ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਵਿੱਚ ਜ਼ੀਕਾ ਵਾਇਰਸ ਨੂੰ ਕੰਟਰੋਲ ਕਰਨ ਲਈ ਕੀਤੇ ਗਏ ਪ੍ਰਯਾਸਾਂ ਬਾਰੇ ਅੱਪਡੇਟ
ਭਾਰਤ ਸਰਕਾਰ ਨੇ ਜ਼ੀਕਾ ਵਾਇਰਸ ਬਿਮਾਰੀ ਦੇ ਪ੍ਰਬੰਧਨ ਲਈ ਇੱਕ ‘ਐਕਸ਼ਨ ਪਲਾਨ’ ਤਿਆਰ ਕੀਤਾ ਹੈ
ਰਾਜਾਂ ਨੂੰ ਏਕੀਕ੍ਰਿਤ ਵੈਕਟਰ ਪ੍ਰਬੰਧਨ ਅਤੇ ਪ੍ਰਭਾਵੀ ਕਮਿਊਨਿਟੀ ਭਾਗੀਦਾਰੀ ਲਈ ਤਕਨੀਕੀ ਦਿਸ਼ਾ-ਨਿਰਦੇਸ਼ ਲਾਗੂਕਰਣ ਲਈ ਭੇਜ ਦਿੱਤੇ ਗਏ ਹਨ
ਨੈਸ਼ਨਲ ਹੈਲਥ ਮਿਸ਼ਨ ਰੋਕਥਾਮ ਉਪਾਵਾਂ ਲਈ ਧਨ ਉਪਲਬਧ ਕਰਵਾਉਂਦਾ ਹੈ
ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਜ਼ੀਕਾ ਵਾਇਰਸ ਅਤੇ ਹੋਰ ਬਿਮਾਰੀਆਂ ਦੀ ਨਿਗਰਾਨੀ ਕਰਦਾ ਹੈ
Posted On:
30 JUL 2024 4:20PM by PIB Chandigarh
ਭਾਰਤ ਸਰਕਾਰ ਨੇ ਜ਼ੀਕਾ ਵਾਇਰਸ ਬਿਮਾਰੀ ਦੇ ਪ੍ਰਬੰਧਨ ਲਈ ਇੱਕ ‘ਐਕਸ਼ਨ ਪਲਾਨ’ ਤਿਆਨਰ ਕੀਤਾ ਹੈ। ਇਹ ਯੋਜਨਾ ਵੱਖ-ਵੱਖ ਜਨਤਕ ਸਿਹਤ ਕਾਰਵਾਈਆਂ ‘ਤੇ ਵਿਸਤ੍ਰਿਤ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੂੰ ਬਿਮਾਰੀ ਦੇ ਪ੍ਰਕੋਪ ਦੇ ਜਵਾਬ ਵਿੱਚ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਯੋਜਨਾ ਦਾ ਵਿਆਪਕ ਤੌਰ ‘ਤੇ ਪ੍ਰਚਾਰ-ਪ੍ਰਸਾਰ ਕੀਤਾ ਗਿਆ ਹੈ ਅਤੇ ਇਸ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਇਆ ਗਿਆ ਹੈ, ਜੋ ਇਸ ਪ੍ਰਕਾਰ ਹੈ: https://main.mohfw.gov.in/?q=media/disease-alerts/national-guidelines-zika-virus-disease/action-plan-managing-zika-virus-disease
ਸਰਕਾਰ ਨੇ ਜ਼ੀਕਾ ਵਾਇਰਸ ਬਿਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਹੇਠਾਂ ਲਿਖਿਆਂ ਸਹਾਇਤਾ ਪ੍ਰਦਾਨ ਕੀਤੀਆਂ ਹਨ:
i ਏਕੀਕ੍ਰਿਤ ਵੈਕਟਰ ਪ੍ਰਬੰਧਨ ਲਈ ਤਕਨੀਕੀ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਭਾਵੀ ਕਮਿਊਨਿਟੀ ਭਾਗੀਦਾਰੀ ਨੂੰ ਲਾਗੂਕਰਣ ਲਈ ਰਾਜਾਂ ਨੂੰ ਭੇਜ ਦਿੱਤੇ ਗਏ ਹਨ।
ii ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੋਕਥਾਮ ਗਤੀਵਿਧੀਆਂ ਜਿਵੇਂ ਕਿ ਘਰੇਲੂ ਪ੍ਰਜਨਨ ਜਾਂਚਕਰਤਾਵਾਂ ਦਾ ਪ੍ਰਾਵਧਾਨ, ਆਸ਼ਾ, ਕੀਟਨਾਸ਼ਕ, ਫੋਗਿੰਗ ਮਸ਼ੀਨਾਂ ਦੀ ਭਾਗੀਦਾਰੀ, ਟ੍ਰੇਨਿੰਗ ਸਹਾਇਤਾ, ਜਾਗਰੂਕਤਾ ਗਤੀਵਿਧੀਆਂ ਆਦਿ ਲਈ ਬਜਟੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
-
