ਪ੍ਰਧਾਨ ਮੰਤਰੀ ਦਫਤਰ

ਜੀ-7 ਸਮਿਟ ਦੇ ਆਊਟਰੀਚ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

Posted On: 14 JUN 2024 10:12PM by PIB Chandigarh

Prime Minister Meloni
His Holiness
His Majesty
His Highness
Excellencies,
Namaskar

ਸਭ ਤੋਂ ਪਹਿਲਾਂ, ਇਸ ਸਮਿਟ ਵਿੱਚ ਨਿਮੰਤਰਣ ਦੇ ਲਈ, ਅਤੇ ਸਾਡੀ ਮਹਿਮਾਨ ਨਵਾਜ਼ੀ-ਸਤਿਕਾਰ ਲਈ ਮੈਂ ਪ੍ਰਧਾਨ ਮੰਤਰੀ ਮੈਲੋਨੀ ਦਾ ਹਾਰਦਿਕ ਧੰਨਵਾਦ ਵਿਅਕਤ ਕਰਦਾ ਹਾਂ। ਮੈਂ ਚਾਂਸਲਰ ਸ਼ੋਲਜ਼ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। G-7 ਸਮਿਟ ਦਾ ਇਹ ਆਯੋਜਨ ਵਿਸ਼ੇਸ਼ ਵੀ ਹੈ, ਅਤੇ ਇਤਿਹਾਸਕ ਵੀ ਹੈ। G-7 ਦੇ ਸਾਰੇ ਸਾਥੀਆਂ ਨੂੰ ਇਸ ਸਮੂਹ ਦੀ 50ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਵਧਾਈਆਂ।

Friends,

ਪਿਛਲੇ ਹਫਤੇ ਤੁਹਾਡੇ ਵਿੱਚੋਂ ਕਈ ਮਿੱਤਰ, ਯੂਰੋਪੀਅਨ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਰੁਝੇ ਹੋਏ ਸਨ। ਕੁਝ ਮਿੱਤਰ ਆਉਣ ਵਾਲੇ ਸਮੇਂ ਵਿੱਚ ਚੋਣਾਂ ਦੀ ਸਰਗਰਮੀ ਤੋਂ ਗੁਜ਼ਰਨਗੇ। ਭਾਰਤ ਵਿੱਚ ਵੀ ਪਿਛਲੇ ਕੁਝ ਮਹੀਨੇ ਚੋਣਾਂ ਦਾ ਸਮਾਂ ਸੀ। ਭਾਰਤ ਦੀਆਂ ਚੋਣਾਂ ਦੀ ਵਿਸ਼ੇਸ਼ਤਾ ਅਤੇ ਵਿਸ਼ਾਲਤਾ ਕੁਝ ਅੰਕੜਿਆਂ ਵਿੱਚ ਸਮਝੀ ਜਾ ਸਕਦੀ ਹੈ : 2600 ਤੋਂ ਵੱਧ political parties, 1 ਮਿਲੀਅਨ ਤੋਂ ਵੱਧ ਪੋਲਿੰਗ ਬੂਥ, 5 ਮਿਲੀਅਨ ਤੋਂ ਜ਼ਿਆਦਾ Electronic Voting Machines,15 ਮਿਲੀਅਨ ਪੋਲਿੰਗ staff, ਅਤੇ ਲਗਭਗ 970 ਮਿਲੀਅਨ ਵੋਟਰਸ, ਜਿਨ੍ਹਾਂ ਵਿੱਚੋਂ 640 ਮਿਲੀਅਨ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਉਪਯੋਗ ਕੀਤਾ। ਟੈਕਨੋਲੋਜੀ ਦੇ ਸਰਵ ਵਿਆਪੀ ਇਸਤੇਮਾਲ ਨਾਲ ਪੂਰੀ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਅਤੇ ਇੰਨੀਆਂ ਵੱਡੀਆਂ ਚੋਣਾਂ ਦੇ ਨਤੀਜੇ ਕੁਝ ਹੀ ਘੰਟਿਆਂ ਵਿੱਚ ਐਲਾਨੇ ਗਏ! ਇਹ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਮਾਨਵਤਾ ਦੇ ਇਤਿਹਾਸ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਰਿਹਾ। ਇਹ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਸਾਡੀਆਂ ਪ੍ਰਾਚੀਨ ਕਦਰਾਂ ਕੀਮਤਾਂ ਦੀ ਜੀਵੰਤ ਉਦਾਹਰਣ ਵੀ ਹੈ। ਅਤੇ ਮੇਰਾ ਇਹ ਸੁਭਾਗ ਹੈ ਕਿ ਭਾਰਤ ਦੀ ਜਨਤਾ ਨੇ ਲਗਾਤਾਰ ਤੀਸਰੀ ਵਾਰ ਮੈਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਭਾਰਤ ਵਿੱਚ, ਪਿਛਲੇ ਛੇ ਦਹਾਕਿਆਂ ਵਿੱਚ, ਅਜਿਹਾ ਪਹਿਲੀ ਵਾਰ ਹੋਇਆ  ਹੈ। ਭਾਰਤ ਦੇ ਲੋਕਾਂ ਨੇ ਇਸ ਇਤਿਹਾਸਕ ਜਿੱਤ ਦੇ ਰੂਪ ਵਿੱਚ ਜੋ ਆਪਣਾ ਅਸ਼ੀਰਵਾਦ ਦਿੱਤਾ ਹੈ, ਉਹ ਲੋਕਤੰਤਰ ਦੀ ਜਿੱਤ ਹੈ। ਪੂਰੇ ਲੋਕਤੰਤਰੀ ਵਿਸ਼ਵ ਦੀ ਜਿੱਤ ਹੈ। ਅਤੇ ਚਾਰਜ ਸੰਭਾਲਣ ਦੇ ਕੁਝ ਹੀ ਦਿਨਾਂ ਬਾਅਦ ਆਪ ਸਾਰੇ ਮਿੱਤਰਾਂ ਦੇ ਦਰਮਿਆਨ ਉਪਸਥਿਤ ਹੋ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।

