ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਬਜ਼ੁਰਗਾਂ ਅਤੇ ਦਿਵਿਯਾਂਗਜਨਾਂ ਲਈ ਯੋਜਨਾਵਾਂ

Posted On: 06 AUG 2024 12:38PM by PIB Chandigarh

ਔਟਿਜ਼ਮ (Autism), ਸੇਰੇਬ੍ਰਲ ਪਾਲਸੀ (Cerebral Palsy),  ਮਾਨਸਿਕ ਕਮਜ਼ੋਰੀ (mental retardation) (Mental Retardation-Intellectual Disability) ਅਤੇ ਬਹੁ-ਵਿਕਲਾਂਗਤਾ ਵਾਲੇ ਵਿਅਕਤੀਆਂ ਦੀ ਭਲਾਈ ਲਈ ਨੈਸ਼ਨਲ ਟਰੱਸਟ, ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਤਹਿਤ ਇੱਕ ਖੁਦਮੁਖਤਿਆਰੀ ਸੰਸਥਾ ਹੈ। ਇਹ ਦੇਸ਼ ਵਿੱਚ ਆਪਣੇ ਰਜਿਸਟਰਡ ਸੰਗਠਨਾਂ ਦੇ ਜ਼ਰੀਏ ਸਮਰੱਥ (Samarth) ਰਾਹਤ ਦੇਖਭਾਲ ਯੋਜਨਾ) ਘਰੌਂਦਾ (ਬਾਲਗਾਂ ਲਈ ਸਮੂਹਿਕ ਗ੍ਰਹਿ ਯੋਜਨਾ) (Gharaunda -Group Home for Adults scheme) for ਅਤੇ ਨਾਲ ਹੀ ਸਮਰੱਥ-ਸਹਿ-ਘਰੌਂਦਾ (ਆਵਾਸੀ ਦੇਖਭਾਲ ਯੋਜਨਾ) (Samarth-cum-Gharaunda) ਚਲਾ ਰਿਹਾ ਹੈ। ਇਨ੍ਹਾਂ ਯੋਜਨਾਵਾਂ ਨਾਲ ਅਨਾਥਾਂ, ਸੰਕਟਗ੍ਰਸਤ ਪਰਿਵਾਰਾਂ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਵਿਕਲਾਂਗ ਵਿਅਕਤੀਆਂ (ਪੀਡਬਲਿਊਡੀ) ਨੂੰ ਆਜੀਵਨ ਦੇਖਭਾਲ ਅਤੇ ਸਮਰਥਨ ਦੀ ਸੁਵਿਧਾ ਪ੍ਰਾਪਤ ਹੋ ਰਹੀ ਹੈ। 

ਨੈਸ਼ਨਲ ਟਰੱਸਟ ਨੇ ਆਪਣੇ ਰਜਿਸਟਰਡ ਸੰਗਠਨਾਂ ਦੇ ਜ਼ਰੀਏ ਦੇਸ਼ ਵਿੱਚ 40 ਸਥਾਨਾਂ ‘ਤੇ ਸਮਰੱਥ (Samarth) (ਰਾਹਤ ਦੇਖਭਾਲ ਯੋਜਨਾ) ਕੇਂਦਰ ਘਰੌਂਦਾ (Gharaunda) (ਬਾਲਗਾਂ ਦੇ ਲਈ ਸਮੂਹ ਗ੍ਰਹਿ) ਕੇਂਦਰ ਅਤੇ ਸਮਰੱਥ –ਸਹਿ-ਘਰੌਂਦਾ (ਆਵਾਸੀ ਦੇਖਭਾਲ ਯੋਜਨਾ) ਕੇਂਦਰ ਸਥਾਪਿਤ ਕੀਤੇ ਹਨ। 

ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਬੀ.ਐੱਲ ਵਰਮਾ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਵੀਐੱਮ


(Release ID: 2042408) Visitor Counter : 37