ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਵਾਹਨ ਸਕ੍ਰੈਪਿੰਗ ਨੀਤੀ, 2021

Posted On: 08 AUG 2024 12:11PM by PIB Chandigarh

ਰੋਡ ਟ੍ਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਨੇ ਵਾਹਨ ਮਾਲਕਾਂ ਨੂੰ ਪੁਰਾਣੇ, ਅਣਫਿਟ (End of Life vehicles) ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਸਕ੍ਰੈਪ ਕਰਨ ਨੂੰ ਪ੍ਰੋਤਸਾਹਿਤ ਕਰਨ ਲਈ, ਵਾਹਨ ਸਕ੍ਰੈਪਿੰਗ ਨੀਤੀ ਦੇ ਤਹਿਤ, ਨੌਨ-ਟ੍ਰਾਂਸਪੋਰਟ ਵਾਹਨਾਂ ਦੇ ਮਾਮਲੇ ਵਿੱਚ ਮੋਟਰ ਵਾਹਨ ਟੈਕਸ ਵਿੱਚ 25 ਪ੍ਰਤੀਸ਼ਤ ਤੱਕ ਅਤੇ ‘ਸਰਟੀਫਿਕੇਟ ਆਫ਼ ਡਿਪੋਜ਼ਿਟ’ ਦੇਣ ‘ਤੇ ਖਰੀਦੇ ਗਏ ਟ੍ਰਾਂਸਪੋਰਟ ਵਾਹਨਾਂ ਦੇ ਮਾਮਲੇ ਵਿੱਚ 15 ਪ੍ਰਤੀਸ਼ਤ ਤੱਕ ਦੀ ਰਿਆਇਤ ਪ੍ਰਦਾਨ ਕਰਨ ਬਾਰੇ 5 ਅਕਤੂਬਰ, 2021 ਨੂੰ ਜੀਐੱਸਆਰ 720 (ਈ) ਨੋਟੀਫਿਕੇਸ਼ਨ ਜਾਰੀ ਕੀਤਾ ਹੈ। 

 

ਮਿਤੀ 04.10.2021 ਨੂੰ ਜਾਰੀ ਜੀਐੱਸਆਰ 714(ਈ) ਵਿੱਚ ਪ੍ਰਾਵਧਾਨ ਹੈ ਕਿ ਜੇਕਰ ਵਾਹਨ ਦਾ ਰਜਿਸਟ੍ਰੇਸ਼ਨ ‘ਸਰਟੀਫਿਕੇਟ ਆਫ਼ ਡਿਪੋਜ਼ਿਟ’ ਦੇਣ ‘ਤੇ ਹੁੰਦਾ ਹੈ, ਤਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਲਈ ਫੀਸ ਨਹੀਂ ਲਗਾਈ ਜਾਵੇਗੀ।

 

ਮਿਤੀ 23.09.2021 ਨੂੰ ਜਾਰੀ ਜੀਐੱਸਆਰ 653 (ਈ) (ਸਮੇਂ-ਸਮੇਂ ‘ਤੇ ਸੰਸ਼ੋਧਿਤ) ਦੇ ਜ਼ਰੀਏ ਜਾਰੀ ਕੀਤੇ ਗਏ ਮੋਟਰ ਵਾਹਨ (ਰਜਿਸਟ੍ਰੇਸ਼ਨ ਅਤੇ ਵਾਹਨ ਸਕ੍ਰੈਪਿੰਗ ਸੁਵਿਧਾ ਦੇ ਮਾਮਲੇ) ਨਿਯਮ, 2021 ਰਜਿਸਟ੍ਰੇਸ਼ਨ ਵਾਹਨ ਸਕ੍ਰੈਪਿੰਗ ਸੁਵਿਧਾਵਾਂ (ਆਰਵੀਐੱਸਐੱਫ) ਸਥਾਪਿਤ ਕਰਨ ਲਈ ਨਿਯਮ ਪ੍ਰਦਾਨ ਕਰਦੇ ਹਨ। 

 

ਉਪਰੋਕਤ ਨਿਯਮਾਂ ਦੇ ਨਿਯਮ 10 ਦੇ ਉਪ-ਨਿਯਮ (xix) ਵਿੱਚ ਇਹ ਪ੍ਰਾਵਧਾਨ ਹੇ ਕਿ ਆਰਵੀਐੱਸਐੱਫ ਇਹ ਸੁਨਿਸ਼ਚਿਤ ਕਰੇਗਾ ਕਿ ਸਕ੍ਰੈਪ ਕੀਤੇ ਗਏ ਵਾਹਨਾਂ ਦੇ ਖ਼ਤਰਨਾਕ ਹਿੱਸਿਆਂ ਨੂੰ ਹਟਾਉਣ ਜਾਂ ਰੀ-ਸਾਈਕਲਿੰਗ ਜਾਂ ਨਿਪਟਾਨ ਦਾ ਮਾਮਲਾ ਅਤੇ ਅਜਿਹੇ ਵਾਹਨਾਂ ਜਿਨ੍ਹਾਂ ਦਾ ਜੀਵਨ ਖਤਮ ਹੋ ਚੁੱਕਾ ਹੈ, ਦਾ ਵਾਤਾਵਰਣ ਪੱਖੋਂ ਉਚਿਤ ਪ੍ਰਬੰਧਨ ਕੇਂਦਰੀ ਪ੍ਰਦੂਸ਼ਣ ਬੋਰਡ (CPCB) ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਏਆਈਐੱਸ -129 ਦੇ ਅਨੁਸਾਰ ਕੀਤਾ ਜਾਵੇ।

