ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਐੱਮਐੱਸਐੱਮਈਜ਼ ਆਤਮਨਿਰਭਰ ਅਤੇ ਵਿਕਸਿਤ ਭਾਰਤ ਅਭਿਆਨ ਦੀ ਪ੍ਰਮੁੱਖ ਤਾਕਤ ਹੋਣਗੇ
ਸ਼੍ਰੀ ਮਾਂਝੀ ਨੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਵਿਸ਼ੇਸ਼ ਤੌਰ 'ਤੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਇੱਕ ਸਮਾਵੇਸ਼ੀ ਅਤੇ ਕੇਂਦਰਿਤ ਪਹੁੰਚ ਨਾਲ ਕੋਸ਼ਿਸ਼ਾਂ ਨੂੰ ਮਜ਼ਬੂਤ ਅਤੇ ਵਿਆਪਕ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ
ਕੇਂਦਰੀ ਮੰਤਰੀ ਨੇ ਐੱਮਐੱਸਐੱਮਈ ਟੀਮ ਦੀ ਪਹਿਲਕਦਮੀ ਅਤੇ ਯਸ਼ਸਵਨੀ ਮੁਹਿੰਮ ਨੂੰ ਐੱਮਐੱਸਐੱਮਈ ਨੂੰ ਸਮਰਪਿਤ ਕੀਤਾ
Posted On:
27 JUN 2024 5:38PM by PIB Chandigarh
ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਐੱਮਐੱਸਐੱਮਈ ਆਤਮਨਿਰਭਰ ਅਤੇ ਵਿਕਸਿਤ ਭਾਰਤ ਵੱਲ ਅੰਦੋਲਨ ਵਿੱਚ ਇੱਕ ਪ੍ਰਮੁੱਖ ਸ਼ਕਤੀ ਹੋਣਗੇ। ਅੰਤਰਰਾਸ਼ਟਰੀ ਐੱਮਐੱਸਐੱਮਈ ਦਿਵਸ, 'ਉਦਯਮੀ ਭਾਰਤ' ਦੇ ਇੱਕ ਰੋਜ਼ਾ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਖਾਸ ਤੌਰ 'ਤੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਇੱਕ ਸਮਾਵੇਸ਼ੀ ਅਤੇ ਕੇਂਦਰਿਤ ਪਹੁੰਚ ਨਾਲ ਯਤਨਾਂ ਨੂੰ ਮਜ਼ਬੂਤ ਅਤੇ ਵਿਆਪਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਮਾਂਝੀ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਉਦਯੋਗਿਕ ਲੈਂਡਸਕੇਪ ਵਿੱਚ, ਐੱਮਐੱਸਐੱਮਈ ਨੂੰ ਆਪਣੇ ਆਪ ਨੂੰ ਡਿਜੀਟਲ ਅਤੇ ਤਕਨੀਕੀ ਹੱਲ ਅਪਣਾਉਣ ਲਈ ਇਕਸਾਰਤਾ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚੱਲ ਰਹੇ ਸੁਧਾਰਾਂ ਦੇ ਹਿੱਸੇ ਵਜੋਂ, ਐੱਮਐੱਸਐੱਮਈ ਸੈਕਟਰ ਵਿੱਚ ਕਾਨੂੰਨੀ ਸੁਧਾਰ ਇੱਕ ਸ਼ਕਤੀ ਗੁਣਕ ਵਜੋਂ ਕੰਮ ਕਰਨਗੇ।
ਸ਼੍ਰੀ ਮਾਂਝੀ ਨੇ ਕਿਹਾ ਕਿ ਛੇ ਥੰਮ੍ਹਾਂ ਨੂੰ ਚਿੰਨ੍ਹਤ ਕੀਤਾ, ਜਿਨ੍ਹਾਂ 'ਤੇ ਸਾਡੇ ਯਤਨ ਅਧਾਰਤ ਹੋਣਗੇ - (i) ਰਸਮੀਕਰਣ ਅਤੇ ਕਰਜ਼ੇ ਤੱਕ ਪਹੁੰਚ (ii) ਬਾਜ਼ਾਰ ਤੱਕ ਪਹੁੰਚ ਅਤੇ ਈ-ਕਾਮਰਸ ਅਪਣਾਉਣ (iii) ਆਧੁਨਿਕ ਤਕਨਾਲੋਜੀ ਨਾਲ ਉਤਪਾਦਕਤਾ ਵਿੱਚ ਵਾਧਾ (iv) ਹੁਨਰ ਦੇ ਪੱਧਰ ਵਿੱਚ ਵਾਧਾ ਅਤੇ ਸੇਵਾ ਖੇਤਰ ਵਿੱਚ ਡਿਜੀਟਲਾਈਜ਼ੇਸ਼ਨ (v) ਖਾਦੀ, ਪੇਂਡੂ ਅਤੇ ਕੋਇਰ ਉਦਯੋਗ ਨੂੰ ਵਿਸ਼ਵੀਕਰਨ ਲਈ ਸਮਰਥਨ (vi) ਉੱਦਮ ਨਿਰਮਾਣ ਰਾਹੀਂ ਔਰਤਾਂ, ਕਾਰੀਗਰਾਂ ਦਾ ਸਸ਼ਕਤੀਕਰਨ। ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਕੰਮ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਛੇ ਥੰਮ੍ਹਾਂ ਨੂੰ ਸੁਚੱਜੇ ਅਤੇ ਸਹੀ ਢੰਗ ਨਾਲ ਬਣਾਉਣ ਦੀ ਬਹੁਤ ਲੋੜ ਹੈ।
ਕੇਂਦਰੀ ਮੰਤਰੀ ਨੇ ਐੱਮਐੱਸਐੱਮਈ ਟੀਮ ਦੀ ਪਹਿਲਕਦਮੀ ਅਤੇ ਯਸ਼ਸਵਨੀ ਮੁਹਿੰਮ ਨੂੰ ਐੱਮਐੱਸਐੱਮਈ ਨੂੰ ਸਮਰਪਿਤ ਕੀਤਾ। ਐੱਮਐੱਸਐੱਮਈ ਟੀਮ ਪਹਿਲਕਦਮੀ ਦਾ ਉਦੇਸ਼ ਆਨਬੋਰਡਿੰਗ, ਕੈਟਾਲਾਗਿੰਗ, ਖਾਤਾ ਪ੍ਰਬੰਧਨ, ਲੌਜਿਸਟਿਕਸ, ਪੈਕੇਜਿੰਗ ਸਮੱਗਰੀ ਅਤੇ ਡਿਜ਼ਾਈਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਵਿੱਚ ਆਨ-ਬੋਰਡਿੰਗ ਲਈ ਪੰਜ ਲੱਖ ਸੂਖਮ ਅਤੇ ਛੋਟੇ ਉਦਯੋਗਾਂ ਦੀ ਸਹੂਲਤ ਦੇਣਾ ਹੈ। ਇਨ੍ਹਾਂ ਲਾਭਪਾਤਰੀ ਐੱਮਐੱਸਈਜ਼ ਵਿੱਚੋਂ ਅੱਧੇ ਔਰਤਾਂ ਦੀ ਮਲਕੀਅਤ ਵਾਲੇ ਉੱਦਮ ਹੋਣਗੇ।
ਯਸ਼ਸਵਨੀ ਮੁਹਿੰਮ ਔਰਤਾਂ ਦੀ ਮਲਕੀਅਤ ਵਾਲੇ ਗੈਰ-ਰਸਮੀ ਸੂਖਮ ਉੱਦਮਾਂ ਨੂੰ ਰਸਮੀ ਬਣਾਉਣ ਅਤੇ ਔਰਤਾਂ ਦੀ ਮਲਕੀਅਤ ਵਾਲੇ ਉਦਯੋਗਾਂ ਨੂੰ ਸਮਰੱਥਾ ਨਿਰਮਾਣ, ਸਿਖਲਾਈ, ਹੈਂਡਹੋਲਡਿੰਗ ਅਤੇ ਸਲਾਹਕਾਰ ਪ੍ਰਦਾਨ ਕਰਨ ਲਈ ਜਨਤਕ ਜਾਗਰੂਕਤਾ ਮੁਹਿੰਮਾਂ ਦੀ ਇੱਕ ਲੜੀ ਹੈ। ਦੇਸ਼ ਦੇ ਟੀਅਰ 2 ਅਤੇ 3 ਸ਼ਹਿਰਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿੱਤੀ 24-25 ਦੌਰਾਨ ਐੱਮਐੱਸਐੱਮਈ ਮੰਤਰਾਲੇ ਵਲੋਂ ਹੋਰ ਕੇਂਦਰੀ ਮੰਤਰਾਲਿਆਂ/ਵਿਭਾਗਾਂ/ਰਾਜ ਸਰਕਾਰਾਂ ਅਤੇ ਮਹਿਲਾ ਉਦਯੋਗ ਸੰਘਾਂ ਦੇ ਸਹਿਯੋਗ ਨਾਲ ਵੱਖ-ਵੱਖ ਹਿੱਸਿਆਂ ਵਿੱਚ ਮੁਹਿੰਮਾਂ ਦੀ ਇੱਕ ਲੜੀ ਚਲਾਈ ਜਾਵੇਗੀ।
