ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨੈਸ਼ਨਲ ਜਿਯਓਗ੍ਰਾਫਿਕ ਦੀ ‘ਬਿਲੀ ਐਂਡ ਮੌਲੀ: ਐੱਨ ਓਟਰ ਲਵ ਸਟੋਰੀ’ 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਓਪਨਿੰਗ ਫਿਲਮ ਹੋਵੇਗੀ


ਬਿਲੀ ਅਤੇ ਮੌਲੀ-ਪ੍ਰੇਮ ਦੀ ਬੇਅੰਤ ਡੂੰਘਾਈਆਂ ਅਤੇ ਮਾਨਵ ਅਤੇ ਕੁਦਰਤ ਦੇ ਦਰਮਿਆਨ ਅਟੁੱਟ ਬੰਧਨ ਨੂੰ ਦਰਸਾਉਂਦੀ ਹੈ

Posted On: 13 JUN 2024 1:57PM by PIB Chandigarh

18ਵੇਂ ਮੁੰਬਈ ਇੰਟਰਨੈਸ਼ਨਲ ਫਲਿਮ ਫੈਸਟੀਵਲ (ਐੱਮਆਈਐੱਫਐੱਫ) ਦਾ ਉਦਘਾਟਨ ਨੈਸ਼ਨਲ ਜੀਓਗ੍ਰਾਫਿਕ ਦੀ ਡਾਕੂਮੈਂਟਰੀ, ਬਿਲੀ ਐਂਡ ਮੌਲੀ: ਐੱਨ ਓਟਰ ਲਵ ਸਟੋਰੀ ਨਾਲ ਹੋਵੇਗਾ। ਐੱਮਆਈਐੱਫਐੱਫ 15 ਜੂਨ, 2024 ਤੋਂ 21 ਜੂਨ, 2024 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਓਪਨਿੰਗ ਫਿਲਮ 15 ਜੂਨ ਨੂੰ ਦਿੱਲੀ, ਕੋਲਕਾਤਾ, ਚੇਨੱਈ ਅਤੇ ਪੁਣੇ ਵਿੱਚ ਇਕੱਠੇ ਦਿਖਾਈ ਜਾਵੇਗੀ। ਇਹ ਫਿਲਮ 17 ਜੂਨ ਨੂੰ ਦਿੱਲੀ ਵਿੱਚ, 18 ਜੂਨ ਨੂੰ ਚੇਨੱਈ ਵਿੱਚ, 19 ਜੂਨ ਨੂੰ ਕੋਲਕਾਤਾ ਵਿੱਚ ਅਤੇ 20 ਜੂਨ ਨੂੰ ਪੁਣੇ ਵਿੱਚ ਰੈੱਡ ਕਾਰਪੋਰੇਟ ਪ੍ਰੋਗਰਾਮ ਦੌਰਾਨ ਵੀ ਦਿਖਾਈ ਜਾਵੇਗੀ।

ਚਾਰਲੀ  ਹੈਮਿਲਟਨ ਜੇਮਜ਼ ਦੁਆਰਾ ਨਿਰਦੇਸ਼ਿਤ ਬਿਲੀ ਐਂਡ ਮੌਲੀ: ਐੱਨ ਓਟਰ ਲਵ ਸਟੋਰੀ (ਅੰਗ੍ਰੇਜ਼ੀ-78 ਮਿੰਟ) ਇੱਕ ਅਜਿਹੇ ਵਿਅਕਤੀ ਬਾਰੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਜੋ ਇੱਕ ਦੁਰ-ਦੁਰਾਡੇ ਦੇ ਸ਼ੈਟਲੈਂਡ ਦ੍ਵੀਪ ਸਮੂਹ ਵਿੱਚ ਰਹਿੰਦੇ ਹੋਏ ਇੱਕ ਜੰਗਲੀ ਓਟਰ ਦੇ ਨਾਲ ਅਸੰਭਵ ਦੋਸਤੀ ਕਰਦਾ ਹੈ। ਇਹ ਮਨਮੋਹਕ ਡਾਕੂਮੈਂਟਰੀ ਮੌਲੀ ਨਾਮਕ ਇੱਕ ਅਨਾਥ ਓਟਰ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਬਾਰੇ ਸਕਾਟਲੈਂਡ ਦੇ ਸ਼ੈਟਲੈਂਡ ਦ੍ਵੀਪ ਸਮੂਹ ਦੇ ਮੰਤਰਮੁੰਗਧ ਕਰ ਦੇਣ ਵਾਲੇ ਕਿਨਾਰਿਆਂ ਬਾਰੇ ਜਾਣਕਾਰੀ ਉਪਲਬਧ ਕਰਵਾਉਂਦਾ ਹੈ। ਜਦੋਂ ਮੌਲੀ ਬਿਲੀ ਅਤੇ ਸੁਜ਼ੈਨ ਦੇ ਇਕਾਂਤ ਘਾਟ ‘ਤੇ ਆਉਂਦੀ ਹੈ, ਤਾਂ ਉਹ ਖੁਦ ਨੂੰ ਉਨ੍ਹਾਂ ਦੀ ਦੇਖਭਾਲ ਅਤੇ ਸਨੇਹ ਨਾਲ ਗੋਦ ਵਿੱਚ ਪਾਉਂਦੀ ਹੈ। ਜਿਵੇਂ ਹੀ ਬਿਲੀ ਮੌਲੀ ਦੇ ਚੰਚਲ ਸੁਭਾਅ ਨਲਾ ਮੰਤਰ ਮੁੰਗਧ ਹੋ ਜਾਂਦਾ ਹੈ, ਉਨ੍ਹਾਂ ਦੇ ਦਰਮਿਆ ਇੱਕ ਗਹਿਰਾ ਬੰਧਨ ਬਣ ਜਾਂਦਾ ਹੈ। ਇਹ ਸ਼ੈਟਲੈਂਡ ਦੇ ਸਖਤ ਪਿਛੋਕੜ ਵਿੱਚ ਸਨੇਹ ਅਤੇ ਲਾਲਸਾ ਦੀ ਇੱਕ ਕਹਾਣੀ ਨੂੰ ਦਰਸਾਉਂਦਾ ਹੈ।

