ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੇ ਭਾਰਤ ਦੀਆਂ ਸਿਹਤ ਪੇਸ਼ੇਵਰ ਸੰਸਥਾਵਾਂ ਦੇ ਨਾਲ ਮੀਟਿੰਗ ਕੀਤੀ; ਹੈਲਥ ਪ੍ਰੋਮੋਸ਼ਨ, ਹੈਲਦੀ ਕੈਂਪਸ ਪਹਿਲ ਅਤੇ ਤੰਬਾਕੂ ਕੰਟਰੋਲ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
ਸਿਰਫ਼ ਡਾਇਗਨੌਸਟਿਕ ਅਤੇ ਉਪਚਾਰਤਮਕ ਵਿਕਲਪਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਬਜਾਏ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਸੰਭਾਲ਼ ਸੰਸਾਧਨਾਂ ਦੇ ਨਿਵੇਸ਼ ‘ਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ: ਡੀਜੀਐੱਚਐੱਸ
ਸਾਰੀਆਂ ਪੇਸ਼ੇਵਰ ਸੰਸਥਾਵਾਂ ਨੇ ਹੈਲਥ ਪ੍ਰੋਮੋਸ਼ਨ ਦੇ ਐਲਾਨ ਅਤੇ ਹੈਲਥ ਪ੍ਰੋਮੋਸ਼ਨ ਧਾਰਨਾ ਨੂੰ ਅਪਣਾਉਣ ਦੇ ਲਈ ਹਰ ਸੰਭਵ ਉਪਾਅ ਕਰਨ ‘ਤੇ ਸਹਿਮਤੀ ਜਤਾਈ
Posted On:
30 JUL 2024 9:40AM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਪ੍ਰੋ, ਡਾ. ਅਤੁਲ ਗੋਇਲ ਨੇ ਭਾਰਤ ਦੀਆਂ ਪ੍ਰਮੁੱਖ ਸਿਹਤ ਪੇਸ਼ੇਵਰ ਸੰਸਥਾਵਾਂ ਦੇ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਹਾਈਬ੍ਰਿਡ ਮੋਡ ਵਿੱਚ ਆਯੋਜਿਤ ਇਸ ਮੀਟਿੰਗ ਵਿੱਚ 27 ਤੋਂ ਵਧ ਪ੍ਰਤਿਸ਼ਠਿਤ ਸਿਹਤ ਪੇਸ਼ਵਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਮੀਟਿੰਗ ਦੇ ਮੁੱਖ ਏਜੰਡੇ ਵਿੱਚ ਹੈਲਥ ਪ੍ਰੋਮੋਸ਼ਨ ‘ਤੇ ਮੰਤਰਾਲੇ ਦੀਆਂ ਪਹਿਲਾਂ ਨੂੰ ਅੱਗੇ ਵਧਾਉਂਦੇ ਹੋਏ ਸਿਹਤਮੰਦ ਖੁਰਾਕ, ਸਰੀਰਕ ਗਤੀਵਿਧੀ ਨੂੰ ਹੁਲਾਰਾ ਦੇਣਾ ਅਤੇ ਤੰਬਾਕੂ ਅਤੇ ਸ਼ਰਾਬ ਜਿਹੀਆਂ ਗੈਰ-ਸੰਚਾਰੀ ਬਿਮਾਰੀਆਂ ਦੇ ਪ੍ਰਮੁੱਖ ਕਾਰਕਾਂ ਨੂੰ ਦੂਰ ਕਰਨਾ ਸੀ। ਹੈਲਦੀ ਮੈਡੀਕਲ/ਡੈਂਟਲ ਕਾਲਜ ਕੈਂਪਸ ਪਹਿਲ ਦੀ ਧਾਰਨਾ ‘ਤੇ ਵੀ ਪ੍ਰਤੀਭਾਗੀਆਂ ਦੇ ਨਾਲ ਚਰਚਾ ਕੀਤੀ ਗਈ। ਇਸ ਚਰਚਾ ਵਿੱਚ ਦੇਸ਼ ਭਰ ਦੇ ਸਾਰੇ ਮੈਡੀਕਲ ਅਤੇ ਡੈਂਟਲ ਇੰਸਟੀਟਿਊਟਸ ਵਿੱਚ ਸਿਹਤ ਅਤੇ ਭਲਾਈ ਦੀ ਸੰਸਕ੍ਰਿਤੀ ਦਾ ਪ੍ਰਚਾਰ ਕਰਨ ‘ਤੇ ਜ਼ੋਰ ਦਿੱਤਾ ਗਿਆ।
ਡਾ. ਅਤੁਲ ਗੋਇਲ ਨੇ ਹੈਲਥ ਕੇਅਰ ਸੰਸਾਧਨਾਂ ਨੂੰ “ਕੇਵਲ” ਡਾਇਗਨੌਸਟਿਕ ਅਤੇ ਉਪਚਾਰਤਮਕ ਵਿਕਲਪਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਬਿਮਾਰੀਆਂ ਦੀ ਰੋਕਥਾਮ ਲਈ ਵਧੇਰੇ ਨਿਵੇਸ਼ ਕਰਨ ‘ਤੇ ਜ਼ੋਰ ਦਿੱਤਾ। ਪ੍ਰਤੀਭਾਗੀਆਂ ਨੇ ਸਿਹਤ ਨੂੰ ਹੁਲਾਰਾ ਦੇਣ ਅਤੇ ਬਿਮਾਰੀਆਂ ਨੂੰ ਰੋਕਣ, ਤੰਬਾਕੂ/ਸ਼ਰਾਬ ਦੇ ਉਪਯੋਗ ਨੂੰ ਖ਼ਤਮ ਕਰਨ ਅਤੇ ਇਲੈਕਟ੍ਰੌਨਿਕ ਸਿਗਰੇਟ ਦੀ ਮਨਾਹੀ ਐਕਟ 2019 ਦੇ ਲਾਗੂਕਰਣ ਨੂੰ ਦ੍ਰਿੜ੍ਹ ਬਣਾਉਣ ਜਿਹੀਆਂ ਰਣਨੀਤੀਆਂ ‘ਤੇ ਵੀ ਚਰਚਾ ਕੀਤੀ। ਸਾਰੀਆਂ ਪੇਸ਼ਵਰ ਸੰਸਥਾਵਾਂ ਨੇ ਹੈਲਥ ਪ੍ਰੋਮੋਸ਼ਨ ਦੇ ਐਲਾਨ ਅਤੇ ਹੈਲਥ ਪ੍ਰੋਮੋਸ਼ਨ ਦੀ ਧਾਰਨਾ ਨੂੰ ਅਪਣਾਉਣ ਦੇ ਲਈ ਸੰਭਾਵਿਤ ਉਪਾਅ ਕਰਨ ‘ਤੇ ਵੀ ਸਹਿਮਤੀ ਵਿਅਕਤ ਕੀਤੀ।
ਸਾਰੇ ਮੈਂਬਰਾਂ ਨੇ ਸਰਬ ਸਹਿਮਤੀ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਯਾਸਾਂ ਅਤੇ ਸਿਫਾਰਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਹੈਲਥ ਪ੍ਰੋਮੋਸ਼ਨ ਦੇ ਲਈ ਸਹਿਯੋਗਾਤਮਕ ਦ੍ਰਿਸ਼ਟੀਕੋਣ ਦੇ ਮਹੱਤਵਪੂਰਨ ਮਹੱਤਵ ‘ਤੇ ਵੀ ਆਪਣੀ ਸਹਿਮਤੀ ਜਤਾਈ। ਸਿਹਤ ਸੰਸਥਾਵਾਂ ਨੇ ਹੈਲਥ ਪ੍ਰੋਮੋਸ਼ਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ, ਜਿਸ ਵਿੱਚ ਤੰਬਾਕੂ ਦੇ ਉਪਯੋਗ, ਸ਼ਰਾਬ ਦੀ ਦੁਰਵਰਤੋਂ ਅਤੇ ਹੋਰ ਜੋਖਮ ਕਾਰਕਾਂ ਦੇ ਪ੍ਰਚਲਨ ਨੂੰ ਘੱਟ ਕਰਨ ਦੇ ਲਈ ਜਨ ਜਾਗਰੂਕਤਾ ਅਭਿਯਾਨ, ਐਜੂਕੇਸ਼ਨਲ ਪ੍ਰੋਗਰਾਮ ਅਤੇ ਨੀਤੀ ਸਮਰਥਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਹੈਲਥ ਐਜੂਕੇਸ਼ਨ ਅਤੇ ਜੋਖਮ ਦੇ ਕਾਰਕ ਘਟਾਉਣ ਵਿੱਚ ਸ਼ਾਮਲ ਪ੍ਰਯਾਸਾਂ ਦੇ ਰਾਹੀਂ ਇੱਕ ਹੈਲਥ ਨੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਜਨਤਕ ਸਿਹਤ ਦੀ ਸੁਰੱਖਿਆ ਅਤੇ ਸਹਿਯੋਗਾਤਮਕ ਅਤੇ ਸਰਗਰਮ ਉਪਾਵਾਂ ਦੇ ਰਾਹੀਂ ਸਾਰੇ ਨਾਗਰਿਕਾਂ ਦੀ ਭਲਾਈ ਨੂੰ ਨਿਰੰਤਰ ਅੱਗੇ ਵਧਾਉਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ੍ਹ ਹੈ।
ਮੀਟਿੰਗ ਵਿੱਚ ਡਾ. ਐੱਲ. ਸਵਾਸਤੀਚਰਨ, ਐਡੀਸ਼ਨਲ ਡੀਡੀਜੀ ਅਤੇ ਡਾਇਰੈਕਟਰ ਈਐੱਮਆਰ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਸਿਹਤ ਪੇਸ਼ੇਵਰ ਸੰਸਥਾਵਾਂ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ), ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊਐੱਚਓ), ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ), ਐਸੋਸੀਏਸ਼ਨ ਆਵ੍ ਫਿਜ਼ੀਸ਼ੀਅਨਜ਼ ਆਵ੍ ਇੰਡੀਆ (ਏਪੀਆਈ), ਕਾਰਡੀਓਲੌਜੀ ਸੋਸਾਇਟੀ ਆਵ੍ ਇੰਡੀਆ (ਸੀਐੱਸਆਈ), ਇੰਡੀਅਨ ਐਸੋਸੀਏਸ਼ਨ ਆਵ੍ ਪ੍ਰੀਵੈਨਟਿਵ ਐਂਡ ਸੋਸ਼ਲ ਮੈਡੀਸਨ (ਆਈਏਪੀਐੱਸਐੱਮ),ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ (ਆਈਪੀਐੱਚਏ), ਮੈਡੀਵਿਜ਼ਨ, ਟ੍ਰੇਂਡ ਨਰਸਿੰਗ ਐਸੋਸੀਏਸ਼ਨ ਆਵ੍ ਇੰਡੀਆ (ਟੀਐੱਨਏਆਈ), ਇੰਡੀਅਨ ਆਰਥੋਪੈਡਿਕ ਐਸੋਸੀਏਸ਼ਨ (ਆਈਓਏ), ਇੰਡੀਅਨ ਸੋਸਾਇਟੀ ਆਵ੍ ਓਨਕੋਲੋਜੀ (ਆਈਐੱਸਓ), ਇੰਡੀਅਨ ਐਸੋਸੀਏਸ਼ਨ ਆਵ੍ ਪਬਲਿਕ ਹੈਲਥ ਡੈਂਟਿਸਟ੍ਰੀ (ਆਈਏਪੀਐੱਚਡੀ), ਐਸੋਸੀਏਸ਼ਨ ਆਵ੍ ਓਰਲ ਐਂਡ ਮੈਕਸੀਲੋਫੇਸ਼ੀਅਲ ਸਰਜਨਸ ਆਵ੍ ਇੰਡੀਆ (ਏਓਐੱਮਐੱਸਆਈ), ਨੈਸ਼ਨਲ ਮੈਡੀਕੋਜ਼ ਆਰਗੇਨਾਈਜ਼ੇਸ਼ਨ (ਐੱਨਐੱਮਓ) ਆਦਿ ਸ਼ਾਮਲ ਹੋਏ।
*****
ਐੱਮਵੀ
(Release ID: 2039115)
Visitor Counter : 53