ਕੋਲਾ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਲੌਕਹੀਡ ਮਾਰਟਿਨ ਦੀ ‘ਮੇਕ ਇਨ ਇੰਡੀਆ, ਮੇਕ ਫੌਰ ਵਰਲਡ’ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ


ਛੱਤੀਸਗੜ੍ਹ ਵਿੱਚ ਸਥਿਤ ਐੱਸਈਸੀਐੱਲ ਦੇ ਗੇਵਰਾ ਅਤੇ ਕੁਸਮੁੰਡਾ ਮੇਗਾਪ੍ਰੋਜੈਕਟਾਂ ਨੂੰ ਵਿਸ਼ਵ ਦੀਆਂ 10 ਸਭ ਤੋਂ ਵੱਡੀਆਂ ਕੋਲਾ ਖਾਣਾਂ ਦੀ ਸੂਚੀ ਵਿੱਚ ਦੂਜੀ ਅਤੇ ਚੌਥੀ ਥਾਂ ਹਾਸਲ ਹੋਈ ਹੈ

Posted On: 18 JUL 2024 3:06PM by PIB Chandigarh

ਛੱਤੀਸਗੜ੍ਹ ਸਥਿਤ ਕੋਲ ਇੰਡੀਆ ਦੀ ਸਹਾਇਕ ਕੰਪਨੀ ਸਾਊਥ ਈਸਟਰਨ ਕੋਲਫੀਲਡਜ਼ ਲਿਮਿਟਡ (ਐੱਸਈਸੀਐੱਲ) ਦੀਆਂ ਗੇਵਰਾ ਅਤੇ ਕੁਸਮੁੰਡਾ ਕੋਲਾ ਖਾਣਾਂ ਨੇ ਵਰਲਡਐਟਲਸ ਡਾਟ ਕਾਮ ਵੱਲੋਂ ਜਾਰੀ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਕੋਲਾ ਖਾਣਾਂ ਦੀ ਸੂਚੀ ਵਿੱਚ ਕ੍ਰਮਵਾਰ ਦੂਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ।

Aerial view of a road in a rocky areaDescription automatically generated

ਗੇਵਰਾ ਮੈਗਾਪ੍ਰੋਜੈਕਟ ਵਿੱਚ ਮਾਈਨਿੰਗ ਕਾਰਜਾਂ ਦਾ ਖ਼ੂਬਸੂਰਤ ਦ੍ਰਿਸ਼

ਛੱਤੀਸਗੜ੍ਹ ਰਾਜ ਦੇ ਕੋਰਬਾ ਜ਼ਿਲ੍ਹੇ ਵਿੱਚ ਸਥਿਤ ਇਹ ਦੋਵੇਂ ਖਾਣਾਂ 100 ਮਿਲੀਅਨ ਟਨ ਤੋਂ ਵੱਧ ਕੋਲੇ ਦਾ ਸਲਾਨਾ ਉਤਪਾਦਨ ਕਰਦੀਆਂ ਹਨ, ਜੋ ਭਾਰਤ ਦੇ ਕੁੱਲ ਕੋਲੇ ਦੇ ਉਤਪਾਦਨ ਦਾ ਲਗਭਗ 10% ਬਣਦਾ ਹੈ।

ਗੇਵਰਾ ਓਪਨਕਾਸਟ ਖਾਣ ਦੀ ਸਲਾਨਾ ਉਤਪਾਦਨ ਸਮਰੱਥਾ 70 ਮਿਲੀਅਨ ਟਨ ਹੈ ਅਤੇ ਵਿੱਤੀ ਸਾਲ 2023-24 ਵਿੱਚ ਇਸ ਖਾਣ ਨੇ 59 ਮਿਲੀਅਨ ਟਨ ਕੋਲੇ ਦਾ ਉਤਪਾਦਨ ਕੀਤਾ ਹੈ। ਇਸ ਖਾਣ ਨੇ ਸਾਲ 1981 ਵਿੱਚ ਕੰਮ ਸ਼ੁਰੂ ਕੀਤਾ ਸੀ ਅਤੇ ਇਸ ਵਿੱਚ ਅਗਲੇ 10 ਸਾਲਾਂ ਲਈ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਕੋਲੇ ਦੇ ਕਾਫੀ ਭੰਡਾਰ ਮੌਜੂਦ ਹਨ।

ਕੁਸਮੁੰਡਾ ਓਪਨਕਾਸਟ ਖਾਣ ਨੇ ਵਿੱਤੀ ਸਾਲ 2023-24 ਵਿੱਚ 50 ਮਿਲੀਅਨ ਟਨ ਤੋਂ ਵੱਧ ਕੋਲੇ ਦਾ ਉਤਪਾਦਨ ਕੀਤਾ, ਇਹ ਮਹੱਤਵਪੂਰਨ ਉਪਲਬਧੀ ਹਾਸਲ ਕਰਨ ਵਾਲੀ ਗੇਵਰਾ ਤੋਂ ਬਾਅਦ ਭਾਰਤ ਦੀ ਦੂਜੀ ਖਾਣ ਹੈ।

