ਜਲ ਸ਼ਕਤੀ ਮੰਤਰਾਲਾ

ਸ਼੍ਰੀ ਵੀ. ਸੋਮੰਨਾ ਨੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਚਾਰਜ ਸੰਭਾਲਿਆ


ਪਿਛਲੇ 5 ਵਰ੍ਹਿਆਂ ਵਿੱਚ 11 ਕਰੋੜ ਤੋਂ ਵੱਧ ਗ੍ਰਾਮੀਣ ਘਰਾਂ ਨੂੰ ਨਲ ਤੋਂ ਜਲ ਦੀ ਸਪਲਾਈ ਨਾਲ ਜੋੜਿਆ ਗਿਆ; ਭਾਰਤ ਦੇ 93 ਪ੍ਰਤੀਸ਼ਤ ਤੋਂ ਵੱਧ ਪਿੰਡਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕੀਤਾ ਗਿਆ: ਸ਼੍ਰੀ ਵੀ. ਸੋਮੰਨਾ

ਇਸ ਉਪਲਬਧੀ ਦੇ ਅਧਾਰ ‘ਤੇ ਅਸੀਂ ਮਾਰਚ 2025 ਤੱਕ ਦੇਸ਼ ਦੇ ਸਾਰੇ ਪਿੰਡਾਂ ਨੂੰ ਓਡੀਐੱਫ ਪਲੱਸ ਮਾਡਲ ਸ਼੍ਰੇਣੀ ਵਿੱਚ ਲਿਆਉਣ ਦਾ ਪ੍ਰਯਾਸ ਕਰਾਂਗੇ: ਸ਼੍ਰੀ ਵੀ. ਸੋਮੰਨਾ

Posted On: 12 JUN 2024 1:08PM by PIB Chandigarh

ਸ਼੍ਰੀ ਵੀ. ਸੋਮੰਨਾ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਚਾਰਜ ਸੰਭਾਲਿਆ। ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਦੇ ਨਾਲ ਉਨ੍ਹਾਂ ‘ਤੇ ਭਰੋਸਾ ਕਰਨ ਲਈ ਪ੍ਰਧਾਨ ਮੰਤਰੀ ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਜ਼ਿਕਰਯੋਗ ਵਿਕਾਸ ਹੋਇਆ ਹੈ। ਉਨ੍ਹਾਂ ਨੇ ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਵਿਕਾਸ ਦੀ ਗਤੀ ਨੂੰ ਜਾਰੀ ਰੱਖਣ ਦੇ ਆਪਣੇ ਦ੍ਰਿੜ ਸੰਕਲਪ ਨੂੰ ਦੁਹਰਾਇਆ।

ਇਸ ਮੌਕੇ ‘ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੋਮੰਨਾ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਦੇ ਤਹਿਤ ਪਿਛਲੇ 5 ਵਰ੍ਹਿਆਂ ਵਿੱਚ 11 ਕਰੋੜ ਤੋਂ ਵੱਧ ਗ੍ਰਾਮੀਣ ਘਰਾਂ ਨੂੰ ਨਲ ਤੋਂ ਪਾਣੀ ਦੀ ਸਪਲਾਈ ਕੀਤੀ ਗਈ ਹੈ ਅਤੇ ਹੁਣ 76 ਪ੍ਰਤੀਸ਼ਤ ਤੋਂ ਵੱਧ ਗ੍ਰਾਮੀਣ ਇਲਾਕਿਆਂ ਵਿੱਚ ਪ੍ਰਤੀਦਿਨ ਪ੍ਰਤੀ ਵਿਅਕਤੀ 55 ਮੀਟਰ ਗੁਣਵੱਤਾ ਭਰਪੂਰ ਪਾਣੀ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਅਧੀਨ, ਭਾਰਤ ਦੇ 93 ਪ੍ਰਤੀਸ਼ਤ ਤੋਂ ਅਧਿਕ ਪਿੰਡਾਂ ਵਿੱਚ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ (ਓਡੀਐੱਫ) ਬਣਾਇਆ ਗਿਆ ਹੈ, ਜਦਕਿ ਲਗਭਗ 33 ਪ੍ਰਤੀਸ਼ਤ ਪਿੰਡਾਂ ਨੇ ਓਡੀਐੱਫ ਪਲੱਸ ਮਾਡਲ ਗ੍ਰਾਮ ਸ਼੍ਰੇਣੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਉਪਲਬਧੀ ਦੇ ਅਧਾਰ ‘ਤੇ ਅਸੀਂ ਮਾਰਚ 2025 ਤੱਕ ਦੇਸ਼ ਦੇ ਸਾਰੇ ਪਿੰਡਾਂ ਨੂੰ ਓਡੀਐੱਫ ਪਲੱਸ ਮਾਡਲ ਸ਼੍ਰੇਣੀ ਵਿੱਚ ਲਿਆਉਣ ਦਾ ਪ੍ਰਯਾਸ ਕਰਾਂਗੇ।

ਸ਼੍ਰੀ ਸੋਮੰਨਾ ਕਰਨਾਟਕ ਦੇ ਤੁਮਕੁਰ ਹਲਕੇ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਰਾਜ ਸਰਕਾਰ ਵਿੱਚ ਕਈ ਮੰਤਰੀ ਅਹੁਦੇ ਸੰਭਾਲ ਚੁੱਕੇ ਹਨ। ਅੱਜ ਸੀ.ਜੀ.ਓ. ਕੈਂਪਸ ਆਫਿਸ ਵਿੱਚ ਉਨ੍ਹਾਂ ਦੇ ਆਉਣ ‘ਤੇ, ਜਲ ਸ਼ਕਤੀ ਮੰਤਰਾਲੇ ਦੀ ਸਕੱਤਰ (ਪੀਣ ਵਾਲਾ ਪਾਣੀ ਅਤੇ ਸਵੱਛਤਾ) ਸੁਸ਼੍ਰੀ ਵਿਨੀ ਮਹਾਜਨ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ।

 

****

ਵੀਐੱਮ



(Release ID: 2025046) Visitor Counter : 12