Excellencies,

21ਵੀਂ ਸਦੀ ਟੈਕਨੋਲੋਜੀ ਦੀ ਸਦੀ ਹੈ। ਮਨੁੱਖੀ ਜੀਵਨ ਦਾ ਸ਼ਾਇਦ ਹੀ ਕੋਈ ਅਜਿਹਾ ਪਹਿਲੂ ਹੋਵੇਗਾ ਜੋ ਟੈਕਨੋਲੋਜੀ ਦੇ ਪ੍ਰਭਾਵ ਤੋਂ ਵੰਚਿਤ ਹੋਵੇ। ਇੱਕ ਪਾਸੇ ਜਿੱਥੇ ਟੈਕਨੋਲੋਜੀ ਮਨੁੱਖ ਨੂੰ ਚੰਦ ਤੱਕ ਲਿਜਾਉਣ ਦਾ ਸਾਹਸ ਦਿੰਦੀ ਹੈ, ਉੱਥੇ ਹੀ ਦੂਸਰੇ ਪਾਸੇ cyber security ਜਿਹੀਆਂ ਚੁਣੌਤੀਆਂ ਵੀ ਪੈਦਾ ਕਰਦੀ ਹੈ। ਸਾਨੂੰ ਮਿਲ ਕੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਟੈਕਨੋਲੋਜੀ ਦਾ ਲਾਭ ਸਾਰੇ ਵਰਗਾਂ ਤੱਕ ਪਹੁੰਚੇ, ਸਮਾਜ ਦੇ ਹਰ ਵਿਅਕਤੀ ਦੀ ਸਮਰੱਥਾ ਨੂੰ ਉਜਾਗਰ ਕਰੇ, ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰੇ ਅਤੇ ਮਨੁੱਖੀ ਸ਼ਕਤੀਆਂ ਨੂੰ ਸੀਮਿਤ ਕਰਨ ਦੀ ਬਜਾਏ ਉਨ੍ਹਾਂ ਦਾ ਵਿਸਤਾਰ ਕਰੇ। ਇਹ ਸਿਰਫ ਸਾਡੀ ਇੱਛਾ ਨਹੀਂ, ਸਾਡੀ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ। ਸਾਨੂੰ ਟੈਕਨੋਲੋਜੀ ਵਿੱਚ ਏਕਾਧਿਕਾਰ ਨੂੰ ਸਰਬ ਅਧਿਕਾਰ ਵਿੱਚ ਬਦਲਣਾ ਹੋਵੇਗਾ। ਸਾਨੂੰ ਟੈਕਨੋਲੋਜੀ ਨੂੰ ਸੰਹਾਰਕ ਨਹੀਂ ਸਿਰਜਣਾਤਮਕ ਰੂਪ ਦੇਣਾ ਹੋਵੇਗਾ। ਤਦ ਹੀ ਅਸੀਂ ਇੱਕ ਸਮਾਵੇਸ਼ੀ ਸਮਾਜ ਦੀ ਨੀਂਹ ਰੱਖ ਸਕਾਂਗੇ। ਭਾਰਤ ਆਪਣੀ ਇਸ human-centric approach ਦੇ ਜ਼ਰੀਏ ਇੱਕ ਬਿਹਤਰ ਭਵਿੱਖ ਲਈ ਪ੍ਰਯਾਸ ਕਰ ਰਿਹਾ ਹੈ। Artificial Intelligence ਵਿੱਚ ਭਾਰਤ National Strategy ਬਣਾਉਣ ਵਾਲੇ ਪਹਿਲੇ ਕੁਝ ਦੇਸ਼ਾਂ ਵਿੱਚ ਸ਼ਾਮਲ ਹੈ। ਇਸੇ ਸਟ੍ਰੈਟਿਜ਼ੀ ਦੇ ਅਧਾਰ ‘ਤੇ ਅਸੀਂ ਇਸ ਵਰ੍ਹੇ A.I. Mission ਲਾਂਚ ਕੀਤਾ ਹੈ। ਇਸ ਦਾ ਮੂਲ ਮੰਤਰੀ ਹੈ  "A.I. for All"Global Partnership for AI ਦੇ ਸੰਸਥਾਪਕ ਮੈਂਬਰ ਅਤੇ lead chair ਦੇ ਰੂਪ ਵਿੱਚ ਅਸੀਂ ਸਾਰੇ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇ ਰਹੇ ਹਾਂ। ਪਿਛਲੇ ਵਰ੍ਹੇ ਭਾਰਤ ਦੀ ਮੇਜ਼ਬਾਨੀ ਵਿੱਚ ਕੀਤੀ ਗਈ G-20 ਸਮਿਟ ਦੇ ਦੌਰਾਨ ਅਸੀਂ A.I. ਦੇ ਖੇਤਰ ਵਿੱਚ International Governance ਦੇ ਮਹੱਤਵ ‘ਤੇ ਜ਼ੋਰ ਦਿੱਤਾ। ਭਵਿੱਖ ਵਿੱਚ ਵੀ A.I. ਨੂੰ transparent, fair, secure, accessible ਅਤੇ responsible ਬਣਾਉਣ ਲਈ ਅਸੀਂ ਸਾਰੇ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।

Excellencies,

ਊਰਜਾ ਦੇ ਖੇਤਰ ਵਿੱਚ ਵੀ ਭਾਰਤ ਦੀ approach ਚਾਰ ਸਿਧਾਂਤਾਂ ‘ਤੇ ਅਧਾਰਿਤ ਹੈ availability, accessibility, affordability and acceptability.ਭਾਰਤ COP ਦੇ ਤਹਿਤ ਲਏ ਗਏ ਸਾਰੇ commitments ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਵਾਲਾ ਪਹਿਲਾ ਦੇਸ਼ ਹੈ। ਅਤੇ ਅਸੀਂ 2070 ਤੱਕ Net Zero ਦੇ ਤੈਅ ਲਕਸ਼ ਨੂੰ ਪ੍ਰਾਪਤ ਕਰਨ ਦੇ ਆਪਣੇ ਕਮਿਟਮੈਂਟ ਨੂੰ ਪੂਰਾ ਕਰਨ ਲਈ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ। ਸਾਨੂੰ ਮਿਲ ਕੇ ਆਉਣ ਵਾਲੇ ਸਮੇਂ ਨੂੰ Green Era ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਲਈ ਭਾਰਤ ਨੇ Mission LiFE ਯਾਨੀ Lifestyle For Environment ਦੀ ਸ਼ੁਰੂਆਤ ਕੀਤੀ ਹੈ। ਇਸ ਮਿਸ਼ਨ ‘ਤੇ ਅੱਗੇ ਵਧਦੇ ਹੋਏ, 5 ਜੂਨ, ਵਾਤਾਵਰਣ ਦਿਵਸ ‘ਤੇ, ਮੈਂ ਇੱਕ campaign ਸ਼ੁਰੂ ਕੀਤੀ ਹੈ– "ਏਕ ਪੇੜ ਮਾਂ ਕੇ ਨਾਮ ਆਪਣੀ ਮਾਂ ਨੂੰ ਸਾਰੇ ਪਿਆਰ ਕਰਦੇ ਹਨ। ਅਤੇ ਇਸੇ ਭਾਵਨਾ ਨਾਲ ਅਸੀਂ ਪੌਦੇ ਲਗਾਉਣ ਨੂੰ ਇੱਕ Mass Movement with personal touch and global responsibility ਬਣਾਉਣਾ ਚਾਹੁੰਦੇ ਹਾਂ। ਮੇਰੀ ਤਾਕੀਦ ਹੈ ਕਿ ਤੁਸੀਂ ਸਾਰੇ ਇਸ ਵਿੱਚ ਜੁੜੋ। ਮੇਰੀ ਟੀਮ ਸਾਰਿਆਂ ਦੇ ਨਾਲ ਇਸ ਦੀ ਡਿਟੇਲਸ ਸਾਂਝੀ ਕਰੇਗੀ।
Excellencies,

