ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
2030 ਤੱਕ ਖੋਜ ਅਤੇ ਉਤਪਾਦਨ (E&P) ਖੇਤਰ 100 ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਦਾ ਅਵਸਰ ਪ੍ਰਦਾਨ ਕਰਦਾ ਹੈ: ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ
ਅਸੀਂ ਭਾਰਤ ਦੇ ਖੋਜ ਖੇਤਰ ਨੂੰ 2030 ਤੱਕ ਇੱਕ ਮਿਲੀਅਨ ਵਰਗ ਕਿਲੋਮੀਟਰ ਤੱਕ ਵਧਾਉਣ ਦਾ ਟੀਚਾ ਰੱਖਦੇ ਹਨ: ਪੈਟਰੋਲੀਅਮ ਮੰਤਰੀ
ਮੰਤਰੀ ਹਰਦੀਪ ਸਿੰਘ ਪੁਰੀ ਨੇ ਊਰਜਾ ਵਾਰਤਾ-2024 ਦਾ ਉਦਘਾਟਨ ਕੀਤਾ: ਦੇਸ਼ ਦੇ ਊਰਜਾ ਸੁਰੱਖਿਆ ਟੀਚਿਆਂ ਦੀ ਪ੍ਰਾਪਤੀ ਵਿੱਚ ਯੋਗਦਾਨ ਦੇਣ ਲਈ ਹਿਤਧਾਰਕਾਂ ਨੂੰ ਮੰਚ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ
Posted On:
11 JUL 2024 5:38PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਖੋਜ ਅਤੇ ਉਤਪਾਦਨ (E&P) ਖੇਤਰ 2030 ਤੱਕ 100 ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਦਾ ਅਵਸਰ ਪ੍ਰਦਾਨ ਕਰਦਾ ਹੈ। ਪੈਟਰੋਲੀਅਮ ਮੰਤਰੀ ਨਵੀਂ ਦਿੱਲੀ ਵਿੱਚ ਊਰਜਾ ਵਾਰਤਾ (Urja Varta) ਦੇ ਪਹਿਲੇ ਐਡੀਸ਼ਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਵਿਸ਼ਿਸ਼ਟ ਸਭਾ ਨੂੰ ਸੰਬੋਧਿਤ ਕਰਦੇ ਹੋਏ, ਉਨ੍ਹਾਂ ਨੇ ਊਰਜਾ ਆਤਮਨਿਰਭਰਤਾ ਪ੍ਰਾਪਤ ਕਰਨ ਅਤੇ ਆਰਥਿਕ ਵਿਕਾਸ ਨੂੰ ਬਣਾਏ ਰੱਖਣ ਵਿੱਚ ਖੋਜ ਅਤੇ ਉਤਪਾਦਨ (E&P) ਖੇਤਰ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਦੇ 26 ਤਲਛਟ ਬੇਸਿਨ (sedimentary basins) ਦੀ ਵਿਸ਼ਾਲ ਸਮਰੱਥਾ ‘ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਕੱਚਾ ਤੇਲ ਅਤੇ ਕੁਦਰਤੀ ਗੈਸ ਦੇ ਕਾਫੀ ਭੰਡਾਰ ਹਨ, ਜਿਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕੀਤਾ ਜਾਣਾ ਬਾਕੀ ਹੈ।
