ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਨਵੀਂ ਦਿੱਲੀ ਵਿੱਚ ‘ ਪ੍ਰਥਮ ਨੀਤੀ ਨਿਰਮਾਤਾ ਫੋਰਮ’ ਦਾ ਉਦਘਾਟਨ ਕੀਤਾ
15 ਦੇਸ਼ਾਂ ਦੇ ਨੀਤੀ ਨਿਰਮਾਤਾਵਾਂ ਅਤੇ ਡਰੱਗ ਰੈਗੂਲੇਟਰਸ ਦਾ ਇੱਕ ਅੰਤਰਰਾਸ਼ਟਰੀ ਪ੍ਰਤੀਨਿਧੀ ਮੰਡਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੰਡੀਅਨ ਫਾਰਮਾਕੋਪੀਆ ਕਮਿਸ਼ਨ ਦੁਆਰਾ ਆਯੋਜਿਤ ਫੋਰਮ ਵਿੱਚ ਹਿੱਸਾ ਲੈ ਰਿਹਾ ਹੈ
ਭਾਰਤ ਦੀ ਪਹਿਚਾਣ ਲੰਬੇ ਸਮੇਂ ਤੋਂ ‘ਦੁਨੀਆ ਦੀ ਫਾਰਮੇਸੀ’ ਦੇ ਰੂਪ ਵਿੱਚ ਕੀਤੀ ਜਾਂਦੀ ਰਹੀ ਹੈ। ਸਾਨੂੰ ਮਾਣ ਹੈ ਕਿ ਸਾਡੀਆਂ ਜੈਨੇਰਿਕ ਦਵਾਈਆਂ ਮਲੇਰੀਆ, ਐੱਚਆਈਵੀ-ਏਡਜ਼ ਅਤੇ ਟੀਬੀ ਜਿਹੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੀਆਂ ਹਨ ਜਿਨ੍ਹਾਂ ਨੇ ਆਮ ਤੌਰ ‘ਤੇ ਵਿਕਾਸਸ਼ੀਲ ਦੇਸਾਂ ਦੀ ਸਿਹਤ ਸਮੱਸਿਆਵਾਂ ਮੰਨਿਆ ਜਾਂਦਾ ਹੈ:ਸ਼੍ਰੀ ਜੇਪੀ ਨੱਡਾ
ਪ੍ਰੋਗਰਾਮ ਵਿੱਚ ਬੇਮਿਸਾਲ ਡਿਜੀਟਲ ਪਲੈਟਫਾਰਮ, ਇੰਡੀਅਨ ਫਾਰਮਾਕੋਪੀਆ ਔਨਲਾਈਨ ਪੋਰਟਲ ਅਤੇ ਐਡਵਰਸ ਡਰੱਗ ਰਿਐਕਸ਼ਨ ਮੌਨਟਰਿੰਗ ਸਿਸਮਟਮ ਸੌਫਟਵੇਅਰ ਲਾਂਚ ਕੀਤਾ ਗਿਆ
Posted On:
19 AUG 2024 6:17PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜੇ.ਪੀ.ਨੱਡਾ ਨੇ ਅੱਜ ਇੱਥੇ ‘ਪ੍ਰਥਮ ਨੀਤੀ ਨਿਰਮਾਤਾ ਫੋਰਮ’ ਦਾ ਉਦਘਾਟਨ ਕੀਤਾ, ਜੋ 22 ਅਗਸਤ 2024 ਤੱਕ ਚਲੇਗਾ। ਗਲੋਬਲ ਫਾਰਮਾਸਿਊਟੀਕਲ ਸੈਕਟਰ ਵਿੱਚ ਭਾਰਤ ਦੀ ਸਥਿਤੀ ਨੂੰ ਉੱਚਾ ਕਰਨ ਲਈ, ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 15 ਦੇਸ਼ਾਂ ਦੇ ਨੀਤੀ ਨਿਰਮਾਤਾਵਾਂ ਅਤੇ ਡਰੱਗ ਰੈਗੂਲੇਟਰਾਂ ਦੇ ਇੱਕ ਅੰਤਰਰਾਸ਼ਟਰੀ ਪ੍ਰਤੀਨਿਧੀ ਮੰਡਲ ਦੀ ਮੇਜ਼ਬਾਨੀ ਕੀਤੀ। ਫੋਰਮ ਵਿੱਚ ਫਾਰਮਾਕੋਪੀਆ ਅਤੇ ਡਰੱਗ ਸੁਰੱਖਿਆ ਨਿਗਰਾਨੀ ਲਈ ਨਵੀਨ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਕੀਤੀ ਗਈ।
