ਰਾਸ਼ਟਰਪਤੀ ਸਕੱਤਰੇਤ
ਪਾਰਸੀ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ
Posted On:
14 AUG 2024 8:32PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪਾਰਸੀ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-
“ਪਾਰਸੀ ਨਵੇਂ ਸਾਲ ਨਵਰੋਜ਼ (Parsi New Year Navroz) ਦੇ ਪਾਵਨ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ), ਵਿਸ਼ੇਸ਼ ਕਰਕੇ ਪਾਰਸੀ ਭਾਈਆਂ ਅਤੇ ਭੈਣਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਪਾਰਸੀ ਨਵਾਂ ਸਾਲ ਨਵਰੋਜ਼ (Parsi New Year Navroz) ਖੁਸ਼ੀ, ਉਤਸ਼ਾਹ ਅਤੇ ਆਸਥਾ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਖਿਮਾ, ਦਇਆ ਅਤੇ ਆਪਸੀ ਸਦਭਾਵ ਦਾ ਸੰਦੇਸ਼ ਦਿੰਦਾ ਹੈ। ਇਹ ਸਾਡੀ ਸੰਸਕ੍ਰਿਤੀ ਵਿੱਚ ਵਸੀ ਸਮ੍ਰਿੱਧ ਵਿਵਿਧਤਾ ਅਤੇ ਸਮਾਵੇਸ਼ ਦੀ ਭਾਵਨਾ ਨੂੰ ਭੀ ਦਰਸਾਉਂਦਾ ਹੈ। ਇਹ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਦਰਮਿਆਨ ਖੁਸ਼ੀਆਂ ਫੈਲਾਉਣ ਦਾ ਭੀ ਮੌਕਾ ਹੈ। ਮਿਹਨਤੀ ਅਤੇ ਉਤਸ਼ਾਹੀ ਪਾਰਸੀ ਸਮੁਦਾਇ ਨੇ ਸਾਡੇ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ ਹੈ।
ਕਾਮਨਾ ਹੈ ਕਿ ਇਹ ਖਾਸ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਸਮ੍ਰਿੱਧੀ (happiness and prosperity) ਲਿਆਵੇ, ਅਤੇ ਸਾਥੀ ਨਾਗਰਿਕਾਂ ਦੇ ਦਰਮਿਆਨ ਆਪਸੀ ਸਦਭਾਵ ਅਤੇ ਭਾਈਚਾਰੇ ਨੂੰ ਹੁਲਾਰਾ ਦੇਵੇ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ –
************
ਐੱਮਜੇਪੀਐੱਸ/ਏਕੇ
(Release ID: 2045792)
Visitor Counter : 43