ਰਾਸ਼ਟਰਪਤੀ ਸਕੱਤਰੇਤ
ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਪਹਿਲਵਾਨ ਅਮਨ ਸਹਿਰਾਵਤ ਨੂੰ ਵਧਾਈਆਂ ਦਿੱਤੀਆਂ
प्रविष्टि तिथि:
10 AUG 2024 11:40AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਪੈਰਿਸ ਵਿੱਚ ਜਾਰੀ ਓਲੰਪਿਕਸ ਵਿੱਚ ਪੁਰਸ਼ ਫ੍ਰੀਸਟਾਇਲ 57 ਕਿਲੋਗ੍ਰਾਮ ਵਰਗ ਵਿੱਚ ਅੱਜ ਕਾਂਸੀ ਦਾ ਮੈਡਲ ਜਿੱਤਣ ‘ਤੇ ਪਹਿਲਵਾਨ ਅਮਨ ਸਹਿਰਾਵਤ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸਾਡੇ ਪਹਿਲਵਾਨਾਂ ਦੇ ਲਈ ਬੇਹੱਦ ਮਾਣ ਦਾ ਵਿਸ਼ਾ ਹੈ! (More pride thanks to our wrestlers!)
ਪੈਰਿਸ ਓਲੰਪਿਕਸ ਵਿੱਚ ਪੁਰਸ਼ਾਂ ਦੇ ਫ੍ਰੀਸਟਾਇਲ 57 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਅਮਨ ਸਹਿਰਾਵਤ ਨੂੰ ਸ਼ੁਭਕਾਮਨਾਵਾਂ। ਇਸ ਵਿੱਚ ਉਨ੍ਹਾਂ ਦੀ ਲਗਨ ਅਤੇ ਦ੍ਰਿੜ੍ਹ ਇੱਛਾਸ਼ਕਤੀ ਸਪਸ਼ਟ ਤੌਰ ‘ਤੇ ਨਜ਼ਰ ਆਉਂਦੀਆਂ ਹਨ। ਪੂਰਾ ਰਾਸ਼ਟਰ ਇਸ ਜ਼ਿਕਰਯੋਗ ਉਪਲਬਧੀ ਦਾ ਉਤਸਵ ਮਨਾ ਰਿਹਾ ਹੈ।”
***
ਡੀਐੱਸ/ਆਰਟੀ
(रिलीज़ आईडी: 2044233)
आगंतुक पटल : 89