ਇੰਡੀਅਨ ਫਾਰਮਾਕੋਪੀਆ (ਆਈਪੀ) ਦੀ ਗਲੋਬਲ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਮੰਚ ਵਿੱਚ ਬੁਰਕੀਨਾ ਫਾਸੋ, ਇਕੂਟੋਰੀਅਲ ਗਿਨੀ, ਘਾਨਾ, ਗੁਆਨਾ, ਜਮੈਕਾ, ਲਾਓ ਪੀਡੀਆਰ, ਲੇਬਨਾਨ,ਮਲਾਵੀ, ਮੋਜ਼ਾਮਬੀਕ, ਨਾਉਰੂ, ਨਿਕਾਰਾਗੁਆ, ਸ੍ਰੀਲੰਕਾ, ਸੀਰੀ, ਯੁਗਾਂਡਾ ਅਤੇ ਜ਼ੈਂਬੀਆ ਸਮੇਤ ਵੱਖ-ਵੱਖ ਦੇਸ਼ਾਂ ਦੀ ਭਾਗੀਦਾਰੀ ਦੇਖੀ ਗਈ। ਮੰਚ ਦਾ ਉਦੇਸ਼ ਆਈਪੀ ਦੀ ਮਾਨਤਾ ਤੇ ਭਾਰਤ ਦੀ ਪ੍ਰਮੁੱਖ ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਲਾਗੂਕਰਨ ‘ਤੇ ਸਾਰਥਕ ਚਰਚਾ ਨੂੰ ਉਤਸ਼ਾਹਿਤ ਕੀਤਾ ਗਿਆ, ਜਿਸ ਨੂੰ ਜਨਔਸ਼ਧੀ ਯੋਜਨਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਲੇਟਿਨ ਅਮਰੀਕੀ, ਅਫਰੀਕੀ, ਦੱਖਣ-ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਖੇਤਰਾਂ ਦੇ ਡਰੱਗ ਰੈਗੂਲੇਟਰੀ ਅਥਾਰਿਟੀਆਂ ਅਤੇ ਸਿਹਤ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਜੇ.ਪੀ. ਨੱਡਾ ਨੇ ਕਿਹਾ ਕਿ “ਇਹ ਮੰਚ ਸੁਰੱਖਿਆ, ਪ੍ਰਭਾਵਸ਼ੀਲਤਾ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰੇਗਾ” ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਦਰਮਿਆਨ ਮੈਡੀਕਲ ਫਾਰਮਾਸਿਊਟੀਕਲ ਉਤਪਾਦਾਂ ਦੀ ਗੁਣਵੱਤਾ ਇਹ ਸੁਨਿਸ਼ਚਿਤ ਕਰੇਗੀ ਕਿ ਅਸੀਂ ਮਰੀਜ਼ਾਂ ਦੇ ਲਾਭ ਲਈ ਉੱਚਤਮ ਮਿਆਰਾਂ ਨੂੰ ਬਣਾਏ ਰੱਖਾਂਗੇ। ਉਨ੍ਹਾਂ ਨੇ ਕਿਹਾ, “ਭਾਰਤ ਦੀ ਪਹਿਚਾਣ ਲੰਬੇ ਸਮੇਂ ਤੋਂ ‘ਦੁਨੀਆ ਦੀ ਫਾਰਮੇਸੀ’ ਦੇ ਰੂਪ ਵਿੱਚ ਕੀਤੀ ਗਈ ਹੈ। ਸਾਨੂੰ ਮਾਣ ਹੈ ਕਿ ਸਾਡੀ ਜੈਨੇਰਿਕ ਦਵਾਈਆਂ ਮਲੇਰੀਆ, ਐੱਚਆਈਵੀ-ਏਡਜ਼ ਅਤੇ ਟੀਬੀ ਜਿਹੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੀਆਂ ਹਨ ਜਿਨ੍ਹਾਂ ਨੂੰ ਆਮ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਦੀ ਸਿਹਤ ਸਮੱਸਿਆਵਾਂ ਮੰਨਿਆ ਜਾਂਦਾ ਹੈ।
