ਪ੍ਰਧਾਨ ਮੰਤਰੀ ਦਫਤਰ

ਭਾਰਤ ਅਤੇ ਸਾਊਦੀ ਅਰਬ ਦੁਆਰਾ ਨਿਵੇਸ਼ ‘ਤੇ ਉੱਚ-ਪੱਧਰੀ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਦਾ ਆਯੋਜਨ


ਪ੍ਰਧਾਨ ਮੰਤਰੀ ਮੋਦੀ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਦੁਆਰਾ ਲਏ ਗਏ ਨਿਰਣੇ ਦੇ ਅਨੁਸਾਰ ਸਤੰਬਰ 2023 ਵਿੱਚ ਉੱਚ-ਪੱਧਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਸਾਊਦੀ ਅਰਬ ਦੇ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਨੂੰ ਸਰਗਰਮ ਸਮਰਥਨ ਪ੍ਰਦਾਨ ਕਰਨ ਬਾਰੇ ਭਾਰਤ ਸਰਕਾਰ ਦੀ ਦ੍ਰਿੜ੍ਹ ਇੱਛਾ ਨੂੰ ਦੁਹਰਾਇਆ

ਪੈਟਰੋਲੀਅਮ, ਅਖੁੱਟ ਊਰਜਾ, ਦੂਰਸੰਚਾਰ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਸਹਿਤ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਨਿਵੇਸ਼ ਦੇ ਵਿਭਿੰਨ ਅਵਸਰਾਂ ਬਾਰੇ ਰਚਨਾਤਮਕ ਵਿਚਾਰ-ਵਟਾਂਦਰਾ ਹੋਇਆ

Posted On: 28 JUL 2024 11:37PM by PIB Chandigarh

ਨਿਵੇਸ਼ ਬਾਰੇ ਭਾਰਤ ਅਤੇ ਸਾਊਦੀ ਅਰਬ ਉੱਚ-ਪੱਧਰੀ ਟਾਸਕ ਫੋਰਸ (India-Saudi Arabia High Level Task Force on Investments) ਦੀ ਪਹਿਲੀ ਮੀਟਿੰਗ ਅੱਜ ਵਰਚੁਅਲੀ ਆਯੋਜਿਤ ਕੀਤੀ ਗਈ। ਇਸ ਦੀ ਸਹਿ-ਪ੍ਰਧਾਨਗੀ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਅਤੇ ਸਾਊਦੀ ਊਰਜਾ ਮੰਤਰੀ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਅਬਦੁਲ ਅਜ਼ੀਜ਼ ਅਲ ਸਾਊਦ (Saudi Energy Minister His Royal Highness Prince Abdulaziz bin Salman bin Abdulaziz Al Saud) ਨੇ ਵਰਚੁਅਲ ਮੋਡ ਵਿੱਚ ਕੀਤੀ।

 

ਦੋਹਾਂ ਧਿਰਾਂ ਨੇ ਟਾਸਕ ਫੋਰਸ ਦੀਆਂ ਤਕਨੀਕੀ ਟੀਮਾਂ ਦੇ ਦਰਮਿਆਨ ਹੋਈ ਗੱਲਬਾਤ ਦੀ ਸਮੀਖਿਆ ਕੀਤੀ।

 

ਰਿਫਾਇਨਿੰਗ ਅਤੇ ਪੈਟਰੋਕੈਮੀਕਲ ਪਲਾਂਟਾਂ, ਨਵੀਂ ਅਤੇ ਅਖੁੱਟ ਊਰਜਾ, ਬਿਜਲੀ, ਦੂਰਸੰਚਾਰ, ਇਨੋਵੇਸ਼ਨ (refining and petrochemical plants, new and renewable energy, power, telecom, innovation) ਸਹਿਤ ਵਿਭਿੰਨ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਦੁਵੱਲੇ ਨਿਵੇਸ਼ ਦੇ ਵਿਭਿੰਨ ਅਵਸਰਾਂ ਬਾਰੇ ਰਚਨਾਤਮਕ ਵਿਚਾਰ-ਵਟਾਂਦਰਾ ਹੋਇਆ।

 

ਦੋਹਾਂ ਧਿਰਾਂ ਨੇ ਪਰਸਪਰ ਤੌਰ ‘ਤੇ ਲਾਭਕਾਰੀ ਤਰੀਕੇ ਨਾਲ ਦੁਵੱਲੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕੀਤੇ ਗਏ ਉਪਾਵਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ।

