ਸਿੱਖਿਆ ਮੰਤਰਾਲਾ

ਰਾਸ਼ਟਰੀ ਅਧਿਆਪਕ ਪੁਰਸਕਾਰ 2024 ਲਈ ਸਵੈ-ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 15 ਜੁਲਾਈ 2024 ਹੈ

Posted On: 02 JUL 2024 3:51PM by PIB Chandigarh

ਰਾਸ਼ਟਰੀ ਅਧਿਆਪਕ ਪੁਰਸਕਾਰ 2024 ਲਈ ਯੋਗ ਅਧਿਆਪਕਾਂ ਤੋਂ ਆਨਲਾਈਨ ਸਵੈ-ਨਾਮਜ਼ਦਗੀਆਂ 27 ਜੂਨ, 2024 ਤੋਂ ਸਿੱਖਿਆ ਮੰਤਰਾਲੇ ਦੇ ਪੋਰਟਲ http://nationalawardstoteachers.education.gov.in 'ਤੇ ਮੰਗੀਆਂ ਜਾ ਰਹੀਆਂ ਹਨ। ਔਨਲਾਈਨ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 15 ਜੁਲਾਈ, 2024 ਹੈ। ਇਸ ਸਾਲ 50 ਅਧਿਆਪਕਾਂ ਦੀ ਚੋਣ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਤਿੰਨ-ਪੜਾਵੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ 5 ਸਤੰਬਰ, 2024 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਪ੍ਰਦਾਨ ਕੀਤੇ ਜਾਣਗੇ। 

ਸਿੱਖਿਆ ਮੰਤਰਾਲੇ ਦਾ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ,  ਇੱਕ ਕਠੋਰ, ਪਾਰਦਰਸ਼ੀ ਅਤੇ ਔਨਲਾਈਨ ਚੋਣ ਪ੍ਰਕਿਰਿਆ ਰਾਹੀਂ ਚੁਣੇ ਗਏ ਦੇਸ਼ ਦੇ ਸਰਬੋਤਮ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਲਈ ਹਰ ਸਾਲ ਅਧਿਆਪਕ ਦਿਵਸ ਯਾਨੀ 5 ਸਤੰਬਰ ਨੂੰ ਰਾਸ਼ਟਰੀ ਪੱਧਰ ਦੇ ਸਮਾਗਮ ਦਾ ਆਯੋਜਨ ਕਰਦਾ ਹੈ। ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਉਦੇਸ਼ ਦੇਸ਼ ਦੇ ਕੁਝ ਉੱਤਮ ਅਧਿਆਪਕਾਂ ਦੇ ਵਿਲੱਖਣ ਯੋਗਦਾਨ ਦਾ ਜਸ਼ਨ ਮਨਾਉਣਾ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਆਪਣੀ ਵਚਨਬੱਧਤਾ ਅਤੇ ਮਿਹਨਤ ਨਾਲ ਨਾ ਸਿਰਫ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ ਬਲਕਿ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਖ਼ੁਸ਼ਹਾਲ ਬਣਾਇਆ ਹੈ।

ਯੋਗਤਾ ਦੀਆਂ ਸ਼ਰਤਾਂ:

ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ, ਸਥਾਨਕ ਸੰਸਥਾਵਾਂ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬੋਰਡ ਨਾਲ ਸਬੰਧਿਤ ਪ੍ਰਾਈਵੇਟ ਸਕੂਲਾਂ ਵੱਲੋਂ ਚਲਾਏ ਜਾ ਰਹੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ/ਹਾਇਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਅਵਾਰਡ ਲਈ ਯੋਗ ਹਨ।

  • ਕੇਂਦਰ ਸਰਕਾਰ  ਦੇ ਸਕੂਲਾਂ, ਯਾਨੀ ਕੇਂਦਰੀ ਵਿਦਿਆਲਿਆ (ਕੇਵੀ), ਜਵਾਹਰ ਨਵੋਦਿਆ ਵਿਦਿਆਲਿਆ (ਜੇਐਨਵੀ), ਰੱਖਿਆ ਮੰਤਰਾਲੇ (ਐਮਓਡੀ) ਵੱਲੋਂ ਚਲਾਏ ਜਾਂਦੇ ਸੈਨਿਕ ਸਕੂਲ, ਪਰਮਾਣੂ ਊਰਜਾ ਸਿੱਖਿਆ ਸੋਸਾਇਟੀ (ਏਈਈਐਸ) ਵੱਲੋਂ  ਚਲਾਏ ਜਾਂਦੇ ਸਕੂਲ ਅਤੇ ਕਬਾਇਲੀ ਮਾਮਲਿਆਂ ਦੇ  ਮੰਤਰਾਲੇ ਵੱਲੋਂ ਚਲਾਏ ਜਾ ਰਹੇ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ਈਐੱਮਆਰਐੱਸ); ਅਤੇ 

 

  • ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਅਤੇ ਕੌਂਸਲ ਫਾਰ ਇੰਡੀਅਨ ਸਕੂਲਜ਼ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨਾਲ ਸਬੰਧਤ ਸਕੂਲ।

************

ਐੱਸਐੱਸ/ਏਕੇ 



(Release ID: 2030416) Visitor Counter : 32