ। ਚਰਚਾ ਵਿੱਚ ਭਾਰਤੀ ਧਿਰ ਤੋਂ ਵਿੱਤ ਮੰਤਰਾਲਾ, ਭਾਰਤੀ ਰਿਜ਼ਰਵ ਬੈਂਕ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਪੈਨਸ਼ਨ ਫੰਡ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ, ਭਾਰਤੀ ਬੀਮਾ ਰੈਗੂਲੇਟਰੀ ਅਤੇ ਡਿਵੈਲਪਮੈਂਟ ਰੈਗੂਲੇਟਰੀ ਅਤੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਪ੍ਰਤੀਭਾਗੀਆਂ ਨੇ ਦੋਹਾਂ ਦੇਸ਼ਾਂ ਦੀ ਵਿਆਪਕ ਆਰਥਿਕ ਸਥਿਤੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਹੋਰ ਦੇਸ਼ਾਂ ਵਿੱਚ ਸਹਿਯੋਗ, ਦੁਵੱਲੇ ਸਹਿਯੋਗ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਤੀਭਾਗੀਆਂ ਨੇ ਰੈਗੂਲੇਸ਼ਨ ਅਤੇ ਨਿਗਰਾਨੀ, ਵਿੱਤੀ ਡਿਜੀਟਲਾਈਜ਼ੇਸ਼ਨ, ਨਾਲ ਹੀ ਦੋਹਾਂ ਦੇਸ਼ਾਂ ਵਿੱਚ ਹੋਰ ਨੀਤੀਗਤ ਪਹਿਲਾਂ ਸਮੇਤ ਵਿੱਤੀ ਖੇਤਰ ਦੇ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਤੀਭਾਗੀਆਂ ਦੇ ਨਾਲ ਜਾਪਾਨ ਦੇ ਵਿੱਤੀ ਸੇਵਾ ਉਦਯੋਗ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ, ਜਿਸ ਵਿੱਚ ਭਾਰਤ ਵਿੱਚ ਨਿਵੇਸ਼ ਦੇ ਅਤੇ ਵਿਸਤਾਰ ਦੀ ਦਿਸ਼ਾ ਵਿੱਚ ਵੱਖ-ਵੱਖ ਵਿੱਤੀ ਰੈਗੂਲੇਟਰੀ ਮੁੱਦਿਆਂ ‘ਤੇ ਚਰਚਾ ਕੀਤੀ ਗਈ।

ਦੋਹਾਂ ਧਿਰਾਂ ਨੇ ਵਿੱਤੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਚਰਚਾ ਜਾਰੀ ਰੱਖਣ ‘ਤੇ ਸਹਿਮਤੀ ਜਤਾਈ ਅਤੇ ਨਵੀਂ ਦਿੱਲੀ ਵਿੱਚ ਵਾਰਤਾ ਦੇ ਅਗਲੇ ਦੌਰ ਦੇ ਆਯੋਜਨ ‘ਤੇ ਵਿਚਾਰ-ਵਟਾਂਦਰਾ ਕਰਨ ‘ਤੇ ਸਹਿਮਤੀ ਜਤਾਈ।
****
ਐੱਨਬੀ/ਕੇਐੱਮਐੱਨ
(रिलीज़ आईडी: 2053166)
आगंतुक पटल : 87