ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ ਦੇ ਤਹਿਤ 12 ਉਦਯੋਗਿਕ ਨੋਡਸ/ਸ਼ਹਿਰਾਂ ਨੂੰ ਮਨਜ਼ੂਰੀ ਦਿੱਤੀ


ਭਾਰਤ ਜਲਦੀ ਹੀ ਗੋਲਡਨ ਚਤੁਰਭੁਜ ਦੇ ਅਧਾਰ ‘ਤੇ ਉਦਯੋਗਿਕ ਸਮਾਰਟ ਸ਼ਹਿਰਾਂ ਦੀ ਇੱਕ ਵਿਸ਼ਾਲ ਲੜੀ ਸਥਾਪਿਤ ਕਰੇਗਾ

ਸਰਕਾਰ ਨੇ ਭਾਰਤ ਦੇ ਉਦਯੋਗਿਕ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਦੇ ਲਈ 28,602 ਕਰੋੜ ਰੁਪਏ ਦੇ 12 ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ

‘ਪਲਗ-ਐਨ-ਪਲੇ’ ਅਤੇ ‘ਵਾਕ-ਟੂ-ਵਰਕ’ ਸੰਕਲਪਾਂ ਦੇ ਨਾਲ ਮੰਗ ਤੋਂ ਪਹਿਲਾਂ ਵਿਸ਼ਵ ਪਧਰੀ ਗ੍ਰੀਨਫੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਦਾ ਨਿਰਮਾਣ ਕੀਤਾ ਜਾਵੇਗਾ

ਨਿਵੇਸ਼ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਮਜ਼ਬੂਤ, ਟਿਕਾਊ ਬੁਨਿਆਦੀ ਢਾਂਚਾ

ਵਿਕਸਿਤ ਭਾਰਤ ਦੇ ਵਿਜ਼ਨ ਦੇ ਅਨੁਰੂਪ, ਇਹ ਪ੍ਰੋਜੈਕਟ ਨਿਵੇਸ਼ਕਾਂ ਦੇ ਲਈ ਉਪਲਬਧ ਭੂਮੀ ਦੇ ਨਾਲ ਵੈਲਿਊ ਚੇਨਸ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨਗੇ

Posted On: 28 AUG 2024 3:20PM by PIB Chandigarh

ਭਾਰਤ ਜਲਦੀ ਹੀ ਉਦਯੋਗਿਕ ਸਮਾਰਟ ਸ਼ਹਿਰਾਂ ਦੀ ਇੱਕ ਵਿਸ਼ਾਲ ਲੜੀ ਸਥਾਪਿਤ ਕਰੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਇੱਕ ਇਤਿਹਾਸਿਕ ਫ਼ੈਸਲੇ ਵਿੱਚ, ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ (ਐੱਨਆਈਸੀਡੀਪੀ) ਦੇ ਤਹਿਤ 28,602 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਦੇ ਨਾਲ 12 ਨਵੇਂ ਪ੍ਰੋਜੈਕਟ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕਦਮ ਦੇਸ਼ ਦੇ ਉਦਯੋਗਿਕ ਲੈਂਡਸਕੇਪ ਨੂੰ ਬਦਲਣ ਦੇ ਲਈ ਤਿਆਰ ਹੈ, ਜਿਸ ਨਾਲ ਉਦਯੋਗਿਕ ਨੋਡਸ ਅਤੇ ਸ਼ਹਿਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਤਿਆਰ ਹੋਵੇਗਾ ਜੋ ਆਰਥਿਕ ਵਿਕਾਸ ਅਤੇ ਆਲਮੀ ਮੁਕਾਬਲਾਤਮਕਤਾ ਨੂੰ ਹੁਲਾਰਾ ਦੇਵੇਗਾ।

