ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੁਆਰਾ ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਨਿਵਾਰਣ ਲਈ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕੀਤੀ


ਪੈਨਸ਼ਨਰਜ਼ ਨੂੰ ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਬਰਾਬਰ ਭਾਗੀਦਾਰ ਅਤੇ ਹਿੱਤਧਾਰਕ ਦੱਸਿਆ, ਅੰਤ ਵਿੱਚ ਉਨ੍ਹਾਂ ਨੂੰ ਪੈਨਸ਼ਨ ਵੰਡ ਵਿੱਚ ਸਹੂਲਤ ਦੇਣਾ ਕਿਰਪਾ ਕਰਨਾ ਨਹੀਂ: ਡਾ. ਜਿਤੇਂਦਰ ਸਿੰਘ

ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ, ਕਿਉਂਕਿ ਬੇਔਲਾਦ ਵਿਧਵਾ, ਅਣਵਿਆਹੀਆਂ, ਤਲਾਕਸ਼ੁਦਾ ਬੇਟੀਆਂ ਨੂੰ ਪਰਿਵਾਰਕ ਪੈਨਸ਼ਨ ਦੀ ਸ਼ਿਕਾਇਤ ਨਿਵਾਰਣ ਵਿੱਚ ਵੱਡੀ ਰਾਹਤ

Posted On: 01 JUL 2024 6:02PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੀ 100 ਦਿਨਾਂ ਕਾਰਜ ਯੋਜਨਾ ਦੇ ਹਿੱਸੇ ਵਜੋਂ ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਵਿਭਾਗ (ਡੀਓਪੀਪੀਡਬਲਿਊ) ਦੁਆਰਾ ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਨਿਵਾਰਣ ਲਈ ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਕੀਤੀ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਪੈਨਸ਼ਨਰਜ਼ ਨੂੰ ਰਾਸ਼ਟਰ ਨਿਰਮਾਣ ਦੇ ਕਾਰਜ ਵਿੱਚ ਬਰਾਬਰ ਹਿੱਤਧਾਰਕ ਦੱਸਦੇ ਹੋਏ ਕਿਹਾ ਕਿ ਪੈਨਸ਼ਨ ਵੰਡ ਵਿੱਚ ਉਨ੍ਹਾਂ ਨੂੰ ਸਹੂਲਤ ਦੇਣਾ ਕੋਈ ਕਿਰਪਾ ਕਰਨਾ ਨਹੀਂ ਹੈ ਅਤੇ ਸੀਨੀਅਰ ਨਾਗਰਿਕ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਸਕਾਰਾਤਮਕ ਯੋਗਦਾਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮੁਹਾਰਤ ਅਤੇ ਅਨੁਭਵ ਦਾ ਮੁੱਲ ਵਧੇਗਾ ਕਿਉਂਕਿ ਉਹ ਆਪਣੇ ਕਰੀਅਰ ਦੇ ਸਿਖਰ ‘ਤੇ ਹਨ ਅਤੇ ਉਨ੍ਹਾਂ ਦੇ ਕੋਲ ਸੰਚਿਤ ਗਿਆਨ ਅਤੇ ਬੁੱਧੀ ਹੈ ਜਿਸ ਦਾ ਉਪਯੋਗ ਰਾਸ਼ਟਰ ਦੇ ਵਿਕਾਸ ਲਈ ਕੀਤਾ ਜਾ ਸਕਦਾ ਹੈ, ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ।

ਡਾ. ਜਿਤੇਂਦਰ ਸਿੰਘ ਨੇ ਯਾਦ ਦਿਵਾਇਆ ਕਿ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਵਿਭਾਗ ਦੁਆਰਾ ਕੀਤੀਆਂ ਗਈਆਂ ਪਹਿਲਾਂ ਅਤੇ ਫੈਸਲਿਆਂ ਦੇ ਪ੍ਰਤੀ ਅਤਿਅੰਤ ਸੰਵੇਦਨਸ਼ੀਲ ਅਤੇ ਮਦਦਗਾਰ ਰਹੇ ਹਨ।