ਇਸ ਫਿਲਮ ਵਿੱਚ, ਦਰਸ਼ਕ ਸਬੰਧ ਅਤੇ ਸਾਥੀ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਦੇਖਦੇ ਹਨ ਕਿਉਂਕਿ ਬਿਲੀ ਨੂੰ ਮੌਲੀ ਨੂੰ ਫਿਰ ਤੋਂ ਸਿਹਤ ਲਾਭ ਪ੍ਰਦਾਨ ਕਰਨ ਅਤੇ ਉਸ ਨੂੰ ਜੰਗਲ ਵਿੱਚ ਜੀਵਨ ਲਈ ਤਿਆਰ ਕਰਨ, ਪ੍ਰੇਮ ਦੀਆਂ ਗੁੰਝਲਾਂ ਅਤੇ ਮਨੁੱਖ ਅਤੇ ਕੁਦਰਤ ਦੇ ਦਰਮਿਆਨ ਅਟੁੱਟ ਸਬੰਧ ਨੂੰ ਦਰਸਾਉਂਦਾ ਹੈ।

ਇਹ ਫਿਲਮ 15 ਜੂਨ ਨੂੰ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ (ਐੱਨਐੱਮਆਈਸੀ) ਮੁੰਬਈ ਦੇ ਪੇਡਰ ਰੋਡ ਵਿਖੇ ਦੁਪਹਿਰ 2:30 ਵਜੇ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਫਿਲਮ ਨੂੰ ਨਵੀਂ ਦਿੱਲੀ, ਚੇਨੱਈ, ਕੋਲਕਾਤਾ ਅਤੇ ਪੁਣੇ ਵਿੱਚ ਸਿਰੀ ਫੋਰ ਆਡੀਟੋਰੀਅਮ, ਐੱਨਐੱਫਡੀਸੀ. ਟੈਗੋਰ ਫਿਲਮ ਸੈਂਟਰ, ਸਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ) ਅਤੇ ਨੈਸ਼ਨਲ ਫਿਲਮ ਆਰਕਾਈਵ ਆਵ੍ ਇੰਡੀਆ ਵਿਖੇ (15 ਜੂਨ, ਦੁਪਹਿਰ 2.30 ਵਜੇ) ਇੱਕ ਹੀ ਸਮੇਂ ਵਿੱਚ ਇਕੱਠੇ ਪ੍ਰਦਰਸ਼ਿਤ ਕੀਤੀ ਜਾਵੇਗੀ।

ਡਾਇਰੈਕਟਰ ਬਾਰੇ:

ਚਾਰਲੀ ਹੈਮਿਲਟਨ ਜੇਮਜ਼ ਇੱਕ ਮਸ਼ਹੂਰ ਵਾਈਲਡ ਲਾਈਫ ਫਿਲਮ ਨਿਰਮਾਤਾ ਹਨ ਉਨ੍ਹਾਂ ਨੂੰ ਰਚਨਾਤਮ ਡਾਕੂਮੈਂਟਰੀ ਨੇ ਪ੍ਰਸਿੱਧੀ ਦਿਲਵਾਈ ਅਤੇ ਵਨ ਲਾਈਫ ਡਾਕੂਮੈਂਟਰੀ ਲਈ ਏਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਮਾਈ ਹੈਲਸਨ ਰਿਵਰ ਦੇ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਅਮਾਜ਼ੋਨ (Amazon) ਵਿੱਚ ਥਾਂ ਖਰੀਦੀ ਅਤੇ ਉੱਥੋਂ ਦੇ ਰੋਮਾਂਚ ਨੂੰ ਡਾਕੂਮੈਂਟਰੀ ਮਿਨੀ ਸੀਰੀਜ਼ ਆਈ ਬੌਟ ਏ ਰੇਨਫੌਰੈਸਟ ਵਿੱਚ ਪ੍ਰਦਰਸ਼ਿਤ ਕੀਤਾ। 

18ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ

ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਦੱਖਣੀ ਏਸ਼ੀਆ ਵਿੱਚ ਗ਼ੈਰ-ਫੀਚਰ ਫਿਲਮਾਂ ਲਈ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਫਿਲਮ ਫੈਸਟੀਵਲ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ। ਇਹ ਫੈਸਟੀਵਲ ਡਾਕੂਮੈਂਟਰੀ, ਸ਼ੌਰਟ ਫਿਕਸ਼ਨ ਅਤੇ ਐਨੀਮੇਸ਼ਨ ਫਿਲਮਾਂ ਦੀ ਕਲਾ ਦੇ ਫੈਸਟੀਵਲ ਦੇ 18ਵੇਂ ਵਰ੍ਹੇ ਦਾ ਪ੍ਰਤੀਕ ਹੈ। ਇਹ ਸਾਲ 1990 ਵਿੱਚ ਸ਼ੁਰੂ ਕੀਤਾ ਗਿਆ ਅਤੇ ਹੁਣ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਰਪ੍ਰਸਤੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਫੈਸਟੀਵਲ ਦੁਨੀਆ ਭਰ ਦੇ ਸਿਨੇਮਾ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੇ ਇੱਕ ਇੰਟਰਨੈਸ਼ਨਲ ਪ੍ਰੋਗਰਾਮ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। 

ਇਸ ਵਰ੍ਹੇ ਦਾ ਫੈਸਟੀਵਲ ਵੀ ਵਿਸ਼ੇਸ਼ ਹੋਵੇਗਾ ਕਿਉਂਕਿ ਇਸ ਵਿੱਚ 38 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ, ਜਿਸ ਵਿੱਚ ਦਿੱਲੀ, ਕੋਲਕਾਤਾ, ਪੁਣੇ ਅਤੇ ਚੇਨੱਈ ਵਿੱਚ 1018 ਐਂਟਰੀਆਂ ਅਤੇ ਕਈ ਮਲਟੀਪਲ ਸਮਾਨਾਂਤਰ ਪ੍ਰਦਰਸ਼ਨ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਵਰ੍ਹੇ 300 ਤੋਂ ਵੱਧ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 18ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ 25 ਤੋਂ ਆਕਰਸ਼ਕ ਮਾਸਟਰਕਲਾਸ ਅਤੇ ਫਿਲਮ ਮੇਕਰਸ ਸੰਤੋਸ਼ ਸਿਵਨ, ਓਡ੍ਰੀਯਸ ਸਟੋਨਿਸ, ਕੇਤਨ ਮੇਹਤਾ, ਸ਼ੌਨਕ ਸੇਨ, ਰਿਚੀ ਮੇਹਤਾ ਅਤੇ ਜੌਰਜਿਸ ਸ਼ਵਿਜ਼ਗੈਬੈਲ ਜਿਹੇ ਦਿੱਗਜਾਂ ਨਾਲ ਪੈਨਲ ਚਰਚਾ ਵੀ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਇਸ ਫੈਸਟੀਵਲ ਵਿੱਚ ਐਨੀਮੇਸ਼ਨ ਕ੍ਰੈਸ਼ ਕੋਰਸ ਅਤੇ ਵੀ.ਐੱਫ.ਐਕਸ. ਵਰਕਸ਼ਾਪ ਸਮੇਤ ਕਈ ਵਰਕਸ਼ਾਪਾਂ ਦਾ ਆਯੋਜਨ ਹੋਵੇਗਾ ਜੋ, ਫਿਲਮ ਨਿਰਮਾਣ ਦੀ ਦੁਨੀਆ ਵਿੱਚ ਕੀਮਤੀ ਸੂਝ-ਬੂਝ ਪ੍ਰਦਾਨ ਕਰੇਗਾ। 

*********

ਪੀਆਈਬੀ ਟੀਮ ਮਿਫ/ਨਿਕਿਤਾ/ਧਨਲਕਸ਼ਮੀ ਪੀ/ਦਿਨੇਸ਼/06



(Release ID: 2025347) Visitor Counter : 31