ਵਿੱਤ ਮੰਤਰਾਲਾ
azadi ka amrit mahotsav

ਆਰਥਿਕ ਸਰਵੇਖਣ 2024 ਵਿੱਚ ਪਹਿਲੀ ਵਾਰ ਆਰਥਿਕ ਪੱਧਰ ‘ਤੇ ਮਾਨਸਿਕ ਸਿਹਤ ‘ਤੇ ਵਿਚਾਰ ਕੀਤਾ ਗਿਆ


ਉਤਪਾਦਕਤਾ ਵਿੱਚ ਨੁਕਸਾਨ ਨਾਲ ਮਾਨਸਿਕ ਸਿਹਤ ਵਿਕਾਰ ਦਾ ਵੱਡਾ ਸਬੰਧ ਹੈ

ਮਾਨਸਿਕ ਸਿਹਤ ਪ੍ਰੋਗਰਾਮਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਲਈ ਸਰਵੇਖਣ ਵਿੱਚ ਨੀਤੀਗਤ ਉਪਾਅ ਸੁਝਾਏ ਗਏ

Posted On: 22 JUL 2024 2:44PM by PIB Chandigarh

ਕੇਂਦਰੀ ਵਿੱਤ, ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ‘ਆਰਥਿਕ ਸਰਵੇਖਣ 2023-24’ ਪੇਸ਼ ਕਰਦੇ ਹੋਏ ਪਹਿਲੀ ਵਾਰ ਮਾਨਸਿਕ ਸਿਹਤ, ਉਸ ਦੇ ਮਹੱਤਵ ਅਤੇ ਨੀਤੀਗਤ ਸਿਫਾਰਿਸ਼ਾਂ ‘ਤੇ ਉਸ ਦੇ ਪ੍ਰਭਾਵ ‘ਤੇ ਵਿਸਤਾਰ ਨਾਲ ਗੱਲ ਕੀਤੀ।

ਮਾਨਸਿਕ ਸਿਹਤ ਦਾ ਰਾਸ਼ਟਰੀ ਮਹੱਤਵ

ਵਿਅਕਤੀਗਤ ਅਤੇ ਰਾਸ਼ਟਰੀ ਵਿਕਾਸ ਵਿੱਚ ਮਾਨਸਿਕ ਸਿਹਤ ਦੇ ਮੁੱਖ ਕਾਰਕ ਦੇ ਮਹੱਤਵ ਨੂੰ ਸਮਝਦੇ ਹੋਏ ਨੈਸ਼ਨਲ ਮੈਂਟਲ ਹੈਲਥ ਸਰਵੇ (ਐੱਨਐੱਮਐੱਚਐੱਸ) 2015-16 ਦੇ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਸਰਵੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 10.6% ਬਾਲਗ ਲੋਕ ਮਾਨਸਿਕ ਵਿਕਾਰ ਯਾਨੀ ਮੈਂਟਲ ਡਿਸਓਡਰ ਦੇ ਸ਼ਿਕਾਰ ਹਨ। ਜਦਕਿ ਮਾਨਸਿਕ ਸਿਹਤ ਵਿਕਾਰ ਅਤੇ ਹੋਰ ਵੱਖ-ਵੱਖ ਵਿਕਾਰਾਂ ਦੇ ਦਰਮਿਆਨ ਇਲਾਜ ਵਿੱਚ 70%  ਅਤੇ 92% ਦਾ ਅੰਤਰ ਹੈ। ਇਸ ਦੇ ਇਲਾਵਾ, ਗ੍ਰਾਮੀਣ ਖੇਤਰ (6.9%),  ਅਰਬਨ ਨੌਨ ਮੈਟਰੋ ਏਰੀਆ (4.3%) ਦੀ ਤੁਲਨਾ ਵਿੱਚ ਅਰਬਨ ਮੈਟਰੋ ਖੇਤਰਾਂ (13.5%) ਵਿੱਚ ਮਾਨਸਿਕ ਵਿਕਾਰ ਦੀ ਸਮੱਸਿਆ ਵੱਧ ਹੈ।

