ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਰੇਲ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਨੇ ਚਾਰਜ ਸੰਭਾਲਿਆ


ਸ਼੍ਰੀ ਵੀ. ਸੋਮੰਨਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਰੇਲਵੇ ਦੀ ਗਤੀ ਬਣਾਏ ਰੱਖਣ ਦੀ ਪ੍ਰਤੀਬੱਧਤਾ ਵਿਅਕਤ ਕੀਤੀ

Posted On: 11 JUN 2024 4:28PM by PIB Chandigarh

ਕੇਂਦਰੀ ਰੇਲ ਅਤੇ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਨੇ ਅੱਜ ਰੇਲ ਭਵਨ ਵਿੱਚ ਚਾਰਜ ਸੰਭਾਲਿਆ। ਰੇਲਵੇ ਬੋਰਡ ਦੀ ਚੇਅਰਮੈਨ ਅਤੇ ਸੀਈਓ ਸ਼੍ਰੀਮਤੀ ਜਯਾ ਵਰਮਾ ਸਿਨ੍ਹਾ ਅਤੇ ਸੀਨੀਅਰ ਰੇਲਵੇ ਅਧਿਕਾਰੀਆਂ ਨੇ ਰੇਲ ਭਵਨ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਵੀ. ਸੋਮੰਨਾ ਨੇ ਕਿਹਾ,“ਮੈਨੂੰ ਮੰਤਰੀ ਪਦ ਦੀ ਜ਼ਿੰਮੇਵਾਰੀ ਸੌਂਪਣ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਆਪਣੀ ਪਾਰਟੀ ਦਾ 

ਧੰਨਵਾਦੀ ਹਾਂ। ਪਿਛਲੇ 10 ਸਾਲਾਂ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਰੇਲਵੇ ਨੇ ਜ਼ਿਕਰਯੋਗ ਵਿਕਾਸ ਕੀਤਾ ਹੈ।”

ਸ਼੍ਰੀ ਵੀ. ਸੋਮੰਨਾ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਮੋਦੀ 3.0 ਵਿੱਚ ਅੱਗੇ ਵਧਾਂਗੇ, ਅਸੀਂ ਰੇਲਵੇ ਦੀ ਵਿਕਾਸ ਗਤੀ ਨੂੰ ਬਣਾਏ ਰੱਖਣਗੇ। ਉਨ੍ਹਾਂ ਨੇ ਕਿਹਾ, “ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਕੰਮ ਕਰਨ ਅਤੇ ਰੇਲਵੇ ਅਤੇ ਵਿਕਸਿਤ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਵਿੱਚ ਮੈਨੂੰ ਪ੍ਰਸੰਨਤਾ ਹੋ ਰਹੀ ਹੈ। ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਾਂਗੇ ਅਤੇ ਇਸ ਦੇ ਲਈ ਅਸੀਂ ਚੌਬੀ ਘੰਟੇ ਕੰਮ ਕਰਾਂਗੇ।”

ਕਰਨਾਟਕ ਦੇ ਤੁਮਕੁਰ ਚੋਣ ਖੇਤਰ ਤੋਂ ਲੋਕ ਸਭਾ ਸਾਂਸਦ ਇਸ ਤੋਂ ਪਹਿਲਾਂ ਰਾਜ ਵਿੱਚ ਮੰਤਰੀ ਦਾ ਚਾਰਜ ਸੰਭਾਲ ਚੁੱਕੇ ਹਨ।

 

****

ਵਾਈਬੀ/ਵੀਐੱਮ/ਐੱਸਕੇ


(Release ID: 2024457) Visitor Counter : 74