ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਪੈਰਿਸ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸਰਬਜੋਤ ਸਿੰਘ ਦੀ ਅਗਵਾਈ ਵਿੱਚ ਛੇ ਨਿਸ਼ਾਨੇਬਾਜ਼ਾਂ ਨੂੰ ਸਨਮਾਨਿਤ ਕੀਤਾ

Posted On: 01 AUG 2024 7:29PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ੍ਰੀਮਤੀ ਰਕਸ਼ਾ ਖੜਸੇ ਨੇ ਪੈਰਿਸ ਓਲੰਪਿਕ ਵਿੱਚ ਭਾਰਤੀ ਨਿਸ਼ਾਨੇਬਾਜ਼ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੀ ਦੇਸ਼ ਵਾਪਸੀ 'ਤੇ ਛੇ ਸ਼ਾਨਦਾਰ ਨਿਸ਼ਾਨੇਬਾਜ਼ਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਸਰਬਜੋਤ ਸਿੰਘ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਨੇ ਮਨੂ ਭਾਕਰ ਦੇ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। 

 

ਡਾ. ਮਾਂਡਵੀਆ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਨਕਦ ਪੁਰਸਕਾਰ ਸਕੀਮ ਤਹਿਤ ਸਰਬਜੋਤ ਸਿੰਘ ਨੂੰ 22.5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਸਮਾਗਮ ਵਿੱਚ ਅਰਜੁਨ ਬਬੂਤਾ, ਰਮਿਤਾ ਜਿੰਦਲ, ਰਿਦਮ ਸਾਂਗਵਾਨ, ਸੰਦੀਪ ਸਿੰਘ ਅਤੇ ਅਰਜੁਨ ਸਿੰਘ ਚੀਮਾ ਦੇ ਨਾਲ ਉਨ੍ਹਾਂ ਦੇ ਟਰੇਨਰ ਸੁਮਾ ਸ਼ਿਰੂਰ, ਸਮਰੇਸ਼ ਜੰਗ ਅਤੇ ਸਰਬਜੋਤ ਦੇ ਨਿੱਜੀ ਕੋਚ ਅਭਿਸ਼ੇਕ ਰਾਣਾ ਦੇ ਯੋਗਦਾਨ ਨੂੰ ਵੀ ਮਾਨਤਾ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਰਜੁਨ ਬਬੂਤਾ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹਿ ਕੇ ਪੋਡੀਅਮ 'ਤੇ ਪਹੁੰਚਣ ਤੋਂ ਖੁੰਝ ਗਏ। 

ਸਨਮਾਨ ਸਮਾਰੋਹ ਵਿੱਚ ਬੋਲਦਿਆਂ ਡਾ. ਮਾਂਡਵੀਆ ਨੇ ਅਥਲੀਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, “ਤੁਹਾਡੇ ਵਿੱਚੋਂ ਹਰ ਇੱਕ ਚੈਂਪੀਅਨ ਹੈ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਇੱਕ ਲਈ ਇਸ ਤੱਥ ਨੂੰ ਸਮਝਣਾ ਔਖਾ ਸੀ ਕਿ ਤੁਸੀਂ ਇੱਕ ਛੋਟੇ ਫਰਕ ਨਾਲ ਤਮਗਾ ਗੁਆ ਦਿੱਤਾ, ਪਰ ਇਸ ਨੁਕਸਾਨ ਨੂੰ ਖੇਡ ਲਈ ਆਪਣੇ ਜਨੂਨ ਨੂੰ ਘੱਟ ਨਾ ਹੋਣ ਦਿਓ। ਇਸ ਦੀ ਬਜਾਏ, ਇਸ ਨੂੰ ਭਵਿੱਖ ਦੇ ਮੁਕਾਬਲਿਆਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਆਪਣੀ ਪ੍ਰੇਰਣਾ ਨੂੰ ਵਧਾਉਣ ਦਿਓ।"

ਖੇਲੋ ਇੰਡੀਆ ਪ੍ਰੋਗਰਾਮ ਦੇ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ, "ਇਸ ਵਾਰ, 117 ਵਿੱਚੋਂ 70 ਅਥਲੀਟ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ, ਜੋ ਸਾਡੇ ਦੇਸ਼ ਵਿੱਚ ਨਵੀਂ ਪ੍ਰਤਿਭਾ ਦੇ ਉਭਾਰ ਨੂੰ ਦਰਸਾਉਂਦੇ ਹਨ, ਇਨ੍ਹਾਂ 117 ਅਥਲੀਟਾਂ ਵਿੱਚੋਂ, 28 ਐਥਲੀਟ ਖੇਲੋ ਇੰਡੀਆ ਤੋਂ ਆਏ ਹਨ ਅਤੇ ਹੁਣ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦਾ ਹਿੱਸਾ ਹਨ, ਇਸ ਦਾ ਮਤਲਬ ਹੈ ਕਿ ਜ਼ਮੀਨੀ ਪੱਧਰ ਤੋਂ ਲੈ ਕੇ ਚੋਟੀ ਦੇ ਪੱਧਰ ਤੱਕ, ਉਨ੍ਹਾਂ ਨੇ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਦੋਵਾਂ ਯੋਜਨਾਵਾਂ ਤੋਂ ਸਮਰਥਨ ਪ੍ਰਾਪਤ ਕੀਤਾ ਹੈ। 

ਐਥਲੀਟਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ 'ਤੇ ਜ਼ੋਰ ਦਿੰਦੇ ਹੋਏ ਡਾ. ਮਾਂਡਵੀਆ ਨੇ ਕਿਹਾ, "ਸਰਬਜੋਤ ਇਸ ਪਿਰਾਮਿਡ ਢਾਂਚੇ ਦਾ ਰੂਪ ਹੈ - ਖੇਲੋ ਇੰਡੀਆ ਤੋਂ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਤੋਂ ਲੈ ਕੇ ਓਲੰਪਿਕ ਪੋਡੀਅਮ ਫਿਨਿਸ਼ ਤੱਕ, ਪਰ ਸਿਰਫ਼ ਸਮਰਥਨ ਹੀ ਨਤੀਜਿਆਂ ਦੀ ਗਾਰੰਟੀ ਨਹੀਂ ਦਿੰਦਾ ਹੈ।” ਇਹ ਐਥਲੀਟਾਂ ਦੀ ਸਖ਼ਤ ਮਿਹਨਤ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਦੀ ਪ੍ਰੇਰਣਾ ਹੈ, ਜੋ ਉਨ੍ਹਾਂ ਦੀ ਅੰਤਿਮ ਜਿੱਤ ਨੂੰ ਯਕੀਨੀ ਬਣਾਉਂਦੀ ਹੈ।

ਕਾਂਸੀ ਤਮਗਾ ਜੇਤੂ ਸਰਬਜੋਤ 2019 ਤੋਂ ਖੇਲੋ ਇੰਡੀਆ ਸਕਾਲਰਸ਼ਿਪ ਅਥਲੀਟ ਹੈ। ਅਰਜੁਨ ਚੀਮਾ, ਰਿਦਮ ਸਾਂਗਵਾਨ, ਅਰਜੁਨ ਬਬੂਤਾ ਅਤੇ ਰਮਿਤਾ ਜਿੰਦਲ ਨੇ ਵੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਵਿੱਚ ਤਬਦੀਲ ਹੋ ਕੇ ਇਸ ਸਕੀਮ ਦਾ ਲਾਭ ਲਿਆ ਹੈ।

ਭਾਰਤੀ ਖੇਡ ਈਕੋਸਿਸਟਮ ਵਿੱਚ ਲਗਾਤਾਰ ਹੋ ਰਹੇ ਵਿਕਾਸ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਡਾ. ਮਾਂਡਵੀਆ ਨੇ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਸੁਪਨਾ ਦੇਖਿਆ ਹੈ ਅਤੇ ਖੇਡਾਂ ਇਸ ਵਿੱਚ ਵੱਡੀ ਭੂਮਿਕਾ ਨਿਭਾਉਣਗੀਆਂ। ਸਾਲ 2047 ਤੱਕ ਭਾਰਤ ਸਪੋਰਟਸ ਈਕੋਸਿਸਟਮ ਦੇ ਮਾਮਲੇ ਵਿੱਚ ਵੀ ਦੁਨੀਆ ਦੇ ਚੋਟੀ ਦੇ 5 ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ।" 

ਉਨ੍ਹਾਂ ਕਿਹਾ "ਕੀਰਤੀ (ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਇਨੀਸ਼ੀਏਟਿਵ) ਵਰਗੀਆਂ ਪਹਿਲਕਦਮੀਆਂ, ਜੋ ਕਿ ਇੱਕ ਦੇਸ਼ ਵਿਆਪੀ ਖੇਡ ਪ੍ਰਤਿਭਾ ਮੁਹਿੰਮ ਹੈ, ਜ਼ਮੀਨੀ ਪੱਧਰ ਤੋਂ ਭਵਿੱਖ ਦੇ ਓਲੰਪੀਅਨਾਂ ਦੀ ਪਛਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।”

ਉਨ੍ਹਾਂ ਅੱਗੇ ਕਿਹਾ "ਕੀਰਤੀ (ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਇਨੀਸ਼ੀਏਟਿਵ) ਵਰਗੀਆਂ ਪਹਿਲਕਦਮੀਆਂ, ਇੱਕ ਰਾਸ਼ਟਰ-ਵਿਆਪੀ ਖੇਡ ਪ੍ਰਤਿਭਾ ਮੁਹਿੰਮ ਹੈ, ਜੋ ਜ਼ਮੀਨੀ ਪੱਧਰ ਤੋਂ ਭਵਿੱਖ ਦੇ ਓਲੰਪੀਅਨਾਂ ਦੀ ਪਛਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।”

ਗੱਲਬਾਤ ਦੌਰਾਨ ਨਿਸ਼ਾਨੇਬਾਜ਼ਾਂ ਨੇ ਪੈਰਿਸ ਓਲੰਪਿਕ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਭਾਰਤ ਵਿੱਚ ਹੁਣ ਉਪਲਬਧ ਵਿਸ਼ਵ ਪੱਧਰੀ ਸਹੂਲਤਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਬੁਨਿਆਦੀ ਢਾਂਚਾ, ਖੇਡ ਵਿਗਿਆਨ ਅਤੇ ਕੋਚਿੰਗ ਸ਼ਾਮਲ ਹਨ। ਉਨ੍ਹਾਂ ਨੇ ਪੈਰਿਸ ਓਲੰਪਿਕ ਤੱਕ ਦੀ ਆਪਣੀ ਯਾਤਰਾ ਵਿੱਚ ਸਰਕਾਰ ਤੋਂ ਮਿਲੇ ਮਹੱਤਵਪੂਰਨ ਸਮਰਥਨ 'ਤੇ ਵੀ ਜ਼ੋਰ ਦਿੱਤਾ।

 

***********

 

ਹਿਮਾਂਸ਼ੂ ਪਾਠਕ


(Release ID: 2040850) Visitor Counter : 45