ਰੇਲ ਮੰਤਰਾਲਾ
ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਪਿਛਲੇ 7 ਵਰ੍ਹਿਆਂ ਦੌਰਾਨ ‘ਆਪਰੇਸ਼ਨ ਨੰਨ੍ਹੇ ਫਰਿਸ਼ਤੇ’ ਦੇ ਤਹਿਤ 84,119 ਬੱਚਿਆਂ ਨੂੰ ਬਚਾਇਆ
Posted On:
17 JUL 2024 3:06PM by PIB Chandigarh
ਪਿਛਲੇ ਸੱਤ ਵਰ੍ਹਿਆਂ ਵਿੱਚ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ‘ਨੰਨ੍ਹੇ ਫਰਿਸ਼ਤੇ’ ਨਾਮਕ ਇੱਕ ਆਪਰੇਸ਼ਨ ਵਿੱਚ ਮੋਹਰੀ ਰਿਹਾ ਹੈ। ਇਹ ਇੱਕ ਮਿਸ਼ਨ ਜੋ ਵੱਖ-ਵੱਖ ਭਾਰਤੀ ਰੇਲਵੇ ਜ਼ੋਨਾਂ ਵਿੱਚ ਪੀੜਤ ਬੱਚਿਆਂ ਨੂੰ ਬਚਾਉਣ ਲਈ ਸਮਰਪਿਤ ਹੈ। ਪਿਛਲੇ ਸੱਤ ਵਰ੍ਹਿਆਂ (2018- ਮਈ 2024) ਦੌਰਾਨ, ਆਰਪੀਐੱਫ ਨੇ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਖਤਰੇ ਵਿੱਚ ਪਏ ਜਾਂ ਖਤਰੇ ਵਿੱਚ ਪੈਣ ਨਾਲ 84,119 ਬੱਚਿਆਂ ਨੂੰ ਬਚਾਇਆ ਹੈ।
‘ਨੰਨ੍ਹੇ ਫਰਿਸ਼ਤੇ’ ਸਿਰਫ਼ ਇੱਕ ਆਪਰੇਸ਼ਨ ਤੋਂ ਕਿਤੇ ਅਧਿਕ ਹੈ; ਇਹ ਉਨ੍ਹਾਂ ਹਜ਼ਾਰਾਂ ਬੱਚਿਆਂ ਦੇ ਲਈ ਇੱਕ ਜੀਵਨ ਰੇਖਾ ਹੈ ਜੋ ਖੁਦ ਨੂੰ ਅਨਿਸ਼ਚਿਤ ਪਰਿਸਥਿਤੀਆਂ ਵਿੱਚ ਪਾਉਂਦੇ ਹਨ। 2018 ਤੋਂ 2024 ਤੱਕ ਦਾ ਡੇਟਾ, ਅਟੁੱਟ ਸਮਰਪਣ, ਅਨੁਕੂਲਨਸ਼ੀਲਤਾ ਅਤੇ ਸੰਘਰਸ਼ ਸਮਰੱਥਾ ਦੀ ਕਹਾਣੀ ਦਰਸਾਉਂਦਾ ਹੈ। ਹਰੇਕ ਬਚਾਅ ਸਮਾਜ ਦੇ ਸਭ ਤੋਂ ਸੁਰੱਖਿਅਤ ਮੈਂਬਰਾਂ ਦੀ ਸੁਰੱਖਿਆ ਦੇ ਲਈ ਆਰਪੀਐੱਫ ਦੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਹੈ।
