ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼ਸ਼ਾਂਕਾਸਣ (Shashankasana) ‘ਤੇ ਇੱਕ ਵੀਡੀਓ ਸਾਂਝੀ ਕੀਤੀ

Posted On: 19 JUN 2024 8:36AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਸ਼ਾਂਕਾਸਣ (ਖਰਗੋਸ਼ ਆਸਣ) ‘ਤੇ ਇੱਕ ਵੀਡੀਓ ਕਲਿੱਪ ਸਾਂਝਾ ਕੀਤਾ ਹੈ, ਜੋ ਕਬਜ਼ ਤੋਂ ਰਾਹਤ ਦਿਵਾਉਣ ਅਤੇ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

 ਇਹ ਆਸਣ ਪਿੱਠ ਦਰਦ ਤੋਂ ਭੀ ਰਾਹਤ ਦਿੰਦਾ ਹੈ। ਇਸ ਆਸਣ ਨੂੰ ਕਰਦੇ ਸਮੇਂ ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

 ਅੰਤਰਰਾਸ਼ਟਰੀ ਯੋਗ ਦਿਵਸ ਦੇ 10ਵੇਂ ਐਡੀਸ਼ਨ ਦੇ ਆਯੋਜਨ ਤੋਂ ਪਹਿਲਾਂ ਸਾਂਝੇ ਕੀਤੇ ਗਏ ਇਸ ਕਲਿੱਪ ਵਿੱਚ ਅੰਗ੍ਰੇਜ਼ੀ ਅਤੇ ਹਿੰਦੀ ਦੋਨਾਂ ਵਿੱਚ ਇਸ ਆਸਣ ਨੂੰ ਕਰਨ ਦੇ ਪੜਾਵਾਂ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਸ਼ਸ਼ਾਂਕਾਸਣ (Shashankasana) ਦਾ ਨਿਯਮਿਤ ਅਭਿਆਸ ਕਿਉਂ ਕਰਨਾ ਚਾਹੀਦਾ ਹੈ, ਆਓ ਜਾਣਦੇ ਹਾਂ... ”

***

 

ਡੀਐੱਸ/ਟੀਐੱਸ



(Release ID: 2026500) Visitor Counter : 11