ਪੰਚਾਇਤੀ ਰਾਜ ਮੰਤਰਾਲਾ

15 ਅਗਸਤ 2024 ਨੂੰ ਦਿੱਲੀ ਦੇ ਲਾਲ ਕਿਲੇ ਵਿਖੇ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲਗਭਗ 400 ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ/ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਪ੍ਰਤੀਨਿਧੀ ਸ਼ਾਮਲ ਹੋਣਗੇ

Posted On: 13 AUG 2024 2:13PM by PIB Chandigarh

ਜ਼ਮੀਨੀ ਪੱਧਰ ‘ਤੇ  ਲੋਕਤੰਤਰ ਨੂੰ ਸਸ਼ਕਤ ਬਣਾਉਣ ਅਤੇ ਪੰਚਾਇਤ ਪ੍ਰਤੀਨਿਧੀਆਂ ਨੂੰ ਪ੍ਰੋਤਸਾਹਿਤ ਕਰਨ ਦੀ ਇਤਿਹਾਸਿਕ ਪਹਿਲ ਦੇ ਤਹਿਤ ਸਰਕਾਰ ਨੇ 15 ਅਗਸਤ, 2024 ਨੂੰ ਲਾਲ ਕਿਲੇ ਵਿੱਚ ਆਯੋਜਿਤ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੀਆਂ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਈਡਬਲਿਊਆਰ)/ਚੁਣੇ ਹੋਏ ਪ੍ਰਤੀਨਿਧੀਆਂ (ਈਆਰ) ਨੂੰ ਵਿਸ਼ੇਸ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ।

ਕੇਂਦਰੀ ਪੰਚਾਇਤੀ ਰਾਜ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ- ਲਲਨ ਸਿੰਘ ਅਤੇ ਕੇਂਦਰੀ ਪੰਚਾਇਤੀ ਰਾਜ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਪ੍ਰੋਫੈਸਰ. ਐੱਸ.ਪੀ.ਬਘੇਲ ਮਹਿਲਾ ਪੰਚਾਇਤੀ ਰਾਜ ਪ੍ਰਤੀਨਿਧੀਆਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕੱਲ੍ਹ ਨਵੀਂ ਦਿੱਲੀ ਦੇ ਜਨਪਥ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਸਨਮਾਨਿਤ ਕਰਨਗੇ। ਇਸ ਅਵਸਰ ‘ਤੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਵਿਵੇਕ ਭਾਰਦਵਾਜ ਅਤੇ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਡਾ. ਚੰਦਰਸ਼ੇਖਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਸਨਮਾਨ ਸਮਾਰੋਹ ਸ਼ਾਮ 7:00 ਵਜੇ ਹੋਵੇਗਾ। ਦਿੱਲੀ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਪੰਚਾਇਤੀ ਰਾਜ ਸੰਸਥਾਵਾਂ 400 ਮਹਿਲਾ ਪ੍ਰਤੀਨਿਧੀਆਂ ਨੂੰ ਜੀਵਨ ਸਾਥੀਆਂ ਦੇ ਨਾਲ ਸੱਦਾ ਦਿੱਤਾ ਗਿਆ ਹੈ।

