ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੋਲੈਂਡ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 22 AUG 2024 8:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਸਾ ਦੇ ਬੇਲਵੇਡਰ ਪੈਲੇਸ ਵਿੱਚ ਪੋਲੈਂਡ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਆਂਦ੍ਰੇਜ ਸੇਬੇਸਟੀਅਨ ਡੂਡਾ ਨਾਲ ਮੁਲਾਕਾਤ ਕੀਤੀ।

ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ-ਪੋਲੈਂਡ ਸਬੰਧਾਂ ਨੂੰ ਉੱਨਤ ਕਰਕੇ ਰਣਨੀਤਕ ਸਾਂਝੇਦਾਰੀ ਵਿੱਚ ਬਦਲਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਯੂਕਰੇਨ ਅਤੇ ਪੱਛਮ ਏਸ਼ੀਆ ਦੇ ਸੰਘਰਸ਼ਾਂ ਸਮੇਤ ਵਿਭਿੰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ‘ਆਪਰੇਸ਼ਨ ਗੰਗਾ’ ਦੌਰਾਨ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਵਿੱਚ ਪੋਲੈਂਡ ਦੁਆਰਾ ਬਹੁਮੁੱਲੀ ਅਤੇ ਸਮੇਂ ‘ਤੇ ਦਿੱਤੀ ਗਈ ਸਹਾਇਤਾ ਲਈ ਹਾਰਦਿਕ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਡੂਡਾ ਨੂੰ ਭਾਰਤ ਆਉਣ ਦਾ ਆਪਣਾ ਸੱਦਾ ਦੁਹਰਾਇਆ।

*************

ਐੱਮਜੇਪੀਐੱਸ/ਐੱਸਟੀ



(Release ID: 2048067) Visitor Counter : 7