ਵਿੱਤ ਮੰਤਰਾਲਾ
ਆਰਥਿਕ ਮਾਮਲਿਆਂ ਦੇ ਵਿਭਾਗ ਨੇ ਸਕਿਓਰਿਟੀਜ਼ ਕੰਟਰੈਕਟਸ ਰੈਗੂਲੇਸ਼ਨ ਰੂਲਜ਼ (ਐੱਸਸੀਆਰਆਰ), 1956 ਵਿੱਚ ਸੰਸ਼ੋਧਨ ਕੀਤਾ, ਜਿਸ ਨਾਲ ਭਾਰਤੀ ਕੰਪਨੀਆਂ ਦੀਆਂ ਪ੍ਰਤੀਭੂਤੀਆਂ ਨੂੰ ਸਿੱਧੇ ਗਿਫਟ ਆਈਐੱਫਐੱਸਸੀ ਦੇ ਇੰਟਰਨੈਸ਼ਨਲ ਐਕਸਚੇਂਜਸ ‘ਤੇ ਸੂਚੀਬੱਧ ਕਰਵਾਇਆ ਜਾ ਸਕੇਗਾ
ਨਵੇਂ ਸੰਸ਼ੋਧਨ ਨਾਲ ਭਾਰਤੀ ਸਟਾਰਟਅੱਪ ਅਤੇ ਉੱਭਰਦੇ ਅਤੇ ਟੈਕਨੋਲੋਜੀ ਖੇਤਰ ਦੀਆਂ ਕੰਪਨੀਆਂ ਲਈ ਗਲੋਬਲ ਪੂੰਜੀ ਤੱਕ ਆਸਾਨ ਪਹੁੰਚ ਸੁਨਿਸ਼ਚਿਤ ਹੋਵੇਗੀ
ਇਹ ਸੰਸ਼ੋਧਨ ਆਈਐੱਫਐੱਸਸੀ ਵਿੱਚ ਕੁਸ਼ਲ ਅਤੇ ਵਿਸ਼ਵ ਪੱਧਰੀ ਰੈਗੂਲੇਟਰੀ ਅਤੇ ਕਾਰੋਬਾਰੀ ਮਾਹੌਲ ਉਪਲਬਧ ਕਰਵਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ, ਜਿਸ ਨਾਲ ਗਲੋਬਲ ਵਿੱਤੀ ਪ੍ਰਣਾਲੀ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ
Posted On:
29 AUG 2024 11:01AM by PIB Chandigarh
ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਇੰਟਰਨੈਸ਼ਨਲ ਫਾਈਨੈਸ਼ੀਅਲ ਸਰਵਿਸ ਸੈਂਟਰਸ (ਆਈਐੱਫਐੱਸਸੀ) ਦੇ ਤਹਿਤ ਇੰਟਰਨੈਸ਼ਨਲ ਐਕਸਚੇਂਜਸ ‘ਤੇ ਸੂਚੀਬੱਧ ਹੋਣ ਦੀ ਇਛੁੱਕ ਭਾਰਤੀ ਕੰਪਨੀਆਂ ਲਈ ਸੂਚੀਬੱਧਤਾ ਜ਼ਰੂਰਤਾਂ ਨੂੰ ਅਸਾਨ ਅਤੇ ਗਲੋਬਲ ਮਾਪਦੰਡਾਂ ਦੇ ਅਨੁਰੂਪ ਬਣਾਉਣ ਲਈ ਸਕਿਓਰਿਟੀਜ਼ ਕੰਟਰੈਕਟਸ ਰੈਗੂਲੇਸ਼ਨ ਰੂਲਜ਼ (ਐੱਸਸੀਆਰਆਰ), 1956 ਵਿੱਚ ਸੰਸ਼ੋਧਨ ਕੀਤਾ ਹੈ।