ਪੰਚਾਇਤੀ ਰਾਜ ਮੰਤਰਾਲਾ ਕੱਲ੍ਹ ਸਵੇਰੇ 10:30 ਵਜੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਨਪਥ, ਨਵੀਂ ਦਿੱਲੀ ਵਿਖੇ ਪੰਚਾਇਤਾਂ ਵਿੱਚ ਮਹਿਲਾ ਅਗਵਾਈ ‘ਤੇ ਇੱਕ ਨੈਸ਼ਨਲ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ, ਇਸ ਵਿੱਚ ਸਾਰੇ ਸੱਦੇ ਗਏ ਪੰਚਾਇਤ ਪ੍ਰਤੀਨਿਧੀ ਹਿੱਸਾ ਲੈਣਗੇ। ਨੈਸ਼ਨਲ ਵਰਕਸ਼ਾਪ ਨੂੰ ਪੁਡੁਚੇਰੀ ਦੀ ਸਾਬਕਾ ਉਪ ਰਾਜਪਾਲ ਅਤੇ ਨਵਜਯੋਤੀ ਇੰਡੀਆ ਫਾਊਂਡੇਸ਼ਨ ਦੀ ਸੰਸਥਾਪਕ ਡਾ. ਕਿਰਨ ਬੇਦੀ ਸੰਬੋਧਨ ਕਰਨਗੇ। ਵਰਕਸ਼ਾਪ ਵਿੱਚ ਸਕੱਤਰ ਵਿਵੇਕ ਭਾਰਦਵਾਜ, ਵਿਸ਼ੇਸ਼ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਇਸ ਵਿੱਚ ਹੋਰ ਪ੍ਰਮੁੱਖ ਵਿਸ਼ਿਆਂ ਦੇ ਇਲਾਵਾ ਤਿੰਨ ਦਹਾਕਿਆਂ ਵਿੱਚ ਪੰਚਾਇਤ ਸ਼ਾਸਨ ਦੀ ਭੂਮਿਕਾ ਵਿੱਚ ਪਰਿਵਰਤਨ, ਜਨਤਕ ਸੇਵਾ ਵੰਡ ਵਿੱਚ ਮਹਿਲਾਵਾਂ ਦੀ ਅਗਵਾਈ, ਲੈਂਗਿੰਕ ਸਮਾਨਤਾ ਅਤੇ ਸਮਾਜਿਕ ਸਮਾਵੇਸ਼ ਦੇ ਮੁੱਦਿਆਂ ਨਾਲ ਨਜਿੱਠਣ ਨਾਲ ਸਬੰਧਿਤ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਨ੍ਹਾਂ ਵਿੱਚ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਦੀ ਭੂਮਿਕਾ, ਮਹਿਲਾਵਾਂ ਅਤੇ ਕਮਜ਼ੋਰ ਵਰਗਾਂ ਲਈ ਸਮਾਨ ਅਵਸਰਾਂ ਨੂੰ ਉਤਸ਼ਾਹਿਤ ਕਰਨ ਲਈ ਈਡਬਲਿਊਆਰ ਦਾ ਯੋਗਦਾਨ ਅਤੇ ਜ਼ਮੀਨੀ ਪੱਧਰ ‘ਤੇ “ਸਰਪੰਚ ਪਤੀ” ਦੀ ਪ੍ਰਥਾ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਜਾਵੇਗੀ। ਵਰਕਸ਼ਾਪ ਵਿੱਚ ਪੰਚਾਇਤਾਂ ਵਿੱਚ ਮਹਿਲਾ ਨੇਤਾਵਾਂ ਲਈ ਚੁਣੌਤੀਆਂ ਅਤੇ ਅਵਸਰਾਂ ਦਾ ਪਤਾ ਲਗਾਇਆ ਜਾਵੇਗਾ, ਸਫ਼ਲਤਾ ਦੀਆਂ ਕਹਾਣੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਸਥਾਨਕ ਸ਼ਾਸਨ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਜਾਵੇਗੀ।

ਸਨਮਾਨ ਸਮਾਰੋਹ ਦੇ ਹਿੱਸੇ ਵਜੋਂ ਭਾਸ਼ਿਣੀ ਦੇ ਸਹਿਯੋਗ ਨਾਲ ਬਹੁਭਾਸ਼ਾਈ ਈਗ੍ਰਾਮਸਵਰਾਜ ਮੰਚ ਲਾਂਚ ਕੀਤਾ ਜਾਵੇਗਾ। ਇਹ ਅਭਿਨਵ(ਨਵੀਨਤਾਕਾਰੀ) ਪਹਿਲ ਈਗ੍ਰਾਮਸਵਰਾਜ ਪੋਰਟਲ ਨੂੰ ਭਾਰਤ ਦੀਆਂ ਸਾਰੀਆਂ 22 ਅਨੁਸੂਚਿਤ ਭਾਸ਼ਾਵਾਂ ਵਿੱਚ ਪਹੁੰਚਯੋਗ ਬਣਾਵੇਗੀ, ਜਿਸ ਨਾਲ ਵਿਭਿੰਨ ਭਾਸ਼ਾਈ ਭਾਈਚਾਰਿਆਂ ਵਿੱਚ ਇਸ ਦੀ ਪਹੁੰਚ ਅਤੇ ਉਪਯੋਗਿਤਾ ਵਿੱਚ ਕਾਫ਼ੀ ਵਾਧਾ ਹੋਵੇਗਾ। ਇਸ ਅਵਸਰ ‘ਤੇ ਰਾਜ/ਸੰਘ ਰਾਜ (ਕੇਂਦਰ ਸ਼ਾਸਿਤ) ਪ੍ਰਦੇਸ਼ ਵਾਰ ਪੰਚਾਇਤ ਪ੍ਰੋਫਾਈਲ ਵੀ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਪੰਚਾਇਤ ਰਾਜ ਸੰਸਥਾਵਾਂ ‘ਤੇ ਬੁਨਿਆਦੀ ਅੰਕੜੇ ਸ਼ਾਮਲ ਹਨ।

