ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ ਦਾ ਸੁਤੰਤਰਤਾ ਦਿਵਸ ਸੰਬੋਧਨ ਸਾਡੇ ਉੱਜਵਲ ਭਵਿੱਖ ਦੀ ਇੱਕ ਜੀਵੰਤ ਤਸਵੀਰ ਪੇਸ਼ ਕਰਦਾ ਹੈ ਅਤੇ ਰਾਸ਼ਟਰ ਨੂੰ ਇੱਕ ਅਟੁੱਟ ਵਿਸ਼ਵਾਸ ਦਿਵਾਉਂਦਾ ਹੈ ਕਿ ਇਹ ਗਲੋਬਲ ਪੱਧਰ ’ਤੇ ਮਹਾਨਤਾ ਪ੍ਰਾਪਤ ਕਰ ਸਕਦਾ ਹੈ: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ

Posted On: 15 AUG 2024 2:21PM by PIB Chandigarh

ਕੇਂਦਰੀ ਸਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੁਤੰਤਰਤਾ ਦਿਵਸ ਸੰਬੋਧਨ ਸਾਡੇ ਉੱਜਵਲ ਭਵਿੱਖ ਦੀ ਇੱਕ ਜੀਵੰਤ ਤਸਵੀਰ ਪੇਸ਼ ਕਰਦਾ ਹੈ ਅਤੇ ਰਾਸ਼ਟਰ ਨੂੰ ਇੱਕ ਮਜ਼ਬੂਤ ​​ਵਿਸ਼ਵਾਸ ਵੀ ਦਿੰਦਾ ਹੈ ਕਿ ਇਹ ਵਿਸ਼ਵ ਮਹਾਨਤਾ ਪ੍ਰਾਪਤ ਕਰ ਸਕਦਾ ਹੈ।

ਐਕਸ ਪਲੇਟਫਾਰਮ 'ਤੇ ਆਪਣੀ ਪੋਸਟ ਵਿੱਚ ਸ੍ਰੀ ਸ਼ੇਖਾਵਤ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ 11ਵਾਂ ਸੁਤੰਤਰਤਾ ਦਿਵਸ ਸੰਬੋਧਨ ਸਾਡੇ ਉੱਜਵਲ ਭਵਿੱਖ ਦੀ ਇੱਕ ਜੀਵੰਤ ਤਸਵੀਰ ਪੇਸ਼ ਕਰਦਾ ਹੈ ਅਤੇ ਰਾਸ਼ਟਰ ਨੂੰ ਇੱਕ ਦ੍ਰਿੜ੍ਹ ਵਿਸ਼ਵਾਸ ਨਾਲ ਭਰਦਾ ਹੈ ਕਿ ਇਹ ਆਲਮੀ ਮਹਾਨਤਾ ਪ੍ਰਾਪਤ ਕਰ ਸਕਦਾ ਹੈ। ਪਿਛਲੇ ਦਹਾਕੇ ਵਿੱਚ ਭਾਰਤ ਇੱਕ ਨਵੇਂ ਭਾਰਤ ਵਿੱਚ ਬਦਲ ਗਿਆ ਹੈ, ਜੋ ਦੁਨੀਆ ਦੇ ਭਲੇ ਲਈ ਹਿੰਮਤ, ਪਰਵਾਹ ਅਤੇ ਬਦਲਾਅ ਨੂੰ ਅੱਗੇ ਵਧਾਉਂਦਾ ਹੈ। ਇੱਕ ਨਵਾਂ ਭਾਰਤ ਜੋ ਸਮਾਵੇਸ਼ੀ ਵਿਕਾਸ ਰਾਹੀਂ ਪ੍ਰੇਰਿਤ ਗਲੋਬਲ ਸ਼ਾਨ ਦੀ ਇੱਛਾ ਰੱਖਦਾ ਹੈ। ਇੱਕ ਅਜਿਹਾ ਨਵਾਂ ਭਾਰਤ ਜਿਸ ਨੇ ਆਪਣਾ ਬਸਤੀਵਾਦੀ ਚੋਗਾ ਉਤਾਰ ਦਿੱਤਾ ਹੈ ਅਤੇ ਆਪਣੀ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਮਾਣ ਨਾਲ ਗ੍ਰਹਿਣ ਕਰ ਲਿਆ ਹੈ ਅਤੇ ਦੁਨੀਆ ਨੂੰ ਇਸ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਇੱਕ ਨਵਾਂ ਭਾਰਤ ਜਿਸਦਾ ਨਾਗਰਿਕ ਸੰਚਾਲਿਤ ਪ੍ਰਸ਼ਾਸਨ ਸੁਸ਼ਾਸਨ ਅਤੇ ਲੋਕਤੰਤਰੀ ਅਗਵਾਈ ਦਾ ਇੱਕ ਨਵਾਂ ਅਧਿਆਇ ਲਿਖੇਗਾ।”

 

 

***************

 

ਬੀਵਾਈ



(Release ID: 2046229) Visitor Counter : 6