ਸਿੱਖਿਆ ਮੰਤਰਾਲਾ
ਡਾ. ਸੁਕਾਂਤਾ ਮਜੂਮਦਾਰ ਨੇ ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
प्रविष्टि तिथि:
11 JUN 2024 4:04PM by PIB Chandigarh
ਸਿੱਖਿਆ ਮੰਤਰਾਲੇ ਵਿੱਚ ਨਵ-ਨਿਯੁਕਤ ਰਾਜ ਮੰਤਰੀ ਡਾ. ਸੁਕਾਂਤਾ ਮਜੂਮਦਾਰ ਨੇ ਅੱਜ ਸ਼ਾਸਤਰੀ ਭਵਨ, ਨਵੀਂ ਦਿੱਲੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਸਿੱਖਿਆ ਮੰਤਰਾਲੇ ਵਿਖੇ ਪਹੁੰਚਣ 'ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਡਾ. ਮਜੂਮਦਾਰ ਦਾ ਸਵਾਗਤ ਕੀਤਾ ਗਿਆ।


ਡਾ. ਮਜੂਮਦਾਰ ਨੇ ਮੀਡੀਆ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਡਾ. ਮਜੂਮਦਾਰ ਨੇ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਧਰਮਿੰਦਰ ਪ੍ਰਧਾਨ ਦਾ ਵਿਸ਼ਾਲ ਤਜਰਬਾ ਉਨ੍ਹਾਂ ਨੂੰ ਮੰਤਰਾਲੇ ਵਿੱਚ ਕੰਮ ਕਰਨ ਅਤੇ ਸਿੱਖਿਆ ਖੇਤਰ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ।
ਡਾ. ਸੁਕਾਂਤਾ ਮਜੂਮਦਾਰ 17ਵੀਂ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਹ ਸਤੰਬਰ, 2021 ਤੋਂ ਭਾਜਪਾ ਦੀ ਬੰਗਾਲ ਇਕਾਈ ਦੇ ਸੂਬਾ ਪ੍ਰਧਾਨ ਹਨ। ਉਹ ਬਲੂਰਘਾਟ (ਪੱਛਮੀ ਬੰਗਾਲ) ਹਲਕੇ ਦੀ ਨੁਮਾਇੰਦਗੀ ਕਰਦੇ ਹਨ । ਉਨ੍ਹਾਂ ਉੱਤਰੀ ਬੰਗਾਲ ਦੀ ਯੂਨੀਵਰਸਿਟੀ ਤੋਂ ਬੋਟਨੀ ਵਿੱਚ ਐੱਮਐੱਸਸੀ, ਬੀਐੱਡ ਅਤੇ ਪੀਐੱਚਡੀ ਕੀਤੀ ਹੈ। ਉਹ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਗੌਰ ਬੰਗਾ ਯੂਨੀਵਰਸਿਟੀ ਵਿੱਚ ਬਨਸਪਤੀ ਵਿਗਿਆਨ ਦੇ ਪ੍ਰੋਫ਼ੈਸਰ ਹਨ। ਉਹ 2019 ਤੋਂ ਸੂਚਨਾ ਤਕਨਾਲੋਜੀ ਦੀ ਸਥਾਈ ਕਮੇਟੀ ਅਤੇ ਪਟੀਸ਼ਨਾਂ 'ਤੇ ਕਮੇਟੀ ਦੇ ਮੈਂਬਰ ਸਨ।
************
ਐੱਸਐੱਸ/ਏਕੇ
(रिलीज़ आईडी: 2024720)
आगंतुक पटल : 80