ਮੰਤਰੀ ਨੇ ਕਿਹਾ ਕਿ ਸਾਡੀ ਠੋਸ ਪ੍ਰਗਤੀ ਦੇ ਬਾਵਜੂਦ ਸਾਡੇ ਤਲਛਟੀ ਬੇਸਿਨ ਖੇਤਰ ਦਾ ਕੇਵਲ 10 ਪ੍ਰਤੀਸ਼ਤ ਹਿੱਸਾ ਹੀ ਖੋਜ ਦੇ ਅਧੀਨ ਹੈ। ਅਗਾਮੀ ਓਪਨ ਏਕਰੇਜ਼ ਲਾਇਸੈਂਸਿੰਗ ਪਾਲਿਸੀ (OALP) ਰਾਊਂਡ ਦੇ ਤਹਿਤ ਬਲੌਕ ਦੇਣ ਦੇ ਬਾਅਦ, ਇਹ 2024 ਦੇ ਅੰਤ ਤੱਕ ਵਧਾ ਕੇ 16 ਪ੍ਰਤੀਸ਼ਤ ਹੋ ਜਾਵੇਗਾ। ”
ਕਾਰਜਸ਼ੀਲ ਅਤੇ ਰੈਗੂਲੇਟਰੀ ਪ੍ਰਕਿਰਿਆਵਾਂ, ਨੂੰ ਸੁਚਾਰੂ ਕਰਨ ਦੀ ਜ਼ਰੂਰਤ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ “ਸਰਕਾਰ ਈ ਐਂਡ ਪੀ ਵਿੱਚ ਨਿਵੇਸ਼ ਵਿੱਚ ਤੇਜ਼ੀ ਲਿਆਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (MoPNG) ਨੇ ਵਿਆਪਕ ਸੁਧਾਰ ਕੀਤਾ ਹੈ, ਹਿਤਧਾਰਕਾਂ ਨੂੰ ਸਾਡੇ ਦੇਸ਼ ਦੀ ਪ੍ਰਗਤੀ ਵਿੱਚ ਯੋਗਦਾਨ ਦੇਣ ਲਈ ਸਸ਼ਕਤ ਬਣਾਇਆ ਹੈ।” ਉਨ੍ਹਾਂ ਨੇ ਕਿਹਾ ਕਿ ਅਸੀਂ 2030 ਤੱਕ ਭਾਰਤ ਦੇ ਖੋਜ ਖੇਤਰ ਨੂੰ ਇੱਕ ਮਿਲੀਅਨ ਵਰਗ ਕਿਲੋਮੀਟਰ ਤੱਕ ਵਧਾਉਣ ਦਾ ਟੀਚਾ ਰੱਖਦੇ ਹਾਂ।
ਸ਼੍ਰੀ ਪੁਰੀ ਨੇ ਅੱਗੇ ਕਿਹਾ ਕਿ ਭਾਰਤ ਦੇ ਈਈਜੈੱਡ (EEZ) ਵਿੱਚ ‘ਨੋ-ਗੋ’ ਖੇਤਰਾਂ ਵਿੱਚ ਲਗਭਗ 99 ਪ੍ਰਤੀਸ਼ਤ ਦੀ ਕਮੀ ਹੋਈ ਹੈ।
ਮੰਤਰੀ ਨੇ ਓਏਐੱਲਪੀ (OALP) ਅਤੇ ਡਿਸਕਵਰਡ ਸਮਾਲ ਫੀਲਡ (DSF) ਨੀਤੀ ਜਿਹੀਆਂ ਪਹਿਲਾਂ ਦੇ ਜ਼ਰੀਏ ਖੋਜ ਗਤੀਵਿਧੀਆਂ ਦੀ ਤੇਜ਼ ਗਤੀ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਪਹਿਲੀਆਂ 8 ਓਏਐੱਲਪੀ ਬਿਡਸ ਦੌਰਿਆਂ ਦੇ ਜ਼ਰੀਏ, ਲਗਭਗ 2,44,007 ਵਰਗ ਕਿਲੋਮੀਟਰ ਨੂੰ ਕਵਰ ਕਰਨ ਵਾਲੇ ਕੁੱਲ 144 ਬਲੌਕ ਪ੍ਰਦਾਨ ਕੀਤੇ ਗਏ ਹਨ ਅਤੇ ਹਾਲ ਹੀ ਵਿੱਚ ਐਲਾਨੇ ਗਏ 9ਵੇਂ ਓਏਐੱਲਪੀ ਦੌਰੇ (OALP IX round) ਵਿੱਚ ਲਗਭਗ 136,596 ਵਰਗ ਕਿਲੋਮੀਟਰ ਖੇਤਰ ਸ਼ਾਮਲ ਹਨ, ਜੋ 8 ਤਲਛਟੀ ਘਾਟੀਆਂ ਵਿੱਚ ਫੈਲਿਆਂ ਹੋਇਆ ਹੈ, ਜਿਸ ਵਿੱਚ ਆਫਸ਼ੋਰ ਖੋਜ (offshore exploration) ਵਿੱਚ ਰਾਸ਼ਟਰ ਦੇ ਪਦਚਿੰਨ੍ਹਾਂ (ਪੈਰਾਂ ਦੇ ਨਿਸ਼ਾਨ) ਦਾ ਵਿਸਤਾਰ ਕਰਨ ਦਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਨੇ ਕਿਹਾ, 2015 ਵਿੱਚ ਆਪਣੀ ਸ਼ੁਰੂਆਤ ਦੇ ਬਾਅਦ ਡਿਸਕਵਰਡ ਸਮਾਲ ਫੀਲਡ (DSF) ਨੀਤੀ ਤੋਂ ਲਗਭਗ 2 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਅਤੇ ਇਸ ਖੇਤਰ ਵਿੱਚ 29 ਨਵੇਂ ਖਿਡਾਰੀ ਸ਼ਾਮਲ ਹੋਏ ਹਨ।
ਸ਼੍ਰੀ ਪੁਰੀ ਨੇ ਵਿਗਿਆਨਿਕ ਡੇਟਾ-ਸੰਚਾਲਿਤ ਖੋਜ ਨੂੰ ਹੁਲਾਰਾ ਦੇਣ ‘ਤੇ ਸਰਕਾਰ ਦੇ ਫੋਕਸ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਈਈਜ਼ੈੱਡ ਸਮੇਤ ਨਵੇਂ ਭੂਚਾਲ ਸਬੰਧੀ ਡੇਟਾ (seismic data) ਦੇ ਅਧਿਗ੍ਰਹਿਣ, ਸਟ੍ਰੈਟਿਗ੍ਰਾਫਿਕ ਖੂਹਾਂ ਦਾ ਵਿੱਤਪੋਸ਼ਣ ਅਤੇ ਦੁਰਗਮ ਇਲਾਕਿਆਂ ਵਿੱਚ ਹਵਾਈ ਸਰਵੇਖਣ ਡੇਟਾ (aerial survey data) ਪ੍ਰਾਪਤ ਕਰਨ ਲਈ 7500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਹੁਣ ਸਾਡੇ ਕੋਲ ਪੱਛਮ ਤਟ ‘ਤੇ ਕੇਰਲ-ਕੌਂਕਣ ਬੇਸਿਨ ਅਤੇ ਮੁੰਬਈ ਔਫਸ਼ੋਰ ਬੇਸਿਨ ਅਤੇ ਪੂਰਬੀ ਤਟ ‘ਤੇ ਮਹਾਨਦੀ ਅਤੇ ਅੰਡੇਮਾਨ ਬੇਸਿਨ ਲਈ ਭੂ-ਵਿਗਿਆਨਿਕ ਡੇਟਾ ਉਪਲਬਧ ਹੈ।” ਉਨ੍ਹਾਂ ਨੇ ਡੀਜੀਐੱਚ ਦੁਆਰਾ ਰਾਸ਼ਟਰੀ ਡੇਟਾ ਭੰਡਾਰ ਨੂੰ ਕਲਾਉਡ-ਅਧਾਰਿਤ ਐੱਨਡੀਆਰ ਵਿੱਚ ਅੱਪਗ੍ਰੇਡ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭੂਚਾਲ, ਖੂਹ ਅਤੇ ਉਤਪਾਦਨ ਡੇਟਾ ਦਾ ਤੁਰੰਤ ਪ੍ਰਸਾਰ ਸੰਭਵ ਹੋ ਸਕੇਗਾ।