ਵਿਦੇਸ਼ੀ ਮੁਦਰਾ ਪ੍ਰਬੰਧਨ (ਗੈਰ-ਕਰਜ਼ਾ ਪੱਤਰ), 2019 ਅਤੇ ਕੰਪਨੀ (ਮਨਜ਼ੂਰੀ ਵਾਲੇ ਦੇਸ਼ਾਂ ਵਿੱਚ ਇਕੁਇਟੀ ਸ਼ੇਅਰਾਂ ਦੀ ਸੂਚੀਬੱਧਤਾ) ਨਿਯਮ, 2024 ਦੇ ਤਹਿਤ ਭਾਰਤ ਵਿੱਚ ਸ਼ਾਮਲ ਕੰਪਨੀਆਂ ਦੇ ਇਕੁਇਟੀ ਸ਼ੇਅਰਾਂ ਨੂੰ ਸਿੱਧੇ ਇੰਟਰਨੈਸ਼ਨਲ ਐਕਸਚੇਂਜ਼ਸ ‘ਤੇ ਸੂਚੀਬੱਧ ਕਰਵਾਉਣ ਦੀ ਯੋਜਨਾ ਇੱਕ ਵਿਆਪਕ ਰੈਗੂਲੇਟਰੀ ਫਰੇਮਵਰਕ ਪ੍ਰਦਾਨ ਕਰਦੀ ਹੈ। ਇਸ ਨਾਲ ਭਾਰਤ ਦੀ ਜਨਤਕ ਕੰਪਨੀਆਂ ਗਿਫਟ-ਆਈਐੱਫਐੱਸਸੀ ਦੇ ਜ਼ਰੀਏ ਮਨਜ਼ੂਰੀ ਵਾਲੇ ਇੰਟਰਨੈਸ਼ਨਲ ਸਟਾਕ ਐਕਸਚੇਂਜਸ ‘ਤੇ ਆਪਣੇ ਸ਼ੇਅਰ ਸੂਚੀਬੱਧ ਅਤੇ ਜਾਰੀ ਕਰ ਸਕਦੀਆਂ ਹਨ।
ਇਸ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਨਵੇਂ ਨਿਯਮਾਂ ਦੇ ਤਹਿਤ ਨਿਰਧਾਰਿਤ ਕੀਤਾ ਗਿਆ ਹੈ ਕਿ :
ਐੱਸਸੀਆਰਆਰ ਵਿੱਚ ਸੰਸ਼ੋਧਨ ਇਨ੍ਹਾਂ ਸੀਮਾਵਾਂ ਨੂੰ ਘੱਟ ਕਰਦੇ ਹੋਏ ਭਾਰਤੀ ਸਟਾਰਟਅੱਪ ਅਤੇ ਉੱਭਰਦੇ ਅਤੇ ਟੈਕਨੋਲੋਜੀ ਖੇਤਰ ਦੀਆਂ ਕੰਪਨੀਆਂ ਲਈ ਗਲੋਬਲ ਪੂੰਜੀ ਤੱਕ ਅਸਾਨ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਨਾਲ ਖਾਸ ਤੌਰ ‘ਤੇ ਵਿਸ਼ਵਵਿਆਪੀ ਹੋਣ ਅਤੇ ਆਪਣੀ ਮੌਜੂਦਗੀ ਦਾ ਵਿਸਤਾਰ ਹੋਰ ਬਜ਼ਾਰਾਂ ਤੱਕ ਕਰਨ ਦੀ ਚਾਹ ਰੱਖਣ ਵਾਲੀਆਂ ਭਾਰਤੀ ਕੰਪਨੀਆਂ ਨੂੰ ਫਾਇਦਾ ਹੋਵੇਗਾ।
ਇਹ ਪਹਿਲ ਆਈਐੱਫਐੱਸਸੀ ਵਿੱਚ ਇੱਕ ਕੁਸ਼ਲ ਅਤੇ ਵਿਸ਼ਵ ਪੱਧਰੀ ਰੈਗੂਲੇਟਰੀ ਅਤੇ ਕਾਰੋਬਾਰੀ ਮਾਹੌਲ ਪ੍ਰਦਾਨ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ, ਜਿਸ ਨਾਲ ਗਲੋਬਲ ਵਿੱਤੀ ਪ੍ਰਣਾਲੀ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ।
ਨੋਟੀਫਿਕੇਸ਼ਨ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ-
****
ਐੱਨਬੀ/ਕੇਐੱਮਐੱਨ
(Release ID: 2049800)
Visitor Counter : 37