ਪੰਚਾਇਤ ਪ੍ਰਤੀਨਿਧੀਆਂ ਦੀ ਰਾਸ਼ਟਰੀ ਰਾਜਧਾਨੀ ਦੀ ਯਾਤਰਾ ਨੂੰ ਇੱਕ ਵਿਆਪਕ ਅਤੇ ਸਮ੍ਰਿੱਧ ਅਨੁਭਵ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਵੱਖ-ਵੱਖ ਪ੍ਰੋਗਰਾਮ ਅਤੇ ਗਤੀਵਿਧੀਆਂ ਸ਼ਾਮਲ ਹਨ। ਭਾਰਤ ਦੀ ਅਗਵਾਈ ਵਿਰਾਸਤ ‘ਤੇ ਇੱਕ ਵਿਆਪਕ ਲੈਂਡਸਕੇਪ ਪ੍ਰਦਾਨ ਕਰਨ ਲਈ, 14 ਅਗਸਤ, 2024 ਦੀ ਦੁਪਹਿਰ ਨੂੰ ਵਿਸ਼ੇਸ਼ ਮਹਿਮਾਨਾਂ ਲਈ ਪ੍ਰਧਾਨ ਮੰਤਰੀ ਸੰਗ੍ਰਹਾਲਯ (ਪੀਐੱਮ ਸੰਗ੍ਰਹਾਲਯ) ਦਾ ਦੌਰਾ ਆਯੋਜਿਤ ਕੀਤਾ ਗਿਆ ਹੈ। ਇਹ ਭਾਰਤ ਦੀ ਲੋਕਤੰਤਰੀ ਯਾਤਰਾ ਅਤੇ ਵਰਤਮਾਨ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ।

15 ਅਗਸਤ, 2024 ਨੂੰ ਇਹ ਪ੍ਰਤੀਨਿਧੀ ਦਿੱਲੀ ਦੇ ਲਾਲ ਕਿਲੇ ਵਿੱਚ ਮੁੱਖ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਨਾਲ ਇਨ੍ਹਾਂ ਨੂੰ ਰਾਸ਼ਟਰੀ ਇਤਿਹਾਸਿਕ ਉਤਸਵ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ ਅਤੇ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਸਮਾਰੋਹ ਦੇ ਬਾਅਦ 15 ਅਗਸਤ 2024 ਨੂੰ ਡੀਏਆਈਸੀ,ਨਵੀਂ ਦਿੱਲੀ ਵਿੱਚ ਵਿਸ਼ੇਸ਼ ਮਹਿਮਾਨਾਂ ਲਈ ਦੁਪਹਿਰ ਦੇ ਭੋਜਨ ਦਾ ਆਯੋਜਨ ਕਰੇਗਾ। ਇਸ ਅਵਸਰ ‘ਤੇ ਪਿਛਲੇ ਦੋ ਦਿਨਾਂ ਦੇ ਅਨੁਭਵਾਂ ‘ਤੇ ਚਿੰਤਨ ਅਤੇ ਗ਼ੈਰ-ਰਸਮੀ ਚਰਚਾ ਦਾ ਅਵਸਰ ਵੀ ਮਿਲੇਗਾ।

