ਗ੍ਰਹਿ ਮੰਤਰਾਲਾ
ਬਿਊਰੋ ਆਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (BPR&D) ਨੇ ਨਵੀਂ ਦਿੱਲੀ ਸਥਿਤ ਆਪਣੇ ਹੈੱਡਕੁਆਰਟਰ ਵਿੱਚ 54ਵਾਂ ਸਥਾਪਨਾ ਦਿਵਸ ਮਨਾਇਆ
ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ “ਨਵੇਂ ਅਪਰਾਧਿਕ ਕਾਨੂੰਨ- ਨਾਗਰਿਕ ਕੇਂਦ੍ਰਿਤ ਸੁਧਾਰ” ਵਿਸ਼ੇ ‘ਤੇ ਡਾ. ਆਨੰਦਸਵਰੂਪ ਗੁਪਤਾ ਮੈਮੋਰੀਅਲ ਲੈਕਚਰ ਦਿੱਤਾ
ਗ੍ਰਹਿ ਸਕੱਤਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦਿੱਤੇ ਗਏ ‘ਪੰਚ ਪ੍ਰਾਣ’ ਦੇ ਅਨੁਰੂਪ ਬਸਤੀਵਾਦ ਦੀਆਂ ਬੇੜੀਆਂ ਨੂੰ ਤੋੜਣ ਦੇ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਸਮਕਾਲੀ ਅਤੇ ਪ੍ਰਾਸੰਗਿਕ ਨਿਆਂ ਪ੍ਰਣਾਲੀ ਦੀ ਜ਼ਰੂਰਤ ‘ਤੇ ਚਾਨਣਾ ਪਾਇਆ
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਲਿਆਂਦੇ ਗਏ ਨਵੇਂ ਅਪਰਾਧਿਕ ਕਾਨੂੰਨ ਪੀੜਿਤ ਕੇਂਦ੍ਰਿਤ ਹਨ ਅਤੇ ਇਨ੍ਹਾਂ ਕਾਨੂੰਨਾਂ ਦਾ ਉਦੇਸ਼ ਸਜ਼ਾ ਨਹੀਂ ਬਲਕਿ ਨਿਆਂ ਦੇਣਾ ਹੈ
ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਪ੍ਰਭਾਵੀ ਪੁਲਿਸਿੰਗ, ਕਾਨੂੰਨ ਵਿਵਸਥਾ ਅਤੇ ਅਪਰਾਧਾਂ ਅਤੇ ਅਪਰਾਧੀਆਂ ਦੇ ਵਿਰੁੱਧ ਪ੍ਰਭਾਵੀ ਕਾਰਵਾਈ ਜ਼ਰੂਰੀ ਹੈ
ਕੇਂਦਰੀ ਗ੍ਰਹਿ ਸਕੱਤਰ ਨੇ ਨਵੇਂ ਅਪਰਾਧਿਕ ਕਾਨੂੰਨਾਂ ਦੇ ਵਿਸ਼ੇ ‘ਤੇ ਇੰਡੀਅਨ ਪੁਲਿਸ ਜਨਰਲ ਦੇ ਵਿਸ਼ੇਸ਼ ਸੰਸਕਰਣ ਨੂੰ ਰਿਲੀਜ਼ ਕੀਤਾ
ਸ਼੍ਰੀ ਗੋਵਿੰਦ ਮੋਹਨ ਨੇ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਇੱਕ ਡਾਕੂਮੈਂਟਰੀ ਵੀ ਜਾਰੀ ਕੀਤੀ
ਕੇਂਦਰੀ ਗ੍ਰਹਿ ਸਕੱਤਰ ਨੇ ਸਾਲ 2023 ਅਤੇ 2024 ਦੇ ਲਈ ਵਿਸ਼ਿਸ਼ਟ ਸੇਵਾ ਅਤੇ ਸ਼ਲਾਘਾਯੋਗ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ
Posted On:
28 AUG 2024 7:41PM by PIB Chandigarh
ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਬਿਊਰੋ ਆਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ (BPR&D) ਨੇ ਅੱਜ ਨਵੀਂ ਦਿੱਲੀ ਸਥਿਤ ਹੈੱਡਕੁਆਰਟਰ ਵਿੱਚ ਆਪਣਾ 54ਵਾਂ ਸਥਾਪਨਾ ਦਿਵਸ ਮਨਾਇਆ। ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਇਸ ਅਵਸਰ ‘ਤੇ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਸ਼੍ਰੀ ਤਪਨ ਕੁਮਾਰ ਡੇਕਾ, ਕੇਂਦਰੀ ਪੁਲਿਸ ਸੰਗਠਨਾਂ (CPOs) ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਪ੍ਰਮੁੱਖਾਂ ਦੇ ਨਾਲ-ਨਾਲ ਗ੍ਰਹਿ ਮੰਤਰਾਲੇ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਸ ਅਵਸਰ ‘ਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ “ਨਵੇਂ ਅਪਰਾਧਿਕ ਕਾਨੂੰਨ- ਨਾਗਰਿਕ ਕੇਂਦ੍ਰਿਤ ਸੁਧਾਰ” ਵਿਸ਼ੇ ‘ਤੇ ਡਾ.ਆਨੰਦਸਵਰੂਪ ਗੁਪਤਾ ਮੈਮੋਰੀਅਲ ਲੈਕਚਰ ਦਿੱਤਾ। ਮੈਮੋਰੀਅਲ ਲੈਕਚਰ ਦਿੰਦੇ ਹੋਏ ਗ੍ਰਹਿ ਸਕੱਤਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦਿੱਤੇ ਗਏ ‘ਪੰਚ ਪ੍ਰਣ’ ਨੂੰ ਧਿਆਨ ਵਿੱਚ ਰੱਖਦੇ ਹੋਏ ਬਸਤੀਵਾਦ ਦੀਆਂ ਬੇੜੀਆਂ ਨੂੰ ਤੋੜਣ ਅਤੇ ਅਪਰਾਧ ਦੀ ਵਿਕਸਿਤ ਪ੍ਰਕਿਰਿਤੀ ਨਾਲ ਨਜਿੱਠਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਲਈ ਸਮਕਾਲੀ ਅਤੇ ਪ੍ਰਾਸੰਗਿਕ ਨਿਆਂ ਪ੍ਰਣਾਲੀ ਦੀਆਂ ਜ਼ਰੂਰਤਾਂ ਨੂੰ ਉਜਾਗਰ ਕੀਤਾ। ਗ੍ਰਹਿ ਸਕੱਤਰ ਨੇ ਕਿਹਾ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਦਰਸ਼ਨ ਵਿੱਚ ਲਿਆਂਦੇ ਗਏ ਨਵੇਂ ਅਪਰਾਧਿਕ ਕਾਨੂੰਨ ਪੀੜਿਤ-ਕੇਂਦ੍ਰਿਤ ਹਨ ਅਤੇ ਇਨ੍ਹਾਂ ਕਾਨੂੰਨਾਂ ਦਾ ਉਦੇਸ਼ ਸਜ਼ਾ ਨਹੀਂ ਬਲਕਿ ਨਿਆਂ ਦੇਣਾ ਹੈ।
ਕੇਂਦਰੀ ਗ੍ਰਹਿ ਸਕੱਤਰ ਨੇ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਵੱਖ-ਵੱਖ ਨਵੇਂ ਪ੍ਰਾਵਧਾਨਾਂ, ਵਿਸ਼ੇ ਤੌਰ ‘ਤੇ ਨਾਗਰਿਕ ਅਨੁਕੂਲ ਪ੍ਰਾਵਧਾਨਾਂ, ਜਿਵੇਂ ਕਿ ਜ਼ੀਰੋ FIR ਅਤੇ e-FIR ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਜ਼ਾ ਦੇ ਰੂਪ ਵਿੱਚ ਕਮਿਊਨਿਟੀ ਸਰਵਿਸ ਦੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਦੇ ਪ੍ਰਤੀ ਉਦਾਰ ਵਿਵਹਾਰ ਜਿਹੇ ਪ੍ਰਾਵਧਾਨਾਂ ‘ਤੇ ਵੀ ਧਿਆਨ ਆਕਰਸ਼ਿਤ ਕੀਤਾ। ਗ੍ਰਹਿ ਸਕੱਤਰ ਨੇ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਸੰਗਠਿਤ ਅਪਰਾਧ ਅਤੇ ਆਤੰਕਵਾਦ ਨੂੰ ਪਰਿਭਾਸ਼ਿਤ ਕਰਨ ਦੀ ਸ਼ੁਰੂਆਤ ਹੋਈ ਹੈ, ਨਵੇਂ ਦੰਡਾਂ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਮਹਿਲਾਵਾਂ ਅਤੇ ਬੱਚਿਆਂ ਦੇ ਵਿਰੁੱਧ ਅਪਰਾਧਾਂ ਨਾਲ ਨਜਿੱਠਣ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਸਬੂਤ ਸੰਗ੍ਰਹਿ ਅਤੇ ਉਨ੍ਹਾਂ ਦੀ ਜਾਂਚ ਦੇ ਪ੍ਰਤੀ ਵਧੇਰੇ ਵਿਗਿਆਨਿਕ ਦ੍ਰਿਸ਼ਟੀਕੋਣ ਜਿਹੇ ਕਈ ਨਵੇਂ ਪ੍ਰਾਵਧਾਨ ਵੀ ਪੇਸ਼ ਕੀਤੇ ਗਏ ਹਨ।
ਸ਼੍ਰੀ ਮੋਹਨ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਫੌਰੈਂਸਿਕ ਦਾ ਵੱਧ ਉਪਯੋਗ, ਜਾਂਚ ਪ੍ਰਕਿਰਿਆ ਡਿਜੀਟਲੀਕਰਣ, ਨਿਆਂਇਕ ਪ੍ਰਕਿਰਿਆ ਦੀ ਸਮਾਂ ਸੀਮਾਂ ਨਿਰਧਾਰਿਤ ਕਰਨ ਦੇ ਨਾਲ ਹੀ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸਮੇਂ ‘ਤੇ ਨਿਵਾਰਣ ਦੇ ਲਈ ਵੱਖ-ਵੱਖ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਦੇ ਪ੍ਰਾਵਧਾਨ ਵੀ ਸ਼ਾਮਲ ਕੀਤੇ ਗਏ ਹਨ।
ਸ਼੍ਰੀ ਗੋਵਿੰਦ ਮੋਹਨ ਨੇ ਕਿਹਾ ਕਿ ਭਾਰਤ ਨੂੰ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਪ੍ਰਭਾਵੀ ਪੁਲਿਸਿੰਗ, ਪ੍ਰਭਾਵੀ ਕਾਨੂੰਨ ਅਤੇ ਵਿਵਸਥਾ ਅਤੇ ਅਪਰਾਧ ਅਤੇ ਅਪਰਾਧੀਆਂ ਦੇ ਵਿਰੁੱਧ ਪ੍ਰਭਾਵੀ ਕਾਰਵਾਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਆਧੁਨਿਕੀਕਰਣ ਅਤੇ ਅਪਗ੍ਰੇਡੇਸ਼ਨ ਵਿੱਚ BPR&D ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੈ।
ਬਿਊਰੋ ਨੂੰ ਵਧਾਈ ਦਿੰਦੇ ਹੋਏ ਕੇਂਦਰੀ ਗ੍ਰਹਿ ਸਕੱਤਰ ਨੇ ਸੰਗਠਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਇਕੱਲਾ ਕੇਂਦਰੀ ਪੁਲਿਸ ਸੰਗਠਨ ਹੈ ਜੋ ਰਿਸਰਚ, ਆਧੁਨਿਕੀਕਰਣ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਦੇ ਜ਼ਰੀਏ ਪੁਲਿਸਿੰਗ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਦੇ ਲਈ ਭਾਰਤੀ ਪੁਲਿਸ ਦੇ ਥਿੰਕ ਟੈਂਕ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹੋਏ ਹੋਰ ਸਾਰੇ ਪੁਲਿਸ ਸੰਗਠਨਾਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਬਲਾਂ ਨੂੰ ਜੋੜਦਾ ਹੈ। ਉਨ੍ਹਾਂ ਨੇ BPR&D ਦੁਆਰਾ ਖਾਸ ਤੌਰ ‘ਤੇ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਣ ਦੇ ਲਈ ਟ੍ਰੇਨਿੰਗ ਅਤੇ ਪ੍ਰਚਾਰ ਦੇ ਲਈ ਕੀਤੇ ਗਏ ਯਤਨਾਂ ਦੀ ਸਰਾਹਨਾ ਕੀਤੀ, ਜਿਸ ਦੇ ਨਤੀਜੇ ਵਜੋਂ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ 9 ਲੱਖ ਤੋਂ ਅਧਿਕ ਹਿਤਧਾਰਕਾਂ ਨੂੰ ਟ੍ਰੇਨਿੰਗ ਮਿਲੀ ਹੈ।
ਇਸ ਅਵਸਰ ‘ਤੇ ਕੇਂਦਰੀ ਗ੍ਰਹਿ ਸਕੱਤਰ ਨੇ ਨਵੇਂ ਅਪਰਾਧਿਕ ਕਾਨੂੰਨਾ ‘ਤੇ BPR&D ਦੇ ਪ੍ਰਮੁੱਖ ਪ੍ਰਕਾਸ਼ਨ ਇੰਡੀਅਨ ਪੁਲਿਸ ਜਨਰਲ ਦੇ ਵਿਸ਼ੇਸ਼ ਸੰਸਕਰਣ ਨੂੰ ਰਿਲੀਜ਼ ਕੀਤਾ। ਉਨ੍ਹਾਂ ਨੇ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਦੂਰਦਰਸ਼ਨ ਦੁਆਰਾ ਨਿਰਮਿਤ ਇੱਕ ਡਾਕੂਮੈਂਟਰੀ ਵੀ ਜਾਰੀ ਕੀਤੀ।
ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਸਕੱਤਰ ਨੇ ਸਾਲ 2023 ਅਤੇ 2024 ਦੇ ਲਈ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ (PSM) ਅਤੇ ਸ਼ਲਾਘਾਯੋਗ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ।
ਇਸ ਅਵਸਰ ‘ਤੇ BPR&D ਦੇ ਡਾਇਰੈਕਟਰ ਜਨਰਲ ਸ਼੍ਰੀ ਰਾਜੀਵ ਕੁਮਾਰ ਸ਼ਰਮਾ ਨੇ ਸੰਗਠਨ ਦੇ ਨਿਰੰਤਰ ਸਹਿਯੋਗ ਅਤੇ ਮਾਰਗਦਰਸ਼ਨ ਦੇ ਲਈ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ।
ਇਸ ਅਵਸਰ ‘ਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਪੰਕਜ ਕੁਮਾਰ ਸਿੰਘ, ਸੀਆਰਪੀਐੱਫ,ਬੀਐੱਸਐੱਫ,ਆਈਟੀਬੀਪੀ,ਐੱਨਡੀਆਰਐੱਫ,ਆਰਪੀਐੱਫ, ਐੱਨਐੱਚਆਰਸੀ, ਐੱਨਟੀਆਰਓ ਦੇ ਡਾਇਰੈਕਟਰ ਜਨਰਲ, ਐੱਨਆਈਏ ਦੇ ਡਾਇਰੈਕਟਰ, ਐੱਨਸੀਆਰਬੀ ਦੇ ਡਾਇਰੈਕਟਰ, ਦਿੱਲੀ ਪੁਲਿਸ ਦੇ ਕਮਿਸ਼ਨਰ , ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਜਨਰਲ (ਐਵਾਰਡ), BPR&D ਦੇ ਸਾਬਕਾ ਡਾਇਰੈਕਟਰ ਜਨਰਲ ਸਹਿਤ ਹੋਰ ਮੌਜੂਦ ਸਨ।
*****
ਆਰਕੇ/ਵੀਵੀ/ਏਐੱਸਐੱਚ/ਪੀਆਰ
(Release ID: 2049841)
Visitor Counter : 39