ਈ ਐਂਡ ਪੀ ਖੇਤਰ ਵਿੱਚ ਈਜ਼ ਆਫ਼ ਡੂਇੰਗ ਬਿਜ਼ਨਿਸ ਸੁਨਿਸ਼ਚਿਤ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਪੁਰੀ ਨੇ ਕਿਹਾ, “ਅਸੀਂ 37 ਪ੍ਰਵਾਨਗੀ ਪ੍ਰਕਿਰਿਆਵਾਂ (approval processes) ਨੂੰ 18 ਵਿੱਚ ਸ਼ਾਮਲ ਕਰਕੇ ਇਸ ਨੂੰ ਸਰਲ ਬਣਾਇਆ ਹੈ, ਜਿਸ ਵਿੱਚ 9 ਪ੍ਰਕਿਰਿਆਵਾਂ ਵਿੱਚ ਹੁਣ ਸਵੈ-ਪ੍ਰਮਾਣਨ ਉਪਲਬਧ ਹਨ। ਹਾਲਾਂਕਿ, ਅਸੀਂ ਇਨ੍ਹਾਂ ਸੁਧਾਰਾਂ ਨੂੰ ਜ਼ਿਆਦਾ ਅੱਗੇ ਵਧਾਉਣ ਦੀ ਜ਼ਰੂਰਤ ਨੂੰ ਸਮਝਦੇ ਹਾਂ। ਸਾਨੂੰ ਵਾਧੂ ਪ੍ਰਕਿਰਿਆਵਾਂ ਵਿੱਚ ਸਵੈ-ਪ੍ਰਮਾਣਨ ਦੇ ਵਿਸਤਾਰ ਦੀ ਵਿਵਹਾਰਕਤਾ ਦਾ ਪਤਾ ਲਗਾਉਣਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ, “ਖੇਤਰ ਵਿਕਾਸ ਯੋਜਨਾਵਾਂ, ਸਲਾਨਾ ਯੋਜਨਾਵਾਂ ਅਤੇ ਹੋਰ ਰੈਗੂਲੇਟਰੀ ਪ੍ਰਵਾਨਗੀਆਂ ਦੀ ਮਨਜ਼ੂਰੀ ਵਿੱਚ ਦੇਰੀ ਨੂੰ ਘੱਟ ਕਰਨਾ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਤਦ ਜਦੋਂ ਸਾਡੇ ਦੇਸ਼ ਦੀ ਆਯਾਤ ਨਿਰਭਰਤਾ ਵਿੱਚ ਵਾਧਾ ਜਾਰੀ ਹੈ।”
ਮੰਤਰੀ ਨੇ ਉਦਯੋਗ ਜਗਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਖੇਤਰ ਵਿੱਚ ਈਜ਼ ਆਫ਼ ਡੂਇੰਗ ਬਿਜ਼ਨਿਸ ਵਿੱਚ ਸੁਧਾਰ ਲਿਆਉਣ ਲਈ ਨਿਜੀ ਈ ਐਂਡ ਪੀ ਆਪ੍ਰੇਟਰਾਂ, ਰਾਸ਼ਟਰੀ ਤੇਲ ਕੰਪਨੀਆਂ, ਐੱਮਓਪੀਐੱਨਜੀ (MoPNG) ਅਤੇ ਡੀਜੀਐੱਚ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਕੇ ਇੱਕ ਸੰਯੁਕਤ ਕਾਰਜ ਸਮੂਹ (Joint Working Group-JWG) ਦੇ ਗਠਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਡੀਜੀਐੱਚ ਨਾਲ ਇਸ ਵਰ੍ਹੇ ਦੇ ਅੰਤ ਤੱਕ ਆਪਣੇ ਵਿਭਿੰਨ ਔਨਲਾਈਨ ਪੋਰਟਲਾਂ ਦੀ ਏਕੀਕਰਣ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ।
