ਟੈਕਸਟਾਈਲ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਟੈਕਸਟਾਈਲ ਮੰਤਰਾਲੇ ਦਾ ਚਾਰਜ ਸੰਭਾਲਿਆ


ਗਲੋਬਲ ਐਕਸਪੋਰਟਸ ਵਿੱਚ ਟੈਕਸਟਾਈਲ ਉਦਯੋਗ ਦੀ ਸਾਂਝੇਦਾਰੀ ਮਹੱਤਵਪੂਰਨ:ਸ਼੍ਰੀ ਸਿੰਘ

ਟੈਕਸਟਾਈਲ ਉਦਯੋਗ ਵਿੱਚ ਰੋਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ : ਸ਼੍ਰੀ ਸਿੰਘ

Posted On: 11 JUN 2024 2:03PM by PIB Chandigarh


ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਇੱਥੇ ਅਧਿਕਾਰਿਕ ਤੌਰ ‘ਤੇ ਟੈਕਸਟਾਈਲ ਮੰਤਰਾਲੇ ਦਾ ਚਾਰਜ ਸੰਭਾਲ ਲਿਆ। ਸਾਬਕਾ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸ਼੍ਰੀ ਸਿੰਘ ਨੂੰ ਚਾਰਜ ਸੌਂਪਿਆ। ਇਸ ਮੌਕੇ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗੇਰਿਟਾ ਮੌਜੂਦ ਸਨ।

ਸ਼੍ਰੀ ਸਿੰਘ ਦੇ ਚਾਰਜ ਸੰਭਾਲਣ ਮੌਕੇ ਟੈਕਸਟਾਈਲ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਚਾਰਜ ਲੈਣ ਸਮੇਂ ਕਿਹਾ, “ਟੈਕਸਟਾਈਲ ਸੈਕਟਰ ਵਿੱਚ ਰੋਜ਼ਗਾਰ ਦੇ ਬਹੁਤ ਮੌਕੇ ਹਨ। ਗਲੋਬਲ ਐਕਸਪੋਰਟਸ ਦੇ ਮਾਮਲੇ ਵਿੱਚ ਵੀ ਟੈਕਸਟਾਈਲ ਉਦਯੋਗ ਦੀ ਵੱਡੀ ਸਾਂਝੇਦਾਰੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਟੈਕਸਟਾਈਲ ਉਦਯੋਗ ਵੀ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਉਦਯੋਗ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਪ੍ਰਯਾਸ ਕੀਤੇ ਜਾਣਗੇ।

 

************

ਏਡੀ/ਐੱਨਐੱਸ



(Release ID: 2024639) Visitor Counter : 18