ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਉਤਪਾਦਨ ਵਿੱਚ ਇੱਕ ਗਲੋਬਲ ਲੀਡਰ ਬਣਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ


ਭਾਰਤ ਮੋਬਾਈਲ ਫ਼ੋਨ ਨਿਰਮਾਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਹੈ, ਇਸਦਾ ਨਿਰਯਾਤ ਹੁਣ ਆਲਮੀ ਬਜ਼ਾਰਾਂ ਤੱਕ ਹੋ ਰਿਹਾ ਹੈ: ਸ੍ਰੀ ਨਰੇਂਦਰ ਮੋਦੀ

ਭਾਰਤ ਵਿੱਚ ਹਰੇਕ ਉਪਕਰਨ ਲਈ ਮੇਡ ਇਨ ਇੰਡੀਆ ਚਿੱਪ ਵਿਕਸਿਤ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਪੂਰੀ ਸਮਰੱਥਾ ਹੈ: ਪ੍ਰਧਾਨ ਮੰਤਰੀ

Posted On: 15 AUG 2024 12:32PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਦੌਰਾਨ ਭਾਰਤ ਦੇ ਵਿਕਾਸ ਨੂੰ ਰੂਪ ਦੇਣ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਭਵਿੱਖ ਦੇ ਟੀਚਿਆਂ ਦੀ ਇੱਕ ਲੜੀ ਦੀ ਰੂਪ ਰੇਖਾ ਉਲੀਕੀ। 

 

ਸੈਮੀਕੰਡਕਟਰ ਉਤਪਾਦਨ ਵਿੱਚ ਇੱਕ ਗਲੋਬਲ ਲੀਡਰ ਬਣਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ, "ਇੱਕ ਸਮਾਂ ਸੀ ਜਦੋਂ ਅਸੀਂ ਮੋਬਾਈਲ ਫ਼ੋਨਾਂ ਦੀ ਦਰਾਮਦ ਕਰਦੇ ਸੀ ਪਰ ਅੱਜ ਅਸੀਂ ਦੇਸ਼ ਵਿੱਚ ਇੱਕ ਮੈਨੂਫੈਕਚਰਿੰਗ ਈਕੋਸਿਸਟਮ ਬਣਾਇਆ ਹੈ ਅਤੇ ਭਾਰਤ ਇੱਕ ਵੱਡੇ ਨਿਰਮਾਣ ਕੇਂਦਰ ਵਜੋਂ ਉੱਭਰਿਆ ਹੈ।” ਉਨ੍ਹਾਂ ਕਿਹਾ ਕਿ ਅਸੀਂ ਹੁਣ ਮੋਬਾਈਲ ਫ਼ੋਨਾਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ। 

 

ਮੇਡ ਇਨ ਇੰਡੀਆ ਚਿੱਪ-ਸੈਮੀਕੰਡਕਟਰ ਉਤਪਾਦਨ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ, ਆਧੁਨਿਕ ਟੈਕਨੋਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੇ ਭਵਿੱਖ ਨਾਲ ਅਟੁੱਟ ਤੌਰ 'ਤੇ ਜੁੜੇ ਹੋਏ ਹਨ ਅਤੇ ਅਸੀਂ ਭਾਰਤੀ ਸੈਮੀਕੰਡਕਟਰ ਮਿਸ਼ਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿੱਚ ਸ੍ਰੀ ਨਰੇਂਦਰ ਮੋਦੀ ਨੇ ਤਾਕੀਦ ਕੀਤੀ ਕਿ ਹਰ ਡਿਵਾਈਸ ਵਿੱਚ ‘ਮੇਡ ਇਨ ਇੰਡੀਆ’ ਚਿੱਪ ਕਿਉਂ ਨਹੀਂ ਹੋ ਸਕਦੀ? ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੇਸ਼ ਵਿੱਚ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਪੂਰੀ ਸਮਰੱਥਾ ਹੈ ਅਤੇ ਇਸ ਲਈ ਉਤਪਾਦਨ ਅਤੇ ਸੈਮੀਕੰਡਕਟਰ ਨਾਲ ਸਬੰਧਤ ਕੰਮ ਭਾਰਤ ਵਿੱਚ ਹੀ ਹੋਵੇਗਾ। ਭਾਰਤ ਕੋਲ ਦੁਨੀਆ ਨੂੰ ਸੰਪੂਰਨ ਹੱਲ ਪ੍ਰਦਾਨ ਕਰਨ ਲਈ ਪ੍ਰਤਿਭਾ ਅਤੇ ਸਾਧਨ ਹਨ।

 

 

*************

 

ਪ੍ਰਗਿਆ ਪਾਲੀਵਾਲ ਗੌੜ/ਕਸ਼ਤਿਜ ਸਿੰਘਾ



(Release ID: 2046228) Visitor Counter : 8