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਵਿੱਚ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਨੂੰ ਜ਼ੀਕਾ ਵਾਇਰਸ ਸਮੇਤ 33 ਤੋਂ ਵੱਧ ਫੈਲਣ ਵਾਲੀਆਂ ਸੰਕਰਮਣ ਬਿਮਾਰੀਆਂ ਦੀ ਨਿਗਰਾਨੀ ਅਤੇ ਪ੍ਰਤਿਕ੍ਰਿਆ ਦੇ ਲਈ ਲਾਜ਼ਮੀ ਕੀਤਾ ਗਿਆ ਹੈ। ਹਰੇਕ ਰਾਜ ਨੇ ਇਨ੍ਹਾਂ ਬਿਮਾਰੀਆਂ ਦੀ ਜਾਂਚ ਅਤੇ ਨਿਗਰਾਨੀ ਦੇ ਲਈ ਆਈਡੀਐੱਸਪੀ ਦੇ ਤਹਿਤ ਡਿਸਟ੍ਰਿਕ ਪਬਲਿਕ ਹੈਲਥ ਲੈਬਸ (ਡੀਪੀਐੱਚਐੱਲ)ਅਤੇ ਸਟੇਟ ਰੈਫਰਲ ਲੈਬਸ (ਐੱਸਆਰਐੱਲ) ਜਿਹੀਆਂ ਲੈਬਸ ਨਾਮਜ਼ਦ ਕੀਤੀਆਂ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਜਨਤਕ ਸਿਹਤ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿੱਚ ਸੁਧਾਰ ਦੇ ਉਦੇਸ਼ ਨਾਲ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਨੂੰ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਜ਼ੀਕਾ ਮਰੀਜ਼ਾਂ ਦੇ ਲਈ ਹਸਪਤਾਲਾਂ ਵਿੱਚ ਬਿਸਤਰਿਆਂ ਦਾ ਰਿਜ਼ਰਵੇਸ਼ਨ ਉਨ੍ਹਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਸਥਿਤੀਆਂ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਦੇਸ਼ ਵਿੱਚ ਜ਼ੀਕਾ ਵਾਇਰਸ ਦੇ ਮਾਮਲਿਆਂ ਦਾ ਰਾਜ ਦੇ ਅਨੁਸਾਰ ਬਿਊਰਾ ਅਨੁਬੰਧ ਵਿੱਚ ਦਿੱਤਾ ਗਿਆ ਹੈ।
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਅਨੁਬੰਧ
ਆਈਡੀਐੱਸਪੀ ਦੇ ਤਹਿਤ ਵਰ੍ਹੇ 2017-2023 ਦੌਰਾਨ ਰਾਜ ਦੇ ਅਨੁਸਾਰ ਜ਼ੀਕਾ ਵਾਇਰਸ ਦੇ ਪ੍ਰਕੋਪ ਦੇ ਕਾਰਨ ਹੋਏ ਕੇਸ ਅਤੇ ਇਸ ਦੇ ਕਾਰਨ ਹੋਈਆਂ ਮੌਤਾਂ
|
ਰਾਜ ਦਾ ਨਾਮ
|
2017
|
2018
|
2021
|
2022
|
2023
|
2024*
|
ਕੁੱਲ ਕੇਸ
|
|
|
|
|
|
|
ਗੁਜਰਾਤ
|
3
|
|
|
|
|
|
3
|
ਕਰਨਾਟਕ
|
|
|
|
1
|
|
3
|
4
|
ਕੇਰਲ
|
|
|
84
|
1
|
12
|
|
97
|
ਮੱਧ ਪ੍ਰਦੇਸ਼
|
|
260
|
|
|
|
|
260
|
ਮਹਾਰਾਸ਼ਟਰ
|
|
|
|
|
11
|
10
|
21
|
ਰਾਜਸਥਾਨ
|
|
1
|
|
|
|
|
1
|
ਤਮਿਲ ਨਾਡੂ
|
1
|
|
|
|
|
|
1
|
ਉੱਤਰ ਪ੍ਰਦੇਸ਼
|
|
|
150
|
|
|
|
150
|
ਕੁੱਲ ਯੋਗ
|
4
|
261
|
234
|
2
|
23
|
13
|
537
|
ਜ਼ੀਕਾ ਵਾਇਰਸ ਦੇ ਕੇਸ (l-ਫਾਰਮ) 22.07.2024 ਤੱਕ ਆਈਡੀਐੱਸਪੀ-ਆਈਐੱਚਆਈਪੀ ਪੋਰਟਲ ਦੇ ਅਨੁਸਾਰ।
************
ਐੱਮਵੀ
(Release ID: 2039689)
Visitor Counter : 40