ਮੰਤਰੀ ਮੰਡਲ

ਕੈਬਨਿਟ ਨੇ ਵਾਰਾਣਸੀ ਸਥਿਤ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਕਸਿਤ ਕਰਨ ਨੂੰ ਮਨਜ਼ੂਰੀ ਦਿੱਤੀ

Posted On: 19 JUN 2024 8:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਵਾਰਾਣਸੀ ਸਥਿਤ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਕਸਿਤ ਕਰਨ ਦੇ ਏਅਰਪੋਰਟਸ ਅਥਾਰਿਟੀ ਆਵ੍ ਇੰਡੀਆ (AAI-ਏਏਆਈ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਵਿੱਚ ਨਵੇਂ ਟਰਮੀਨਲ ਭਵਨ, ਏਪ੍ਰਨ ਐਕਸਟੈਂਸ਼ਨ, ਰਨਵੇ ਐਕਸਟੈਂਸ਼ਨ, ਸਮਾਨਾਂਤਰ ਟੈਕਸੀ ਟ੍ਰੈਕ (Parallel Taxi Track) ਅਤੇ ਸਬੰਧਿਤ ਕਾਰਜਾਂ ਦਾ ਨਿਰਮਾਣ ਕਰਨਾ ਭੀ ਸ਼ਾਮਲ ਹੈ।

 ਹਵਾਈ ਅੱਡੇ ਤੇ ਯਾਤਰੀ ਪ੍ਰਬੰਧਨ ਸਮਰੱਥਾ ਨੂੰ ਮੌਜੂਦਾ 3.9 ਐੱਮਪੀਪੀਏ ਤੋਂ ਵਧਾ ਕੇ 9.9 ਮਿਲੀਅਨ ਯਾਤਰੀ ਪ੍ਰਤੀ ਵਰ੍ਹੇ (MPPA-ਐੱਮਪੀਪੀਏ) ਕਰਨ ਤੇ ਅਨੁਮਾਨਿਤ ਵਿੱਤੀ ਖਰਚ 2869.65 ਕਰੋੜ ਰੁਪਏ ਦਾ ਹੋਵੇਗਾ। 75,000 ਵਰਗ ਮੀਟਰ ਵਿੱਚ ਫੈਲੀ ਨਵੀਂ ਟਰਮੀਨਲ ਬਿਲਡਿੰਗ ਨੂੰ 6 ਐੱਮਪੀਪੀਏ (MPPA) ਦੀ ਸਮਰੱਥਾ ਅਤੇ 5000 ਪੀਕ ਆਵਰ ਯਾਤਰੀਆਂ (PHP-ਪੀਐੱਚਪੀ) ਦੇ ਉਚਿਤ ਪ੍ਰਬੰਧਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਸ਼ਹਿਰ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਦੀ ਝਲਕ ਦਿਖਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।

 

ਇਸ ਪ੍ਰਸਤਾਵ ਵਿੱਚ ਰਨਵੇ ਨੂੰ 4075 ਮੀਟਰ x 45 ਮੀਟਰ ਤੱਕ ਵਿਸਤਾਰਿਤ ਕਰਨਾ ਅਤੇ 20 ਏਅਰਕ੍ਰਾਫਟਾਂ ਨੂੰ ਪਾਰਕ ਕਰਨ ਦੇ ਲਈ ਇੱਕ ਨਵੇਂ ਏਪ੍ਰਨ (Apron) ਦਾ ਨਿਰਮਾਣ ਕਰਨਾ ਸ਼ਾਮਲ ਹੈ। ਵਾਰਾਣਸੀ ਹਵਾਈ ਅੱਡੇ ਨੂੰ ਹਰਿਤ ਹਵਾਈ ਅੱਡੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਊਰਜਾ ਅਨੁਕੂਲਨ, ਵੇਸਟ ਰੀਸਾਇਕਲਿੰਗ, ਕਾਰਬਨ ਫੁਟਪ੍ਰਿੰਟ ਵਿੱਚ ਕਮੀ, ਸੋਲਰ ਊਰਜਾ ਦਾ ਉਪਯੋਗ, ਅਤੇ ਦਿਨ ਦੇ ਪ੍ਰਾਕ੍ਰਿਤਿਕ (ਕੁਦਰਤੀ) ਪ੍ਰਕਾਸ਼ ਨੂੰ ਸ਼ਾਮਲ ਕਰਕੇ ਵਾਤਾਵਰਣਕ ਨਿਰੰਤਰਤਾ ਸੁਨਿਸ਼ਚਿਤ ਕਰਨਾ ਹੈ। ਇਸ ਦੇ ਨਾਲ ਹੀ ਯੋਜਨਾ, ਵਿਕਾਸ ਅਤੇ ਪਰਿਚਾਲਨ ਦੇ ਸਾਰੇ ਪੜਾਵਾਂ ਵਿੱਚ ਹੋਰ ਟਿਕਾਊ ਉਪਾਅ ਭੀ ਕੀਤੇ ਜਾਣਗੇ।

****

ਡੀਐੱਸ



(Release ID: 2026876) Visitor Counter : 16