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਦੀ ਯਾਤਰਾ ਦੇ ਦੌਰਾਨ ਕੀਤੇ ਗਏ 100 ਬਿਲੀਅਨ ਅਮਰੀਕੀ ਡਾਲਰ ਦੇ ਸਾਊਦੀ ਨਿਵੇਸ਼ ਨੂੰ ਸਰਗਰਮ ਸਮਰਥਨ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੀ ਦ੍ਰਿੜ੍ਹ ਇੱਛਾ ਨੂੰ ਦੁਹਰਾਇਆ।

 

ਦੋਵੇਂ ਧਿਰਾਂ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਉਣ ਅਤੇ ਵਿਸ਼ੇਸ਼ ਨਿਵੇਸ਼ਾਂ (specific investments) ‘ਤੇ ਸਹਿਮਤੀ ਬਣਾਉਣ ਦੇ ਲਈ ਦੋਹਾਂ ਧਿਰਾਂ ਦੀਆਂ ਤਕਨੀਕੀ ਟੀਮਾਂ ਦੇ ਦਰਮਿਆਨ ਨਿਯਮਿਤ ਵਿਚਾਰ-ਵਟਾਂਦਰੇ (regular consultations) ਕੀਤੇ ਜਾਣ ‘ਤੇ ਸਹਿਮਤ ਹੋਈਆਂ। ਪੈਟਰੋਲੀਅਮ ਸਕੱਤਰ ਦੀ ਅਗਵਾਈ ਵਿੱਚ ਇੱਕ ਉੱਚ ਅਧਿਕਾਰ ਪ੍ਰਾਪਤ ਵਫ਼ਦ ਤੇਲ ਅਤੇ ਗੈਸ ਖੇਤਰ ਵਿੱਚ ਪਰਸਪਰ ਤੌਰ ‘ਤੇ ਲਾਭਕਾਰੀ ਨਿਵੇਸ਼ ‘ਤੇ ਅਨੁਵਰਤੀ ਚਰਚਾ (follow up discussions) ਦੇ ਲਈ ਸਾਊਦੀ ਅਰਬ (Saudi Arabia) ਦਾ ਦੌਰਾ ਕਰੇਗਾ। ਸਾਊਦੀ ਧਿਰ ਨੂੰ ਭਾਰਤ ਵਿੱਚ ਸੌਵਰੇਨ ਵੈਲਥ ਫੰਡ ਪੀਆਈਐੱਫ ਦਾ ਦਫ਼ਤਰ (office of the Sovereign Wealth Fund PIF in India) ਸਥਾਪਿਤ ਕਰਨ ਦੇ ਲਈ ਭੀ ਸੱਦਾ ਦਿੱਤਾ ਗਿਆ।

 

ਪ੍ਰਿੰਸੀਪਲ ਸਕੱਤਰ ਨੇ ਉੱਚ-ਪੱਧਰੀ ਟਾਸਕ ਫੋਰਸ (High Level Task Force) ਦੀ ਅਗਲੇ ਦੌਰ ਦੀ ਮੀਟਿੰਗ ਦੇ ਲਈ ਸਾਊਦੀ ਅਰਬ ਦੇ ਊਰਜਾ ਮੰਤਰੀ ਨੂੰ ਭਾਰਤ ਆਉਣ ਦੇ ਲਈ ਸੱਦਾ ਦਿੱਤਾ।

 

ਉੱਚ-ਪੱਧਰੀ ਟਾਸਕ ਫੋਰਸ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਿੰਸ ਮੁਹਮੰਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਾਊਦ (Crown Prince and Prime Minister His Royal Highness Prince Mohammed bin Salman bin Abdulaziz Al Saud) ਦੀ ਸਤੰਬਰ 2023 ਵਿੱਚ ਹੋਈ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਲਏ ਗਏ ਫ਼ੈਸਲਿਆਂ ਦੇ ਬਾਅਦ ਦੁਵੱਲੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਗਠਿਤ ਇੱਕ ਵਿਸ਼ੇਸ਼ ਸੰਸਥਾ ਹੈ। ਇਸ ਵਿੱਚ ਨੀਤੀ ਆਯੋਗ ਦੇ ਸੀਈਓ (CEO Niti Aayog), ਭਾਰਤ ਦੇ ਆਰਥਿਕ ਮਾਮਲੇ, ਵਣਜ, ਵਿਦੇਸ਼ ਮੰਤਰਾਲਾ, ਡੀਪੀਆਈਆਈਟੀ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ, ਬਿਜਲੀ ਸਕੱਤਰਾਂ (Secretaries for Economic Affairs, Commerce, MEA, DPIIT, Petroleum and Natural Gas, Power from India) ਸਹਿਤ ਦੋਹਾਂ  ਦੇਸ਼ਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ।

 

***

ਡੀਐੱਸ/ਐੱਸਆਰ



(Release ID: 2038446) Visitor Counter : 21