ਵਿੱਤ ਮੰਤਰਾਲਾ
azadi ka amrit mahotsav

ਨਿਰਮਾਣ ਖੇਤਰ ਦੇ ਉਤਪਾਦਨ ਵਿੱਚ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਦੀ ਹਿੱਸੇਦਾਰੀ 35.4 ਪ੍ਰਤੀਸ਼ਤ ਰਹੀ


14 ਪ੍ਰਮੁੱਖ ਖੇਤਰਾਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਨੇ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਨੂੰ ਗਤੀ ਦਿੱਤੀ

‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ’ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਵਿਭਿੰਨ ਰਾਜਾਂ ਨੂੰ ਯੂਨਿਟੀ ਮੌਲ ਸਥਾਪਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ

Posted On: 22 JUL 2024 2:35PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਸੰਸਦ ਵਿੱਚ ਪੇਸ਼ ਆਰਥਿਕ ਸਰਵੇਖਣ ਨੇ ਭਾਰਤੀ ਅਰਥਵਿਵਸਥਾ ਵਿੱਚ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਨਿਰਮਾਣ ਖੇਤਰ ਦੇ ਅਖਿਲ ਭਾਰਤੀ ਉਤਪਾਦਨ ਵਿੱਚ ਸੂਖਮ, ਲਘੂ ਤੇ ਮੱਧ ਉੱਦਮਾਂ (ਐੱਮਐੱਸਐੱਮਈ) ਨੂੰ ਹਿੱਸੇਦਾਰੀ 35.4 ਪ੍ਰਤੀਸ਼ਤ ਰਹੀ।

ਸਰਵੇਖਣ ਦੇ ਅਨੁਸਾਰ, ਪ੍ਰਤੀ ਸ਼੍ਰਮਿਕ ਗ੍ਰੌਸ ਵੈਲਿਊ ਐਡਿਡ (ਜੀਵੀਏ) 1,38,207 ਰੁਪਏ ਤੋਂ ਵੱਧ ਕੇ 1,41,769 ਰੁਪਏ ਹੋ ਗਿਆ ਅਤੇ ਪ੍ਰਤੀ ਪ੍ਰਤਿਸ਼ਠਾਨ ਉਤਪਾਦਨ ਦੀ ਗੌਸ ਵੈਲਿਊ 3,98,304 ਰੁਪਏ ਤੋਂ ਵਧ ਕੇ 4,63,389 ਰੁਪਏ ਹੋ ਗਿਆ। ਇਹ ਵਧੀ ਹੋਈ ਉਤਪਾਦਕਤਾ ਅਤੇ ਸ਼੍ਰਮਿਕਾਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਸਰਵੇਖਣ ਉੱਦਮ ਰਜਿਸਟ੍ਰੇਸ਼ਨ ਪੋਰਟਲ ਦੀ ਸਫ਼ਲਤਾ ਨੂੰ ਵੀ ਰੇਖਾਂਕਿਤ ਕਰਦਾ ਹੈ, ਜਿਸ ਦੇ ਤਹਿਤ 5 ਜੁਲਾਈ 2024 ਤੱਕ 4.69 ਕਰੋੜ ਰਜਿਸਟ੍ਰੇਸ਼ਨ ਕੀਤੇ ਗਏ। ਇਸ ਪੋਰਟਲ ਨੇ ਸਵੈ-ਘੋਸ਼ਣਾ ‘ਤੇ ਅਧਾਰਿਤ ਸਰਲ, ਔਨਲਾਈਨ ਤੇ ਮੁਫ਼ਤ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸੁਵਿਧਾ ਪ੍ਰਦਾਨ ਕਰਕੇ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਦੇ ਰਸਮੀਕਰਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਵੇਖਣ ਵਿੱਚ ਇਸ ਤੱਥ ਨੂੰ ਦਰਜ ਕੀਤਾ ਗਿਆ ਹੈ ਵਿੱਤ ਵਰ੍ਹੇ 2020 ਤੋਂ ਲੈ ਕੇ ਵਿੱਤ ਵਰ੍ਹੇ 2024 ਦੇ ਦੌਰਾਨ ਸੂਖਮ, ਲਘੂ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਗਰੰਟੀਆਂ ਦੀ ਰਕਮ ਤੇ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਕੇਂਦਰੀ ਬਜਟ 2023-24 ਵਿੱਚ ਕ੍ਰੈਡਿਟ ਗਰੰਟੀ ਟ੍ਰਸਟ ਨੂੰ 9,000 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਜਿਸ ਦਾ ਉਦੇਸ਼ ਘੱਟ ਲਾਗਤ ‘ਤੇ ਲੋਨ ਦੇ ਲਈ ਹੋਰ ਦੋ ਲੱਖ ਕਰੋੜ ਰੁਪਏ ਪ੍ਰਦਾਨ ਕਰਨਾ ਸੀ।

