ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਦੂਰਸੰਚਾਰ ਵਿਭਾਗ ਨੇ ਸ੍ਰੀ ਅਮਰਨਾਥ ਜੀ ਯਾਤਰਾ 2024 ਲਈ ਦੂਰਸੰਚਾਰ ਢਾਂਚਾ ਵਧਾਇਆ


ਨਿਰਵਿਘਨ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਯਾਤਰਾ ਦੇ ਰੂਟਾਂ 'ਤੇ ਨਵੀਆਂ ਸਥਾਪਿਤ ਕੀਤੀਆਂ ਕੁੱਲ 31 ਸਾਈਟਾਂ ਨੂੰ ਵਧਾ ਕੇ 82 ਕੀਤਾ

ਯਾਤਰੀਆਂ ਨੂੰ ਦੂਰਸੰਚਾਰ ਸਹੂਲਤ ਪ੍ਰਦਾਨ ਕਰਨ ਲਈ ਕਈ ਸਿਮ ਵੰਡ ਕੇਂਦਰ ਖੋਲ੍ਹੇ ਗਏ

ਲਖਨਪੁਰ ਤੋਂ ਕਾਜ਼ੀਗੁੰਡ ਅਤੇ ਕਾਜ਼ੀਗੁੰਡ ਤੋਂ ਪਹਿਲਗਾਮ ਅਤੇ ਬਾਲਟਾਲ ਤੱਕ ਦੇ ਰੂਟ ਕਈ ਥਾਵਾਂ 'ਤੇ 5ਜੀ ਤਕਨਾਲੋਜੀ ਸਮੇਤ ਪੂਰੀ ਤਰ੍ਹਾਂ ਕਵਰ ਕੀਤੇ ਗਏ

Posted On: 08 JUL 2024 12:11PM by PIB Chandigarh

ਦੂਰਸੰਚਾਰ ਵਿਭਾਗ (ਡੀਓਟੀ) ਨੇ ਸ੍ਰੀ ਅਮਰਨਾਥ ਜੀ ਯਾਤਰਾ 2024 ਵਿੱਚ ਭਾਗ ਲੈਣ ਵਾਲੇ ਸ਼ਰਧਾਲੂਆਂ ਲਈ ਨਿਰਵਿਘਨ ਮੋਬਾਈਲ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਦੂਰਸੰਚਾਰ ਢਾਂਚੇ ਵਿੱਚ ਮਹੱਤਵਪੂਰਨ ਸੁਧਾਰਾਂ ਦਾ ਐਲਾਨ ਕੀਤਾ ਹੈ। ਏਅਰਟੈੱਲ, ਬੀਐੱਸਐੱਨਐੱਲ ਅਤੇ ਰਿਲਾਇੰਸ ਜੀਓ ਸਮੇਤ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀਜ਼) ਦੇ ਸਹਿਯੋਗ ਨਾਲ ਬੁਨਿਆਦੀ ਢਾਂਚੇ ਨੂੰ ਯਾਤਰਾ ਦੇ ਰੂਟਾਂ 'ਤੇ ਨਿਰੰਤਰ ਕਵਰੇਜ ਪ੍ਰਦਾਨ ਕਰਨ ਲਈ ਅਪਗ੍ਰੇਡ ਕੀਤਾ ਗਿਆ ਹੈ।

ਕਨੈਕਟੀਵਿਟੀ ਵਿੱਚ ਵਾਧਾ:

  • ਕਵਰੇਜ ਨੂੰ ਯਕੀਨੀ ਬਣਾਉਣ ਲਈ ਕੁੱਲ 82 ਸਾਈਟਾਂ (ਏਅਰਟੈੱਲ, ਆਰਜੇਆਈਐੱਲ ਅਤੇ ਬੀਐੱਸਐੱਨਐੱਲ) ਸਰਗਰਮ ਹੋਣਗੀਆਂ। ਕਵਰ ਕੀਤੇ ਮੁੱਖ ਸਥਾਨਾਂ ਨੂੰ ਹੇਠਾਂ ਸਾਰਨੀਬੱਧ ਕੀਤਾ ਗਿਆ ਹੈ।

  • ਯਾਤਰਾ ਦੇ ਰੂਟਾਂ 'ਤੇ ਕੁੱਲ 31 ਨਵੀਆਂ ਸਾਈਟਾਂ ਸਥਾਪਤ ਕੀਤੀਆਂ ਗਈਆਂ ਹਨ, ਜਿਸ ਨਾਲ ਕੁੱਲ ਗਿਣਤੀ 2023 ਵਿੱਚ 51 ਤੋਂ ਵੱਧ ਕੇ 2024 ਵਿੱਚ 82 ਹੋ ਗਈ ਹੈ। ਇਸ ਵਾਧੇ ਦਾ ਮੰਤਵ ਸ਼ਰਧਾਲੂਆਂ ਅਤੇ ਜਨਤਾ ਨੂੰ ਨਿਰਵਿਘਨ ਮੋਬਾਈਲ ਸੰਪਰਕ ਪ੍ਰਦਾਨ ਕਰਨਾ ਹੈ।

  • ਲਖਨਪੁਰ ਤੋਂ ਕਾਜ਼ੀਗੁੰਡ ਅਤੇ ਕਾਜ਼ੀਗੁੰਡ ਤੋਂ ਪਹਿਲਗਾਮ ਅਤੇ ਬਾਲਟਾਲ ਤੱਕ ਦੇ ਰਸਤੇ ਸ਼ਰਧਾਲੂਆਂ ਅਤੇ ਲੋਕਾਂ ਲਈ ਕਈ ਥਾਵਾਂ 'ਤੇ 5ਜੀ ਤਕਨਾਲੋਜੀ ਸਮੇਤ 2ਜੀ, 3ਜੀ, 4ਜੀ ਨਾਲ ਪੂਰੀ ਤਰ੍ਹਾਂ ਕਵਰ ਕੀਤੇ ਗਏ ਹਨ।

  • ਯਾਤਰੀਆਂ ਨੂੰ ਦੂਰਸੰਚਾਰ ਸਹੂਲਤ ਪ੍ਰਦਾਨ ਕਰਨ ਲਈ ਹੋਰ ਸਥਾਨਾਂ ਤੋਂ ਇਲਾਵਾ ਸਿਮ ਵੰਡ ਕੇਂਦਰਾਂ ਦੇ ਕੁਝ ਮੁੱਖ ਪੁਆਇੰਟ ਖੋਲ੍ਹੇ ਗਏ ਹਨ। ਇਹ ਹੇਠਾਂ ਸੂਚੀਬੱਧ ਕੀਤੇ ਗਏ ਹਨ:

ਸਥਾਨ

ਲਖਨਪੁਰ

ਯਾਤਰੀ ਨਿਵਾਸ ਭਗਵਤੀ ਨਗਰ

ਚੰਦਰਕੋਟ

ਅਨੰਤਨਾਗ

ਸ੍ਰੀਨਗਰ

ਸ੍ਰੀਨਗਰ ਹਵਾਈ ਅੱਡਾ

ਪਹਿਲਗਾਮ

ਸੋਨਮਰਗ

ਬਾਲਟਾਲ

 

ਸ੍ਰੀ ਅਮਰਨਾਥ ਜੀ ਯਾਤਰਾ 2024 ਦੇ ਦੌਰਾਨ ਮੋਬਾਈਲ ਸੇਵਾਵਾਂ ਦੀ ਨਿਰੰਤਰ ਕਵਰੇਜ ਨੂੰ ਯਕੀਨੀ ਬਣਾਉਣ ਲਈ ਟੀਐੱਸਪੀਜ਼ ਨੇ ਹੇਠਾਂ ਸੂਚੀਬੱਧ ਢੰਗ ਨਾਲ ਬੀਟੀਐੱਸ ਸਥਾਪਤ ਕੀਤੇ ਹਨ:

ਆਪਰੇਟਰ-ਸਥਾਨ ਕਨੈਕਟੀਵਿਟੀ ਸਾਈਟਾਂ ਦੀ ਨਿਸ਼ਾਨਦੇਹੀ

ਬੇਸ ਕੈਂਪ (ਪਹਿਲਗਾਮ ਅਤੇ ਬਾਲਟਾਲ) ਤੋਂ ਪਵਿੱਤਰ ਗੁਫਾ

ਆਪਰੇਟਰ

ਸਾਈਟ (ਸਥਾਨ)

 

 

ਏਅਰਟੈੱਲ

19 ਸਾਈਟਾਂ (ਸੋਨਮਰਗ, ਨੀਲਗ੍ਰਾਥ ਫੌਜੀ ਕੈਂਪ, ਬਾਲਟਾਲ-1, ਬਾਲਟਾਲ-2, ਡੋਮੇਲ-1, ਡੋਮੇਲ-2 ਫੌਜੀ ਕੈਂਪ, ਰੇਲ ਪਟੜੀ, ਬੁਰਾੜੀ, ਸੰਗਮ, ਪਵਿੱਤਰ ਗੁਫਾ, ਪੰਚਤਰਨੀ, ਪੋਸ਼ਪਤਰੀ, ਸ਼ੇਸ਼ਨਾਗ, ਚੰਦਨਵਾੜੀ, ਨੁਨਵਾਨ ਬੇਸ ਕੈਂਪ ਅਤੇ ਰੂਟਾਂ ਦੇ ਨਾਲ ਕਈ ਯਾਤਰੀ ਨਿਵਾਸ) ਨੂੰ 2ਜੀ, 4ਜੀ ਅਤੇ 5ਜੀ ਕਵਰੇਜ ਦਿੱਤੀ ਗਈ ।

 

 

 

ਬੀਐੱਸਐੱਨਐੱਲ

 