A high angle view of a quarryDescription automatically generated

ਕੁਸਮੁੰਡਾ ਮੈਗਾਪ੍ਰੋਜੈਕਟ ਵਿੱਚ ਕਾਰਜ ਖੇਤਰ ਦਾ ਡਰੋਨ ਸ਼ਾਟ

ਇਹਨਾਂ ਖਾਣਾਂ ਵਿੱਚ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਅਤੇ ਸਭ ਤੋਂ ਉੱਨਤ ਮਾਈਨਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਵੇਂ ਕਿ "ਸਰਫੇਸ ਮਾਈਨਰ" ਜੋ ਕਿ ਈਕੋ-ਅਨੁਕੂਲ ਮਾਈਨਿੰਗ ਕਾਰਜਾਂ ਲਈ ਧਮਾਕਾ ਕੀਤੇ ਬਿਨਾਂ ਕੋਲੇ ਨੂੰ ਕੱਢਦੀ ਅਤੇ ਕੱਟਦੀ ਹੈ।

ਓਵਰਬਰਡਨ ਨੂੰ ਹਟਾਉਣ (ਕੋਲੇ ਦੀ ਪਰਤ ਨੂੰ ਉਜਾਗਰ ਕਰਨ ਲਈ ਮਿੱਟੀ, ਪੱਥਰ ਆਦਿ ਦੀਆਂ ਪਰਤਾਂ ਨੂੰ ਹਟਾਉਣ ਦੀ ਪ੍ਰਕਿਰਿਆ) ਲਈ ਖਾਣਾਂ ਵਿੱਚ ਵਾਤਾਵਰਨ ਅਨੁਕੂਲ ਅਤੇ ਧਮਾਕਾ ਮੁਕਤ ਓਬੀ ਹਟਾਉਣ ਲਈ ਦੁਨੀਆ ਦੀ ਸਭ ਤੋਂ ਵੱਡੀ ਐੱਚਈਐੱਮਐੱਮ (ਹੈਵੀ ਅਰਥ ਮੂਵਿੰਗ ਮਸ਼ੀਨਰੀ) ਜਿਵੇਂ ਕਿ 240-ਟਨ ਡੰਪਰ, 42 ਕਿਊਬਿਕ ਮੀਟਰ ਸ਼ਾਵਲ ਅਤੇ ਵਰਟੀਕਲ ਰਿਪਰਸ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।  

A large truck on a roadDescription automatically generated with medium confidence

ਗੇਵਰਾ ਵਿੱਚ ਭੂ ਤਲ ਮਾਈਨਿੰਗ ਮਸ਼ੀਨ ਦਾ ਸੰਚਾਲਨ

A high angle view of a factoryDescription automatically generated

ਗੇਵਰਾ ਵਿਖੇ ਐੱਫਐੱਮਸੀ (ਫਸਟ ਮਾਈਲ ਕਨੈਕਟੀਵਿਟੀ) ਦੇ ਤਹਿਤ ਰੈਪਿਡ ਲੋਡਿੰਗ ਸਿਸਟਮ (ਆਰਐੱਲਐੱਸ) ਅਤੇ ਸਾਇਲੋ ਦਾ ਹਵਾਈ ਦ੍ਰਿਸ਼

ਇਸ ਮੌਕੇ 'ਤੇ ਬੋਲਦਿਆਂ ਐੱਸਈਸੀਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਡਾ. ਪ੍ਰੇਮ ਸਾਗਰ ਮਿਸ਼ਰਾ ਨੇ ਕਿਹਾ ਕਿ ਛੱਤੀਸਗੜ੍ਹ ਰਾਜ ਲਈ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਦੀਆਂ ਪੰਜ ਸਭ ਤੋਂ ਵੱਡੀਆਂ ਕੋਲਾ ਖਾਣਾਂ ਵਿੱਚੋਂ ਦੋ ਹੁਣ ਛਤੀਸਗੜ੍ਹ ਵਿੱਚ ਸਥਿਤ ਹਨ। ਸ੍ਰੀ ਮਿਸ਼ਰਾ ਨੇ ਕੋਲਾ ਮੰਤਰਾਲੇ, ਵਾਤਾਵਰਨ, ਵਣ ਅਤੇ ਜਲਵਾਯੁ ਪਰਿਵਰਤਨ ਮੰਤਰਾਲੇ, ਰਾਜ ਸਰਕਾਰ, ਕੋਲ ਇੰਡੀਆ, ਰੇਲਵੇ, ਵੱਖ-ਵੱਖ ਹਿੱਸੇਦਾਰਾਂ ਅਤੇ ਸਭ ਤੋਂ ਮਹੱਤਵਪੂਰਨ ਤੌਰ 'ਤੇ ਕੋਲਾ ਯੋਧਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਇਤਹਾਸਕ ਉਪਲਬਧੀ ਨੂੰ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ।

 

*********

 

ਐੱਸਟੀ 


(Release ID: 2034389) Visitor Counter : 55