ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਚਾਰਜ ਸੰਭਾਲਿਆ


“ਪੀਐੱਮਓ ਨੂੰ ਸੇਵਾ ਦਾ ਸੰਸਥਾਨ ਅਤੇ ਜਨਤਾ ਦਾ ਪੀਐੱਮਓ ਬਣਨਾ ਚਾਹੀਦਾ ਹੈ”

“ਪੂਰੇ ਦੇਸ਼ ਨੂੰ ਇਸ ਟੀਮ ‘ਤੇ ਭਰੋਸਾ ਹੈ”

“ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ 2047 ਦੇ ਇਰਾਦੇ ਨਾਲ ‘ਰਾਸ਼ਟਰ ਪ੍ਰਥਮ‘ ਦੇ ਲਕਸ਼ ਨੂੰ ਪ੍ਰਾਪਤ ਕਰਾਂਗੇ”

“ਅਸੀਂ ਦੇਸ਼ ਨੂੰ ਉਨ੍ਹਾਂ ਉੱਚਾਈਆਂ ‘ਤੇ ਲਿਜਾਣਾ ਹੈ, ਜਿਸ ਨੂੰ ਕਿਸੇ ਹੋਰ ਦੇਸ਼ ਨੇ ਕਦੇ ਵੀ ਹਾਸਲ ਨਹੀਂ ਕੀਤਾ”

“ਇਨ੍ਹਾਂ ਚੋਣਾਂ ਨੇ ਸਰਕਾਰੀ ਕਰਮਚਾਰੀਆਂ ਦੇ ਪ੍ਰਯਾਸਾਂ ‘ਤੇ ਮੋਹਰ ਲਗਾਈ”

Posted On: 10 JUN 2024 5:33PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦਫਤਰ ਦਾ ਚਾਰਜ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸ਼ੁਰੂ ਤੋਂ ਹੀ ਪੀਐੱਮਓ ਨੇ ਸੇਵਾ ਦਾ ਸੰਸਥਾਨ ਅਤੇ ਜਨਤਾ ਦਾ ਪੀਐੱਮਓ ਬਨਾਉਣ ਦਾ ਪ੍ਰਯਾਸ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਪੀਐੱਮਓ ਨੂੰ ਇੱਕ ਉਤਪ੍ਰੇਰਕ ਏਜੰਟ (catalytic agent) ਦੇ ਰੂਪ ਵਿੱਚ ਵਿਕਸਿਤ ਕਰਨ ਦਾ ਪ੍ਰਯਾਸ ਕੀਤਾ ਹੈਜੋ ਨਵੀਂ ਊਰਜਾ ਅਤੇ ਪ੍ਰੇਰਣਾ ਦਾ ਸਰੋਤ ਬਣੇ।

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਮਤਲਬ ਹੈ ਸ਼ਕਤੀਸਮਰਪਣ ਅਤੇ ਸੰਕਲਪ ਦੀ ਨਵੀਂ ਊਰਜਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪੀਐੱਮਓ ਸਮਰਪਣ ਦੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਇਸ ਗੱਲ ਤੇ ਪ੍ਰਕਾਸ਼ ਪਾਇਆ ਕਿ ਇਕੱਲੇ ਮੋਦੀ ਹੀ ਸਰਕਾਰ ਨਹੀਂ ਚਲਾਉਂਦੇਸਗੋਂ ਹਜ਼ਾਰਾਂ ਲੋਕ ਇਕੱਠੇ ਮਿਲ ਕੇ ਜ਼ਿੰਮੇਵਾਰੀ ਉਠਾਉਂਦੇ ਹਨ ਅਤੇ ਨਤੀਜੇ ਵਜੋਂਨਾਗਰਿਕ ਹੀ ਇਸ ਦੀਆਂ ਸਮਰੱਥਾਵਾਂ ਦੀ ਸੁੰਦਰਤਾ ਦੇ ਗਵਾਹ ਬਣਦੇ ਹਨ। 

