ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਸ੍ਰੀ ਅਸ਼ਵਨੀ ਵੈਸ਼ਨਵ ਗਲੋਬਲ ਇੰਡੀਆ ਏਆਈ ਸੰਮੇਲਨ 2024 ਦਾ ਉਦਘਾਟਨ ਕਰਨਗੇ


ਸਿਖਰ ਸੰਮੇਲਨ ਵਿੱਚ ਵੱਖ-ਵੱਖ ਤਰ੍ਹਾਂ ਦੇ ਸੈਸ਼ਨ ਕਰਵਾਏ ਜਾਣਗੇ, ਜੋ ਏਆਈ ਅਮਲ, ਸ਼ਾਸਨ ਦੇ ਅਹਿਮ ਪਹਿਲੂਆਂ 'ਤੇ ਡੂੰਘਾਈ ਨਾਲ ਚਰਚਾ ਕਰਨ ਅਤੇ ਹੁਨਰ ਨੂੰ ਵਿਕਸਿਤ ਕਰਨ ਅਤੇ ਏਆਈ ਨਵੀਨਤਾਵਾਂ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ

Posted On: 02 JUL 2024 3:55PM by PIB Chandigarh

ਗਲੋਬਲ ਇੰਡੀਆ ਏਆਈ ਸੰਮੇਲਨ 2024 ਦਾ ਆਯੋਜਨ 3 ਅਤੇ 4 ਜੁਲਾਈ, 2024 ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਲਈ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (ਐੱਮਈਆਈਟੀਵਾਈ) ਸੰਮੇਲਨ ਵਿੱਚ ਅੰਤਰਰਾਸ਼ਟਰੀ ਡੈਲੀਗੇਟਾਂ, ਏਆਈ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਇਹ ਸਿਖਰ ਸੰਮੇਲਨ ਭਾਰਤ ਲਈ ਇੱਕ ਮਹੱਤਵਪੂਰਨ ਪਲ ਹੈ ਕਿਉਂਕਿ ਇਹ ਆਲਮੀ ਪੱਧਰ 'ਤੇ ਜ਼ਿੰਮੇਵਾਰ ਮਸਨੂਈ ਬੁੱਧੀ (ਏਆਈ) ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

ਗਲੋਬਲ ਇੰਡੀਆ ਏਆਈ ਸੰਮੇਲਨ ਦਾ ਉਦਘਾਟਨ ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਕਰਨਗੇ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ, ਵਣਜ ਅਤੇ ਉਦਯੋਗ ਰਾਜ ਮੰਤਰੀ ਸ੍ਰੀ ਜਿਤਿਨ ਪ੍ਰਸਾਦ ਵੀ ਉਦਘਾਟਨ ਮੌਕੇ ਸੰਬੋਧਨ ਕਰਨਗੇ।

https://twitter.com/GoI_MeitY/status/1807975067999260900?ref_src=twsrc%5Etfw%7Ctwcamp%5Etweetembed%7Ctwterm%5E1807975067999260900%7Ctwgr%5E9082a74f9b42d6fa9239980a4c75f05e1e33d1b7%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D2030273

 

ਜਵਾਬਦੇਹ ਏਆਈ ਦੇ ਵਿਕਾਸ ਲਈ ਵਚਨਬੱਧਤਾ

ਮਸਨੂਈ ਬੁੱਧੀ 'ਤੇ ਆਲਮੀ ਭਾਈਵਾਲੀ (ਜੀਪੀਏਆਈ) ਵਿੱਚ ਭਾਰਤ ਦੀ ਅਗਵਾਈ ਦੀ ਭੂਮਿਕਾ ਦੇ ਪਿਛੋਕੜ ਵਿੱਚ ਆਯੋਜਿਤ ਇਸ ਸੰਮੇਲਨ ਦਾ ਮੰਤਵ ਏਆਈ ਵੱਲੋਂ ਪੇਸ਼ ਕੀਤੀਆਂ ਗਈਆਂ ਬਹੁਪੱਖੀ ਚੁਣੌਤੀਆਂ ਅਤੇ ਮੌਕਿਆਂ ਦੇ ਹੱਲ ਲਈ ਨਵੇਂ ਮਿਆਰ ਸਥਾਪਤ ਕਰਨਾ ਹੈ। ਗਣਨਾ ਸਮਰੱਥਾ, ਬੁਨਿਆਦੀ ਮਾਡਲ, ਡੇਟਾ ਸੈੱਟ, ਐਪਲੀਕੇਸ਼ਨ ਵਿਕਾਸ, ਭਵਿੱਖਮੁਖੀ ਹੁਨਰ, ਸਟਾਰਟਅਪ ਵਿੱਤ ਅਤੇ ਸੁਰੱਖਿਅਤ ਅਤੇ ਭਰੋਸੇਮੰਦ ਏਆਈ 'ਤੇ ਵਿਸ਼ਾ ਅਧਾਰਤ ਫੋਕਸ ਦੇ ਨਾਲ ਇਹ ਸਮਾਗਮ ਵਿਆਪਕ ਚਰਚਾਵਾਂ ਦਾ ਮੰਚ ਹੈ, ਜੋ ਸਮੁੱਚੇ ਏਆਈ ਸਪੈਕਟ੍ਰਮ ਨੂੰ ਕਵਰ ਕਰਦੇ ਹਨ।