ਐੱਨਸੀਈਆਰਟੀ ਦੇ ਮਾਨਸਿਕ ਸਿਹਤ ਅਤੇ ਸਕੂਲੀ ਵਿਦਿਆਰਥੀਆਂ ਦੇ ਸਿਹਤ ਸਰਵੇਖਣ ਦਾ ਜ਼ਿਕਰ ਕਰਦੇ ਹੋਏ ਪ੍ਰਮੁੱਖਤਾ ਨਾਲ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੇ ਬਾਅਦ ਕਿਸ਼ੋਰਾਂ ਵਿੱਚ ਮੈਂਟਲ ਹੈਲਥ ਦੀ ਸਮੱਸਿਆ ਗੰਭੀਰ ਰੂਪ ਨਾਲ ਵਧੀ ਹੈ, ਇਹੀ ਵਜ੍ਹਾ ਹੈ ਕਿ 11% ਵਿਦਿਆਰਥੀਆਂ ਨੇ ਵਾਰ-ਵਾਰ ਮਾਨਸਿਕ ਸਥਿਤੀ ਬਦਲਣ (ਮੂਡ ਸਵਿੰਗ) ਦੀ ਸ਼ਿਕਾਇਤ ਕੀਤੀ ਹੈ।

ਅਰਥਵਿਵਸਥਾ ਦੇ ਆਇਨੇ ਵਿੱਚ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ

ਸਰਵੇ ਵਿੱਚ ਦੱਸਿਆ ਗਿਆ ਹੈ ਕਿ ਭੁੱਲਣ ਦੀ ਸਮੱਸਿਆ (absenteeism),  ਉਤਪਾਦਕਤਾ ਵਿੱਚ ਕਮੀ, ਦਿਵਿਯਾਂਗਤਾ, ਸਿਹਤ ਸੇਵਾ ‘ਤੇ ਖਰਚ ਵਧਣ ਆਦਿ ਦੇ ਕਾਰਨਾਂ ਨਾਲ ਮਾਨਸਿਕ ਸਿਹਤ ਵਿਕਾਰ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਆਰਥਿਕ ਪੱਧਰ ‘ਤੇ ਉਤਪਾਦਕਤਾ ਘਟਣ ਨਾਲ ਜੁੜੀ  ਹੋਈ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ਼ਰੀਬੀ ਦੀ ਵਜ੍ਹਾ ਨਾਲ ਵੀ ਮਾਨਸਿਕ ਸਿਹਤ ਦਾ ਜੋਖਮ ਵਧ ਜਾਂਦਾ ਹੈ ਕਿਉਂਕਿ ਕਮਜ਼ੋਰ ਆਰਥਿਕ ਸਥਿਤੀ ਦੇ ਕਾਰਨ ਜੀਵਨ ਦੀ ਤਣਾਅਪੂਰਨ ਸਥਿਤੀਆਂ, ਆਰਥਿਕ ਅਸਥਿਰਤਾ ਅਤੇ ਅੱਗੇ ਵਧਣ ਲਈ ਜ਼ਰੂਰੀ ਮੌਕਿਆਂ ਦੇ ਨਾ ਮਿਲਣ ਦੀ ਵਜ੍ਹਾ ਨਾਲ ਮਨੋਵਿਗਿਆਨਿਕ ਸਮੱਸਿਆਵਾਂ ਵਧੇਰੇ ਹਾਵੀ ਰਹਿੰਦੀਆਂ ਹਨ।

ਮਾਨਸਿਕ ਸਿਹਤ ਨੂੰ ਸੰਪੂਰਨ ਸਿਹਤ ਦੇ ਮੁੱਖ ਪਹਿਲੂ ਦੇ ਤੌਰ ‘ਤੇ ਮੰਨਦੇ ਹੋਏ ਆਰਥਿਕ ਸਰਵੇਖਣ ਵਿੱਚ ਸਰਕਾਰ ਵੱਲੋਂ ਇਸ ਸਬੰਧ ਵਿੱਚ ਸ਼ੁਰੂ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ ਅਤੇ ਨੀਤੀਆਂ ਨੂੰ ਰੇਖਾਂਕਿਤ ਕੀਤਾ ਗਿਆ ਹੈ।

  • ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ: ਇਸ ਯੋਜਨਾ ਵਿੱਚ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਦੇ ਤਹਿਤ 1.73 ਲੱਖ ਤੋਂ ਜ਼ਿਆਦਾ ਉਪ-ਸਿਹਤ ਕੇਂਦਰਾਂ, ਪ੍ਰਾਇਮਰੀ ਹੈਲਥ ਸੈਂਟਰਸ,ਅਰਬਨ ਪ੍ਰਾਇਮਰੀ ਹੈਲਥ ਸੈਂਟਰਸ ਅਤੇ ਅਰਬਨ ਹੈਲਥ ਐਂਡ ਵੈੱਲਨੈੱਸ ਸੈਂਟਰਸ ਨੂੰ ਆਯੁਸ਼ਮਾਨ ਆਰੋਗਯ ਮੰਦਿਰ ਵਿੱਚ ਅੱਪਗ੍ਰੇਡ ਕੀਤਾ ਗਿਆ ਹੈ, ਜਿੱਥੇ ਮਾਨਸਿਕ ਸਿਹਤ ਸੇਵਾਵਾਂ ਮਿਲ ਰਹੀਆਂ ਹਨ।

  • ਨੈਸ਼ਨਲ ਟੈਲੀ ਮੈਂਟਲ ਹੈਲਥ ਪ੍ਰੋਗਰਾਮ: 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਟੈਲੀ ਮਾਨਸ ਸੈੱਲ ਖੋਲ੍ਹੇ ਗਏ ਹਨ ਜਿੱਥੇ 1600 ਤੋਂ ਵੱਧ ਟ੍ਰੇਂਡ ਕਾਊਂਸਲਰ 20 ਤੋਂ ਵੱਧ ਭਾਸ਼ਾਵਾਂ ਵਿੱਚ ਸਹਾਇਤਾ ਦੇ ਰਹੇ ਹਨ। ਇਨ੍ਹਾਂ ਮਾਨਸ ਸੈਂਟਰਸ ਦੇ ਜ਼ਰੀਏ ਅਕਤੂਬਰ 2022 ਤੋਂ 31 ਮਾਰਚ 2024 ਤੱਕ 8.07 ਲੱਖ ਤੋਂ ਜ਼ਿਆਦਾ ਫੋਨ ਕਾਲਸ ਆਈਆਂ ਜਿਸ ‘ਤੇ ਕਾਊਂਸਲਰਸ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

  • ਮਾਨਸਿਕ ਸਿਹਤ ਕਰਮਚਾਰੀਆਂ ਦੀ ਸੰਖਿਆ ਵਿੱਚ ਵਾਧਾ: 25 ਸੈਂਟਰ ਆਵ੍ ਐਕਸੀਲੈਂਸ  ਮਾਸਟਰ ਡਿਗਰੀ (ਪੀਜੀ) ਵਿਦਿਆਰਥੀਆਂ ਦੀ ਸੰਖਿਆ ਵਧਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ 19 ਸਰਕਾਰੀ ਮੈਡੀਕਲ ਕਾਲਜਾਂ/ਸੰਸਥਾਨਾਂ ਦੇ 47 ਪੀਜੀ ਵਿਭਾਗਾਂ ਨੂੰ ਸਹਿਯੋਗ ਮਿਲੇਗਾ। ਇਸ ਦੇ ਇਲਾਵਾ, 22 ਏਮਸ ਵਿੱਚ ਮੈਂਟਲ ਹੈਲਥ ਸਰਵਿਸ ਦੇਣ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਜਨਰਲ ਹੈਲਥ ਕੇਅਰ ਮੈਡੀਕਲ ਅਤੇ ਪੈਰਾਮੈਡੀਕਲ ਪੇਸ਼ੇਵਰਾਂ ਨੂੰ ਔਨਲਾਈਨ ਟ੍ਰੇਨਿੰਗ ਦੇਣ ਲਈ 3 ਡਿਜੀਟਲ ਅਕੈਡਮੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