ਮੰਤਰੀ ਨੇ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦੀ ਇੱਕ ਵੱਡੀ ਸੰਖਿਆ ਹੈ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਅਤੇ ਪੈਨਸ਼ਨ ਸਮਾਜਿਕ-ਆਰਥਿਕ ਪ੍ਰਭਾਵ ਪੈਦਾ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਸਨਮਾਨ ਦੇ ਨਾਲ ਜੀਣ ਦਾ ਅਧਿਕਾਰ ਮਿਲਦਾ ਹੈ।

ਡਾ. ਜਿਤੇਂਦਰ ਸਿੰਘ ਨੇ ਆਪਣੇ ਵਿਭਾਗ ਦੁਆਰਾ ਕੀਤੇ ਗਏ ਪ੍ਰਯਾਸਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪਹਿਲੇ ਤਲਾਕਸ਼ੁਦਾ ਬੇਟੀਆਂ ਨੂੰ ਤੱਦ ਤੱਕ ਪਰਿਵਾਰਕ ਪੈਨਸ਼ਨ ਤੋਂ ਦੂਰ ਰੱਖਿਆ ਜਾਂਦਾ ਸੀ ਜਦੋਂ ਤੱਕ ਕਿ ਉਹ ਕਾਨੂੰਨੀ ਤਲਾਕ ਨਹੀਂ ਲੈ ਲੈਂਦੀਆਂ। ਅਸੀਂ ਇਸ ਨਿਯਮ ਵਿੱਚ ਸੰਸ਼ੋਧਨ ਕੀਤਾ ਹੈ। ਲਾਪਤਾ ਕਰਮਚਾਰੀਆਂ ਲਈ ਪਰਿਵਾਰ ਨੂੰ 7 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਨੂੰ ਸੰਸ਼ੋਧਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਈ ਰੁਕਾਵਟਾਂ ਦੂਰ ਕੀਤੀਆਂ ਗਈਆਂ ਹਨ।

ਸੀਪੀਈਐੱਨਗ੍ਰਾਮਸ ਪੋਰਟਲ ‘ਤੇ ਲੰਬਿਤ ਪਰਿਵਾਰਕ ਪੈਨਸ਼ਨ ਮਾਮਲਿਆਂ ਦੇ ਸਮੇਂ ‘ਤੇ ਨਿਵਾਰਣ ਦੇ ਲਈ ਮਹੀਨੇ ਭਰ ਚੱਲਣ ਵਾਲਾ ਵਿਸ਼ੇਸ਼ ਅਭਿਯਾਨ 1 ਜੁਲਾਈ ਤੋਂ 31 ਜੁਲਾਈ, 2024 ਤੱਕ ਚੱਲੇਗਾ। ਅਭਿਯਾਨ ਦੇ ਲਈ 46 ਵਿਭਾਗਾਂ/ਮੰਤਰਾਲਿਆਂ ਦੀ 1891 ਪਰਿਵਾਰਕ ਪੈਨਸ਼ਨ ਸਬੰਧੀ ਸ਼ਿਕਾਇਤਾਂ ਨੂੰ ਚੁਣਿਆ ਗਿਆ। ਇਸ ਅਭਿਯਾਨ ਦੇ ਪ੍ਰਭਾਵ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੀਪੀਈਐੱਨਗ੍ਰਾਮਸ ਪੋਰਟਲ ‘ਤੇ ਪ੍ਰਤੀਵਰ੍ਹੇ ਦਰਜ਼ 90,000 ਸ਼ਿਕਾਇਤਾਂ ਵਿੱਚੋਂ 25 ਪ੍ਰਤੀਸ਼ਤ ਪਰਿਵਾਰਕ ਪੈਨਸ਼ਨਰਜ਼ ਦੀਆਂ ਸ਼ਿਕਾਇਤਾਂ ਹਨ। ਡਾ. ਸਿੰਘ ਨੇ ਸ਼ਿਕਾਇਤ ਨਿਵਾਰਣ ਵਿੱਚ ਮਨੁੱਖੀ ਪਹਿਲੂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ, “ਸ਼ਿਕਾਇਤ ਦੇ ਨਿਪਟਾਰੇ ਦੇ ਬਾਅਦ ਫੀਡਬੈਕ ਇਕੱਤਰ ਕਰਨ ਲਈ ਸਾਡੇ ਕੋਲ ਇੱਕ ਮਾਨਵ ਡੈਸਕ ਹੈ।”