ਕਾਨੂੰਨ ਅਤੇ ਨਿਆਂ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਸੁਧਾਰਾਂ ਦੇ ਖੇਤਰਾਂ ਬਾਰੇ ਗੱਲ ਕੀਤੀ ਜੋ ਐੱਮਐੱਸਐੱਮਈ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣਗੇ। ਸ਼੍ਰੀ ਮੇਘਵਾਲ ਨੇ ਕਿਹਾ ਕਿ ਮੋਦੀ ਸਰਕਾਰ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਕਾਨੂੰਨੀ ਸੁਧਾਰਾਂ ਅਤੇ ਤਕਨੀਕੀ ਨਵੀਨਤਾਵਾਂ ਰਾਹੀਂ 'ਕਾਰੋਬਾਰ ਕਰਨ ਦੀ ਸੌਖ' ਅਤੇ 'ਜੀਵਨ ਦੀ ਸੌਖ' ਨੂੰ ਯਕੀਨੀ ਬਣਾ ਰਹੀ ਹੈ।
ਕੇਂਦਰੀ ਐੱਮਐੱਸਐੱਮਈ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਦੇਸ਼ ਦੇ ਰੁਜ਼ਗਾਰ, ਨਿਰਮਾਣ ਉਤਪਾਦਨ, ਅਤੇ ਨਿਰਯਾਤ ਵਿੱਚ ਐੱਮਐੱਸਐੱਮਈ ਦੇ ਯੋਗਦਾਨ ਦੀ ਰੂਪ-ਰੇਖਾ ਦਿੱਤੀ ਅਤੇ ਪ੍ਰਤੀਯੋਗੀ ਬਣੇ ਰਹਿਣ ਲਈ ਐੱਮਐੱਸਐੱਮਈ ਨੂੰ ਨਵੀਨਤਾ, ਰਚਨਾਤਮਕਤਾ ਅਤੇ ਟਿਕਾਊ ਵਿਕਾਸ 'ਤੇ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਸਮਾਗਮ ਨੂੰ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਟਰ ਮਿਸਟਰ ਔਗਸਟੇ ਤਾਨੋ ਕਾਉਮੇ, ਚੇਅਰਪਰਸਨ - ਇੰਡੀਆ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ, ਦਿੱਲੀ ਜਸਟਿਸ (ਸੇਵਾਮੁਕਤ) ਹੇਮੰਤ ਗੁਪਤਾ, ਸਕੱਤਰ - ਕਾਨੂੰਨ ਅਤੇ ਨਿਆਂ ਮੰਤਰਾਲਾ ਸ੍ਰੀ ਰਾਜੀਵ ਮਣੀ ਅਤੇ ਸਕੱਤਰ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ ਸ਼੍ਰੀ ਐੱਸ ਸੀ ਐੱਲ ਦਾਸ ਨੇ ਵੀ ਸੰਬੋਧਨ ਕੀਤਾ।
ਇਸ ਸਮਾਗਮ ਵਿੱਚ ਕੇਂਦਰੀ ਅਤੇ ਰਾਜ ਸਰਕਾਰਾਂ, ਕਾਨੂੰਨੀ ਭਾਈਚਾਰਾ, ਅਕਾਦਮਿਕ, ਵਿਸ਼ਵ ਬੈਂਕ ਅਤੇ ਹੋਰ ਬਹੁਪੱਖੀ ਏਜੰਸੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੀ ਭਾਗੀਦਾਰੀ ਵੇਖੀ ਗਈ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 2030224)
Visitor Counter : 53