ਵਰ੍ਹੇ 2018 ਵਿੱਚ ‘ਆਪਰੇਸ਼ਨ ਨੰਨ੍ਹੇ ਫਰਿਸ਼ਤੇ’ ਦੀ ਮਹੱਤਵਪੂਰਨ ਸ਼ੁਰੂਆਤ ਹੋਈ। ਇਸ ਵਰ੍ਹੇ, ਆਰਪੀਐੱਫ ਨੇ ਕੁੱਲ 17,112 ਪੀੜਤ ਬੱਚਿਆਂ ਨੂੰ ਬਚਾਇਆ, ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਦੋਨੋਂ ਸ਼ਾਮਲ ਹਨ। ਬਚਾਏ ਗਏ 17,112 ਬੱਚਿਆਂ ਵਿੱਚੋਂ 13,187 ਬੱਚਿਆਂ ਦੀ ਪਹਿਚਾਣ ਭਗੌੜੇ ਬੱਚਿਆਂ ਦੇ ਰੂਪ ਵਿੱਚ ਕੀਤੀ ਗਈ, 2105 ਲਾਪਤਾ ਪਾਏ ਗਏ, 1091 ਬੱਚੇ ਵਿਛੜੇ ਹੋਏ, 400 ਬੱਚੇ ਬੇਸਹਾਰਾ, 87 ਅਗਵਾ, 78 ਮਾਨਸਿਕ ਤੌਰ ‘ਤੇ ਅਪਾਹਜ ਅਤੇ 131 ਬੇਘਰ ਬੱਚੇ ਪਾਏ ਗਏ। ਵਰ੍ਹੇ 2018 ਵਿੱਚ ਇਸ ਤਰ੍ਹਾਂ ਦੀ ਪਹਿਲ ਦੀ ਤਤਕਾਲ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਆਪਰੇਸ਼ਨ ਦੇ ਲਈ ਇੱਕ ਮਜ਼ਬੂਤ ਨੀਂਹ ਰਖੀ ਗਈ।
ਵਰ੍ਹੇ 2019 ਦੌਰਾਨ, ਆਰਪੀਐੱਫ ਦੇ ਪ੍ਰਯਾਸ ਲਗਾਤਾਰ ਸਫ਼ਲ ਰਹੇ ਅਤੇ ਲੜਕੇ ਅਤੇ ਲੜਕੀਆਂ ਦੋਨਾਂ ਸਮੇਤ ਕੁੱਲ 15,932 ਬੱਚਿਆਂ ਨੂੰ ਬਚਾਇਆ ਗਿਆ । ਬਚਾਏ ਗਏ 15,932 ਬੱਚਿਆਂ ਵਿੱਚੋਂ 12,708 ਭੱਜੇ ਹੋਏ, 1454 ਲਾਪਤਾ, 1036 ਵਿਛੜੇ ਹੋਏ, 350 ਬੇਸਹਾਰਾ, 56 ਅਗਵਾ, 123 ਮਾਨਸਿਕ ਤੌਰ ‘ਤੇ ਅਪਾਹਜ ਅਤੇ 171 ਬੇਘਰ ਬੱਚਿਆਂ ਦੇ ਰੂਪ ਵਿੱਚ ਪਹਿਚਾਣੇ ਗਏ।
ਵਰ੍ਹੇ 2020 ਕੋਵਿਡ ਮਹਾਮਾਰੀ ਦੇ ਕਾਰਨ ਚੁਣੌਤੀਪੂਰਨ ਸੀ, ਜਿਸ ਨੇ ਆਮ ਜੀਵਨ ਨੂੰ ਰੁਕਾਵਟ ਵਿੱਚ ਪਾਇਆ ਅਤੇ ਕਾਰਜਾਂ ‘ਤੇ ਕਾਫੀ ਪ੍ਰਭਾਵ ਪਾਇਆ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਆਰਪੀਐੱਫ 5,011 ਬੱਚਿਆਂ ਨੂੰ ਬਚਾਉਣ ਵਿੱਚ ਕਾਮਯਾਬ ਰਹੀ।
ਵਰ੍ਹੇ 2021 ਦੇ ਦੌਰਾਨ, ਆਰਪੀਐੱਫ ਨੇ ਆਪਣੇ ਬਚਾਅ ਕਾਰਜਾਂ ਵਿੱਚ ਪੁਨਰ-ਉਥਾਨ ਦੇਖਿਆ, ਜਿਸ ਨਾਲ 11,907 ਬੱਚਿਆਂ ਨੂੰ ਬਚਾਇਆ ਗਿਆ । ਇਸ ਸਾਲ ਪਾਏ ਗਏ ਅਤੇ ਸੁਰੱਖਿਅਤ ਕੀਤੇ ਗਏ ਬੱਚਿਆਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ, ਜਿਸ ਵਿੱਚ 9601 ਬੱਚਿਆਂ ਦੀ ਪਹਿਚਾਣ ਭਗੌੜਿਆਂ ਦੇ ਰੂਪ ਵਿੱਚ, 961 ਲਾਪਤਾ ਦੇ ਰੂਪ ਵਿੱਚ, 648 ਵਿਛੜੇ ਹੋਏ, 370 ਬੇਸਹਾਰਾ, 78 ਅਗਵਾ, 82 ਮਾਨਸਿਕ ਤੌਰ 'ਤੇ ਅਪਾਹਜ ਅਤੇ 123 ਬੇਘਰ ਬੱਚਿਆਂ ਦੇ ਰੂਪ ਵਿੱਚ ਪਹਿਚਾਣੇ ਗਏ।
