ਰੇਲ ਮੰਤਰਾਲਾ

ਇੰਡੀਅਨ ਰੇਲਵੇ ਨੇ ਜੂਨ 2024 ਵਿੱਚ 135.46 ਮੀਟ੍ਰਿਕ ਟਨ ਮਾਲ ਦੀ ਲੋਡਿੰਗ ਹਾਸਲ ਕੀਤੀ


ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ, ਮਾਲ ਦੀ ਲੋਡਿੰਗ ਵਿੱਚ 12.40 ਮੀਟ੍ਰਿਕ ਟਨ ਦਾ ਵਾਧਾ ਦਰਜ ਕੀਤਾ ਗਿਆ

ਇੰਡੀਅਨ ਰੇਲਵੇ ਨੇ ਜੂਨ 2024 ਦੌਰਾਨ ਮਾਲ ਦੀ ਲੋਡਿੰਗ ਤੋਂ 14798.11 ਕਰੋੜ ਰੁਪਏ ਅਰਜਿਤ ਕੀਤੇ

ਪਿਛਲੇ ਵਰ੍ਹੇ ਦੀ ਇਸੇ ਮਿਆਦ ਤੀ ਤੁਲਨਾ ਵਿੱਚ ਮਾਲ ਢੁਆਈ ਨਾਲ ਆਮਦਨ ਵਿੱਚ 1481.29 ਕਰੋੜ ਰੁਪਏ ਦਾ ਵਾਧਾ ਹੋਇਆ

Posted On: 02 JUL 2024 5:07PM by PIB Chandigarh

2024 ਦੌਰਾਨ ਜੂਨ ਮਹੀਨੇ ਦੌਰਾਨ, ਜੂਨ 2023 ਵਿੱਚ 123.06 ਮੀਟ੍ਰਿਕ ਟਨ ਮਾਲ ਦੀ ਲੋਡਿੰਗ ਦੇ ਮੁਕਾਬਲੇ, 135.46 ਮੀਟ੍ਰਿਕ ਟਨ ਦੀ ਮਾਲ ਢੁਆਈ ਹਾਸਲ ਕੀਤੀ ਗਈ ਹੈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਲਗਭਗ 10.07 ਪ੍ਰਤੀਸ਼ਤ ਦਾ ਸੁਧਾਰ ਹੈ। ਜੂਨ 2023 ਵਿੱਚ 13,316.81 ਕਰੋੜ ਰੁਪਏ ਦੀ ਮਾਲ ਢੁਆਈ ਆਮਦਨ ਦੇ ਮੁਕਾਬਲੇ, ਜੂਨ 2024 ਵਿੱਚ, 14,798.11 ਕਰੋੜ ਰੁਪਏ ਦਾ ਮਾਲ ਰੈਵੇਨਿਊ ਹਾਸਲ ਕੀਤਾ ਗਿਆ ਹੈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਲਗਭਗ 11.12 ਪ੍ਰਤੀਸ਼ਤ ਦਾ ਸੁਧਾਰ ਦਰਸਾਉਂਦਾ ਹੈ।

ਇੰਡੀਅਨ ਰੇਲਵੇ ਨੇ ਜੂਨ, 2024 ਦੌਰਾਨ ਕੋਲਾ (ਆਯਾਤਿਤ ਕੋਲੇ ਨੂੰ ਛੱਡ ਕੇ) ਵਿੱਚ 60.27 ਮੀਟ੍ਰਿਕ ਟਨ, ਆਯਤਿਤ ਕੋਲੇ ਵਿੱਚ 8.82 ਮੀਟ੍ਰਿਕ ਟਨ, ਆਇਰਨ ਔਰ ਵਿੱਚ 15.07 ਮੀਟ੍ਰਿਕ ਟਨ, ਪਿਗ ਆਇਰਨ ਅਤੇ ਤਿਆਰ ਸਟੀਲ ਵਿੱਚ 5.36 ਮੀਟ੍ਰਿਕ ਟਨ, ਸੀਮੇਂਟ (ਕਲਿੰਕਰ ਨੂੰ ਛੱਡ ਕੇ) ਵਿੱਚ 7.56 ਮੀਟ੍ਰਿਕ ਟਨ, ਕਲਿੰਕਰ ਵਿੱਚ 5.28 ਮੀਟ੍ਰਿਕ ਟਨ, ਫੂਡ ਗਰੇਨ ਵਿੱਚ 4.21 ਮੀਟ੍ਰਿਕ ਟਨ, ਫਰਟੀਲਾਈਜ਼ਰ ਵਿੱਚ 5.30 ਮੀਟ੍ਰਿਕ ਟਨ, ਖੁਰਾਕ ਤੇਲ ਵਿੱਚ 4.18 ਮੀਟ੍ਰਿਕ ਟਨ, ਕੰਟੇਨਰਾਂ ਵਿੱਚ 6.97 ਮੀਟ੍ਰਿਕ ਟਨ ਅਤੇ ਬਾਕੀ ਹੋਰ ਵਸਤੂਆਂ ਵਿੱਚ 10.06 ਮੀਟ੍ਰਿਕ ਟਨ ਦੇ ਮਾਲ ਦੀ ਲੋਡਿੰਗ ਹਾਸਲ ਕੀਤੀ।

 “ਹੰਗਰੀ ਫਾਰ ਕਾਰਗੋ” ਮੰਤਰ ਦਾ ਅਨੁਸਰਣ ਕਰਦੇ ਹੋਏ, ਇੰਡੀਅਨ ਰੇਲਵੇ ਨੇ ਵਪਾਰ ਕਰਨ ਵਿਚ ਸੁਗਮਤਾ ਦੇ ਨਾਲ-ਨਾਲ ਮੁਕਾਬਲਾਤਮਕ ਕੀਮਤਾਂ ‘ਤੇ ਸੇਵਾ ਵੰਡ ਵਿਚ ਸੁਧਾਰ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਗ੍ਰਾਹਕ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਚੁਸਤ ਨੀਤੀ ਨਿਰਮਾਣ ਦੁਆਰਾ ਸਮਰਥਿਤ ਕਾਰੋਬਾਰ ਵਿਕਾਸ ਇਕਾਈਆਂ ਦੇ ਕੰਮ ਨੇ ਇੰਡੀਅਨ ਰੇਲਵੇ ਨੂੰ ਇਸ ਮਹੱਤਵਪੂਰਨ ਉਪਲਬਧੀ ਵੱਲ ਲੈ ਜਾਣ ਵਿੱਚ ਮਦਦ ਕੀਤੀ ਹੈ।

****

ਵਾਈਬੀ/ਐੱਸਕੇ



(Release ID: 2030423) Visitor Counter : 22