ਇਨ੍ਹਾਂ ਬਿਮਾਰੀਆਂ ਦੇ ਖਾਤਮੇ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ,ਸ਼੍ਰੀ ਨੱਡਾ ਨੇ ਕਿਹਾ ਕਿ “ਇਹ ਯੋਗਦਾਨ ਗਲੋਬਲ ਸਿਹਤ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਿਹਤ ਸੇਵਾ ਪਾੜੇ ਨੂੰ ਪੂਰਾ ਕਰਨ ਵਿੱਚ ਇਸ ਦੀ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ “ਕਿਉਂਕਿ ਐੱਚਆਈਵੀ-ਏਡਜ਼ ਦੇ ਲਈ ਦਵਾਈਆਂ ਦੇਣਾ ਬਹੁਤ ਮਹਿੰਗਾ ਹੈ ਅਤੇ ਇਹ ਵਿਕਾਸਸ਼ੀਲ ਦੇਸ਼ਾਂ ਦੇ ਲਈ ਬੋਝ ਬਣ ਗਿਆ ਹੈ, ਇਸ ਲਈ ਭਾਰਤੀ ਨਿਰਮਾਤਾ ਅੱਗੇ ਆਏ ਅਤੇ ਪ੍ਰਭਾਵਸ਼ਾਲੀ ਅਤੇ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਦਾ ਬੀੜਾ ਉਠਾਇਆ।”
ਸ਼੍ਰੀ ਨੱਡਾ ਨੇ ਅੱਗੇ ਕਿਹਾ ਕਿ “ਭਾਰਤ ਹਮੇਸ਼ਾ ਵੈਕਸੀਨਾਂ ਦੇ ਉਤਪਾਦਨ ਅਤੇ ਸਪਲਾਈ ਵਿੱਚ ਵਿਸ਼ਵ ਵਿੱਚ ਮੋਹਰੀ ਰਿਹਾ ਹੈ, ਜੋ ਵੈਕਸੀਨਾਂ ਦੀ ਗਲੋਬਲ ਸਪਲਾਈ ਵਿੱਚ ਲਗਭਗ 60 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਆਪਣੀ ਵੈਕਸੀਨ ਮੰਗ ਦਾ 70 ਪ੍ਰਤੀਸ਼ਥ ਭਾਰਤ ਤੋਂ ਖਰੀਦਦਾ ਹੈ। ਉਨ੍ਹਾਂ ਨੇ ਕਿਹਾ, “ਕੋਵਿਡ-19 ਮਹਾਮਾਰੀ ਦੇ ਦੌਰਾਨ, ਭਾਰਤ ਨੇ ਵੈਕਸੀਨ ਮੈਤਰੀ ਪ੍ਰੋਗਰਾਮ ਦੇ ਤਹਿਤ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਕੋਵਿਡ-19 ਵੈਕਸੀਨਾਂ ਦੀ ਸਪਲਾਈ ਕੀਤੀ। ਇਹ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਉਜਾਗਰ ਕਰਦਾ ਹੈ।”
ਸ਼੍ਰੀ ਨੱਡਾ ਨੇ ਟਿੱਪਣੀ ਕੀਤੀ, “ਭਾਰਤ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਮੂਰਤ ਰੂਪ ਦਿੰਦੇ ਹੋਏ ਵੱਖ-ਵੱਖ ਪਹਿਲਾਂ ਅਤੇ ਅੰਤਰਰਾਸ਼ਟਰੀ ਸਹਿਯੋਗਾਂ ਰਾਹੀਂ ਗਲੋਬਲ ਹੈਲਥ ਕੂਟਨੀਤੀ ਅਤੇ ਫਾਰਮਾਸਿਊਟੀਕਲ ਅਗਵਾਈ ਵਿੱਚ ਜ਼ਿਕਰਯੋਗ ਪ੍ਰਰਤੀ ਕੀਤੀ ਹੈ।” ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਜਨ ਔਸ਼ਧੀ ਯੋਜਨਾ ਸਮੇਤ ਕਈ ਪ੍ਰਮੁੱਖ ਪਹਿਲਾਂ ਸ਼ੁਰੂ ਕੀਤੀਆਂ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਵਿੱਚ ਜਨ ਔਸ਼ਧੀ ਕੇਂਦਰ ਸਥਾਪਿਤ ਕਰਕੇ ਸਮਾਜ ਦੇ ਸਾਰੇ ਵਰਗਾਂ, ਵਿਸ਼ੇਸ਼ ਤੌਰ ‘ਤੇ ਵੰਚਿਤਾਂ ਨੂੰ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਉਣਾ ਹੈ। ਇਹ ਕੇਂਦਰ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾ, ਵਧੇਰੇ ਕਿਫਾਇਤੀ ਕੀਮਤਾਂ ‘ਤੇ ਬ੍ਰਾਂਡਿਡ ਦਵਾਈਆਂ ਦੇ ਸਮਾਨ ਗੁਣਵੱਤਾ ਵਾਲੀਆਂ ਜੇਨੇਰਿਕ ਦਵਾਈਆਂ ਪ੍ਰਦਾਨ ਕਰਦੇ ਹਨ। ਇਸ ਯੋਜਨਾ ਰਾਹੀਂ ਸਪਲਾਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਇੰਡੀਅਨ ਫਾਰਮਾਕੋਪੀਆ ਦੁਆਰਾ ਨਿਰਧਾਰਿਤ ਮਾਪਦੰਡਾਂ ਨੂੰ ਪੂਰੀ ਕਰਦੀਆਂ ਹਨ। ਭਾਰਤ ਵਿੱਚ ਇਸ ਪਹਿਲ ਦੀ ਸਫ਼ਲਤਾ ਇੱਕ ਅਜਿਹੇ ਮਾਡਲ ਦੇ ਰੂਪ ਵਿੱਚ ਖੜ੍ਹੀ ਹੈ ਜਿਸ ਨੂੰ ਹੋਰ ਦੇਸ਼ਾਂ ਦੁਆਰਾ ਕਿਫਾਇਤੀ ਸਿਹਤ ਦੇਖਭਾਲ ਤੱਕ ਵਿਸ਼ਵਵਿਆਪੀ ਪਹੁੰਚ ਵਿੱਚ ਸੁਧਾਰ ਲਈ ਅਪਣਾਇਆ ਜਾ ਸਕਦਾ ਹੈ।
ਇਸ ਦੇ ਇਲਾਵਾ, ਭਾਰਤ ਸਰਕਾਰ ਨੇ ਦਵਾਈਆਂ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ ਲਈ ਕਈ ਪਹਿਲਾਂ ਸ਼ੁਰੂ ਕੀਤੀਆ ਹਨ। ਉਦਾਹਰਣ ਲਈ, ਆਯੁਸ਼ਮਾਨ ਭਾਰਤ ਯੋਜਨਾ ਦੁਨੀਆ ਦਾ ਸਭ ਤੋਂ ਵੱਡਾ ਸਰਕਾਰੀ ਫੰਡੇਡ ਸਿਹਤ ਸੇਵਾ ਪ੍ਰੋਗਰਾਮ ਹੈ, ਜੋ 6,000 ਅਮਰੀਕੀ ਡਾਲਰ ਦੀ ਲਾਗਤ ‘ਤੇ 500 ਮਿਲੀਅਨ ਤੋਂ ਵੱਧ ਲੋਕਾਂ ਨੂੰ ਭਰੋਸਾ ਅਤੇ ਬੀਮਾ ਕਵਰੇਜ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ, ਇਹ ਯੋਜਨਾ “ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਲਈ ਸਿਹਤ ਸੇਵਾ ਸੁਨਿਸ਼ਚਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ”।
ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਲੇਟਿਨ ਅਮਰੀਕੀ, ਅਫਰੀਕੀ, ਦੱਖਣ ਪੂਰਬ ਏਸ਼ੀਆਈ ਅਤੇ ਪ੍ਰਸ਼ਾਂਤ ਖੇਤਰਾਂ ਦੇ ਡਰੱਗ ਰੈਗੂਲੇਟਰੀ ਅਥਾਰਿਟੀਆਂ ਅਤੇ ਸਿਹਤ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਜੇ ਪੀ ਨੱਡਾ ਨੇ ਕਿਹਾ ਕਿ ਕਿਹਾ ਕਿ “ਇਹ ਮੰਚ ਸੁਰੱਖਿਆ, ਪ੍ਰਭਾਵਸ਼ੀਲਤਾ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰੇਗਾ” ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਦਰਮਿਆਨ ਮੈਡੀਕਲ ਫਾਰਮਾਸਿਊਟੀਕਲ ਉਤਪਾਦਾਂ ਦੀ ਗੁਣਵੱਤਾ ਇਹ ਸੁਨਿਸ਼ਚਿਤ ਕਰੇਗੀ ਕਿ ਅਸੀਂ ਮਰੀਜ਼ਾਂ ਦੇ ਲਾਭ ਲਈ ਉੱਚਤਮ ਮਿਆਰਾਂ ਨੂੰ ਬਣਾਏ ਰੱਖਾਂਗੇ। ਉਨ੍ਹਾਂ ਨੇ ਕਿਹਾ, “ਭਾਰਤ ਦੀ ਪਹਿਚਾਣ ਲੰਬੇ ਸਮੇਂ ਤੋਂ ‘ਦੁਨੀਆ ਦੀ ਫਾਰਮੇਸੀ’ ਦੇ ਰੂਪ ਵਿੱਚ ਕੀਤੀ ਗਈ ਹੈ। ਸਾਨੂੰ ਮਾਣ ਹੈ ਕਿ ਸਾਡੀ ਜੈਨੇਰਿਕ ਦਵਾਈਆਂ ਮਲੇਰੀਆ, ਐੱਚਆਈਵੀ-ਏਡਜ਼ ਅਤੇ ਟੀਬੀ ਜਿਹੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੀਆਂ ਹਨ ਜਿਨ੍ਹਾਂ ਨੂੰ ਆਮ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਦੀ ਸਿਹਤ ਸਮੱਸਿਆਵਾਂ ਮੰਨਿਆ ਜਾਂਦਾ ਹੈ।
ਫਾਰਮਾਸਿਊਟੀਕਲ ਡਿਪਾਰਟਮੈਂਟ ਦੇ ਸਕੱਤਰ ਡਾ. ਅਰੂਣੀਸ਼ ਚਾਵਲਾ ਨੇ ਕਿਹਾ ਕਿ, “ਇੱਕ ਆਲਮੀ ਪ੍ਰਵਿਰਤੀ ਉੱਭਰ ਰਹੀ ਹੈ ਕਿਉਂਕਿ ਮਰੀਜ਼ ਤੇਜ਼ੀ ਨਾਲ ਜੈਨੇਰਿਕ ਦਵਾਈਆਂ ਦਾ ਵਿਕਲਪ ਚੁਣ ਰਹੇ ਹਨ। ਜੈਨੇਰਿਕ ਦਵਾਈਆਂ ਡਬਲਿਊਐੱਚਓ ਮਿਆਰਾਂ ਅਤੇ ਪ੍ਰਥਾਵਾਂ ਦੇ ਰੈਗੂਲੇਟਰੀ ਮਾਣਕੀਕਰਨ ਦੀ ਪਾਲਣਾ ਕਰਦੀਆਂ ਹਨ ਅਤੇ ਬ੍ਰਾਂਡਿਡ ਦਵਾਈਆਂ ਦੀ ਤੁਲਨਾ ਵਿੱਚ ਘੱਟ ਤੋਂ ਘੱਟ 50 ਤੋਂ 90 ਪ੍ਰਤੀਸ਼ਤ ਸਸਤੀਆਂ ਹੁੰਦੀਆਂ ਹਨ। ਦੁਨੀਆ ਵਿੱਚ ਜੈਨੇਰਿਕ ਦਵਾਈਆਂ ਵੱਲ ਵਧਣ ਦੀ ਭਾਵਨਾ ਵਧ ਰਹੀ ਹੈ।” ਜਨਔਸ਼ਧੀ ਪ੍ਰੋਗਰਾਮ Janaushadhi