2022 ਦੌਰਾਨ, ਆਰਪੀਐੱਫ ਦੀ ਅਟੁੱਟ ਪ੍ਰਤੀਬੱਧਤਾ ਸਪੱਸ਼ਟ ਸੀ ਕਿਉਂਕਿ ਉਨ੍ਹਾਂ ਨੇ 17,756 ਬੱਚਿਆਂ ਨੂੰ ਬਚਾਇਆ, ਜੋ ਰਿਕਾਰਡ ਮਿਆਦ ਵਿੱਚ ਸਭ ਤੋਂ ਵੱਧ ਸੀ। ਇਸ ਵਰ੍ਹੇ ਵੱਡੀ ਸੰਖਿਆ ਵਿੱਚ ਭਗੌੜੇ ਅਤੇ ਲਾਪਤਾ ਬੱਚਿਆਂ ਨੂੰ ਲੱਭਿਆ ਗਿਆ ਅਤੇ ਉਨ੍ਹਾਂ ਨੂੰ ਜ਼ਰੂਰੀ ਦੇਖਭਾਲ ਅਤੇ ਸੁਰੱਖਿਆ ਦਿੱਤੀ ਗਈ। 14,603 ਬੱਚਿਆਂ ਦੀ ਪਹਿਚਾਣ ਭਗੌੜਿਆਂ ਦੇ ਰੂਪ ਵਿੱਚ, 1156 ਲਾਪਤਾ, 1035 ਵਿਛੜੇ ਹੋਏ, 384 ਬੇਸਹਾਰਾ, 161 ਅਗਵਾ, 86 ਮਾਨਸਿਕ ਤੌਰ ‘ਤੇ ਅਪਾਹਜ ਅਤੇ 212 ਸੜਕ ‘ਤੇ ਰਹਿਣ ਵਾਲੇ ਬੱਚਿਆਂ ਦੇ ਰੂਪ ਵਿੱਚ ਕੀਤੀ ਗਈ। ਰੇਲਵੇ ਜ਼ੋਨਾਂ ਵਿੱਚ ਜਾਗਰੂਕਤਾ ਵਧਾਉਣ ਅਤੇ ਵਧੇਰੇ ਤਾਲਮੇਲ ਸੰਚਾਲਨ ਨਾਲ ਪ੍ਰਯਾਸਾਂ ਨੂੰ ਬਲ ਮਿਲਿਆ।
ਵਰ੍ਹੇ 2023 ਦੌਰਾਨ, ਆਰਪੀਐੱਫ 11,794 ਬੱਚਿਆਂ ਨੂੰ ਬਚਾਉਣ ਵਿੱਚ ਸਫਲ ਰਹੀ। ਇਨ੍ਹਾਂ ਵਿੱਚੋਂ 8916 ਬੱਚੇ ਘਰ ਤੋਂ ਭੱਜੇ ਹੋਏ ਸਨ, 986 ਲਾਪਤਾ ਸਨ, 1055 ਵਿਛੜੇ ਹੋਏ ਸਨ, 236 ਬੇਸਹਾਰਾ ਸਨ, 156 ਅਗਵਾ ਸਨ, 112 ਮਾਨਸਿਕ ਤੌਰ ‘ਤੇ ਅਪਾਹਜ ਸਨ, ਅਤੇ 237 ਬੇਘਰ ਬੱਚੇ ਸਨ। ਆਰਪੀਐੱਫ ਨੇ ਇਨ੍ਹਾਂ ਅਸੁਰੱਖਿਅਤ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਚੰਗੀ ਦੇਖਭਾਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