27 ਬੀਟੀਐੱਸ (ਰੰਗਾ ਮੋੜ, ਬਾਲਟਾਲ, ਡੋਮੇਲ ਚੈੱਕ ਪੋਸਟ, ਡੋਮੇਲ, ਰੇਲ ਪਟੜੀ-1 ਰੇਲ ਪਟੜੀ-2, ਬਰਾਰੀ, ਵਾਈ-ਜੰਕਸ਼ਨ, ਸੰਗਮ, ਪਵਿੱਤਰ ਗੁਫਾ, ਪੰਚਤਰਨੀ, ਕੇਲਨਾਰ-1, ਕੇਲਨਾਰ-2, ਪੌਸ਼ਪੱਤਰੀ, ਮਹਾਗੁਣ ਸਿਖਰ, ਵਾਬਲ, ਸ਼ੇਸ਼ਨਾਗ, ਨਾਗਕੋਟੀ, ਜ਼ੋਜੀਬਲ-1, ਜ਼ੋਜੀਬਲ-2, ਪਿਸੂ ਚੋਟੀ, ਚੰਦਨਵਾੜੀ, ਪਹਿਲਗਾਮ, ਨੁਨਵਾਨ ਬੇਸ ਕੈਂਪ ਅਤੇ ਰੂਟਾਂ ਦੇ ਨਾਲ ਕਈ ਯਾਤਰੀ ਨਿਵਾਸ) ਨੀ 2ਜੀ, 3ਜੀ ਅਤੇ ਸਵਦੇਸ਼ੀ 4ਜੀ ਕਵਰੇਜ ਦਿੱਤੀ ।

 

 

 

 

ਆਰਜੇਆਈਐੱਲ

 36 ਸਥਾਨਾਂ (ਗਾਂਸੀਬਲ ਪਹਿਲਗਾਮ, ਨੁਨਵਾਨ ਬੇਸ ਕੈਂਪ, ਪਹਿਲਗਾਮ ਬੱਸ ਅੱਡਾ, ਪਹਿਲਗਾਮ ਬਜ਼ਾਰ, ਲਿਡਰ ਪਾਰਕ ਪਹਿਲਗਾਮ, ਸਰਕਟ ਰੋਡ ਪਹਿਲਗਾਮ, ਲਾਲੀਪੋਰਾ ਪਹਿਲਗਾਮ, ਲਾਲੀਪੋਰਾ ਈਐੱਸਸੀ, ਬੇਤਾਬ ਵੇਲੀ, ਚੰਦਨਵਾੜੀ, ਚੰਦਨਵਾੜੀ ਪਹਿਲਗਾਮ, ਪਿਸੂ ਚੋਟੀ, ਜ਼ੋਜੀਬਲ, ਸ਼ੇਸ਼ਨਾਗ ਕੈਂਪ, ਸ਼ੇਸ਼ਨਾਗ ਪਹਿਲਗਾਮ, ਮਹਾਗੁਣਾ ਦੱਰਾ, ਪੋਸ਼ਪਤਰੀ, ਪੰਚਤਰਨੀ-1 ਪੰਚਤਰਨੀ-2, ਸਨਾਗਮ ਚੋਟੀ, ਪਵਿੱਤਰ ਗੁਫਾ, ਪਹਿਲਗਾਮ ਈਐੱਸਸੀ, ਪਵਿੱਤਰ ਗੁਫਾ ਪਹਿਲਗਾਮ, ਬਰਾਰੀ ਮਾਰਗ, ਰੇਲ ਪਟੜੀ, ਡੋਮੇਲ ਕੈਂਪ, ਡੋਮੇਲ, ਬਾਲਟਾਲ ਬੇਸ ਕੈਂਪ-1,2,3,4, ਸਰੀਬਲ ਕੰਗਨ, ਨੀਲਗ੍ਰੰਥ ਸੋਨਮਰਗ, ਨਿਊ ਟਰੱਕ ਯਾਰਡ ਸੋਨਮਰਗ, ਸੋਨਮਰਗ ਮੇਨ ਬਜ਼ਾਰ, ਸੋਨਮਰਗ ਰੋਡ) ਨੂੰ 4ਜੀ, 5ਜੀ (30 ਸਾਈਟਾਂ 'ਤੇ 4ਜੀ ਅਤੇ 5ਜੀ; 06 ਸਾਈਟਾਂ 'ਤੇ 4ਜੀ) ਕਵਰੇਜ ਦਿੱਤੀ ਗਈ।   

 

ਇਸ ਮਹੱਤਵਪੂਰਨ ਤੀਰਥ ਯਾਤਰਾ ਵਿੱਚ ਸਹਿਯੋਗ ਲਈ ਦੂਰਸੰਚਾਰ ਵਿਭਾਗ ਸ੍ਰੀ ਅਮਰਨਾਥਜੀ ਯਾਤਰਾ 2024 ਦੇ ਸਾਰੇ ਭਾਗੀਦਾਰਾਂ ਲਈ ਉੱਨਤ ਦੂਰਸੰਚਾਰ ਤਕਨਾਲੋਜੀਆਂ ਦੇ ਲਾਭ ਨਾਲ ਇੱਕ ਸੁਚਾਰੂ ਅਤੇ ਸੰਪਰਕ ਤਜਰਬੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

************

ਕੇਐੱਸਵਾਈ/ਡੀਕੇ


(Release ID: 2032030) Visitor Counter : 56