ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਈ-ਵੇਸਟ ਦਾ ਪ੍ਰਬੰਧਨ
Posted On:
07 AUG 2024 3:42PM by PIB Chandigarh
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ ਈ-ਵੇਸਟ (ਮੈਨੇਜਮੈਂਟ) ਨਿਯਮ, 2022 ਨੂੰ ਅਧਿਸੂਚਿਤ ਕੀਤਾ ਹੈ, ਜੋ 1 ਅਪ੍ਰੈਲ, 2023 ਤੋਂ ਪ੍ਰਭਾਵੀ ਹੈ ਅਤੇ ਸਮੇਂ-ਸਮੇਂ 'ਤੇ ਸੋਧਿਆ ਗਿਆ ਹੈ। ਇਹ ਨਿਯਮ, ਉਪਰੋਕਤ ਨਿਯਮਾਂ ਦੇ ਅਧਿਆਇ V ਦੇ ਉਪਬੰਧਾਂ ਦੇ ਅਧੀਨ, ਸੋਲਰ ਫੋਟੋਵੋਲਟੇਇਕ ਮਾਡਿਊਲਾਂ ਜਾਂ ਪੈਨਲਾਂ ਜਾਂ ਸੈੱਲਾਂ 'ਤੇ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਦੇ ਅਨੁਸਾਰ, ਸੋਲਰ ਫੋਟੋ-ਵੋਲਟੇਇਕ ਮਾਡਿਊਲਾਂ ਜਾਂ ਪੈਨਲਾਂ ਜਾਂ ਸੈੱਲਾਂ ਦਾ ਹਰ ਇੱਕ ਨਿਰਮਾਤਾ ਅਤੇ ਉਤਪਾਦਕ:
-
ਪੋਰਟਲ 'ਤੇ ਰਜਿਸਟ੍ਰੇਸ਼ਨ ਯਕੀਨੀ ਬਣਾਏਗਾ;
-
ਇਸ ਸਬੰਧ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2034-2035 ਤੱਕ ਪੈਦਾ ਹੋਏ ਸੋਲਰ ਫੋਟੋ-ਵੋਲਟੇਇਕ ਮੋਡੀਊਲ ਜਾਂ ਪੈਨਲਾਂ ਜਾਂ ਸੈੱਲਾਂ ਦੀ ਰਹਿੰਦ-ਖੂੰਹਦ ਨੂੰ ਸਟੋਰ ਕਰੇਗਾ;
-
ਸਾਲ ਦੇ ਅੰਤ ਨੂੰ ਜਾਂ ਇਸ ਤੋਂ ਪਹਿਲਾਂ ਪੋਰਟਲ 'ਤੇ ਨਿਰਧਾਰਤ ਫਾਰਮ ਵਿੱਚ ਸਾਲਾਨਾ ਰਿਟਰਨ ਫਾਈਲ ਕਰੇਗਾ ਜਿਸ ਨਾਲ ਰਿਟਰਨ ਸਾਲ 2034-2035 ਤੱਕ ਸਬੰਧਤ ਹੈ;
-
ਇਹ ਸੁਨਿਸ਼ਚਿਤ ਕਰੇਗਾ ਕਿ ਸੋਲਰ ਫੋਟੋ-ਵੋਲਟੇਇਕ ਮਾਡਿਊਲਾਂ ਜਾਂ ਪੈਨਲਾਂ ਜਾਂ ਸੈੱਲਾਂ ਤੋਂ ਇਲਾਵਾ ਹੋਰ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਲਾਗੂ ਨਿਯਮਾਂ ਜਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਜਾਂਦੀ ਹੈ;
-
ਇਹ ਸੁਨਿਸ਼ਚਿਤ ਕਰੇਗਾ ਕਿ ਸੋਲਰ ਫੋਟੋ-ਵੋਲਟੇਇਕ ਮਾਡਿਊਲਾਂ ਜਾਂ ਪੈਨਲਾਂ ਜਾਂ ਸੈੱਲਾਂ ਦੀ ਵਸਤੂ ਪੋਰਟਲ 'ਤੇ ਵੱਖਰੇ ਤੌਰ 'ਤੇ ਰੱਖੀ ਗਈ ਹੈ;
-
ਇਸ ਸਬੰਧ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਨਿਰਧਾਰਤ ਮਿਆਰੀ ਸੰਚਾਲਨ ਪ੍ਰਕਿਰਿਆ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗਾ।
ਇਸ ਤੋਂ ਇਲਾਵਾ, ਸੋਲਰ ਫੋਟੋ-ਵੋਲਟੇਇਕ ਮੋਡੀਊਲ ਜਾਂ ਪੈਨਲਾਂ ਜਾਂ ਸੈੱਲਾਂ ਦੇ ਰੀਸਾਈਕਲਰ ਨੂੰ ਇਸ ਸਬੰਧ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਨਿਰਧਾਰਤ ਸਮੱਗਰੀ ਦੀ ਰਿਕਵਰੀ ਲਈ ਲਾਜ਼ਮੀ ਕੀਤਾ ਜਾਵੇਗਾ।
ਵਿੰਡ ਟਰਬਾਈਨ ਦੇ ਜ਼ਿਆਦਾਤਰ ਹਿੱਸੇ ਧਾਤਾਂ ਦੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਬਲੇਡਾਂ ਵਿੱਚ ਵਰਤੇ ਜਾਂਦੇ ਫਾਈਬਰ ਰੀਇਨਫੋਰਸਡ ਪਲਾਸਟਿਕ ਲਈ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 'ਸ਼ੀਟ ਮੋਲਡਿੰਗ ਕੰਪਾਊਂਡ / ਫਾਈਬਰ ਰੀਇਨਫੋਰਸਡ ਪਲਾਸਟਿਕ ਸਮੇਤ ਥਰਮੋਸੈਟ ਪਲਾਸਟਿਕ ਵੇਸਟ ਦੇ ਨਿਪਟਾਰੇ ਲਈ 25 ਮਈ, 2016 ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਇਹ ਜਾਣਕਾਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਇਕ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
******
ਐੱਮਜੇਪੀਐੱਸ/ਐੱਸਕੇ
(Release ID: 2049112)
Visitor Counter : 32