Programme ਦੀ ਸਫ਼ਲਤਾ ‘ਤੇ ਚਾਣਨਾ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ “ਸਿਰਫ਼ 10 ਵਰ੍ਹੇ ਦੀ ਛੋਟੀ ਜਿਹੀ ਮਿਆਦ ਵਿੱਚ, ਜੈਨੇਰਿਕ ਦਵਾਈਆਂ ਦੇ ਕਾਰਨ ਆਪਣੀ ਜੇਬ ‘ਤੋਂ ਖਰਚ ਵਿੱਚ 40% ਤੋਂ ਵੱਧ ਦੀ ਗਿਰਾਵਟ ਆਈ ਹੈ, ਜੋ ਜਨ ਆਰੋਗਯ ਪ੍ਰੋਗਰਾਮ (Jan Arogya Programme) ਦੀ ਸਫ਼ਲਤਾ ਦਾ ਪ੍ਰਮਾਣ ਹੈ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ 10,000 ਤੋਂ ਵੱਧ ਜਨਔਸ਼ਧੀ ਕੇਂਦਰ ਚਲ ਰਹੇ ਹਨ। ਜਨ ਆਰੋਗਯ ਇੱਕ ਸਮਾਜਿਕ ਸੇਵਾ ਹੈ ਜਿਸ ਨੂੰ ਅਸੀਂ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹੋਰ ਦੇਸ਼ਾਂ ਦੀ ਮਦਦ ਲਈ ਪੇਸ਼ ਕਰਨਾ ਚਾਹੁੰਦੇ ਹਾਂ ਜਿੱਥੇ ਸਿਹਤ ਦੇਖਭਾਲ ਖਰਚਾ ਇੱਕ ਪ੍ਰਮੁੱਖ ਚਰਚਾ ਦਾ ਵਿਸ਼ਾ ਹੈ।
ਇਸ ਆਯੋਜਨ ਦਾ ਮੁੱਖ ਆਕਰਸ਼ਨ ਮਾਣਯੋਗ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਦੁਆਰਾ ਦੋ ਮਹੱਤਵਪੂਰਨ ਡਿਜੀਟਲ ਪਲੈਟਫਾਰਮਾਂ-ਆਈਪੀ ਔਨਲਾਈਨ ਪੋਰਟਲ ਅਤੇ ਪ੍ਰਤੀਕੂਲ ਡਰੱਗ ਪ੍ਰਤੀਕ੍ਰਿਆ ਨਿਗਰਾਨੀ ਪ੍ਰਣਾਲੀ (ਏਡੀਆਰਐੱਮਐੱਸ) ਸੌਫਟਵੇਅਰ। ਆਈਪੀ ਔਨਲਾਈਨ ਪੋਰਟਲ ਭਾਰਤੀ ਫਾਰਮਾਕੋਪੀਆ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ਦਾ ਪ੍ਰਤੀਨਿਧੀਤੱਵ ਕਰਦਾ ਹੈ, ਜਿਸ ਨਾਲ ਡਰੱਗ ਮਾਪਦੰਡਾਂ ਨੂੰ ਦੁਨੀਆ ਭਰ ਦੇ ਹਿੱਤਧਾਰਕਾਂ ਲਈ ਵਧੇਰੇ ਪਹੁੰਚਯੋਗ ਬਣਾਇਆ ਜਾ ਸਕੇ। ਇਹ ਪਹਿਲ ‘ਡਿਜੀਟਲ ਇੰਡੀਆ’ ਅਭਿਯਾਨ ਦੇ ਤਹਿਤ ਵਾਤਾਵਰਣ ਦੇ ਅਨੁਕੂਲ ਸਮਾਧਾਨਾਂ ਨੂੰ ਹੁਲਾਰਾ ਦੇਣ ਦੀ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਦੇ ਅਨੁਰੂਪ ਹੈ।