ਅੰਤ ਵਿੱਚ, ਮੰਤਰੀ ਪੁਰੀ ਨੇ ਉਮੀਦ ਜਤਾਈ ਕਿ ਊਰਜਾ ਵਾਰਤਾ 2024 ਊਰਜਾ ਖੇਤਰ ਵਿੱਚ ਸਹਿਯੋਗ ਅਤੇ ਇਨੋਵੇਸ਼ਨ ਲਈ ਇੱਕ ਉੱਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗੀ। ਉਨ੍ਹਾਂ ਨੇ ਉਦਯੋਗ, ਸਿੱਖਿਆ ਅਤੇ ਸਰਕਾਰ ਦੇ ਹਿਤਧਾਰਕਾਂ ਨੂੰ ਦੇਸ਼ ਦੇ ਊਰਜਾ ਸੁਰੱਖਿਆ ਲਕਸ਼ਾਂ ਵਿੱਚ ਯੋਗਦਾਨ ਦੇਣ ਲਈ ਇਸ ਮੰਚ ਦਾ ਲਾਭ ਲੈਣ ਲਈ ਸੱਦਾ ਦਿੱਤਾ।
ਆਪਣੇ ਸੰਬੋਧਨ ਦੇ ਬਾਅਦ, ਮੰਤਰੀ ਪੁਰੀ ਨੇ ਇੱਕ ਪ੍ਰਦਰਸ਼ਨੀ ਗੈਲਰੀ ਅਤੇ ਇਨੋਵੇਸ਼ਨ ਕੇਂਦਰ ਦਾ ਉਦਘਾਟਨ ਕੀਤਾ, ਜਿਸ ਵਿੱਚ ਤੇਲ ਅਤੇ ਗੈਸ ਖੇਤਰ ਵਿੱਚ ਤਕਨੀਕੀ ਗਿਆਨ ਅਤੇ ਇਨੋਵੇਸ਼ਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਜੋ ਕਿ ਤਕਨੀਕੀ ਪ੍ਰਗਤੀ ਅਤੇ ਸਥਾਈ ਊਰਜਾ ਪ੍ਰਥਾਵਾਂ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਊਰਜਾ ਵਾਰਤਾ 2024
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਊਰਜਾ ਵਾਰਤਾ 2024 ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕੀਤਾ।
ਇਸ ਦੋ ਦਿਨਾਂ ਦੇ ਸੰਮੇਲਨ ਦਾ ਆਯੋਜਨ ਡਾਇਰੈਕਟੋਰੇਟ ਜਨਰਲ ਆਫ਼ ਹਾਈਡ੍ਰੋਕਾਰਬਨ (DGH), ਦੁਆਰਾ 11 ਅਤੇ 12 ਜੁਲਾਈ ਨੂੰ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਭਾਰਤ ਦੇ ਅਣਵਰਤੇ ਅੱਪਸਟ੍ਰੀਮ ਹਾਈਡ੍ਰੋਕਾਰਬਨ ਸਰੋਤਾਂ ਨੂੰ ਸਥਾਈ ਤੌਰ 'ਤੇ ਅਨਲੌਕ ਕਰਨਾ ਹੈ। ਇਹ ਦੇਸ਼ ਦੇ ਹਾਈਡ੍ਰੋਕਾਰਬਨ ਖੇਤਰ ਦੇ ਭਵਿੱਖ ‘ਤੇ ਸੰਵਾਦ ਅਤੇ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕਾਰਜ ਕਰਦਾ ਹੈ ਅਤੇ ਨਿਵੇਸ਼, ਇਨੋਵੇਸ਼ਨ, ਸਾਂਝੇਦਾਰੀ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦਿੰਦਾ ਹੈ।