ਸੁਤੰਤਰਤਾ ਦਿਵਸ ਸਮਾਰੋਹ ਦਾ ਇੱਕ ਵਿਆਪਕ ਪ੍ਰੋਗਰਾਮ ਪੰਚਾਇਤ ਨੇਤਾਵਾਂ ਨੂੰ ਸਨਮਾਨਿਤ ਕਰਨ, ਉਨ੍ਹਾਂ ਨੂੰ ਵਿਆਪਕ ਰਾਸ਼ਟਰੀ ਲੈਂਡਸਕੇਪ ਨਾਲ ਜੋੜਨ ਲਈ ਬਣਾਇਆ ਗਿਆ ਹੈ। ਰਾਸ਼ਟਰੀ ਸਮਾਰੋਹਾਂ ਵਿੱਚ ਜ਼ਮੀਨੀ ਪੱਧਰ ਦੇ ਨੇਤਾਵਾਂ ਨੂੰ ਅੱਗੇ ਲਿਆ ਕੇ, ਇਹ ਪਹਿਲ ਗ੍ਰਾਮੀਣ ਭਾਰਤ ਵਿੱਚ ਸਮਾਵੇਸ਼ੀ ਵਿਕਾਸ ਅਤੇ ਮਹਿਲਾ ਸਸ਼ਕਤੀਕਰਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੀ ਹੈ। ਇਹ ਦੂਰਦਰਸ਼ੀ ਕਦਮ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ ਅਤੇ ਜ਼ਮੀਨੀ ਪੱਧਰ ‘ਤੇ ਸ਼ਾਸਨ ਅਤੇ ਟਿਕਾਊ ਵਿਕਾਸ ਟੀਚਿਆਂ (ਐੱਲਐੱਸਡੀਸੀ) ਨੂੰ ਅੱਗੇ ਵਧਾਉਣ ਵਿੱਚ ਪੰਚਾਇਤ ਨੇਤਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਪੰਚਾਇਤੀ ਰਾਜ ਮੰਤਰਾਲੇ ਨੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੰਚਾਇਤੀ ਰਾਜ ਵਿਭਾਗਾਂ ਦੇ ਰਾਹੀਂ ਨਾਮਜ਼ਦ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਸਮੇਤ ਵਿਸ਼ੇਸ਼ ਮਹਿਮਾਨਾਂ ਨੂੰ ਇਹ ਵਿਲੱਖਣ ਅਵਸਰ ਦਿੱਤਾ ਹੈ। ਇਸ ਦੇ ਇਲਾਵਾ, ਆਂਧਰ ਪ੍ਰਦੇਸ਼, ਗੁਜਰਾਤ, ਮੇਘਾਲਿਆ ਅਤੇ ਉੱਤਰ ਪ੍ਰਦੇਸ਼ ਦੇ ਉਹ ਗ੍ਰਾਮ ਪੰਚਾਇਤ ਪ੍ਰਮੁੱਖ ਸ਼ਾਮਲ ਹੋਣਗੇ, ਜਿਨ੍ਹਾਂ ਨੇ ਸਰਕਾਰ ਦੀਆਂ ਤਿੰਨ ਜਾਂ ਵੱਧ ਪ੍ਰਾਥਮਿਕਤਾ ਖੇਤਰ ਯੋਜਨਾਵਾਂ/ਪ੍ਰੋਗਰਾਮਾਂ ਵਿੱਚ ਸੰਤੁਸ਼ਟੀ ਹਾਸਲ ਕੀਤੀ ਹੈ, ਉਹ ਵੀ ਸੁਤੰਤਰਤਾ ਦਿਵਸ ਸਮਾਰੋਹ 2024 ਵਿੱਚ ਸਰਕਾਰ ਦੇ ਵਿਸ਼ੇਸ਼ ਮਹਿਮਾਨ ਹੋਣਗੇ।