  • ਰਾਸ਼ਟਰੀ ਕਿਸ਼ੋਰ ਸਵਾਸਥਯ ਪ੍ਰੋਗਰਾਮ: ਦੇਸ਼ ਭਰ ਵਿੱਚ ਅਡੋਲਸੈਂਟ ਫ੍ਰੈਂਡਲੀ ਹੈਲਥ ਕਲੀਨਿਕਸ (ਏਐੱਫਐੱਚਸੀ) ਅਤੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਚਲਾਏ ਜਾ ਰਹੇ ਹਨ।

ਰਾਸ਼ਟਰੀ ਪ੍ਰੋਗਰਾਮਾਂ ਦੇ ਇਲਾਵਾ ਸਰਵੇ ਵਿੱਚ ਰਾਜ ਪੱਧਰ ‘ਤੇ ਲਾਗੂ ਵਿਲੱਖਣ ਅਤੇ ਸੁਤੰਤਰ ਪਹਿਲਾਂ ਦਾ ਵੀ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ। ਸਰਵੇ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਅਤੇ ਕਿਸ਼ੋਰਾਂ ਦੇ ਦਰਮਿਆਨ ਮੈਂਟਲ ਹੈਲਥ ਅਤੇ ਖੁਸ਼ਹਾਲੀ ਦੇ ਲਈ ਰਾਸ਼ਟਰੀ ਪੱਧਰ ‘ਤੇ ਕੀਤੇ ਜਾ ਰਹੇ ਪ੍ਰਯਾਸਾਂ ਲਈ ਰਾਜ ਪੱਧਰ ‘ਤੇ ਲਾਗੂ ਇਹ ਪਹਿਲਾਂ ਪੂਰਕ ਹਨ।

ਮਾਨਸਿਕ ਸਿਹਤ ‘ਤੇ ਨੀਤੀਗਤ ਸਿਫਾਰਿਸ਼ਾਂ

ਸਰਵੇ ਵਿੱਚ ਜ਼ਮੀਨੀ ਪੱਧਰ ‘ਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਲੈ ਕੇ ਸੁਧਾਰਾਂ ਵਿੱਚ ਤੇਜ਼ੀ ਲਿਆਉਣ ਲਈ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਮੌਜੂਦਾ ਪ੍ਰੋਗਰਾਮਾਂ ਵਿੱਚ ਅੰਤਰ ਨੂੰ ਭਰਨ ਲਈ ਉਨ੍ਹਾਂ ਦੇ ਪ੍ਰਭਾਵ ਨੂੰ ਵਧੇਰੇ ਵਿਸਤਾਰ ਦੇਣ ‘ਤੇ ਜ਼ੋਰ ਦਿੱਤਾ ਗਿਆ ਹੈ। ਮਹੱਤਵਪੂਰਨ ਨੀਤੀਗਤ ਸਿਫਾਰਿਸ਼ਾਂ ਵਿੱਚ ਸ਼ਾਮਲ ਹੈ:

 

  • ਡਬਲਿਊਐੱਚਓ ਦੇ ਮਾਪਦੰਡਾਂ ਦੇ ਅਨੁਸਾਰ ਪ੍ਰਤੀ ਇੱਕ ਲੱਖ ਦੀ ਜਨਸੰਖਿਆ ‘ਤੇ 3 ਮਨੋਚਿਕਿਤਸਕ ਹੋਣੇ ਚਾਹੀਦੇ ਹਨ ਜਦਕਿ 2021 ਵਿੱਚ ਇੱਕ ਲੱਖ ਦੀ ਅਬਾਦੀ ‘ਤੇ 0.75 ਮਨੋਚਿਕਿਤਸਕ ਸਨ, ਇਸ ਲਈ ਇਸ ਦੀ ਸੰਖਿਆ ਵਧਾਉਣ ਲਈ ਪ੍ਰਯਾਸ ਕਰਨੇ ਹੋਣਗੇ।

