ਬਿਜਲੀ ਮੰਤਰਾਲਾ
ਐੱਨਐੱਚਪੀਸੀ ਲਿਮਿਟਿਡ ਨੂੰ ‘ਨਵਰਤਨ’ ਕੰਪਨੀ ਦਾ ਦਰਜਾ ਮਿਲਿਆ
Posted On:
31 AUG 2024 12:50PM by PIB Chandigarh
ਨੈਸ਼ਨਲ ਹਾਈਡ੍ਰੋ ਪਾਵਰ ਨਿਗਮ ਲਿਮਿਟਿਡ (ਐੱਨਐੱਚਪੀਸੀ) ਨੂੰ ਭਾਰਤ ਸਰਕਾਰ ਦੁਆਰਾ ‘ਨਵਰਤਨ’ ਕੰਪਨੀ ਦਾ ਪ੍ਰਤਿਸ਼ਠਿਤ ਦਰਜਾ ਪ੍ਰਦਾਨ ਕੀਤਾ ਗਿਆ ਹੈ। ਜਨਤਕ ਉੱਦਮ ਵਿਭਾਗ (ਵਿੱਤ ਮੰਤਰਾਲੇ) ਦੁਆਰਾ 30 ਅਗਸਤ, 2024 ਨੂੰ ਜਾਰੀ ਕੀਤੇ ਗਏ ਇੱਕ ਆਦੇਸ਼ ਦੇ ਅਨੁਸਾਰ, ਐੱਨਐੱਚਪੀਸੀ ਨੂੰ ‘ਨਵਰਤਨ’ ਕੰਪਨੀ ਘੋਸ਼ਿਤ ਕੀਤਾ ਗਿਆ ਹੈ, ਜਿਸ ਨਾਲ ਇਸ ਨੂੰ ਜ਼ਿਆਦਾ ਸੰਚਾਲਨ ਅਤੇ ਵਿੱਤੀ ਖੁਦਮੁਖਤਿਆਰੀ ਮਿਲ ਗਈ ਹੈ।
ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਆਰ.ਕੇ.ਚੌਧਰੀ ਨੇ ਕਿਹਾ, “ਇਹ ਐੱਨਐੱਚਪੀਸੀ ਪਰਿਵਾਰ ਲਈ ਅਸਲ ਵਿੱਚ ਇੱਕ ਇਤਿਹਾਸਿਕ ਪਲ ਹੈ ਅਤੇ ਨਾਲ ਹੀ ਇਹ ਸਾਡੀਆਂ ਜ਼ਿਕਰਯੋਗ ਵਿੱਤੀ ਅਤੇ ਸੰਚਾਲਿਤ ਉਪਲਬਧੀਆਂ ਨੂੰ ਮਾਨਤਾ ਦੇਣਾ ਹੈ।” ਉਨ੍ਹਾਂ ਨੇ ਐੱਨਐੱਚਪੀਸੀ ਪਰਿਵਾਰ ਵੱਲੋਂ ਬਿਜਲੀ ਮੰਤਰਾਲੇ ਦੇ ਪ੍ਰਤੀ ਉਨ੍ਹਾਂ ਦੇ ਐੱਨਐੱਚਪੀਸੀ ‘ਤੇ ਅਟੁੱਟ ਵਿਸ਼ਵਾਸ ਅਤੇ ਉਨ੍ਹਾਂ ਦੇ ਸਮਰਥਨ ਲਈ ਆਭਾਰ ਵਿਅਕਤ ਕੀਤਾ, ਜਿਸ ਦੇ ਨਤੀਜੇ ਵਜੋਂ ਭਾਰਤ ਸਰਕਾਰ ਦੁਆਰਾ ਐੱਨਐੱਚਪੀਸੀ ਨੂੰ ‘ਨਵਰਤਨ’ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਸ਼੍ਰੀ ਚੌਧਰੀ ਨੇ ਇਹ ਵੀ ਕਿਹਾ ਕਿ “ਐੱਨਐੱਚਪੀਸੀ ਭਾਰਤੀ ਬਿਜਲੀ ਖੇਤਰ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਰਹੀ ਹੈ ਅਤੇ ਇਸ ਵਿੱਚ ਦੇਸ਼ ਦੀ ਹਾਈਡ੍ਰੋ ਪਾਵਰ ਸਮਰੱਥਾ ਦਾ ਦੋਹਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਸੀਂ ਇੱਕ ਪੂਰਨ ਗ੍ਰੀਨ ਪਾਵਰ ਕੰਪਨੀ ਹਾਂ, ਜਿਸ ਨੇ ਹਵਾ ਅਤੇ ਸੌਰ ਊਰਜਾ ਵਿਕਲਪਾਂ ਵਿੱਚ ਵੀ ਵਿਭਿੰਨਤਾ ਲਿਆਂਦੀ ਹੈ।”
