ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, ‘ਸਾਡੀਆਂ ਪ੍ਰਾਰਥਨਾਵਾਂ ਵਾਯਨਾਡ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਹਨ, ਕੇਂਦਰ ਸਰਕਾਰ ਰਾਹਤ ਕਾਰਜਾਂ ਵਿੱਚ ਸਹਿਯੋਗ ਦੇ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੀ ਹੈ’


“ਕੇਂਦਰ ਸਰਕਾਰ ਸਭ ਪ੍ਰਕਾਰ ਦੀ ਸਹਾਇਤਾ ਅਤੇ ਰਾਹਤ ਕਾਰਜਾਂ ਦੇ ਲਈ ਰਾਜ ਸਰਕਾਰ ਦੇ ਨਾਲ ਖੜ੍ਹੀ ਹੈ”

ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਦੇ ਵਾਯਨਾਡ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ (landslide-hit) ਇਲਾਕਿਆਂ ਦਾ ਦੌਰਾ ਅਤੇ ਨਿਰੀਖਣ ਕੀਤਾ

Posted On: 10 AUG 2024 7:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ, ‘ਸਾਡੀਆਂ ਪ੍ਰਾਰਥਨਾਵਾਂ ਵਾਯਨਾਡ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਹਨ, ਅਤੇ ਕੇਂਦਰ ਸਰਕਾਰ ਰਾਹਤ ਕਾਰਜਾਂ ਵਿੱਚ ਸਹਿਯੋਗ ਦੇ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਸਭ ਤਰ੍ਹਾਂ ਦੀ ਸਹਾਇਤਾ ਅਤੇ ਰਾਹਤ ਕਾਰਜ ਲਈ ਰਾਜ ਸਰਕਾਰ ਦੇ ਨਾਲ ਖੜ੍ਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਕੇਰਲ ਦੇ ਵਾਯਨਾਡ ਵਿੱਚ ਹਵਾਈ ਸਰਵੇਖਣ (aerial survey) ਦੇ ਬਾਅਦ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ (landslide-hit) ਇਲਾਕਿਆਂ ਦਾ ਦੌਰਾ ਕੀਤਾ ਅਤੇ ਨਿਰੀਖਣ ਕੀਤਾ। 

ਪ੍ਰਧਾਨ ਮੰਤਰੀ ਨੇ ਕੁਦਰਤੀ ਆਪਦਾ ਵਿੱਚ ਘਾਇਲ ਹੋਏ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਸ਼੍ਰੀ ਮੋਦੀ ਨੇ ਸਮੀਖਿਆ ਬੈਠਕ ਵਿੱਚ ਮੁੜ ਵਿਸ਼ਵਾਸ ਦੁਆਇਆ ਕਿ ਸੰਕਟ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਅਤੇ ਦੇਸ਼ ਆਪਦਾ-ਪ੍ਰਭਾਵਿਤ ਪੀੜਿਤਾਂ (disaster-affected victims) ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੁਆਰਾ ਵਿਸਤ੍ਰਿਤ ਮੈਮੋਰੰਡਮ (detailed memorandum) ਭੇਜਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਾਯਨਾਡ ਵਿੱਚ ਬਚਾਅ ਕਾਰਜਾਂ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਆਪਦਾ ਪ੍ਰਬੰਧਨ ਫੰਡ (disaster management funds) ਪਹਿਲੇ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਾਸ਼ੀ ਭੀ ਤੁਰੰਤ ਜਾਰੀ ਕਰ ਦਿੱਤੀ ਜਾਵੇਗੀ। 

 ਸ਼੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਅਤੇ ਉਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਐੱਨਡੀਆਰਐੱਫ, ਐੱਸਡੀਆਰਐੱਫ, ਸੈਨਾ, ਰਾਜ ਪੁਲਿਸ, ਲੋਕਲ ਮੈਡੀਕਲ ਫੋਰਸ, ਐੱਨਜੀਓ ਅਤੇ ਹੋਰ ਸੇਵਾ-ਭਾਵੀ ਸੰਸਥਾਵਾਂ ਦੇ ਕਰਮੀਆਂ (personnel of NDRF, SDRF, Army, State Police, local medical force, NGO and other service-oriented institutions) ਦੀ ਸ਼ਲਾਘਾ ਕੀਤੀ, ਜੋ ਆਪਦਾ-ਗ੍ਰਸਤ ਖੇਤਰ (disaster-struck area) ਵਿੱਚ ਤੁਰੰਤ ਪਹੁੰਚ ਗਏ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। 

 ਸ਼੍ਰੀ ਮੋਦੀ ਨੇ ਪ੍ਰਭਾਵਿਤ ਲੋਕਾਂ, ਖਾਸ ਕਰਕੇ ਆਪਣੇ ਪਰਿਵਾਰਾਂ ਨੂੰ ਗੁਆ ਚੁੱਕੇ ਬੱਚਿਆਂ ਦੀ ਸਹਾਇਤਾ ਦੇ ਲਈ ਨਵੀਆਂ ਦੀਰਘ-ਕਾਲੀ ਯੋਜਨਾਵਾਂ (new long-term schemes) ਬਣਾਉਣ ਦੀ ਜ਼ਰੂਰਤ ‘ਤੇ ਬਲ  ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕੇਂਦਰ ਦੀ ਤਰਫ਼ੋਂ ਜ਼ਰੂਰੀ ਸਮੁੱਚੇ ਸਹਿਯੋਗ ਦੇ ਨਾਲ ਰਾਜ ਸਰਕਾਰ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

 

ਪ੍ਰਧਾਨ ਮੰਤਰੀ ਨੇ ਵਾਯਨਾਡ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਦੇਸ਼ ਅਤੇ ਕੇਂਦਰ ਸਰਕਾਰ ਇਸ ਖੇਤਰ ਵਿੱਚ ਆਜੀਵਿਕਾ ਬਹਾਲ ਕਰਨ ਵਿੱਚ ਕੋਈ ਭੀ ਕਸਰ ਨਹੀਂ ਛੱਡੇਗੀ, ਚਾਹੇ ਉਹ ਘਰ ਹੋਣ, ਸਕੂਲ ਹੋਣ, ਸੜਕ ਬੁਨਿਆਦੀ ਢਾਂਚਾ ਹੋਵੇ ਜਾਂ ਬੱਚਿਆਂ ਦਾ ਭਵਿੱਖ ਹੋਵੇ।

 

******

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਆਰ/ਟੀਐੱਸ
 


(Release ID: 2044283) Visitor Counter : 32