ਇਸਪਾਤ ਮੰਤਰਾਲਾ
ਆਰਆਈਐੱਨਐੱਲ (Rashtriya Ispat Nigam Limited) ਦੇ ਸੀਐੱਮਡੀ ਸ਼੍ਰੀ ਅਤੁਲ ਭੱਟ ਨੇ ਗ੍ਰਭਮ ਮੈਗਨੀਜ਼ ਮਾਈਨ (Garbham Manganese Mine) ਦੀ ਲੀਜ਼ ਨੂੰ ਆਰਆਈਐੱਨਐੱਲ (lease of RINL) ਨੂੰ ਸੌਂਪਣ ਲਈ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ
Posted On:
18 AUG 2024 12:44PM by PIB Chandigarh
ਰਾਸ਼ਟਰੀਯ ਇਸਪਾਤ ਕਾਰਪੋਰੇਸ਼ਨ ਲਿਮਿਟਿਡ (RINL) ਦੇ ਸੀਐੱਮਡੀ ਸ਼੍ਰੀ ਅਤੁਲ ਭੱਟ ਨੇ ਗ੍ਰਭਮ ਮੈਗਨੀਜ਼ ਮਾਈਨ (Garbham Manganese Mine) ਦੀ ਲੀਜ਼ ਨੂੰ ਆਰਆਈਐੱਨਐੱਲ (lease of RINL) ਨੂੰ ਸੌਂਪਣ ਲਈ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਆਭਾਰ ਵਿਅਕਤ ਕੀਤਾ।
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਗ੍ਰਭਮ ਮੈਗਨੀਜ਼ ਮਾਈਨ ਦੀ ਲੀਜ਼ ਨੂੰ ਆਰਆਈਐੱਨਐੱਲ ਨੂੰ ਸੌਂਪਣ ਲਈ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਲਈ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਨਾਰਾ ਚੰਦ੍ਰਬਾਬੂ ਨਾਇਡੂ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ ਹੈ। ਇਹ ਆਰਆਈਐੱਨਐੱਲ ਦੇ ਲਈ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ, ਜੋ ਮੈਗਨੀਜ਼ ਓਰੇ (manganese ore) ਦੇ ਉਤਪਾਦਨ ਦੀ ਨਿਰੰਤਰ ਉਪਲਬਧਤਾ ਨੂੰ ਸੁਨਿਸ਼ਚਿਤ ਕਰਦਾ ਹੈ।
ਸ਼੍ਰੀ ਅਤੁਲ ਭੱਟ ਨੇ ਵਿਸ਼ਾਖਾਪਟਨਮ ਦੇ ਗਜ਼ਵਾਕਾ (Gazuwaka) ਦੇ ਮਾਣਯੋਗ ਵਿਧਾਇਕ ਅਤੇ ਆਂਧਰ ਪ੍ਰਦੇਸ਼ ਦੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਪੱਲਾ ਸ੍ਰੀਨਿਵਾਸ ਰਾਓ (Shri Palla Srinivasa Rao)- ਅਤੇ ਵਿਸ਼ਾਖਾਪਟਨਮ ਦੇ ਮਾਣਯੋਗ ਸਾਂਸਦ ਸ਼੍ਰੀ ਐੱਮ.ਸ਼੍ਰੀ ਭਾਰਤ ਨੂੰ ਇਸ ਸਬੰਧ ਵਿੱਚ ਉਨ੍ਹਾਂ ਦਾ ਅਣਥੱਕ ਪ੍ਰਯਾਸਾਂ ਲਈ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਦਾ ਸਮਰਥਨ ਅਤੇ ਸਰਗਰਮ ਭਾਗੀਦਾਰੀ ਆਰਆਈਐੱਨਐੱਲ ਲਈ ਇਸ ਮਹੱਤਵਪੂਰਨ ਸੰਸਾਧਨ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਕ ਰਹੀ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਤਰੱਕੀ ਅਤੇ ਵਿਕਾਸ ਵਿੱਚ ਯੋਗਦਾਨ ਦੇਣ ਲਈ ਕੰਪਨੀ ਦੀ ਪ੍ਰਤੀਬੱਧਤਾ ਨੂੰ ਬਲ ਮਿਲਿਆ ਹੈ।
ਗ੍ਰਭਮ ਮੈਗਨੀਜ਼ ਮਾਈਨ ਦੀ ਲੀਜ਼ ਦਾ ਖੇਤਰ 654 ਏਕੜ ਹੈ ਅਤੇ ਆਰਆਈਐੱਨਐੱਲ ਦੁਆਰਾ ਪ੍ਰਤੀ ਵਰ੍ਹੇ ਲਗਭਗ 6000 ਟਨ ਦੀ ਖਪਤ ਹੁੰਦੀ ਹੈ। ਮੈਗਨੀਜ਼ ਦਾ ਉਪਯੋਗ ਬਲਾਸਟ ਫਰਨੈੱਸ ਵਿੱਚ ਗਰਮ ਧਾਤੂਆਂ ਦੇ ਉਤਪਾਦਨ ਲਈ ਕੀਤਾ ਜਾਂਦਾ ਹੈ।
ਸਹਿਯੋਗਾਤਮਕ ਪ੍ਰਯਾਸ ਦੇ ਸਿੱਟੇ ਵਜੋਂ ਲੀਜ਼ ਸੌਂਪਣ ਦਾ ਇਹ ਕਾਰਜ ਆਰਥਿਕ ਤਰੱਕੀ ਨੂੰ ਅੱਗੇ ਵਧਾਉਣ ਵਿੱਚ ਉਦਯੋਗ ਅਤੇ ਸਰਕਾਰ ਦਰਮਿਆਨ ਸਾਂਝੇਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।
*****
ਐੱਮਜੀ
(Release ID: 2046780)
Visitor Counter : 30