‘ਨਵਰਤਨ’ ਦਾ ਦਰਜਾ ਮਿਲਣ ਨਾਲ ਐੱਨਐੱਚਪੀਸੀ ਨੂੰ ਕਈ ਅਹਿਮ ਫਾਇਦੇ ਹੋਣਗੇ। ਇਸ ਨਾਲ ਫ਼ੈਸਲੇ ਲੈਣ ਵਿੱਚ ਤੇਜ਼ੀ ਆਵੇਗੀ, ਕਾਰਜਕੁਸ਼ਲਤਾ ਵਧੇਗੀ ਅਤੇ ਕਰਮਚਾਰੀ ਸਸ਼ਕਤ ਹੋਣਗੇ। ਇਸ ਨਾਲ ਪ੍ਰਮੁੱਖ ਪੂੰਜੀਗਤ ਖਰਚੇ ਅਤੇ ਨਿਵੇਸ਼ ਯੋਜਨਾਵਾਂ ਨੂੰ ਸਮਰਥਨ ਮਿਲੇਗਾ, ਵਿਕਾਸ ਨੂੰ ਗਤੀ ਮਿਲੇਗੀ, ਬਜ਼ਾਰ ਪਹੁੰਚ ਦਾ ਵਿਸਤਾਰ ਹੋਵੇਗਾ ਅਤੇ ਦੀਰਘਕਾਲੀ ਲਾਭ ਹਾਸਲ ਹੋਣਗੇ। ਐੱਨਐੱਚਪੀਸੀ ਦੇ ਕੋਲ ਸੰਯੁਕਤ ਉੱਦਮ ਅਤੇ ਵਿਦੇਸ਼ੀ ਦਫ਼ਤਰ ਸਥਾਪਿਤ ਕਰਨ, ਨਵੇਂ ਬਜ਼ਾਰਾਂ ਤੱਕ ਪਹੁੰਚਣ ਅਤੇ ਸਥਾਨਕ ਮੁਹਾਰਤ ਦਾ ਲਾਭ ਉਠਾਉਣ ਲਈ ਵਧੀਆਂ ਹੋਈਆਂ ਸ਼ਕਤੀਆਂ ਹੋਣਗੀਆਂ। ਇਸ ਦੇ ਇਲਾਵਾ, ਇਹ ਤਕਨੀਕੀ ਗਠਬੰਧਨਾਂ ਨੂੰ ਅੱਗੇ ਵਧਾ ਕੇ ਅਤੇ ਬਜ਼ਾਰ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਕੇ ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ। ਇਹ ਵਿਲੀਨਤਾ ਅਤੇ ਪ੍ਰਾਪਤੀ ਨੂੰ ਸੁਗਮ ਬਣਾਏਗਾ, ਜਿਸ ਨਾਲ ਵਿਕਾਸ ਅਤੇ ਬਜ਼ਾਰ ਦੀ ਹਿੱਸੇਦਾਰੀ ਵਿੱਚ ਵਾਧਾ ਹੋਵੇਗਾ।
ਵਰਤਮਾਨ ਵਿੱਚ, ਐੱਨਐੱਚਪੀਸੀ ਦੀ ਕੁੱਲ ਸਥਾਪਿਤ ਸਮਰਥਾ 7144.20 ਮੈਗਾਵਾਟ ਹੈ ਅਤੇ ਕੰਪਨੀ ਵਰਤਮਾਨ ਵਿੱਚ ਕੁੱਲ 10442.70 ਮੈਗਾਵਾਟ ਸਮਰੱਥਾ ਦੇ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਲਗੀ ਹੋਈ ਹੈ। ਇਨ੍ਹਾਂ ਵਿੱਚ 2000 ਮੈਗਾਵਾਟ ਸਮਰੱਥਾ ਦੇ ਸੁਬਨਸਿਰੀ ਲੋਅਰ ਪ੍ਰੋਜੈਕਟ (ਅਸਾਮ/ਅਰੁਣਾਚਲ ਪ੍ਰਦੇਸ਼) ਅਤੇ 2880 ਮੈਗਾਵਾਟ ਸਮਰੱਥਾ ਦੀ ਦਿਬਾਂਗ ਬਹੁ-ਮੰਤਵੀ ਪ੍ਰੋਜੈਕਟ (ਅਰੁਣਾਚਲ ਪ੍ਰਦੇਸ਼) ਸ਼ਾਮਲ ਹਨ। ਵਰਤਮਾਨ ਵਿੱਚ, ਐੱਨਐੱਚਪੀਸੀ 50000 ਮੈਗਾਵਾਟ ਤੋਂ ਅਧਿਕ ਸਮਰੱਥਾ ਵਾਲੇ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ, ਜੋ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਐੱਨਐੱਚਪੀਸੀ 2032 ਤੱਕ 23000 ਮੈਗਾਵਾਟ ਅਤੇ 2047 ਤੱਕ 50000 ਮੈਗਾਵਾਟ ਦੀ ਸਥਾਪਿਤ ਸਮਰੱਥਾ ਹਾਸਲ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ।
*****
ਸੁਸ਼ੀਲ ਕੁਮਾਰ
(Release ID: 2050825)
Visitor Counter : 44