ਭਾਰਤ ਦੇ ਫਾਰਮਾਕੋਵਿਜਿਲੈਂਸ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਏਜੀਆਰਐੱਮਐੱਸ ਸੌਫਟਵੇਅਰ, ਭਾਰਤੀ ਆਬਾਦੀ ਦੀਆਂ ਜ਼ਰੂਰਤਾਂ ਦੇ ਅਨੁਰੂਪ ਭਾਰਤ ਦਾ ਪਹਿਲਾ ਸਵਦੇਸ਼ੀ ਮੈਡੀਕਲ ਉਤਾਪਦ ਸੁਰੱਖਿਆ ਡੇਟਾਬੇਸ ਹੈ। ਇਹ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਨਾਲ ਸਬੰਧਿਤ ਪ੍ਰਤੀਕੂਲ ਘਟਨਾਵਾਂ ਦੇ ਸੰਗ੍ਰਹਿ ਅਤੇ ਵਿਸ਼ਲੇਸ਼ਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਜਿਸ ਨਾਲ ਦੇਸ਼ ਦੇ ਫਾਰਮਾਕੋਵਜਿਲੈਂਸ ਬੁਨਿਆਦੀ ਢਾਂਚੇ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ। ਇਹ ਸੌਫਟਵੇਅਰ ਨਾ ਕੇਵਲ ਰਿਪੋਟਿੰਗ ਪ੍ਰਕਿਰਾ ਨੂੰ ਸੁਚਾਰੂ ਕਰਦਾ ਹੈ, ਬਲਕਿ ਉਪਭੋਗਤਾਵਾਂ ਅਤੇ ਸਿਹਤ ਸੰਭਾਲ਼ ਪੇਸ਼ਵਰਾਂ ਨੂੰ ਸਿੱਧੇ ਪ੍ਰਤੀਕੂਲ ਘਟਨਾਵਾਂ ਦੀ ਰਿਪੋਰਟ ਕਰਨ ਲਈ ਸਸ਼ਕਤ ਬਣਾਉਂਦਾ ਹੈ, ਜਿਸ ਨਾਲ ਸੁਰੱਖਿਆ ਜਾਣਕਾਰੀ ਦਾ ਵਧੇਰੇ ਵਿਆਪਕ ਕੈਪਚਰ ਸੁਨਿਸ਼ਚਿ ਹੁੰਦਾ ਹੈ।
ਇਨ੍ਹਾਂ ਡਿਜੀਟਲ ਪਹਿਲਾਂ ਤੋਂ ਡਰੱਗ ਸੁਰੱਖਿਆ ਨਿਗਰਾਨੀ ਅਤੇ ਮਾਪਦੰਡਾਂ ਦੀ ਪਾਲਣਾ ਦੀ ਪਹੁੰਚ ਅਤੇ ਕੁਸ਼ਲਤਾ ਵਿੱਚ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਗਲੋਬਲ ਫਾਰਮਾਸਿਊਟੀਕਲ ਲੈਂਡਸਕੇਪ ਵਿੱਚ ਇੱਕ ਨੇਤਾ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਹੁਲਾਰਾ ਮਿਲੇਗਾ।
ਇਨ੍ਹਾਂ ਡਿਜੀਟਲ ਪਲੈਟਫਾਰਮਾਂ ਦਾ ਸਫ਼ਲ ਲਾਂਚ ਅਤੇ ਨੀਤੀ ਨਿਰਮਾਤਾਵਾਂ ਦੇ ਫੋਰਮ ਵਿੱਚ ਚਲ ਰਹੀਆਂ ਚਰਚਾਵਾਂ ਇਹ ਸੁਨਿਸ਼ਚਿਤ ਕਰਨ ਲਈ ਸਰਕਾਰ ਦੇ ਨਿਰੰਤਰ ਪ੍ਰਯਾਸਾਂ ਨੂੰ ਦਰਸਾਉਂਦੀਆਂ ਹਨ ਕਿ ਭਾਰਤੀ ਫਾਰਮਾਕੋਪੀਆ ਅਤੇ ਸਿਹਤ ਸੰਭਾਲ਼ ਮਿਆਰਾਂ ਨੂੰ ਦੁਨੀਆ ਭਰ ਵਿੱਚ ਮਾਨਤਾ ਅਤੇ ਸਨਮਾਨ ਮਿਲੇ। ਇਹ ਫਾਰਮਾਸਿਊਟੀਕਲ ਖੇਤਰ ਵਿੱਚ ਵਿਸ਼ਵਵਿਆਪੀ ਨੇਤਾ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ, ਜੋ ਸਹਿਯੋਗ, ਇਨੋਵੇਸ਼ਨ ਅਤੇ ਅਗਵਾਈ ਰਾਹੀਂ ਗਲੋਬਲ ਹੈਲਥ ਵਿੱਚ ਸੁਧਾਰ ਲਈ ਪ੍ਰਤੀਬੱਧ ਹੈ।
