ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਦੁਆਰਾ ਐਮਰਜੈਂਸੀ ਦੀ ਨਿੰਦਾ ਕੀਤੇ ਜਾਣ ਦੀ ਸ਼ਲਾਘਾ ਕੀਤੀ

Posted On: 26 JUN 2024 2:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਮਰਜੈਂਸੀ ਅਤੇ ਉਸ ਦੇ ਬਾਅਦ ਕੀਤੀਆਂ ਜਾਣ ਵਾਲੀਆਂ  ਜ਼ਿਆਦਤੀਆਂ ਦੀ ਸਖ਼ਤ ਨਿੰਦਾ ਕਰਨ ਦੇ ਲਈ ਮਾਣਯੋਗ ਲੋਕ ਸਭਾ  ਸਪੀਕਰ ਦੀ ਸ਼ਲਾਘਾ ਕੀਤੀ ।

 ਸ਼੍ਰੀ ਮੋਦੀ ਨੇ ਐਕਸ (X'ਤੇ ਇੱਕ ਪੋਸਟ ਵਿੱਚ ਲਿਖਿਆ:

"ਮੈਨੂੰ ਖੁਸ਼ੀ ਹੈ ਕਿ ਮਾਣਯੋਗ ਸਪੀਕਰ ਸਾਹਿਬ ਨੇ ਐਮਰਜੈਂਸੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਐਮਰਜੈਂਸੀ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਜ਼ਿਆਦਤੀਆਂ ਨੂੰ ਉਜਾਗਰ ਕੀਤਾ ਅਤੇ ਇਹ ਭੀ ਦੱਸਿਆ ਕਿ ਕਿਸ ਤਰ੍ਹਾਂ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਉਸ ਦੌਰਾਨ ਜਿਨ੍ਹਾਂ ਕਸ਼ਟ ਝੱਲਣ ਵਾਲੇ ਲੋਕਾਂ ਦੇ ਸਨਮਾਨ ਵਿੱਚ ਮੌਨ ਧਾਰਨ ਕਰਨਾ ਬਹੁਤ ਭਾਵਪੂਰਨ ਸੀ।

 

ਐਮਰਜੈਂਸੀ 50 ਸਾਲ ਪਹਿਲਾਂ ਲਗਾਈ ਗਈ ਸੀਲੇਕਿਨ ਅੱਜ ਦੇ ਨੌਜਵਾਨਾਂ ਦੇ ਲਈ ਇਸ ਬਾਰੇ ਜਾਣਨਾ ਮਹੱਤਵਪੂਰਨ ਹੈਕਿਉਂਕਿ ਇਹ ਇਸ ਗੱਲ ਦੀ ਸਟੀਕ ਉਦਾਹਰਣ ਹੈ ਕਿ ਜਦੋਂ ਸੰਵਿਧਾਨ ਨੂੰ ਰੌਂਦਿਆ ਜਾਂਦਾ ਹੈਲੋਕ ਰਾਏ ਨੂੰ ਦਬਾਇਆ ਜਾਂਦਾ ਹੈ ਅਤੇ ਸੰਸਥਾਵਾਂ ਨੂੰ ਨਸ਼ਟ ਕੀਤਾ ਜਾਂਦਾ ਹੈਤਾਂ ਕੀ ਹੁੰਦਾ ਹੈ ਐਮਰਜੈਂਸੀ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਤੋਂ ਪਤਾ ਚਲਦਾ ਹੈ ਕਿ ਤਾਨਾਸ਼ਾਹੀ ਕੈਸੀ ਹੁੰਦੀ ਹੈ।"

 

 

*********

ਡੀਐੱਸ/ਐੱਸਆਰ



(Release ID: 2028797) Visitor Counter : 14