2024 ਦੇ ਪਹਿਲੇ ਪੰਜ ਮਹੀਨਿਆਂ ਵਿੱਚ, ਆਰਪੀਐੱਫ ਨੇ 4,607 ਬੱਚਿਆਂ ਨੂੰ ਬਚਾਇਆ ਹੈ। ਜਿਸ ਵਿੱਚ 3430 ਘਰ ਤੋਂ ਭੱਜੇ ਹੋਏ ਬੱਚਿਆਂ ਨੂੰ ਬਚਾਇਆ ਗਿਆ ਹੈ, ਸ਼ੁਰੂਆਤੀ ਰੁਝਾਨ ਆਪਰੇਸ਼ਨ ‘ਨੰਨ੍ਹੇ ਫਰਿਸ਼ਤੇ’ ਦੇ ਪ੍ਰਤੀ ਨਿਰੰਤਰ ਪ੍ਰਤੀਬੱਧਤਾ ਦਾ ਪ੍ਰਮਾਣ ਦਿੰਦੇ ਹਨ। ਇਹ ਸੰਖਿਆ ਬੱਚਿਆਂ ਦੇ ਭੱਜਣ ਦੀ ਲਗਾਤਾਰ ਜਾਰੀ ਸਮੱਸਿਆ ਅਤੇ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਕੋਲ ਸੁਰੱਖਿਅਤ ਪਹੁੰਚਾਉਣ ਦੇ ਲਈ ਆਰਪੀਐੱਫ ਦੇ ਕੀਤੇ ਗਏ ਪ੍ਰਯਾਸਾਂ ਦੋਨਾਂ ਨੂੰ ਦਰਸਾਉਂਦੀ ਹੈ।
ਆਰਪੀਐੱਫ ਨੇ ਆਪਣੇ ਪ੍ਰਯਾਸਾਂ ਨਾਲ ਨਾ ਸਿਰਫ਼ ਬੱਚਿਆਂ ਨੂੰ ਬਚਾਇਆ ਹੈ, ਬਲਕਿ ਘਰ ਤੋਂ ਭੱਜੇ ਹੋਏ ਅਤੇ ਲਾਪਤਾ ਬੱਚਿਆਂ ਦੀ ਦੁਰਦਸ਼ਾ ਬਾਰੇ ਜਾਗਰੂਕਤਾ ਵੀ ਵਧਾਈ ਹੈ, ਜਿਸ ਵਿੱਚ ਅੱਗੇ ਦੀ ਕਾਰਵਾਈ ਅਤੇ ਵੱਖ-ਵੱਖ ਹਿਤਧਾਰਕਾਂ ਤੋਂ ਸਮਰਥਨ ਮਿਲਿਆ। ਆਰਪੀਐੱਫ ਦਾ ਆਪਰੇਸ਼ਨ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ, ਰੋਜ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਕੇ ਭਾਰਤ ਦੇ ਵਿਸ਼ਾਲ ਰੇਲਵੇ ਨੈੱਟਵਰਕ ਵਿੱਚ ਬੱਚਿਆਂ ਦੇ ਲਈ ਇੱਕ ਸੁਰੱਖਿਅਤ ਵਾਤਾਵਰਣ ਬਣਾਉਣ ਦਾ ਪ੍ਰਯਾਸ ਕਰ ਰਿਹਾ ਹੈ।
ਟ੍ਰੈਕ ਚਾਈਲਡ ਪੋਰਟਲ ‘ਤੇ ਬੱਚਿਆਂ ਦੀ ਪੂਰੀ ਜਾਣਕਾਰੀ ਉਪਲਬਧ ਰਹਿੰਦੀ ਹੈ। 135 ਤੋਂ ਅਧਿਕ ਰੇਲਵੇ ਸਟੇਸ਼ਨਾਂ ‘ਤੇ ਚਾਈਲਡ ਹੈਲਪ ਡੈਸਕ ਉਪਲਬਧ ਹੈ। ਆਰਪੀਐੱਫ ਮੁਕਤ ਕਰਵਾਏ ਗਏ ਬੱਚਿਆਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੂੰ ਸੌਂਪ ਦਿੰਦੀ ਹੈ। ਜ਼ਿਲ੍ਹਾ ਬਾਲ ਭਲਾਈ ਕਮੇਟੀ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪ ਦਿੰਦੀ ਹੈ।
************
ਵੀਐੱਮ/ਐੱਸਕੇ
(Release ID: 2034039)
Visitor Counter : 47