ਅੱਜ ਆਯੋਜਿਤ ਫੋਰਮ ਸੈਸ਼ਨ ਦੇ ਦੌਰਾਨ, ਵਿਦੇਸ਼ੀ ਪ੍ਰਤੀਨਿਧੀਆਂ ਨੇ ਮੈਡੀਕਲ ਪ੍ਰੋਡਕਟਸ ਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਗੁਣਵੱਤਾ ‘ਤੇ ਆਪਣੇ ਭਾਰਤੀ ਹਮਰੁਤਬਿਆਂ ਨਾਲ ਗਹਿਨ ਚਰਚਾ ਕੀਤੀ। ਫਾਰਮਾਸਿਊਟੀਕਲਸ ਡਿਪਾਰਟਮੈਂਟ ਨੇ ਜਨ ਔਸ਼ਧੀ ਯੋਜਨਾ ‘ਤੇ ਕੇਂਦ੍ਰਿਤ ਚਰਚਾ ਦੀ ਅਗਵਾਈ ਕੀਤੀ, ਜਿਸ ਵਿੱਚ ਇਹ ਪਤਾ ਲਗਾਇਆ ਗਿਆ ਕਿ ਅੰਤਰਰਾਸ਼ਟਰੀ ਪੱਧਰ ֥‘ਤੇ ਸਸਤੀਆਂ ਦਵਾਈਆਂ ਤੱਕ ਪਹੁੰਚ ਵਿੱਚ ਸੁਧਾਰ ਲਈ ਇਸ ਪਹਿਲ ਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ, ਜੋ ਆਲਮੀ ਸਿਹਤ ਸਮਾਨਤਾ ਲਈ ਭਾਰਤ ਦੀ ਵਚਨਵੱਧਤਾ ਨੂੰ ਹੋਰ ਪ੍ਰਦਰਸ਼ਿਤ ਕਰਦਾ ਹੈ।
ਯਾਤਰਾ ਦੇ ਹਿੱਸੇ ਦੇ ਰੂਪ ਵਿੱਚ, ਪ੍ਰਤੀਨਿਧੀਆਂ ਨੂੰ ਆਗਰਾ ਵਿੱਚ ਇੱਕ ਜਨ ਔਸ਼ਧੀ ਕੇਂਦਰ ਦਾ ਪਤਾ ਲਗਾਉਣ ਦਾ ਪ੍ਰੋਗਰਾਮ ਹੈ, ਜਿਸ ਨਾਲ ਸਸਤੀ ਸਿਹਤ ਦੇਖਭਾਲ ਪ੍ਰਦਾਨ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਦੀ ਪ੍ਰਤੱਖ ਜਾਣਕਾਰੀ ਪ੍ਰਾਪਤ ਹੋਵੇਗੀ। ਉਹ ਹੈਦਰਾਬਾਦ ਵਿੱਚ ਜ਼ੀਨੋਮ ਵੈੱਲੀ ਵਿੱਚ ਅਤਿਆਧੁਨਿਕ ਵੈਕਸੀਨ ਅਤੇ ਡ੍ਰੱਗ ਮੈਨੂਫੈਕਚਰਿੰਗ ਸੁਵਿਧਾਵਾਂ ਅਤੇ ਖੋਜ ਕੇਂਦਰਾਂ ਦਾ ਵੀ ਦੌਰਾ ਕਰਨਗੇ, ਜੋ ਡ੍ਰੱਗ ਪ੍ਰੋਡਕਸ਼ਨ ਵਿੱਚ ਭਾਰਤ ਦੀਆਂ ਸਮਰੱਥਾਵਾਂ ਅਤੇ ਆਲਮੀ ਸਿਹਤ ਮਿਆਰਾਂ ਨੂੰ ਅੱਗੇ ਵਧਾਉਣ ਪ੍ਰਤੀ ਸਮਰਪਣ ਦੀ ਵਿਆਪਕ ਸਮਝ ਪ੍ਰਦਾਨ ਕਰਨਗੇ।
ਡਾ. ਰਾਜੀਵ ਸਿੰਘ ਰਘੁਵੰਸ਼ੀ, ਡ੍ਰੱਗਸ ਕੰਟਰੋਲਰ ਜਨਰਲ (ਭਾਰਤ) ਅਤੇ ਸਕੱਤਰ –ਸਹਿ-ਵਿਗਿਆਨਿਕ ਨਿਰਦੇਸ਼ਕ, ਸ਼੍ਰੀ ਰਾਜੀਵ ਵਧਾਵਨ, ਸੰਯੁਕਤ ਸਕੱਤਰ, ਕੇਂਦਰੀ ਸਿਹਤ ਮੰਤਰਾਲੇ; ਪ੍ਰੋਗਰਾਮ ਦੇ ਦੌਰਾਨ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਰੋਹਿਤ ਰਥੀਸ਼ (Rohith Rathish) ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਐੱਮਵੀ
(Release ID: 2047476)
Visitor Counter : 62