 

ਇਨ੍ਹਾਂ ਨਿਯਮਾਂ ਦੇ ਨਿਯਮ 14 ਮੁਤਾਬਕ, ਰਜਿਸਟਰਡ ਸਕ੍ਰੈਪਰ ਨੂੰ ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਨਿਯਮ 126 ਤਹਿਤ ਨਿਰਧਾਰਿਤ ਕਿਸੇ ਵੀ ਏਜੰਸੀ ਤੋਂ ਸਲਾਨਾ ਰੈਗੂਲੇਟਰੀ ਅਤੇ ਪਾਲਣਾ ਆਡਿਟ ਕਰਵਾਉਣ ਅਤੇ ਆਰਵੀਐੱਸਐੱਫ ਦੇ ਮਾਸ ਫਲੋ ਸਟੇਟਮੈਂਟ ਦੀ ਆਡਿਟ ਕਰਵਾਉਣਾ ਜ਼ਰੂਰੀ ਹੈ। 

 

ਸੀਪੀਸੀਬੀ ਨੇ ਮਾਰਚ, 2023 ਵਿੱਚ ਅਜਿਹੇ ਵਾਹਨਾਂ, ਜਿਨ੍ਹਾਂ ਦਾ ਜੀਵਨ ਖਤਮ ਹੋ ਚੁੱਕਾ ਹੈ, ਦੇ ਸੰਚਾਲਨ ਅਤੇ ਸਕ੍ਰੈਪਿੰਗ ਲਈ ਵਾਤਾਵਰਣ ਪੱਖੋਂ ਅਨੁਕੂਲ ਸੁਵਿਧਾਵਾਂ ਸਥਾਪਿਤ ਕਰਨ ਲਈ ਦਿਸ਼ਾਨਿਰਦੇਸ਼ ਪ੍ਰਕਾਸ਼ਿਤ ਕੀਤੇ ਹਨ। 

 

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਮਿਤੀ 30.01.2024 ਨੂੰ ਐੱਸਓ 367 (ਈ) ਦੇ ਜ਼ਰੀਏ ਜੀਵਨ-ਕਾਲ ਸਮਾਪਤ ਕਰ ਚੁੱਕੇ ਵਾਹਨ (ਮੈਨੇਜਮੈਂਟ) ਨਿਯਮ, 2024 ਨੂੰ ਨੋਟੀਫਾਇਡ ਕੀਤਾ ਹੈ। ਇਹ ਨਿਯਮ ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ (Extended Producer Responsibility) ਦਾ ਇੱਕ ਢਾਂਚਾ ਪ੍ਰਦਾਨ ਕਰਦੇ ਹਨ, ਜਿਸ ਵਿੱਚ ਵਾਹਨਾਂ ਦੇ ਨਿਰਮਾਤਾ (including importers) ਆਰਵੀਐੱਸਐੱਫ ਵਿੱਚ ਜੀਵਨ-ਕਾਲ ਸਮਾਪਤ ਕਰ ਚੁੱਕੇ ਵਾਹਨਾਂ ਨੂੰ ਨਸ਼ਟ ਕਰਨ ਲਈ ਜ਼ਿੰਮੇਦਾਰ ਹੁੰਦੇ ਹਨ।

ਵਾਹਨ ਸਕ੍ਰੈਪਿੰਗ ਨੀਤੀ ਦਾ ਉਦੇਸ਼ ਸਾਇੰਟੀਫਿਕ ਸਕ੍ਰੈਪਿੰਗ ਪ੍ਰੋਸੈੱਸ ਦੇ ਮਾਧਿਅਮ ਨਾਲ ਵਾਤਾਵਰਣ ਅਨੁਕੂਲ ਤਰੀਕੇ ਨਾਲ ਪੁਰਾਣੇ ਅਤੇ ਅਣਫਿਟ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਜੀਐੱਸਆਰ 653 (ਈ) (ਸਮੇਂ-ਸਮੇਂ ‘ਤੇ ਸੰਸ਼ੋਧਿਤ) ਦੇ ਤਹਿਤ ਜਾਰੀ ਨੋਟੀਫਿਕੇਸ਼ਨ ਵਿੱਚ ਪ੍ਰਾਵਧਾਨ ਹੈ ਕਿ ਅਸੰਗਠਿਤ/ ਗੈਰ ਰਸਮੀ ਸੈਕਟਰ ਅਤੇ ਰਸਮੀ ਸਕ੍ਰੈਪਿੰਗ ਈਕੋਸਿਸਟਮ ਦੇ ਨਾਲ ਏਕੀਕ੍ਰਿਤ ਕੀਤਾ ਜਾਵੇ। ਹੁਣ ਤੱਕ ਸਥਾਪਿਤ 62 ਆਰਵੀਐੱਸਐੱਫ ਵਿੱਚੋਂ 22 ਸਾਬਕਾ ਗ਼ੈਰ-ਰਸਮੀ ਸਕ੍ਰੈਪਰਸ ਦੁਆਰਾ ਸਥਾਪਿਤ ਕੀਤੇ ਗਏ ਹਨ। 

 

ਇਹ ਜਾਣਕਾਰੀ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

 

ਐੱਮਜੇਪੀਐੱਸ/ਜੀਐੱਸ



(Release ID: 2043242) Visitor Counter : 22