ਗ੍ਰਹਿ ਮੰਤਰਾਲਾ
ਪਦਮ ਪੁਰਸਕਾਰ-2025 ਲਈ ਨਾਮਜ਼ਾਦਗੀਆਂ 15 ਸਤੰਬਰ, 2024 ਤੱਕ ਖੁੱਲ੍ਹੀਆਂ
Posted On:
03 SEP 2024 2:48PM by PIB Chandigarh
ਗਣਤੰਤਰ ਦਿਵਸ, 2025 ਦੇ ਮੌਕੇ ‘ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰ 2025 ਲਈ ਨਾਮਜ਼ਦਗੀਆਂ/ਸਿਫਾਰਿਸ਼ਾਂ 01 ਮਈ, 2024 ਤੱਕ ਸ਼ੁਰੂ ਹੋ ਚੁੱਕੀਆਂ ਹਨ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਅੰਤਿਮ ਮਿਤੀ 15 ਸਤੰਬਰ, 2024 ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ ਸਿਫਾਰਿਸ਼ਾਂ ਸਿਰਫ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ‘ਤੇ ਔਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ ।
ਪਦਮ ਪੁਰਸਕਾਰ ਅਰਥਾਤ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚ ਸ਼ਾਮਲ ਹਨ। ਸਾਲ 1954 ਵਿੱਚ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤਾ ਜਾਂਦਾ ਹੈ। ਇਹ ਪੁਰਸਕਾਰ ‘ਵਿਸ਼ਿਸ਼ਟ ਕਾਰਜ’ ਨੂੰ ਮਾਨਤਾ ਦੇਣ ਲਈ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਕਲਾ, ਸਾਹਿਤ ਅਤੇ ਸਿੱਖਿਆ, ਖੇਡ, ਚਿਕਿਤਸਾ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਲੋਕ ਕਾਰਜ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ ਆਦਿ ਜਿਹੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਣ ਉਪਲਬਧੀਆਂ / ਸੇਵਾ ਲਈ ਦਿੱਤੇ ਜਾਂਦੇ ਹਨ।
ਸਾਰੇ ਵਿਅਕਤੀ ਜਾਤੀ,ਕਾਰੋਬਾਰ, ਸਥਿਤੀ ਜਾਂ ਲਿੰਗ ਦੇ ਭੇਦਭਾਵ ਦੇ ਬਿਨਾਂ ਇਨ੍ਹਾਂ ਪੁਰਸਕਾਰਾਂ ਲਈ ਪਾਤਰ ਹੈ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਜਨਤਕ ਖੇਤਰ ਦੇ ਉਪਕ੍ਰਮਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਸਹਿਤ ਸਰਕਾਰੀ ਕਰਮਚਾਰੀ ਪਦਮ ਪੁਰਸਕਾਰਾਂ ਲਈ ਯੋਗ ਨਹੀਂ ਹਨ।
ਸਰਕਾਰ ਪਦਮ ਪੁਰਸਕਾਰਾਂ ਨੂੰ ‘ਲੋਕਾਂ ਦੇ ਪਦਮ’ ਵਿੱਚ ਬਦਲਣ ਲਈ ਪ੍ਰਤੀਬੱਧ ਹੈ। ਇਸ ਲਈ, ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਆਪ ਨਾਮਜ਼ਦਗੀ ਸਹਿਤ ਨਾਮਜ਼ਦਗੀਆਂ/ ਸਿਫਾਰਿਸ਼ਾਂ ਕਰੇ। ਮਹਿਲਾਵਾਂ, ਸਮਾਜ ਦੇ ਕਮਜੋਰ ਵਰਗਾਂ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ, ਦਿੱਵਿਯਾਂਗ ਵਿਅਕਤੀਆਂ ਵਿੱਚੋਂ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਠੋਸ ਪ੍ਰਯਾਸ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੀ ਉਤਕ੍ਰਿਸ਼ਟਤਾ ਅਤੇ ਉਪਲਬਧੀਆਂ ਅਸਲ ਵਿੱਚ ਮਾਨਤਾ ਦੇ ਯੋਗ ਹਨ ਅਤੇ ਜੋ ਸਮਾਜ ਲਈ ਨਿਸੁਆਰਥ ਸੇਵਾ ਕਰ ਰਹੇ ਹਨ।
ਨਾਮਜ਼ਦਗੀਆਂ/ ਸਿਫਾਰਿਸ਼ਾਂ ਵਿੱਚ ਉਪਯੁਕਤ ਪੋਰਟਲ ‘ਤੇ ਉਪਲੱਬਧ ਫਾਰਮੈਟ ਵਿੱਚ ਨਿਰਦਿਸ਼ਟ ਸਾਰੇ ਪ੍ਰਾਸੰਗਿਕ ਦੇ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨ ਜਿਸ ਵਿੱਚ ਵਰਣਨਾਤਮਕ ਰੂਪ ਵਿੱਚ ਫਾਰਮ (ਅਧਿਕਤਮ 800 ਸ਼ਬਦ) ਵੀ ਸ਼ਾਮਲ ਹੋਣੇ ਚਾਹੀਦੇ ਹਨ ਜਿਸ ਵਿੱਚ ਸਿਫਾਰਿਸ਼ ਵਿਅਕਤੀ ਦੀ ਉਸ ਦੇ ਸਬੰਧਿਤ ਖੇਤਰ/ ਵਿਸ਼ੇ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਣ ਉਪਲਬਧੀਆਂ / ਸੇਵਾ ਦਾ ਸਪਸ਼ਟ ਰੂਪ ਨਾਲ ਜ਼ਿਕਰ ਹੋਵੇ ।
ਇਸ ਸਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਗ੍ਰਹਿ ਮੰਤਰਾਲੇ ਦੀ ਵੈਬਸਾਈਟ (https://mha.gov.in) ਅਤੇ ਪਦਮ ਪੁਰਸਕਾਰ ਪੋਰਟਲ (https://padmaawards.gov.in) ‘ਤੇ ‘ਐਵਾਰਡ ਅਤੇ ਮੈਡਲ’ ਸਿਰਲੇਖ ਦੇ ਅਨੁਸਾਰ ਉਪਲਬਧ ਹੈ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਿਤ ਕਾਨੂੰਨ ਅਤੇ ਨਿਯਮ ਵੈਬਸਾਈਟ ‘ਤੇ https://padmaawards.gov.in/AboutAwards.aspx. ਲਿੰਕ ‘ਤੇ ਉਪਲਬਧ ਹਨ।
***
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2052219)
Visitor Counter : 38
Read this release in:
Tamil
,
Telugu
,
Assamese
,
Malayalam
,
English
,
Urdu
,
Marathi
,
Hindi
,
Manipuri
,
Bengali
,
Gujarati
,
Kannada