2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਸਾਡਾ ਸੰਕਲਪ ਹੈ। ਸਾਡੀ ਕਮਿਟਮੈਂਟ ਹੈ ਕਿ ਸਮਾਜ ਦਾ ਕੋਈ ਵੀ ਵਰਗ ਦੇਸ਼ ਦੀ ਵਿਕਾਸ ਯਾਤਰਾ ਵਿੱਚ ਪਿੱਛੇ ਨਾ ਛੂਟੇ। ਇਹ ਅੰਤਰਰਾਸ਼ਟਰੀ ਸਹਿਯੋਗ ਦੇ ਸੰਦਰਭ ਵਿੱਚ ਵੀ ਮਹੱਤਵਪੂਰਨ ਹੈ। ਆਲਮੀ ਅਨਿਸ਼ਚਿਤਤਾਵਾਂ ਅਤੇ ਤਣਾਅ ਵਿੱਚ Global South ਦੇ ਦੇਸ਼ਾਂ ਨੂੰ ਸਭ ਤੋਂ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਭਾਰਤ ਨੇ Global South ਦੇ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ਨੂੰ ਵਿਸ਼ਵ ਪੱਧਰ ‘ਤੇ ਰੱਖਣਾ ਆਪਣੀ ਜ਼ਿੰਮੇਦਾਰੀ ਸਮਝਿਆ ਹੈ। ਇਨ੍ਹਾਂ ਕੋਸ਼ਿਸ਼ਾਂ ਵਿੱਚ ਅਸੀਂ ਅਫਰੀਕਾ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ। ਸਾਨੂੰ ਮਾਣ ਹੈ ਕਿ ਭਾਰਤ ਦੀ ਪ੍ਰਧਾਨਗੀ ਵਿੱਚ G-20 ਨੇ African Union ਨੂੰ ਸਥਾਈ ਮੈਂਬਰ ਬਣਾਇਆ। ਅਫਰੀਕਾ ਦੇ ਸਾਰੇ ਦੇਸ਼ਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ, ਸਥਿਰਤਾ ਅਤੇ ਸੁਰੱਖਿਆ ਵਿੱਚ ਭਾਰਤ ਯੋਗਦਾਨ ਦਿੰਦਾ ਆਇਆ ਹੈ, ਅਤੇ ਅੱਗੇ ਵੀ ਦਿੰਦਾ ਰਹੇਗਾ।  

Excellencies,

ਅੱਜ ਦੀ ਬੈਠਕ ਸਾਰੇ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਦੇ ਦਰਮਿਆਨ ਗਹਿਰੇ convergence ਨੂੰ ਦਰਸਾਉਂਦੀ ਹੈ। ਅਸੀਂ ਇਨ੍ਹਾਂ ਸਾਰੇ ਵਿਸ਼ਿਆਂ ‘ਤੇ G-7 ਦੇ ਨਾਲ ਸੰਵਾਦ ਅਤੇ ਸਹਿਯੋਗ ਜਾਰੀ ਰੱਖਾਂਗੇ। ਬਹੁਤ-ਬਹੁਤ ਧੰਨਵਾਦ।

 

****

ਡੀਐੱਸ/ਐੱਸਟੀ



(Release ID: 2025580) Visitor Counter : 18