ਸੁਤੰਤਰਤਾ ਦਿਵਸ 2024 ਲਈ ਵਿਸ਼ੇਸ਼ ਮਹਿਮਾਨ ਵਜੋਂ ਰਾਸ਼ਟਰੀ ਰਾਜਧਾਨੀ ਆਉਣ ਵਾਲੇ ਈਡਬਲਿਊਆਰ/ਈਆਰ ਲਈ ਇਹ ਉਦੇਸ਼ ਪੂਰਨ ਵਿਆਪਕ ਪ੍ਰੋਗਰਾਮ ਡਿਜਾਈਨ ਕੀਤਾ ਗਿਆ ਹੈ। ਇਹ ਪਹਿਲ ਗ੍ਰਾਮੀਣ ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਸ਼ਾਸਨ, ਮਹਿਲਾ ਅਗਵਾਈ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਨਾ ਸਿਰਫ਼ ਇਨ੍ਹਾਂ ਪੰਚਾਇਤ ਨੇਤਾਵਾਂ ਨੂੰ ਸਨਮਾਨਿਤ ਕਰਦਾ ਹੈ ਬਲਕਿ ਉਨ੍ਹਾਂ ਨੂੰ ਗਿਆਨ, ਪ੍ਰੇਰਣਾ ਅਤੇ ਵਿਆਪਕ ਨੈਸ਼ਨਲ ਲੈਂਡਸਕੇਪ ਨਾਲ ਵੀ ਲੈਸ ਕਰਦਾ ਹੈ। ਰਾਸ਼ਟਰੀ ਸਮਾਰੋਹਾਂ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਸ਼ਾਮਲ ਕਰਕੇ ਭਾਰਤ ਸਰਕਾਰ ਦੇਸ਼ ਦੀ ਵਿਕਾਸ ਯਾਤਰਾ ਵਿੱਚ ਸਥਾਨਕ ਸ਼ਾਸਨ ਸੰਸਥਾਵਾਂ (ਪੰਚਾਇਤੀ ਰਾਜ ਸੰਸਥਾਵਾਂ/ਗ੍ਰਾਮੀਣ ਸਥਾਨਕ ਸੰਸਥਾਵਾਂ) ਦੇ ਦਰਮਿਆਨ ਮਾਲਕੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹ ਸਮਾਵੇਸ਼ੀ ਦ੍ਰਿਸ਼ਟੀਕੋਣ ਪੂਰੇ ਭਾਰਤ ਵਿੱਚ ਪੰਚਾਇਤਾਂ ਨੂੰ ਸਰਗਰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪੰਚਾਇਤਾਂ ਵਿੱਚ ਟਿਕਾਊ ਵਿਕਾਸ ਟੀਚਾ ਹਾਸਲ ਕਰਨ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰ ਰਿਹਾ ਹੈ। 

ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਇਨ੍ਹਾਂ ਜ਼ਮੀਨੀ ਪੱਧਰ ਦੇ ਨੇਤਾਵਾਂ ਨੂੰ ਅੱਗੇ ਲਿਆ ਕੇ ਇਹ ਪਹਿਲ ਗ੍ਰਾਮੀਣ ਭਾਰਤ ਵਿੱਚ ਸਮਾਵੇਸ਼ੀ ਵਿਕਾਸ ਅਤੇ ਮਹਿਲਾ ਸਸ਼ਕਤੀਕਰਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੀ ਹੈ। ਇਸ ਅਨੁਭਵ ਨਾਲ ਪੰਚਾਇਤ ਪੱਧਰ ‘ਤੇ ਪਰਿਵਰਤਨਕਾਰੀ ਬਦਲਾਅ ਅਤੇ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਯੋਗਦਾਨ ਮਿਲਣ ਦੀ ਉਮੀਦ ਹੈ। ਕੱਲ੍ਹ ਸਵੇਰੇ 10:30 ਵਜੇ ਪੰਚਾਇਤਾਂ ਵਿੱਚ ਮਹਿਲਾ ਅਗਵਾਈ ‘ਤੇ ਨੈਸ਼ਨਲ ਵਰਕਸ਼ਾਪ ਅਤੇ ਦਿੱਲੀ ਵਿੱਚ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸੱਦੇ ਗਏ ਪੰਚਾਇਤ ਪ੍ਰਤੀਨਿਧੀਆਂ ਦੇ ਸਨਮਾਨ ਸਮਾਰੋਹ ਦਾ ਲਾਈਵ ਵੈੱਬਕਾਸਟਿੰਗ ਵੈੱਬਸਾਈਟ ਲਿੰਕ: https://webcast.gov.in/mopr ‘ਤੇ ਉਪਲਬਧ ਹੋਵੇਗਾ। ਲਾਈਵ ਵੈੱਬ- ਸਟ੍ਰੀਮਿੰਗ ਪੰਚਾਇਤੀ ਰਾਜ ਮੰਤਰਾਲੇ ਦੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜਾਂ ‘ਤੇ ਉਪਲਬਧ ਹੋਵੇਗੀ।

X (Twitter): https://x.com/MoPR_GoI;

Facebook: https://www.facebook.com/MinistryOfPanchayatiRaj;

Instagram: https://www.instagram.com/MinistryOfPanchayatiRaj;

ਅਤੇ YouTube: https://www.youtube.com/@MinistryOfPanchayatiRaj

************

ਐੱਸਐੱਸ



(Release ID: 2045305) Visitor Counter : 6