ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਹਰਿਆਣਾ ਸਰਕਾਰ ਅਤੇ National Forensic Science University (NFSU), ਗਾਂਧੀਨਗਰ ਦੇ ਦਰਮਿਆਨ ਪੰਚਕੂਲਾ ਵਿੱਚ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ


NFSU ਦੇ ਨਾਲ ਜੁੜ ਕੇ ਹਰਿਆਣਾ ਵਿੱਚ ਵੀ ਕ੍ਰਿਮੀਨਲ ਜਸਟਿਸ ਸਿਸਟਮ ਮਜ਼ਬੂਤ ਹੋਵੇਗਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਬ੍ਰਿਟਿਸ਼ ਕਾਲ ਦੇ 3 ਕਾਨੂੰਨਾਂ ਵਿੱਚ ਤੁਰੰਤ ਨਿਆਂ ਅਤੇ ਸਭ ਨੂੰ ਨਿਆਂ ਦੇ ਕਾਨਸੈਪਟ ਦੇ ਨਾਲ ਬਦਲਾਅ ਕੀਤੇ ਗਏ ਹਨ

ਨਵੇਂ ਕਾਨੂੰਨਾਂ ਵਿੱਚ 7 ਸਾਲ ਜਾਂ ਵੱਧ ਦੀ ਸਜ਼ਾ ਵਾਲੇ ਅਪਰਾਧਾਂ ਵਿੱਚ ਫੋਰੈਂਸਿਕ ਟੀਮ ਦੀ ਵਿਜ਼ਿਟ ਨੂੰ ਲਾਜ਼ਮੀ ਕੀਤਾ ਗਿਆ ਹੈ, ਇਸ ਨਾਲ ਪੂਰੇ ਦੇਸ਼ ਵਿੱਚ ਫੋਰੈਂਸਿਸ ਐਕਸਪਰਟਸ ਦੀ ਮੰਗ ਵਧੇਗੀ ਜਿਸ ਨੂੰ NFSU ਪੂਰਾ ਕਰੇਗਾ

ਹੁਣ ਤੱਕ 9 ਰਾਜਾਂ ਵਿੱਚ NFSU ਦੇ ਕੈਂਪਸ ਖੁੱਲ੍ਹ ਚੁੱਕੇ ਹਨ, ਦੇਸ਼ ਦੇ ਲਗਭਗ 16 ਰਾਜਾਂ ਵਿੱਚ ਇਸ ਯੂਨੀਵਰਸਿਟੀ ਨੂੰ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ

ਇਸ ਨਾਲ ਟ੍ਰੇਂਡ ਮੈਨਪਾਵਰ ਤਾਂ ਤਿਆਰ ਹੋਵੇਗੀ ਅਤੇ ਅਪਰਾਧਾਂ ਨੂੰ ਸੁਲਝਾਉਣ ਦੀ ਗਤੀ ਵਿੱਚ ਤੇਜ਼ੀ ਅਤੇ ਸਜ਼ਾ ਦੀ ਦਰ ਸੁਧਾਰਨ ਵਿੱਚ ਮਦਦ ਮਿਲੇਗੀ

ਫੋਰੈਂਸਿਸ ਸਾਇੰਸ ਯੂਨੀਵਰਸਿਟੀ ਕੇਵਲ ਬੱਚਿਆਂ ਨੂੰ ਪੜਾਉਣ ਅਤੇ ਟ੍ਰੇਂਡ ਮੈਨਪਾਵਰ ਤਿਆਰ ਕਰਨ ਦਾ ਕੰਮ ਨਹੀਂ ਕਰਦੀ ਬਲਕਿ ਫੋਰੈਂਸਿਕ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ

Posted On: 29 JUN 2024 5:42PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਹਰਿਆਣਾ ਸਰਕਾਰ ਅਤੇ National Forensic Science University (NFSU), ਗਾਂਧੀਨਗਰ ਦੇ ਦਰਮਿਆਨ ਅੱਜ ਪੰਚਕੂਲਾ ਵਿੱਚ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ NFSU ਦੇ ਨਾਲ ਜੋੜ ਕੇ ਅੱਜ ਹਰਿਆਣਾ ਦੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਇੱਕ ਵਿਗਿਆਨਿਕ ਅਧਾਰ ਦੇਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਕਾਲ ਦੇ 3 ਕਾਨੂੰਨ ਭਾਰਤੀ ਨਿਆਂ ਵਿਵਸਥਾ ਨੂੰ ਚਲਾਉਂਦੇ ਆ ਰਹੇ ਸਨ, ਉਨ੍ਹਾਂ ਵਿੱਚ ਤੁਰੰਤ ਨਿਆਂ ਅਤੇ ਸਭ ਨੂੰ ਨਿਆਂ ਦੇ ਕਾਨਸੈਪਟ ਦੇ ਨਾਲ ਬਦਲਾਅ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਦਲਾਵਾਂ ਦਾ ਇੱਕ ਹਿੱਸਾ ਹੈ ਕਿ 7 ਸਾਲ ਜਾਂ ਵੱਧ ਸਜ਼ਾ ਵਾਲੇ ਅਪਰਾਧਾਂ ਵਿੱਚ ਹੁਣ ਫੋਰੈਂਸਿਕ ਟੀਮ ਦੀ ਵਿਜ਼ਿਟ ਨੂੰ ਲਾਜ਼ਮੀ ਕੀਤਾ ਗਿਆ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਫੋਰੈਂਸਿਕ ਐਕਸਪਰਟ ਦੀ ਮੰਗ ਵਧੇਗੀ ਜਿਸ ਨੂੰ NFSU ਪੂਰਾ ਕਰੇਗਾ।

