ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਦੀ 'ਟੌਪਸ' ਸਕੀਮ ਦੀ ਮਦਦ ਨਾਲ ਜੂਡੋਕਾ ਤੂਲਿਕਾ ਮਾਨ ਨੇ ਆਉਣ ਵਾਲੀਆਂ ਪੈਰਿਸ ਓਲੰਪਿਕਸ ਵਿੱਚ ਥਾਂ ਬਣਾਈ

Posted On: 26 JUN 2024 5:45PM by PIB Chandigarh

ਭਾਰਤੀ ਜੂਡੋ ਵਿੱਚ ਦੀ ਉੱਭਰਦੀ ਸਟਾਰ ਜੂਡੋਕਾ ਤੂਲਿਕਾ ਮਾਨ ਨੇ ਆਉਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਔਰਤਾਂ ਦੇ 78 ਕਿੱਲੋਗ੍ਰਾਮ ਤੋਂ ਵੱਧ ਭਰ ਵਰਗ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤੂਲਿਕਾ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਭਾਰਤ ਦੀ ਨੌਵੀਂ ਮਹਿਲਾ ਜੂਡੋਕਾ ਹੋਵੇਗੀ। ਤੂਲਿਕਾ ਨੇ ਕਿਹਾ ਕਿ ਉਸ ਨੂੰ ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਤੋਂ ਲੋੜੀਂਦੀ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਟੌਪਸ ਸਕੀਮ ਦੇ ਤਹਿਤ ਬਹੁਤ ਸਾਰੇ ਐਥਲੀਟਾਂ ਨੂੰ ਸਾਲ ਭਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸਹਾਇਤਾ ਮਿਲਦੀ ਹੈ, ਜੋ ਉਹਨਾਂ ਨੂੰ ਆਪਣੀ ਰੈਂਕਿੰਗ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਕਿਹਾ “ਜਦੋਂ ਖ਼ਰਚਿਆਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਅਸੀਂ ਬਿਨਾਂ ਕਿਸੇ ਤਣਾਅ ਦੇ ਮੁਕਾਬਲਾ ਕਰ ਸਕਦੇ ਹਾਂ ਅਤੇ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਦੇ ਹਾਂ।” 

ਤੂਲਿਕਾ ਨੇ ਪਹਿਲੀ ਵਾਰ ਬਰਮਿੰਘਮ ਵਿੱਚ ਸਾਲ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ। ਪਿਛਲੇ ਮਹੀਨੇ ਅਬੂ ਧਾਬੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਰਾਊਂਡ 32 ਵਿੱਚ ਕੈਨੇਡਾ ਦੇ ਪੋਰਟੁਆਂਡੋ ਇਸਾਸੀ ਉੱਤੇ ਉਨ੍ਹਾਂ ਦੀ ਜਿੱਤ ਨੇ ਓਲੰਪਿਕ ਰੈਂਕਿੰਗ ਵਿੱਚ ਉਨ੍ਹਾਂ ਦੀ ਸਥਿਤੀ ਨੂੰ ਮਹੱਤਵਪੂਰਨ ਰੂਪ ਵਿੱਚ ਵਧਾ ਦਿੱਤਾ । ਇਹ ਜਿੱਤ ਉਨ੍ਹਾਂ ਨੂੰ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਮਦਦ ਕਰਨ ਵਾਲਾ ਇੱਕ ਫੈਸਲਾਕੁੰਨ ਅਤੇ ਇਤਿਹਾਸਕ ਪਲ ਸੀ।

ਪਿਛਲੇ ਸਾਲ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਦੇ ਪੰਜਵੇਂ ਸਥਾਨ ਅਤੇ ਇਸ ਸਾਲ ਅਪ੍ਰੈਲ ਵਿੱਚ ਹਾਂਗਕਾਂਗ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਪੰਜਵੀਂ ਥਾਂ ਲੋੜੀਂਦੇ ਅੰਕ ਹਾਸਲ ਕਰਨ ਵਿੱਚ ਮਹੱਤਵਪੂਰਨ ਸੀ। ਉਨ੍ਹਾਂ ਨੇ ਕਿਹਾ, "ਮੈਂ ਏਸ਼ਿਆਈ ਖੇਡਾਂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਿੰਨ-ਤਿੰਨ ਮੈਚ ਜਿੱਤੇ। ਹਾਂਗਕਾਂਗ ਵਿੱਚ ਹੀ ਮੈਂ ਪਹਿਲੀ ਵਾਰ ਸੋਚਿਆ ਕਿ ਸ਼ਾਇਦ ਮੈਂ ਅਜਿਹਾ ਕਰ ਸਕਦੀ ਹਾਂ।" ਉਨ੍ਹਾਂ ਅੱਗੇ ਕਿਹਾ, "ਵਿਸ਼ਵ ਚੈਂਪੀਅਨਸ਼ਿਪ ਵਿੱਚ ਜਿੱਤ ਨੇ ਮੇਰੀ ਮਦਦ ਕੀਤੀ। "

ਟੌਪਸ ਸਕੀਮ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸਦਾ ਉਦੇਸ਼ ਭਾਰਤ ਦੇ ਚੋਟੀ ਦੇ ਐਥਲੀਟਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਸਕੀਮ ਵਿਦੇਸ਼ੀ ਸਿਖਲਾਈ, ਅੰਤਰਰਾਸ਼ਟਰੀ ਮੁਕਾਬਲਿਆਂ, ਸਾਜ਼ੋ-ਸਾਮਾਨ, ਕੋਚਿੰਗ ਕੈਂਪਾਂ ਦੇ ਨਾਲ-ਨਾਲ ਮਹੀਨਾਵਾਰ ਵਜ਼ੀਫ਼ਿਆਂ ਰਾਹੀਂ ਸੰਭਾਵੀ ਐਥਲੀਟਾਂ ਨੂੰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਿੱਚ ਮਦਦ ਕਰਦੀ ਹੈ।

************

ਪ੍ਰਗਿਆ ਗੌੜ /ਹਿਮਾਂਸ਼ੂ ਪਾਠਕ 



(Release ID: 2029008) Visitor Counter : 7