ਇਹ ਆਯੋਜਨ ਦੋਵੇਂ ਟ੍ਰੈਡੀਸ਼ਨਲ ਅਤੇ ਨੌਨ-ਟ੍ਰੈਡੀਸ਼ਨਲ ਊਰਜਾ ਖੇਤਰਾਂ ਦੇ ਦਿੱਗਜਾਂ, ਉਦਯੋਗ ਮਾਹਿਰਾਂ, ਸਰਵਿਸ ਪ੍ਰੋਵਾਈਡਰਾਂ, ਸਲਾਹਕਾਰਾਂ ਅਤੇ ਅਕਾਦਮਿਕਾਂ ਨੂੰ ਇੱਕ ਮੰਚ ‘ਤੇ ਇਕੱਠੇ ਲਿਆਉਂਦਾ ਹੈ। ਭਾਰਤ ਦੇ ਅੱਪਸਟ੍ਰੀਮ ਤੇਲ ਅਤੇ ਗੈਸ ਉਦਯੋਗ ਅਤੇ ਊਰਜਾ ਪਰਿਵਰਤਨ ਨਾਲ ਸਬੰਧਿਤ ਚੁਣੌਤੀਆਂ ਅਤੇ ਅਵਸਰਾਂ ਬਾਰੇ ਚਰਚਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। 400 ਤੋਂ ਵੱਧ ਪ੍ਰਤੀਨਿਧੀਆਂ, 50 ਤੋਂ ਵੱਧ ਪ੍ਰਦਰਸ਼ਕਾਂ ਅਤੇ 100 ਤੋਂ ਵੱਧ ਸਪੀਕਰਸ ਦੇ ਨਾਲ, ਦੋ ਦਿਨਾਂ ਦੇ ਪ੍ਰੋਗਰਾਮ ਵਿੱਚ ਸੀਐਕਸਓਜ਼ (CXOs) ਅਤੇ ਉਦਯੋਗ ਜਗਤ ਦੇ ਨੇਤਾਵਾਂ ਦੇ ਨਾਲ ਪੈਨਲ ਚਰਚਾ ਅਤੇ ਬੀ2ਬੀ ਮੀਟਿੰਗਾਂ ਵਿੱਚ ਹਿੱਸਾ ਲੈਣ ਵਾਲੇ ਰਣਨੀਤਕ ਸਮਿਟ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ, ਖੋਜਕਰਤਾਵਾਂ ਅਤੇ ਪੇਸ਼ੇਵਰ ਇਸ ਦੇ ਤਕਨੀਕੀ ਸੰਮੇਲਨ ਦੇ ਦੌਰਾਨ ਤੇਲ ਅਤੇ ਗੈਸ ਖੇਤਰ ਵਿੱਚ ਡਿਜੀਟਲਾਈਜ਼ੇਸ਼ਨ ਲਈ ਉੱਨਤ ਤੇਲ ਪ੍ਰਾਪਤੀ ਤਕਨੀਕਾਂ ਤੋਂ ਲੈ ਕੇ ਵਿਸ਼ਿਆਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਆਪਣੇ ਨਤੀਜੇ ਪੇਸ਼ ਕਰਨਗੇ। ਨੈੱਟਵਰਕਿੰਗ ਦੇ ਅਵਸਰਾਂ ਤੋਂ ਪਰੇ, ਊਰਜਾ ਵਾਰਤਾ ਦਾ ਪ੍ਰਮੁੱਖ ਐਡੀਸ਼ਨ ਇੱਕ ਇਨੋਵੇਸ਼ਨ ਸੈਂਟਰ ਅਤੇ ਪ੍ਰਦਰਸ਼ਨੀ ਗੈਲਰੀ ਦੇ ਜ਼ਰੀਏ ਅੱਪਸਟ੍ਰੀਮ ਖੇਤਰ ਵਿੱਚ ਸਟਾਰਟਅੱਪ, ਸਰਵਿਸ ਪ੍ਰੋਵਾਈਡਰ ਅਤੇ ਈ ਐਂਡ ਪੀ ਕੰਪਨੀਆਂ ਦੁਆਰਾ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ।
****
ਕੇਐੱਸਵਾਈ/ਐੱਮ
(Release ID: 2032785)
Visitor Counter : 50