ਸ਼੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਜ਼ਮੀਨ ‘ਤੇ ਉਤਾਰਨ ਲਈ ਮਨੁੱਖੀ ਸੰਸਾਧਨ ਦੀ ਰਚਨਾ ਅਜੇ ਹੀ ਕਰਨੀ ਹੋਵੇਗੀ। ਇਸ ਦ੍ਰਿਸ਼ਟੀਕੋਣ ਦੇ ਨਾਲ ਹੀ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਨੂੰ ਅੱਗੇ ਵਧਾਇਆ ਗਿਆ ਸੀ ਅਤੇ ਉਸੇ ਸਮੇਂ ਇਨ੍ਹਾਂ ਨਵੇਂ ਕਾਨੂੰਨਾਂ ਦੀ ਰਚਨਾ ਦਾ ਕੰਮ ਵੀ ਚੱਲ ਰਿਹਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਹੁਣ ਤੱਕ 9 ਰਾਜਾਂ ਵਿੱਚ ਇਸ ਯੂਨੀਵਰਸਿਟੀ ਦੇ ਕੈਂਪਸ ਖੁੱਲ੍ਹ ਚੁੱਕੇ ਹਨ ਅਤੇ ਦੇਸ਼ ਦੇ ਲਗਭਗ 16 ਰਾਜਾਂ ਵਿੱਚ ਇਸ ਯੂਨੀਵਰਸਿਟੀ ਨੂੰ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਟ੍ਰੇਂਡ ਮੈਨਪਾਵਰ ਤਾਂ ਤਿਆਰ ਹੋਵੇਗੀ ਅਤੇ ਅਪਰਾਧਾਂ ਨੂੰ ਸੁਲਝਾਉਣ ਦੀ ਗਤੀ ਵਿੱਚ ਤੇਜ਼ੀ ਅਤੇ ਸਜ਼ਾ ਦੀ ਦਰ ਸੁਧਾਰਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਵੇਂ ਕਾਨੂੰਨਾਂ ਨੂੰ ਜ਼ਮੀਨ ‘ਤੇ ਉਤਾਰਨ ਵਿੱਚ ਵੀ ਬਹੁਤ ਫਾਇਦਾ ਮਿਲੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇੱਕ ਹੀ ਕੈਂਪਸ ਵਿੱਚ ਲੈਬੋਰੇਟਰੀ, ਯੂਨੀਵਰਸਿਟੀ ਅਤੇ ਟ੍ਰੇਨਿੰਗ ਇੰਸਟੀਟਿਊਟ ਹੋਣ ਨਾਲ ਇੰਸਟ੍ਰਕਟਰ ਅਤੇ ਸਿਖਿਆਰਥੀ ਦੋਨਾਂ ਨੂੰ ਬਹੁਤ ਸਰਲਤਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇੱਥੇ ਜੇਕਰ ਟ੍ਰੇਨਿੰਗ ਇੰਸਟੀਟਿਊਟ ਖੁੱਲ੍ਹਣ ਦੀ ਪਲੈਨਿੰਗ ਕੀਤੀ ਜਾਵੇ ਤਾਂ ਭਾਰਤ ਸਰਕਾਰ ਆਪਣੇ ਖਰਚ ‘ਤੇ ਫੋਰੈਂਸਿਕ ਸਾਇੰਸ ਦੀ ਟ੍ਰੇਨਿੰਗ ਲਈ ਚੰਗੀ ਵਿਵਸਥਾ ਉਪਲਪਧ ਕਰਵਾਏਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਕੇਵਲ ਬੱਚਿਆਂ ਨੂੰ ਪੜਾਉਣ ਅਤੇ ਟ੍ਰੇਂਡ ਮੈਨਪਾਵਰ ਤਿਆਰ ਕਰਨ ਦਾ ਕੰਮ ਨਹੀਂ ਕਰਦੀ ਬਲਕਿ ਫੋਰੈਂਸਿਕ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਇਸ ਨਾਲ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ ਪੁਲਿਸ ਸਬ-ਇੰਸਪੈਕਟਰਾਂ ((PSI) ਡਿਪਟੀ ਸੁਪਰਡੈਂਟ ਆਫ ਪੁਲਿਸ (Dy. SP) ਅਤੇ ਪੁਲਿਸ ਸੁਪਰਡੈਂਟ (SP) ਪੱਧਰ ਦੇ ਅਧਿਕਾਰੀਆਂ ਅਤੇ ਜੱਜਾਂ ਦੀ ਟ੍ਰੇਨਿੰਗ ਇੱਥੇ ਹੋ ਸਕੇਗੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅੱਜ ਕੀਤੀ ਗਈ ਇਹ ਪਹਿਲ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਦੇ ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਬਦਲਾਅ ਲਿਆਵੇਗੀ।

 

*****

ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ



(Release ID: 2030030) Visitor Counter : 24