ਦਿਨ 1: ਮੰਚ ਤਿਆਰ ਕਰਨਾ

ਸਿਖਰ ਸੰਮੇਲਨ ਦੇ ਪਹਿਲੇ ਦਿਨ ਏਆਈ ਐਪਲੀਕੇਸ਼ਨ ਅਤੇ ਪ੍ਰਸ਼ਾਸਨ ਦੇ ਅਹਿਮ ਪਹਿਲੂਆਂ ਵਿੱਚ ਡੂੰਘਾਈ ਨਾਲ ਚਰਚਾ ਲਈ ਤਿਆਰ ਕੀਤੇ ਗਏ ਸੈਸ਼ਨਾਂ ਦੀ ਇੱਕ ਵਿਭਿੰਨ ਲੜੀ ਪੇਸ਼ ਕੀਤੀ ਜਾਵੇਗੀ। ਮਹੱਤਵਪੂਰਨ ਸੈਸ਼ਨਾਂ ਵਿੱਚ "ਇੰਡੀਆ ਏਆਈ: ਲਾਰਜ ਲੈਂਗੂਏਜ਼ ਮਾਡਲਸ" ਸ਼ਾਮਲ ਹਨ, ਜੋ ਇਹ ਖੋਜ ਕਰਦੇ ਹਨ ਕਿ ਕਿਵੇਂ ਉੱਨਤ ਏਆਈ ਮਾਡਲ ਨੈਤਿਕ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਅੱਗੇ ਲਿਜਾ ਸਕਦੇ ਹਨ। ਇਸ ਦੇ ਨਾਲ ਹੀ ਇਹ ਆਲਮੀ ਸਿਹਤ ਅਤੇ ਏਆਈ 'ਤੇ ਜੀਪੀਏਆਈ ਕਨਵੀਨਿੰਗ, ਘੱਟ ਸੇਵਾ ਵਾਲੇ ਖੇਤਰਾਂ ਵਿੱਚ ਸਿਹਤ ਸੰਭਾਲ ਲਈ ਜੀਪੀਏਆਈ ਦਾ ਲਾਭ ਉਠਾਉਣ ਦੀ ਜਾਣਕਾਰੀ ਇਕੱਠੀ ਕਰੇਗਾ, ਜੋ ਭਾਰਤ ਨੂੰ ਸਮਾਵੇਸ਼ੀ ਸਿਹਤ ਸੰਭਾਲ ਨਵੀਨਤਾ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਸਥਿਤੀ ਪ੍ਰਦਾਨ ਕਰੇਗਾ।

“ਰੀਅਲ ਵਰਲਡ ਏਆਈ ਸੋਲਿਊਸ਼ਨਜ਼”ਅਤੇ “ਇੰਡੀਆਜ਼ ਇਨਫ੍ਰਾਸਟ੍ਰਕਚਰ ਰੈਡੀਨੇਸ ਫਾਰ ਏਆਈ” ਵਿਹਾਰਕ ਏਆਈ ਅਮਲ ਅਤੇ ਸਾਰੇ ਸੈਕਟਰਾਂ ਵਿੱਚ ਏਆਈ-ਸੰਚਾਲਿਤ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਉਜਾਗਰ ਕਰਨਗੇ। ਇਸ ਦੌਰਾਨ, “ਏਆਈ ਯੁੱਗ ਵਿੱਚ ਸੁਰੱਖਿਆ, ਵਿਸ਼ਵਾਸ ਅਤੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ” 'ਤੇ ਚਰਚਾ ਵਿਸ਼ਵ ਸਹਿਯੋਗ ਅਤੇ ਰੈਗੂਲੇਟਰੀ ਫਰੇਮਵਰਕ 'ਤੇ ਜ਼ੋਰ ਦੇ ਨਾਲ ਨੈਤਿਕ ਏਆਈ ਤੈਨਾਤੀ ਲਈ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰੇਗੀ।

