ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 8 ਤੋਂ 10 ਜੁਲਾਈ, 2024 ਤੱਕ ਰੂਸ ਅਤੇ ਆਸਟ੍ਰੀਆ ਦੇ ਸਰਕਾਰੀ ਦੌਰੇ ‘ਤੇ ਰਹਿਣਗੇ

Posted On: 04 JUL 2024 5:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਤੋਂ 10 ਜੁਲਾਈ, 2024 ਤੱਕ ਰੂਸ ਅਤੇ ਆਸਟ੍ਰੀਆ ਦੇ ਸਰਕਾਰੀ ਦੌਰੇ ‘ਤੇ ਰਹਿਣਗੇ।

ਪ੍ਰਧਾਨ ਮੰਤਰੀ ਰੂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ ਦੇ ਸੱਦੇ ‘ਤੇ 22ਵੇਂ ਭਾਰਤ-ਰੂਸ ਸਲਾਨਾ ਸਮਿਟ ਵਿੱਚ ਹਿੱਸਾ ਲੈਣ ਦੇ ਲਈ 8-9 ਜੁਲਾਈ 2024 ਨੂੰ ਮਾਸਕੋ ਵਿੱਚ ਹੋਣਗੇ। ਦੋਵੇਂ ਨੇਤਾ ਦੋਨੋਂ ਦੇਸ਼ਾਂ ਦਰਮਿਆਨ ਬਹੁ-ਆਯਾਮੀ ਸਬੰਧਾਂ ਦੀ ਸੰਪੂਰਨ ਲੜੀ ਦੀ ਸਮੀਖਿਆ ਅਤੇ ਪਰਸਪਰ ਹਿਤਾਂ ਦੇ ਸਮਕਾਲੀ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ।

ਇਸ ਤੋਂ ਬਾਦਪ੍ਰਧਾਨ ਮੰਤਰੀ 9-10 ਜੁਲਾਈ 2024 ਦੌਰਾਨ ਆਸਟ੍ਰੀਆ ਜਾਣਗੇ। ਇਹ 41 ਵਰ੍ਹੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਪਹਿਲੀ ਯਾਤਰਾ ਹੋਵੇਗੀ। ਸ਼੍ਰੀ ਮੋਦੀ ਆਸਟ੍ਰੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲੈਕਜੈਂਡਰ ਵਾਨ ਡੇਰ ਬੇਲਨ ਨਾਲ ਮੁਲਾਕਾਤ ਕਰਨਗੇ ਅਤੇ ਆਸਟ੍ਰੀਆ ਦੇ ਚਾਂਸਲਰ ਸ਼੍ਰੀ ਕਾਰਲ ਨੇਹਮਰ ਦੇ ਨਾਲ ਵਾਰਤਾ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਸ਼੍ਰੀ ਨੇਹਮਰ ਭਾਰਤ ਅਤੇ ਆਸਟ੍ਰੀਆ ਦੇ ਉਦਯੋਗਪਤੀਆਂ ਨੂੰ ਵੀ ਸੰਬੋਧਿਤ ਕਰਨਗੇ।

ਪ੍ਰਧਾਨ ਮੰਤਰੀ ਮਾਸਕੋ ਦੇ ਨਾਲ-ਨਾਲ ਵਿਯਨਾ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਨਗੇ।

 

*******


 

ਡੀਐੱਸ/ਐੱਸਟੀ



(Release ID: 2031044) Visitor Counter : 14