ਰੱਖਿਆ ਮੰਤਰਾਲਾ

ਸ੍ਰੀ ਸੰਜੇ ਸੇਠ ਨੇ ਰੱਖਿਆ ਰਾਜ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ

Posted On: 11 JUN 2024 3:36PM by PIB Chandigarh

ਸ੍ਰੀ ਸੰਜੇ ਸੇਠ ਨੇ 11 ਜੂਨ, 2024 ਨੂੰ ਰੱਖਿਆ ਮੰਤਰਾਲਾ ਦੇ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ। ਰੱਖਿਆ ਸਕੱਤਰ ਸ੍ਰੀ ਗਿਰੀਧਰ ਅਰਮਾਨੇ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ੍ਰੀ ਸੰਜੇ ਸੇਠ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਊਥ ਬਲਾਕ ਦੇ ਦਫ਼ਤਰ ਪਹੁੰਚੇ। ਇਸ ਮੌਕੇ ਸ੍ਰੀ ਸੰਜੇ ਸੇਠ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ।

ਸ੍ਰੀ ਸੰਜੇ ਸੇਠ ਨੇ ਕਿਹਾ ਕਿ ਉਹ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਦੇ ਮਾਰਗ-ਦਰਸ਼ਨ ਵਿੱਚ ਕੰਮ ਕਰਨ ਲਈ ਉਤਸੁਕ ਹਨ। ਉਹ ਪਹਿਲਾਂ ਸ੍ਰੀ ਰਾਜਨਾਥ ਸਿੰਘ ਨਾਲ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਸ੍ਰੀ ਸੰਜੇ ਸੇਠ ਨੇ ਕਿਹਾ ਕਿ ਉਹ ਰੱਖਿਆ ਮੰਤਰਾਲੇ ਦੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ, ਜਿਨ੍ਹਾਂ ਦਾ ਉਦੇਸ਼ ਰਾਸ਼ਟਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਸੰਜੇ ਸੇਠ ਨੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਨਵੀਂ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।

ਸ੍ਰੀ ਸੰਜੇ ਸੇਠ ਰਾਂਚੀ ਲੋਕ ਸਭਾ ਹਲਕੇ ਤੋਂ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ। ਉਹ 2019 ਵਿੱਚ ਇਸੇ ਹਲਕੇ ਤੋਂ ਚੁਣੇ ਗਏ ਸਨ ਅਤੇ ਸੂਚਨਾ ਤਕਨਾਲੋਜੀ ਬਾਰੇ ਸਥਾਈ ਕਮੇਟੀ ਦੇ ਮੈਂਬਰ ਸਨ। ਸ੍ਰੀ ਸੰਜੇ ਸੇਠ ਹੋਰ ਪਛੜੀਆਂ ਸ਼੍ਰੇਣੀਆਂ ਭਲਾਈ ਕਮੇਟੀ ਦੇ ਮੈਂਬਰ ਵੀ ਸਨ। ਸ੍ਰੀ ਸੰਜੇ ਸੇਠ 2016-2019 ਦੌਰਾਨ ਝਾਰਖੰਡ ਰਾਜ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਸਨ।

************

ਏਬੀਬੀ/ਅਨੰਦ



(Release ID: 2024722) Visitor Counter : 21