ਦਿਨ 2: ਭਵਿੱਖ ਨੂੰ ਮਜ਼ਬੂਤ ਬਣਾਉਣਾ 

ਦੂਜਾ ਦਿਨ ਪ੍ਰਤਿਭਾ ਦੇ ਪਾਲਣ ਪੋਸ਼ਣ ਅਤੇ ਏਆਈ ਨਵੀਨਤਾਵਾਂ ਨੂੰ ਹਾਸਲ ਕਰਨ ਵੱਲ ਧਿਆਨ ਦੇਵੇਗਾ। "ਏਆਈ ਸਿੱਖਿਆ ਅਤੇ ਹੁਨਰ ਪ੍ਰਾਪਤੀ ਨਾਲ ਪ੍ਰਤਿਭਾ ਨੂੰ ਮਜ਼ਬੂਤ ਕਰਨਾ" ਦਾ ਮੰਤਵ ਵਿੱਦਿਅਕ ਰਣਨੀਤੀਆਂ ਅਤੇ ਕਰੀਅਰ ਦੇ ਮਾਰਗਾਂ ਨੂੰ ਰੁਸ਼ਨਾ ਕੇ ਏਆਈ ਹੁਨਰ ਦੇ ਪਾੜੇ ਨੂੰ ਪੂਰਨਾ ਹੈ। ਇਸ ਦੇ ਨਾਲ ਹੀ, "ਆਲਮੀ ਭਲੇ ਏਆਈ: ਗਲੋਬਲ ਸਾਊਥ ਨੂੰ ਮਜ਼ਬੂਤ ਬਣਾਉਣ" ਲਈ ਸਮੁੱਚੀ ਆਲਮੀ ਏਆਈ ਪਹੁੰਚ ਲਈ ਭਾਰਤ ਵਲੋਂ ਵਕਾਲਤ ਦੀ ਗੂੰਜ ਨਾਲ, ਸੰਮਲਿਤ ਏਆਈ ਵਿਕਾਸ 'ਤੇ ਸੰਵਾਦ ਦੀ ਸਹੂਲਤ ਦੇਵੇਗਾ।

"ਬੀਜ ਤੋਂ ਪੈਮਾਨੇ ਤੱਕ—ਇਹ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ" ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕਰੇਗਾ ਜੋ ਏਆਈ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਦੇ ਹਨ, ਜੋ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਨੂੰ ਆਲਮੀ ਮੰਚ 'ਤੇ ਅੱਗੇ ਵਧਾਉਣ ਲਈ ਮਹੱਤਵਪੂਰਨ ਹਨ। "ਡੇਟਾ ਈਕੋਸਿਸਟਮ" ਅਤੇ "ਜਨਤਕ ਖੇਤਰ ਲਈ ਏਆਈ ਕਾਬਲੀਅਤ ਦਾ ਫਰੇਮਵਰਕ" 'ਤੇ ਚਰਚਾ ਜਨਤਕ ਪ੍ਰਸ਼ਾਸਨ ਵਿੱਚ ਮਜ਼ਬੂਤ ​​ਡੇਟਾ ਗਵਰਨੈਂਸ ਅਤੇ ਏਆਈ ਦੀ ਤਿਆਰੀ ਦੀ ਪੜਚੋਲ ਕਰੇਗੀ, ਜੋ ਪ੍ਰਭਾਵੀ ਨੀਤੀ ਬਣਾਉਣ ਅਤੇ ਲਾਗੂ ਕਰਨ ਲਈ ਜ਼ਰੂਰੀ ਹਨ।

ਗਲੋਬਲ ਇੰਡੀਆ ਏਆਈ ਸੰਮੇਲਨ 2024 ਲਈ ਵਿਸਥਾਰਤ ਏਜੰਡੇ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜਵਾਬਦੇਹ ਏਆਈ ਲਈ ਰਾਹ ਤਿਆਰ ਕਰਨਾ 

ਗਲੋਬਲ ਇੰਡੀਆ ਏਆਈ ਸੰਮੇਲਨ 2024 ਆਲਮੀ ਹਿੱਸੇਦਾਰਾਂ ਲਈ ਏਆਈ ਦੇ ਭਵਿੱਖ ਨੂੰ ਸਹਿਯੋਗ ਦੇਣ, ਨਵੀਨਤਾ ਲਿਆਉਣ ਅਤੇ ਆਕਾਰ ਦੇਣ ਲਈ ਇੱਕ ਪ੍ਰਮੁੱਖ ਮੰਚ ਵਜੋਂ ਕੰਮ ਕਰਦਾ ਹੈ। ਭਾਰਤ ਨੈਤਿਕ ਮਿਆਰਾਂ ਅਤੇ ਸਮਾਵੇਸ਼ ਦੀ ਰਾਖੀ ਕਰਦੇ ਹੋਏ ਜਵਾਬਦੇਹ ਏਆਈ ਵਿਕਾਸ ਨੂੰ ਤਰਜੀਹ ਦੇ ਕੇ ਏਆਈ ਦੀ ਪਰਿਵਰਤਨਸ਼ੀਲ ਸਮਰੱਥਾ ਨੂੰ ਵਰਤਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਜਿਵੇਂ-ਜਿਵੇਂ ਸਿਖਰ ਸੰਮੇਲਨ ਅੱਗੇ ਵਧੇਗਾ, ਇਹ ਆਲਮੀ ਏਆਈ ਖੇਤਰ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ​​ਕਰਨ ਲਈ ਤਿਆਰ ਹੈ, ਇੱਕ ਭਵਿੱਖ ਲਈ ਰਾਹ ਪੱਧਰਾ ਕਰਦਾ ਹੈ, ਜਿੱਥੇ ਏਆਈ ਲਾਭ ਸਾਰਿਆਂ ਲਈ ਪਹੁੰਚਯੋਗ ਹੁੰਦੇ ਹਨ ਅਤੇ ਦੁਨੀਆ ਭਰ ਵਿੱਚ ਸਮਾਜਿਕ-ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

***************

ਵਾਈਬੀ/ਕੇਐੱਸ



(Release ID: 2030460) Visitor Counter : 22