ਸਰਵੇਖਣ ਦੇ ਅਨੁਸਾਰ, ਆਤਮਨਿਰਭਰ ਬਣਨ ਦੀ ਭਾਰਤੀ ਦੀ ਪਰਿਕਲਪਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਦੀ ਉਤਪਾਦਨ ਸਮਰੱਥਾ ਤੇ ਨਿਰਯਾਤ ਨੂੰ ਵਧਾਉਣ ਦੇ ਉਦੇਸ਼ ਨਾਲ ਕੁੱਲ 1.97 ਲੱਖ ਕਰੋੜ ਰੁਪਏ ਦੇ ਖਰਚ ਨਾਲ 14 ਮਹੱਤਵਪੂਰਨ ਖੇਤਰਾਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾਵਾਂ ਦਾ ਐਲਾਨ ਕੀਤਾ ਗਿਆ। ਇਸ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਮਈ 2024 ਤੱਕ ਕੁੱਲ 1.28 ਲੱਖ ਕਰੋੜ ਰੁਪਏ ਦੇ ਨਿਵੇਸ਼ ਹੋਏ ਹਨ, ਜਿਸ ਨਾਲ 10.8 ਲੱਖ ਕਰੋੜ ਰੁਪਏ ਦਾ ਉਤਪਾਦਨ/ਵਿਕਰੀ ਸੰਭਵ ਹੋਈ ਹੈ ਅਤੇ ਕੁੱਲ 8.5 ਲੱਖ ਰੋਜ਼ਗਾਰ (ਪ੍ਰਤੱਖ ਅਤੇ ਅਪ੍ਰਤੱਖ) ਪੈਦਾ ਹੋਏ ਹਨ। ਸਰਵੇਖਣ ਵਿੱਚ ਨਿਰਯਾਤ ਵਿੱਚ 4 ਲੱਖ ਕਰੋੜ ਰੁਪਏ ਦੇ ਵਾਧੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ, ਜਿਸ ਵਿੱਚ ਵੱਡੇ ਪੈਮਾਨੇ ‘ਤੇ ਇਲੈਕਟ੍ਰੌਨਿਕ, ਮੈਨੂਫੈਕਚਰਿੰਗ, ਫਾਰਮਾਸਿਊਟੀਕਲ, ਫੂਡ ਪ੍ਰੋਸੈਸਿੰਗ ਅਤੇ ਦੂਰਸੰਚਾਰ ਅਤੇ ਨੈਟਵਰਕਿੰਗ ਪ੍ਰੋਡਕਟਸ ਦਾ ਅਹਿਮ ਯੋਗਦਾਨ ਰਿਹਾ।

ਸਰਵੇਖਣ ਵਿੱਚ ਇਸ ਤੱਥ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ ‘ਵਨ ਡਿਸਟ੍ਰਿਕਟ, ਵਨ ਪ੍ਰੋਡਕਟ (ਓਡੀਓਪੀ)’ ਪਹਿਲ ਨੂੰ ਗਤੀ ਦੇਣ ਦੇ ਉਦੇਸ਼ ਨਾਲ ਵਿੱਤ ਵਰ੍ਹੇ 2024 ਦੇ ਕੇਂਦਰ ਬਜਟ ਵਿੱਚ ਵਿਭਿੰਨ ਰਾਜਾਂ ਨੂੰ ਆਪਣੇ ਓਡੀਓਪੀ ਉਤਪਾਦਾਂ ਨੂੰ ਪ੍ਰੋਤਸਾਹਨ ਅਤੇ ਵਿਕਰੀ ਦੀ ਸੁਵਿਧਾ ਪ੍ਰਦਾਨ ਕਰਨ ਲਈ ਆਪਣੀ ਰਾਜਧਾਨੀ ਜਾਂ ਪ੍ਰਮੁੱਖ ਟੂਰਿਜ਼ਮ ਕੇਂਦਰ ਅਤੇ ਵਿੱਤੀ ਰਾਜਧਾਨੀ ਵਿੱਚ “ਏਕਤਾ ਮੌਲ” ਸਥਾਪਿਤ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ “ਪੀਐੱਮ-ਏਕਤਾ ਮੌਲਸ” ਦਾ ਉਦੇਸ਼ ਓਡੀਓਪੀ ਦੇ ਕਾਰੀਗਰਾਂ ਅਤੇ ਉਪਭੋਗਤਾਵਾਂ ਨੂੰ ਜੋੜਣਾ ਹੈ। ਸਰਵੇਖਣ ਦਾ ਕਹਿਣਾ ਹੈ ਕਿ ਇਹ ਮੌਲ ਘਰੇਲੂ ਅਤੇ ਵਿਦੇਸ਼ੀ ਬਜ਼ਾਰਾਂ ਨੂੰ ਲਕਸ਼ਿਤ ਦੇਸ਼ ਦੇ ਇਨ੍ਹਾਂ ਅਨੂਠੇ ਉਤਪਾਦਾਂ ਦੇ ਲਈ ਇੱਕ ਜੀਵੰਤ ਬਜ਼ਾਰ ਸਿਰਜਿਤ ਕਰ ਰਹੇ ਹਨ। ਇਸ ਦੇ ਇਲਾਵਾ, ਕੇਂਦਰ ਅਤੇ ਸਥਾਨਕ ਵਿਕ੍ਰੇਤਾਵਾਂ ਅਤੇ ਮੁੜ-ਜੀਵਿਤ ਸਵਦੇਸ਼ੀ ਉਦਯੋਗਾਂ ਦਰਮਿਆਨ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਉਣ ਲਈ 15 ਰਾਜਾਂ ਵਿੱਚ ‘ਓਡੀਓਪੀ ਸੰਪਰਕ’ ਵਰਕਸ਼ਾਪ ਆਯੋਜਿਤ ਕੀਤੇ ਗਏ ਹਨ। ਸਰਵੇਖਣ ਦੇ ਅਨੁਸਾਰ, ਜੀ20 ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਦੇਸ਼ ਭਰ ਵਿੱਚ ਆਯੋਜਿਤ ਜੀ20 ਨਾਲ ਸਬੰਧਿਤ ਵਿਭਿੰਨ ਪ੍ਰੋਗਰਾਮਾਂ ਵਿੱਚ ਓਡੀਓਪੀ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਨਾਲ ਕਾਰੀਗਰਾਂ, ਵਿਕ੍ਰੇਤਾਵਾਂ ਅਤੇ ਬੁਣਕਰਾਂ ਨੂੰ ਆਲਮੀ ਮੰਚ ‘ਤੇ ਪਹਿਚਾਣ ਮਿਲੀ।

*****

ਐੱਨਬੀ/ਕੇਐੱਸਵਾਈ/ਐੱਮ/ਪੀਡੀ


(Release ID: 2035506) Visitor Counter : 57