10 ਰਾਜਾਂ ਵਿੱਚ ਫੈਲੇ ਅਤੇ ਰਣਨੀਤਕ ਤੌਰ ‘ਤੇ ਨਿਯੋਜਿਤ 6 ਪ੍ਰਮੁੱਖ ਗਲਿਆਰਿਆਂ ਦੇ ਨਾਲ ਇਹ ਪ੍ਰੋਜੈਕਟ ਭਾਰਤ ਦੀ ਨਿਰਮਾਣ ਸਮਰੱਥਾਵਾਂ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਛਲਾਂਗ ਲਗਾਵੇਗੀ। ਇਹ ਉਦਯੋਗਿਕ ਖੇਤਰ ਉੱਤਰਾਖੰਡ ਵਿੱਚ ਖੁਰਪੀਆ, ਪੰਜਾਬ ਵਿੱਚ ਰਾਜਪੁਰਾ-ਪਟਿਆਲਾ, ਮਹਾਰਾਸ਼ਟਰ ਵਿੱਚ ਦਿਘੀ, ਕੇਰਲ ਵਿੱਚ ਪਲੱਕੜ, ਉੱਤਰ ਪ੍ਰਦੇਸ਼ ਵਿੱਚ ਆਗਰਾ ਅਤੇ ਪ੍ਰਯਾਗਰਾਜ, ਬਿਹਾਰ ਵਿੱਚ ਗਯਾ, ਤੇਲੰਗਾਨਾ ਵਿੱਚ ਜ਼ਹੀਰਾਬਾਦ, ਆਂਧਰ ਪ੍ਰਦੇਸ਼ ਵਿੱਚ ਓਰਵਾਕਲ ਅਤੇ ਕੋੱਪਥੀ ਅਤੇ ਰਾਜਸਥਾਨ ਵਿੱਚ ਜੋਧਪੁਰ-ਪਾਲੀ ਵਿੱਚ ਸਥਿਤ ਹਨ।

ਮੁੱਖ ਵਿਸ਼ੇਸ਼ਤਾਵਾਂ:

ਰਣਨੀਤਕ ਨਿਵੇਸ਼ਐੱਨਆਈਸੀਡੀਪੀ ਨੂੰ ਵੱਡੇ ਐਂਕਰ ਉਦਯੋਗਾਂ ਅਤੇ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਦੋਨੋਂ ਤੋਂ ਨਿਵੇਸ਼ ਦੀ ਸੁਵਿਧਾ ਪ੍ਰਦਾਨ ਕਰਕੇ ਇੱਕ ਜੀਵਿੰਤ ਉਦਯੋਗਿਕ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਉਦਯੋਗਿਕ ਨੋਜ 2030 ਤੱਕ 2 ਟ੍ਰਿਲੀਅਨ ਡਾਲਰ ਨਿਰਯਾਤ ਪ੍ਰਾਪਤ ਕਰਨ ਦੇ ਲਈ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰਨਗੇ, ਜੋ ਸਰਕਾਰ ਦੇ ਆਤਮਨਿਰਭਰ ਅਤੇ ਆਲਮੀ ਤੌਰ ‘ਤੇ ਮੁਕਾਬਲਾਤਮਕ ਭਾਰਤ ਦੇ ਵਿਜ਼ਨ ਨੂੰ ਦਰਸਾਉਂਦਾ ਹੈ।

ਸਮਾਰਟ ਸ਼ਹਿਰ ਅਤੇ ਆਧੁਨਿਕ ਬੁਨਿਆਦੀ ਢਾਂਚਾ- ਨਵੇਂ ਉਦਯੋਗਿਕ ਸ਼ਹਿਰਾਂ ਨੂੰ ਗਲੋਬਲ ਮਿਆਰਾਂ ਦੇ ਗ੍ਰੀਨਫੀਲਡ ਸਮਾਰਟ ਸ਼ਹਿਰਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ‘ਪਲਗ-ਐਨ-ਪਲੇ’ ਅਤੇ ‘ਵਾਕ-ਟੂ-ਵਰਕ’ ਸੰਕਲਪਾਂ ‘ਤੇ “ਮੰਗ ਤੋਂ ਪਹਿਲਾਂ” ਬਣਾਇਆ ਜਾਵੇਗਾ। ਇਹ ਦ੍ਰਿਸ਼ਟੀਕੋਣ ਸੁਨਿਸ਼ਚਿਤ ਕਰਦਾ ਹੈ ਕਿ ਸ਼ਹਿਰ ਐਡਵਾਂਸਡ ਬੁਨਿਆਦੀ ਢਾਂਚੇ ਨਾਲ ਲੈਸ ਹੋਣ ਜੋ ਟਿਕਾਊ ਅਤੇ ਕੁਸ਼ਲ ਉਦਯੋਗਿਕ ਕਾਰਜਾਂ ਦਾ ਸਮਰਥਨ ਕਰਦੇ ਹਨ।