  • ਜ਼ਰੂਰਤਾਂ ਨੂੰ ਸਮਝਣ ਲਈ ਸ਼ਾਨਦਾਰ ਸੇਵਾ ਕੇਂਦਰਾਂ ਦੇ ਨਾਲ ਮਾਨਸਿਕ ਸਿਹਤ ਪੇਸ਼ੇਵਰਾਂ ਅਤੇ ਹੋਰ ਉਪਯੋਗਕਰਤਾਵਾਂ ਲਈ ਵਿਆਪਕ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ।

  • ਉਪਯੋਗਕਰਤਾਵਾਂ, ਪੇਸ਼ੇਵਰਾਂ  ਅਤੇ ਹਿਤਧਾਰਕਾਂ ਤੋਂ ਫੀਡਬੈਕ ਲੈ ਕੇ ਮੈਂਟਲ ਹੈਲਥ ਪ੍ਰੋਗਰਾਮਾਂ ਦੇ ਪ੍ਰਭਾਵ ਦਾ ਅਵਲੋਕਨ ਕੀਤਾ ਜਾ ਰਿਹਾ ਹੈ ਤਾਕਿ ਜ਼ਰੂਰੀ ਬਦਲਾਅ ਕੀਤੇ ਜਾ ਸਕਣ ਅਤੇ ਵੱਡੀ ਜਨਸੰਖਿਆ ਨੂੰ ਉਸ ਦਾ ਲਾਭ ਮਿਲੇ।

  • ਪੀਅਰ ਸਪੋਰਟ ਨੈੱਟਵਰਕਸ, ਸਵੈ-ਸਹਾਇਤਾ ਸਮੂਹਾਂ ਅਤੇ ਕਮਿਊਨਿਟੀ ਅਧਾਰਿਤ ਪੁਨਰਵਾਸ ਪ੍ਰੋਗਰਾਮਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਤਾਕਿ ਮਾਨਸਿਕ ਸਿਹਤ ਵਿਕਾਰ ਨੂੰ ਲੈ ਕੇ ਗਲਤਫਹਿਮੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਸਕੇ।

  • ਗੈਰ ਸਰਕਾਰੀ ਸੰਗਠਨਾਂ (ਐੱਨਜੀਓ) ਦੇ ਨਾਲ ਮਿਲ ਕੇ ਪ੍ਰਯਾਸਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ, ਗਿਆਨ ਦਾ ਆਦਾਨ-ਪ੍ਰਦਾਨ  ਕੀਤਾ ਜਾ ਰਿਹਾ ਹੈ, ਅਤੇ ਭਵਿੱਖ ਦੀਆਂ ਨੀਤੀਆਂ ਤਿਆਰ ਕਰਨ ਲਈ ਸੰਸਾਧਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ। ਸੁਧਾਰ ਵਾਲੇ ਖੇਤਰਾਂ ਦੀ ਪਹਿਚਾਣ ਕੀਤੀ ਜੀ ਰਹੀ ਹੈ।

  • ਮਾਨਸਿਕ ਸਿਹਤ ਵਿਕਾਰ ਦੀ ਸਮੱਸਿਆ ਤੋਂ ਗੁਜ਼ਰ ਚੁੱਕੇ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤਾਕਿ ਨੀਤੀ ਨਿਰਮਾਣ, ਸਰਵਿਸ ਪਲਾਂਨਿੰਗ, ਪ੍ਰਚਾਰ ਦੇ ਲਈ ਪ੍ਰਯਾਸ, ਵਿਅਕਤੀ ਕੇਂਦ੍ਰਿਤ ਪ੍ਰਯਾਸਾਂ ਅਤੇ ਮੈਂਟਲ ਹੈਲਥ ਸਰਵਿਸ ਵਿੱਚ ਸੁਧਾਰ ਕੀਤਾ ਜਾ ਸਕੇ।