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡਿਜੀਟਲ ਲਾਈਫ ਸਰਟੀਫਿਕੇਟ ਅਭਿਯਾਨ ਦੇ ਲਈ ਇੰਡੀਆ ਪੋਸਟ ਅਤੇ ਪੇਮੈਂਟਸ ਬੈਂਕ ਦੇ ਸਹਿਯੋਗ ਨਾਲ ਡੀਓਪੀਪੀਡਬਲਿਊ ਦੁਆਰਾ ਘਰ-ਘਰ ਸਰਕਾਰੀ ਸੇਵਾਵਾਂ ਪਹੁੰਚਾਉਣਾ ਸਾਡੀ ਪ੍ਰਾਥਮਿਕਤਾ ਹੈ। ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਭਵਿੱਖ ਪੋਰਟਲ ਨੂੰ ਈ-ਐੱਚਆਰਐੱਮਐੱਸ (ਉਪਯੁਕਤ ਨਿਯਮਾਂ ਵਿੱਚ ਸੰਸ਼ੋਧਨ ਸਮੇਤ) ਦੇ ਨਾਲ ਜੋੜ ਦਿੱਤਾ ਜਾਵੇਗਾ।

ਮਹਿਲਾ ਪਰਿਵਾਰਕ ਪੈਨਸ਼ਨਰਜ਼ ਨੂੰ ਮਿਲਣ ਵਾਲੇ ਲਾਭ ਨੂੰ ਉਜਾਗਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ, “ਇਹ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ, ਕਿਉਂਕਿ ਬੇਔਲਾਦ ਵਿਧਵਾ, ਅਣਵਿਆਹੀਆਂ, ਤਲਾਕਸ਼ੁਦਾ ਬੇਟੀਆਂ ਨੂੰ ਪਰਿਵਾਰਕ ਪੈਨਸ਼ਨ ਦੀ ਸ਼ਿਕਾਇਤ ਨਿਵਾਰਣ ਵਿੱਚ ਵੱਡੀ ਰਾਹਤ ਮਿਲੇਗੀ।

ਕਈ ਲਾਭਾਰਥੀਆਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਸਰਗਰਮ ਦ੍ਰਿਸ਼ਟੀਕੋਣ ਲਈ ਮੰਤਰੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਮੰਤਰੀ ਨੇ ਪੈਨਸ਼ਨਰਜ਼ ਦੇ ਸੁਝਾਅ ਵੀ ਸੁਣੇ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸ਼ਾਮਲ ਕਰਨ ਦਾ ਭਰੋਸਾ ਦਿੱਤਾ।

ਵਿਸ਼ੇਸ਼ ਅਭਿਯਾਨ ਦੀ ਸ਼ੁਰੂਆਤ ਦੇ ਲਈ ਆਯੋਜਿਤ ਪ੍ਰੋਗਰਾਮ ਵਿੱਚ ਡੀਓਪੀਪੀਡਬਲਿਊ ਅਤੇ ਡੀਏਆਰਪੀਜੀ ਸਕੱਤਰ ਸ਼੍ਰੀ ਵੀ ਸ੍ਰੀਨਿਵਾਸ, ਸਾਬਕਾ ਸੈਨਿਕ ਭਲਾਈ ਸਕੱਤਰ ਡਾ. ਨਿਤਿਨ ਚੰਦਰਾ, ਸੀਜੀਏ ਐੱਸ.ਐੱਸ. ਦੂਬੇ; ਡੀਜੀ ਬੀਐੱਸਐੱਫ ਡਾ. ਨਿਤਿਨ ਅਗਰਵਾਲ, ਸੰਯੁਕਤ ਸਕੱਤਰ (ਪੈਨਸ਼ਨ) ਸ਼੍ਰੀ ਧਰੁਬਜਯੋਤੀ ਸੇਨਗੁਪਤਾ ਅਤੇ ਐੱਸਬੀਆਈ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ, ਮੁੱਖ ਸੰਚਾਲਨ ਅਧਿਕਾਰੀ ਸ਼੍ਰੀ ਪ੍ਰਵੀਨ ਰਾਘਵੇਂਦਰ ਮੌਜੂਦ ਸਨ।

****

ਪੀਕੇ/ਪੀਐੱਸਐੱਮ



(Release ID: 2030238) Visitor Counter : 24