ਪੀਐੱਮ ਗਤੀਸ਼ਕਤੀ ‘ਤੇ ਖੇਤਰੀ ਦ੍ਰਿਸ਼ਟੀਕੋਣ: ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਲ ਪਲਾਨ ਦੇ ਅਨੁਰੂਪ ਪ੍ਰੋਜੈਕਟਾਂ ਵਿੱਚ ਮਲਟੀ-ਮਾਡਲ ਕਨੈਕਟੀਵਿਟੀ ਬੁਨਿਆਦੀ ਢਾਂਚਾ ਹੋਵੇਗਾ, ਜੋ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਸੁਨਿਸ਼ਚਿਤ ਕਰੇਗਾ। ਉਦਯੋਗਿਕ ਸ਼ਹਿਰਾਂ ਨੂੰ ਪੂਰੇ ਖੇਤਰ ਦੇ ਪਰਿਵਰਤਨ ਦੇ ਲਈ ਵਿਕਾਸ ਕੇਂਦਰ ਬਣਾਉਣ ਦੀ ਪਰਿਕਲਪਨਾ ਕੀਤੀ ਗਈ ਹੈ।

ਇੱਕ ‘ਵਿਕਸਿਤ ਭਾਰਤ’ ਦਾ ਵਿਜ਼ਨ:

ਇਨ੍ਹਾਂ ਪ੍ਰੋਜੈਕਟਾਂ ਦੀ ਮਨਜ਼ੂਰੀ ‘ਵਿਕਸਿਤ ਭਾਰਤ’- ਇੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸਾ ਵਿੱਚ ਇੱਕ ਕਦਮ ਹੈ। ਗਲੋਬਲ ਵੈਲਿਊ ਚੇਨਸ (ਜੀਵੀਸੀ) ਵਿੱਚ ਭਾਰਤ ਨੂੰ ਇੱਕ ਮਜ਼ਬੂਤ ਮੁਕਾਬਲਾਤਮਕ ਦੇ ਰੂਪ ਵਿੱਚ ਸਥਾਪਿਤ ਕਰਕੇ, ਐੱਨਆਈਸੀਡੀਪੀ ਅਲਾਟਮੈਂਟ ਦੇ ਲਈ ਤਤਕਾਲ ਉਪਲਬਧ ਐਡਵਾਂਸਡ ਵਿਕਸਿਤ ਭੂਮੀ ਪ੍ਰਦਾਨ ਕਰੇਗਾ, ਜਿਸ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਲਈ ਭਾਰਤ ਵਿੱਚ ਨਿਰਮਾਣ ਇਕਾਈਆਂ ਸਥਾਪਿਤ ਕਰਨਾ ਅਸਾਨ ਹੋ ਜਾਵੇਗਾ। ਇਹ ਇੱਕ ‘ਆਤਮਨਿਰਭਰ ਭਾਰਤ’ ਜਾਂ ਸਵਾਲੰਬੀ ਭਾਰਤ ਬਣਾਉਣ ਦੇ ਵਿਆਪਕ ਉਦੇਸ਼ ਦੇ ਅਨੁਰੂਪ ਹੈ, ਜੋ ਵਧੇ ਹੋਏ ਉਦਯੋਗਿਕ ਉਤਪਾਦਨ ਅਤੇ ਰੋਜ਼ਗਾਰ ਦੇ ਮਾਧਿਅਮ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਦਿੰਦਾ ਹੈ।

ਆਰਥਿਕ ਪ੍ਰਭਾਅ ਅਤੇ ਰੋਜ਼ਗਾਰ ਸਿਰਜਣ:

ਐੱਨਆਈਸੀਡੀਪੀ ਨਾਲ ਮਹੱਤਵਪੂਰਨ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਉਮੀਦ ਹੈ, ਜਿਸ ਵਿੱਚ ਅਨੁਮਾਨਤ 1 ਮਿਲੀਅਨ ਪ੍ਰਤੱਖ ਨੌਕਰੀਆਂ ਅਤੇ ਨਿਯੋਜਿਤ ਉਦਯੋਗੀਕਰਣ ਦੇ ਮਾਧਿਅਮ ਨਾਲ 3 ਮਿਲੀਅਨ ਤੱਕ ਅਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ। ਇਸ ਨਾਲ ਨਾ ਕੇਵਲ ਆਜੀਵਿਕਾ ਦੇ ਅਵਸਰ ਉਪਲਬਧ ਹੋਣਗੇ, ਬਲਕਿ ਉਨ੍ਹਾਂ ਖੇਤਰਾਂ ਦੇ ਸਮਾਜਿਕ-ਆਰਥਿਕ ਉਥਾਨ ਵਿੱਚ ਵੀ ਯੋਗਦਾਨ ਮਿਲੇਗਾ ਜਿੱਥੇ ਇਹ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ।

