ਪ੍ਰਧਾਨ ਮੰਤਰੀ ਦਫਤਰ
ਅਮਰੀਕੀ ਕਾਂਗਰਸ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
ਅਮਰੀਕੀ ਵਫ਼ਦ ਨੇ ਭਾਰਤ ਵਿੱਚ ਚੋਣਾਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਵਿਆਪਕਤਾ, ਨਿਰਪੱਖਤਾ ਅਤੇ ਪਾਰਦਰਸ਼ਤਾ ਦੀ ਸਰਾਹਨਾ ਕੀਤੀ
ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਅਮਰੀਕੀ ਕਾਂਗਰਸ ਦੇ ਲਗਾਤਾਰ ਅਤੇ ਦੋਧਿਰੀ ਸਮਰਥਨ ਦੇ ਮਹੱਤਵ ‘ਤੇ ਧਿਆਨ ਦਿੱਤਾ
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਅਮਰੀਕਾ ਦੀ ਆਪਣੀ ਇਤਿਹਾਸਿਕ ਸਰਕਾਰੀ ਯਾਤਰਾ ਨੂੰ ਯਾਦ ਕੀਤਾ ਜਿਸ ਦੇ ਦੌਰਾਨ ਉਨ੍ਹਾਂ ਨੇ ਦੂਸਰੀ ਵਾਰ ਕਾਂਗਰਸ ਨੂੰ ਸੰਬੋਧਨ ਕੀਤਾ ਸੀ
Posted On:
20 JUN 2024 5:10PM by PIB Chandigarh
ਹਾਊਸ ਫੌਰੇਨ ਅਫੇਅਰਸ ਕਮੇਟੀ ਦੇ ਚੇਅਰਮੈਨ, ਪ੍ਰਤੀਨਿਧੀ ਮਾਇਕਲ ਮੈਕਕੌਲ (Rep. Michael McCaul) ਦੀ ਅਗਵਾਈ ਵਿੱਚ ਸੱਤ ਮੈਂਬਰੀ ਅਮਰੀਕੀ ਕਾਂਗਰਸ ਦੇ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਵਫ਼ਦ ਦੇ ਹੋਰ ਮੈਂਬਰਾਂ ਵਿੱਚ ਪ੍ਰਤੀਨਿਧੀ ਨੈਂਸੀ ਪੇਲੋਸੀ, ਪ੍ਰਤੀਨਿਧੀ ਗ੍ਰੈਗਰੀ ਮੀਕਸ, ਪ੍ਰਤੀਨਿਧੀ ਮੈਰੀਏਨੇਟ ਮਿਲਰ-ਮੀਕਸ, ਪ੍ਰਤੀਨਿਧੀ ਨਿਕੋਲ ਮੈਲਿਓਟਾਕਿਸ, ਪ੍ਰਤੀਨਿਧੀ ਅਮਰੀਸ਼ ਬਾਬੂਲਾਲ “ਅਮੀ ਬੇਰਾ” ਅਤੇ ਪ੍ਰਤੀਨਿਧੀ ਜਿਮ ਮੈਕਗਵਰਨ (Rep. Nancy Pelosi, Rep. Gregory Meeks, Rep. Mariannette Miller-Meeks, Rep. Nicole Malliotakis, Rep. Amerish Babulal “Ami Bera” and Rep. Jim McGovern) ਸ਼ਾਮਲ ਸਨ।
ਵਫ਼ਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਲਗਾਤਾਰ ਤੀਸਰੀ ਵਾਰ ਇਤਿਹਾਸਿਕ ਤੌਰ ‘ਤੇ ਚੁਣੇ ਜਾਣ ‘ਤੇ ਵਧਾਈ ਦਿੱਤੀ।
ਉਨ੍ਹਾਂ ਨੇ ਭਾਰਤ ਵਿੱਚ ਹਾਲ ਹੀ ਵਿੱਚ ਸੰਪੰਨ ਦੁਨੀਆ ਦੀ ਸਭ ਤੋਂ ਬੜੀ ਲੋਕਤੰਤਰੀ ਪ੍ਰਕਿਰਿਆ ਦੀ ਵਿਆਪਕਤਾ, ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਲਈ ਗਹਿਰੀ ਸਰਾਹਨਾ ਵਿਅਕਤ ਕੀਤੀ।
ਵਫ਼ਦ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਅਤੇ ਵਪਾਰ, ਨਵੀਂ ਅਤੇ ਉੱਭਰਦੀ ਹੋਈ ਟੈਕਨੋਲੋਜੀ, ਰੱਖਿਆ, ਜਨ-ਜਨ ਦੇ ਦਰਮਿਆਨ ਅਦਾਨ-ਪ੍ਰਦਾਨ ਸਹਿਤ ਸਾਰੇ ਖੇਤਰਾਂ ਵਿੱਚ ਵਿਆਪਕ ਰਣਨੀਤਕ ਆਲਮੀ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਦੇ ਲਈ ਆਪਣਾ ਮਜ਼ਬੂਤ ਸਮਰਥਨ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਅਮਰੀਕੀ ਕਾਂਗਰਸ ਦੇ ਲਗਾਤਾਰ ਅਤੇ ਦੁਵੱਲੇ ਸਮਰਥਨ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ, ਜੋ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਦੇ ਸਨਮਾਨ ਅਤੇ ਜਨ-ਜਨ ਦੇ ਦਰਮਿਆਨ ਮਜ਼ਬੂਤ ਸਬੰਧਾਂ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਆਲਮੀ ਭਲਾਈ ਦੇ ਲਈ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਜੂਨ ਵਿੱਚ ਅਮਰੀਕਾ ਦੀ ਆਪਣੀ ਸਰਕਾਰੀ ਯਾਤਰਾ ਨੂੰ ਯਾਦ ਕੀਤਾ, ਜਿਸ ਦੇ ਦੌਰਾਨ ਉਨ੍ਹਾਂ ਨੂੰ ਦੂਸਰੀ ਵਾਰ ਇਤਿਹਾਸਿਕ ਤੌਰ ‘ਤੇ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕਰਨ ਦਾ ਅਵਸਰ ਮਿਲਿਆ ਸੀ।
***
ਡੀਐੱਸ/ਐੱਸਟੀ
(Release ID: 2027315)
Visitor Counter : 44
Read this release in:
English
,
Urdu
,
Marathi
,
Hindi
,
Hindi_MP
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam