ਬਿਜਲੀ ਮੰਤਰਾਲਾ
ਭਾਰਤ ਸਰਕਾਰ ਨੇ ਪੀਐੱਮ-ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ‘ਡਿਸਕੌਮ ਨੂੰ ਪ੍ਰੋਤਸਾਹਨ’ ਦੇ ਲਾਗੂਕਰਨ ਲਈ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ
प्रविष्टि तिथि:
22 JUL 2024 1:19PM by PIB Chandigarh
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੁਆਰਾ 18 ਜੁਲਾਈ 2024 ਨੂੰ ਪੀਐੱਮ-ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ‘ਡਿਸਕੌਮ ਨੂੰ ਪ੍ਰੋਤਸਾਹਨ’ ਦੇ ਲਾਗੂਕਰਨ ਲਈ ਯੋਜਨਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਯੋਜਨਾ ਦਾ ਖਰਚ 75,021 ਕਰੋੜ ਰੁਪਏ ਹਨ ਅਤੇ ਇਸ ਨੂੰ ਵਿੱਤੀ ਵਰ੍ਹੇ 2026-27 ਤੱਕ ਲਾਗੂ ਕੀਤਾ ਜਾਣਾ ਹੈ। ਇਸ ਯੋਜਨਾ ਦੇ ਤਹਿਤ, ਡਿਸਕੌਮ ਨੂੰ ਰਾਜ ਲਾਗੂਕਰਨ ਏਜੰਸੀਆਂ (ਐੱਸਆਈਏ) ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਹੈ, ਜੋ ਨੈੱਟ ਮੀਟਰ ਉਪਲਬਧਤਾ, ਸਮੇਂ ‘ਤੇ ਨਿਰੀਖਣ ਅਤੇ ਪ੍ਰਤਿਸ਼ਠਾਨਾਂ ਦੀ ਕਮਿਸ਼ਨਿੰਗ ਸਹਿਤ ਵੱਖ-ਵੱਖ ਉਪਾਵਾਂ ਨੂੰ ਸੁਵਿਧਾਜਨਕ ਬਣਾਉਣ ਲਈ ਜ਼ਿੰਮੇਦਾਰ ਹਨ। ‘ਡਿਸਕੌਮ ਨੂੰ ਪ੍ਰੋਤਸਾਹਨ’ ਕੰਪੋਨੈਂਟ ਲਈ ਕੁੱਲ ਵਿੱਤੀ ਖਰਚ 4,950 ਕਰੋੜ ਰੁਪਏ ਹਨ, ਜਿਸ ਵਿੱਚ ਗਰਿੱਡ ਕਨੈਕਟਿਡ ਰੂਫ ਟੌਪ ਸੋਲਰ (GCRT) ਫੇਜ- II ਪ੍ਰੋਗਰਾਮ ਦੇ ਤਹਿਤ ਪਿਛਲੇ ਖਰਚੇ ਨੂੰ ਸ਼ਾਮਲ ਕੀਤਾ ਗਿਆ ਹੈ।
ਡਿਸਕੌਮ ਨੂੰ ਬੇਸਲਾਈਨ ਪੱਧਰ ਤੋਂ ਉੱਪਰ ਵਾਧੂ ਗਰਿੱਡ ਕਨੈਕਟਿਡ ਰੂਫ ਟੌਪ ਸੋਲਰ ਸਮਰੱਥਾ ਦੀ ਸਥਾਪਨਾ ਵਿੱਚ ਉਨ੍ਹਾਂ ਦੀ ਉਪਲਬਧੀ ਦੇ ਅਧਾਰ ‘ਤੇ ਪ੍ਰੋਤਸਾਹਨ ਮਿਲੇਗਾ। ਇਸ ਵਿੱਚ ਡਿਸਕੌਮ ਦੇ ਫੀਲਡ ਸਟਾਫ ਨੂੰ ਪਹਿਚਾਣ ਦੇਣ ਅਤੇ ਪ੍ਰੇਰਿਤ ਕਰਨ ਲਈ ਸੰਕੇਤਕ ਪੁਰਸਕਾਰ ਪ੍ਰਣਾਲੀ ਦਾ ਵੀ ਪ੍ਰਾਵਧਾਨ ਹੈ। ਵਿਸ਼ੇਸ਼ ਤੌਰ ‘ਤੇ, ਪ੍ਰੋਤਸਾਹਨਾਂ ਨੂੰ ਸਥਾਪਿਤ ਅਧਾਰ ‘ਤੇ 10% ਤੋਂ 15% ਦੀ ਵਾਧੂ ਸਮਰੱਥਾ ਪ੍ਰਾਪਤ ਕਰਨ ਲਈ ਲਾਗੂ ਬੈਂਚਮਾਰਕ ਲਾਗਤ ਦੇ 5% ਅਤੇ 15% ਤੋਂ ਵੱਧ ਸਮਰੱਥਾ ਲਈ 10% ਤੋਂ ਡਿਸਕੌਮ ਨੂੰ ਸਨਮਾਨਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਪ੍ਰਗਤੀਸ਼ੀਲ ਪ੍ਰੋਤਸਾਹਨ ਪ੍ਰਣਾਲੀ ਦਾ ਉਦੇਸ਼ ਡਿਸਕੌਮ ਨਾਲ ਸਾਂਝੇਦਾਰੀ ਨੂੰ ਹੁਲਾਰਾ ਦੇਣਾ ਅਤੇ ਰੂਫ ਟੌਪ ਸੋਲਰ ਸਮਰੱਥਾ ਵਿੱਚ ਠੋਸ ਵਾਧਾ ਸੁਨਿਸ਼ਚਿਤ ਕਰਨਾ ਹੈ।
ਯੋਜਨਾ ਦੇ ਦਿਸ਼ਾ ਨਿਰਦੇਸ਼ ਇੱਥੇ ਦੇਖੇ ਜਾ ਸਕਦੇ ਹਨ
ਪਿਛੋਕੜ:
ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਨੂੰ ਭਾਰਤ ਸਰਕਾਰ ਦੁਆਰਾ 29 ਫਰਵਰੀ 2024 ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦਾ ਉਦੇਸ਼ ਰੂਫ ਟੌਪ ਸੋਲਰ ਦੀ ਸਮਰੱਥਾ ਦੀ ਹਿੱਸੇਦਾਰੀ ਵਧਾਉਣਾ ਅਤੇ ਰਿਹਾਇਸ਼ੀ ਘਰਾਂ ਨੂੰ ਆਪਣੀ ਬਿਜਲੀ ਪੈਦਾ ਕਰਨ ਲਈ ਸਸ਼ਕਤ ਬਣਾਉਣਾ ਹੈ।
***************
ਐੱਸਕੇ
(रिलीज़ आईडी: 2036415)
आगंतुक पटल : 72