ਟਿਕਾਊ ਵਿਕਾਸ ਦੇ ਪ੍ਰਤੀ ਵਚਨਬੱਧਤਾ:

ਐੱਨਆਈਸੀਡੀਪੀ ਦੇ ਤਹਿਤ ਪ੍ਰੋਜੈਕਟਾਂ ਨੂੰ ਟਿਕਾਊਪਨ ‘ਤੇ ਧਿਆਨ ਕੇਂਦ੍ਰਿਤ ਕਰਨਦੇ ਹੋਏ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਵਾਤਾਵਰਣੀ ਪ੍ਰਭਾਵ ਨੂੰ ਘੱਟ ਕਰਨ ਦੇ ਆਈਸੀਟੀ-ਸਮਰੱਥ ਉਪਯੋਗਿਤਾਵਾਂ ਅਤੇ ਗ੍ਰੀਨ ਟੈਕਨੋਲੋਜੀਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਗੁਣਵੱਤਾਪੂਰਨ, ਵਿਸ਼ਵਾਸਯੋਗ ਅਤੇ ਟਿਕਾਊ ਬੁਨਿਆਦੀ ਢਾਂਚਾ ਪ੍ਰਦਾਨ ਕਰਕੇ, ਸਰਕਾਰ ਦਾ ਲਕਸ਼ ਅਜਿਹੇ ਉਦਯੋਗਿਕ ਸ਼ਹਿਰ ਬਣਾਉਣਾ ਹੈ ਜੋ ਨਾਲ ਕੇਵਲ ਆਰਥਿਕ ਗਤੀਵਿਧੀ ਦੇ ਕੇਂਦਰ ਹੋਣ, ਬਲਕਿ ਵਾਤਾਵਰਣ ਸੰਭਾਲ ਦੇ ਮਾਡਲ ਵੀ ਹੋਣ।

ਐੱਨਆਈਸੀਡੀਪੀ ਦੇ ਤਹਿਤ 12 ਨਵੇਂ ਉਦਯੋਗਿਕ ਨੋਡਸ ਦੀ ਸਵੀਕ੍ਰਿਤੀ ਭਾਰਤ ਦੇ ਗਲੋਬਲ ਨਿਰਮਾਣ ਸ਼ਕਤੀ ਬਣਨ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਏਕੀਕ੍ਰਿਤ ਵਿਕਾਸ, ਟਿਕਾਊ ਬੁਨਿਆਦੀ ਢਾਂਚੇ ਅਤੇ ਨਿਰਵਿਘਨ ਕਨੈਕਟੀਵਿਟੀ ‘ਤੇ ਰਣਨੀਤਕ ਧਿਆਨ ਦੇਣ ਦੇ ਨਾਲ, ਇਹ ਪ੍ਰੋਜੈਕਟ ਭਾਰਤ ਦੇ ਉਦਯੋਗਿਕ ਲੈਂਡਸਕੇਪ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਦੇ ਆਰਥਿਕ ਵਾਧੇ ਨੂੰ ਗਤੀ ਦੇਣ ਦੇ ਲਈ ਤਿਆਰ ਹੈ।

ਇਨ੍ਹਾਂ ਨਵੀਆਂ ਮਨਜ਼ੂਰੀਆਂ ਦੇ ਇਲਾਵਾ, ਐੱਨਆਈਸੀਡੀਪੀ ਨੇ ਪਹਿਲਾਂ ਹੀ ਚਾਰ ਪ੍ਰੋਜੈਕਟਾਂ ਨੂੰ ਪੂਰਾ ਹੁੰਦੇ ਦੇਖਿਆ ਹੈ, ਅਤੇ ਚਾਰ ਹੋਰ ਵਰਤਮਾਨ ਵਿੱਚ ਲਾਗੂ ਹੋਣ ਦੇ ਅਧੀਨ ਹਨ। ਇਹ ਨਿਰੰਤਰ ਪ੍ਰਗਤੀ ਭਾਰਤ ਦੇ ਉਦਯੋਗਿਕ ਖੇਤਰ ਨੂੰ ਬਦਲਣ ਅਤੇ ਇੱਕ ਜੀਵੰਤ, ਟਿਕਾਊ ਅਤੇ ਸਮਾਵੇਸ਼ੀ ਆਰਥਿਕ ਵਾਤਾਵਰਣ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

 *****

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ



(Release ID: 2049662) Visitor Counter : 35