  • ਪ੍ਰੀ-ਸਕੂਲ ਅਤੇ ਆਂਗਣਵਾੜੀ ਦੇ ਪੱਧਰ ‘ਤੇ ਹੀ ਮੈਂਟਲ ਹੈਲਥ ਨੂੰ ਲੈ ਕੇ ਲੋਕਾਂ ਨੂੰ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ ਤਾਕਿ ਡਿਸਓਰਡਰਸ ਦੀ ਸਟੀਕ ਪਹਿਚਾਣ ਕੀਤੀ ਜਾ ਸਕੇ।

  • ਸਰਕਾਰੀ ਅਤੇ ਨਿਜੀ ਖੇਤਰਾਂ ਵਿੱਚ ਮੈਂਟਲ ਹੈਲਥ ਸਰਵਿਸ ਦੇ ਲਈ ਦਿਸ਼ਾ-ਨਿਰਦੇਸ਼ ਦੇ ਮਾਪਦੰਡ ਤਿਆਰ ਕੀਤੇ ਗਏ ਹਨ।

  • ਸਕੂਲਾਂ ਵਿੱਚ ਮੈਂਟਲ ਹੈਲਥ ਦਖਲਅੰਦਾਜ਼ੀ ਲਈ ਏਕੀਕ੍ਰਿਤ ਪ੍ਰਯਾਸ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਉਮਰ ਦੇ ਹਿਸਾਬ ਨਾਲ ਮੈਂਟਲ ਹੈਲਥ ਕੋਰਸ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਸਕੂਲਾਂ ਵਿੱਚ ਸਮੱਸਿਆ ਦੇ ਸ਼ੁਰੂਆਤੀ ਸਮੇਂ ਵਿੱਚ ਦਖਲਅੰਦਾਜ਼ੀ, ਸਕਾਰਾਤਮਕ ਭਾਸ਼ਾ, ਕਮਿਊਨਿਟੀ ਪੱਧਰ ‘ਤੇ ਗੱਲਬਾਤ ਵਧਾਉਣਾ, ਟੈਕਨੋਲੋਜੀ ਸੰਤੁਲਨ ਬਣਾਉਣ ਵਿੱਚ ਮਦਦ ਮਿਲੇਗੀ।

  • ਉਪਰ ਤੋਂ ਲੈ ਕੇ ਹੇਠਾਂ ਤੱਕ, ਕਮਿਊਨਿਟੀ ਦ੍ਰਿਸ਼ਟੀਕੋਣ ਨਾਲ ਮਾਨਸਿਕ ਸਿਹਤ ਵਿਕਾਰ ਦੀ ਸਮੱਸਿਆ ਦੇ ਵਿਸ਼ੇ ‘ਤੇ ਗੱਲ ਕੀਤੀ ਜਾ ਰਹੀ ਹੈ ਅਤੇ ਕਲੰਕ (ਸਟਿਗਮਾ) ਦੀ ਧਾਰਨਾ ਟੁੱਟ ਰਹੀ ਹੈ।

  • ਸਰਕਾਰੀ ਸਿਹਤ ਅਧਿਕਾਰੀ ਵਿਅਕਤੀਗਤ ਪੱਧਰ ‘ਤੇ ਇਸ ਸਮੱਸਿਆ ਨੂੰ ਲੈ ਕੇ ਅਸੰਤੁਸ਼ਟਤਾ ਨੂੰ ਜਾਣ-ਸਮਝ ਕੇ ਮਾਨਸਿਕ ਸਿਹਤ ਵਿਕਾਰ ਨਾਲ ਨਿਪਟ ਰਹੇ ਹਨ।    

 

***************

ਐੱਨਐੱਮ/ਐੱਮਵੀ/ਐੱਲਪੀਐੱਸ 

 


(Release ID: 2036807) Visitor Counter : 56