 ਸ਼੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਲੋਕਾਂ ਕੋਲ ਸਮੇਂ ਦੀ ਕੋਈ ਕਮੀ ਨਹੀਂ ਹੈਸੋਚਣ ਦੀ ਕੋਈ ਸੀਮਾ ਨਹੀਂ ਹੈ ਅਤੇ ਨਾ ਹੀ ਕੋਸ਼ਿਸ਼ ਕਰਨ ਲਈ ਕੋਈ ਨਿਰਧਾਰਿਤ ਮਾਪਦੰਡ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਇਸ ਟੀਮ ਤੇ ਭਰੋਸਾ ਹੈ। 

 ਪ੍ਰਧਾਨ ਮੰਤਰੀ ਨੇ ਇਸ ਅਵਸਰ ਤੇ ਆਪਣੀ ਟੀਮ ਦਾ ਹਿੱਸਾ ਰਹੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ ਜੋ ਅਗਲੇ ਸਾਲਾਂ ਲਈ ਵਿਕਸ਼ਿਤ ਭਾਰਤ ਦੀ ਯਾਤਰਾ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਭ ਮਿਲ ਕੇ ਵਿਕਸਿਤ ਭਾਰਤ 2047 ਦੇ ਇਰਾਦੇ ਨਾਲ ਰਾਸ਼ਟਰ ਪ੍ਰਥਮ’ ਦੇ ਲਕਸ਼ ਨੂੰ ਪ੍ਰਾਪਤ ਕਰਾਂਗੇ।” ਉਨ੍ਹਾਂ ਇਹ ਵੀ ਦੁਹਰਾਇਆ ਕਿ ਉਨ੍ਹਾਂ ਦਾ ਹਰ ਪਲ ਰਾਸ਼ਟਰ ਦਾ ਹੈ। 

 ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇੱਛਾ ਅਤੇ ਸਥਿਰਤਾ ਦਾ ਸੁਮੇਲ ਦ੍ਰਿੜ ਸੰਕਲਪ ਬਣਾਉਂਦਾ ਹੈਜਦਕਿ ਦ੍ਰਿੜਤਾ ਨਾਲ ਸਖ਼ਤ ਮਿਹਨਤ ਸਦਕਾ ਸਫਲਤਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਦੀ ਇੱਛਾ ਸਥਿਰ ਹੈਤਾਂ ਉਹ ਇੱਕ ਸੰਕਲਪ ਦਾ ਰੂਪ ਧਾਰ ਲੈਂਦੀ ਹੈ ਜਦਕਿ ਨਿਰੰਤਰ ਬਦਲਦੀ ਇੱਛਾ ਕੇਵਲ ਇੱਕ ਲਹਿਰ ਹੈ।

 ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਨਵੀਆਂ ਉੱਚਾਈਆਂ ਤੇ ਲਿਜਾਣ ਦੀ ਇੱਛਾ ਵਿਅਕਤ ਕੀਤੀ ਅਤੇ ਆਪਣੀ ਟੀਮ ਨੂੰ ਭਵਿੱਖ ਵਿੱਚ ਪਿਛਲੇ 10 ਸਾਲਾਂ ਦੇ ਕੰਮ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਗਲੋਬਲ ਬੈਂਚਮਾਰਕ ਤੋਂ ਅੱਗੇ ਨਿਕਲ ਜਾਣ ਲਈ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਾਨੂੰ ਦੇਸ਼ ਨੂੰ ਉਨ੍ਹਾਂ ਉੱਚਾਈਆਂ ਤੇ ਲਿਜਾਉਣਾ ਚਾਹੀਦਾ ਹੈਜਿਸ ਨੂੰ ਕਿਸੇ ਹੋਰ ਦੇਸ਼ ਨੇ ਕਦੇ ਹਾਸਲ ਨਹੀਂ ਕੀਤਾ ਹੈ।

 ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਫਲਤਾ ਲਈ ਵਿਚਾਰਾਂ ਦੀ ਸਪੱਸ਼ਟਤਾਦ੍ਰਿੜ੍ਹ ਵਿਸ਼ਵਾਸ ਅਤੇ ਕੰਮ ਕਰਨ ਦੀ ਲਾਲਸਾ ਜ਼ਰੂਰੀ ਹਨ। ਉਨ੍ਹਾਂ ਕਿਹਾ,  “ਜੇਕਰ ਸਾਡੇ ਕੋਲ ਇਹ ਤਿੰਨ ਚੀਜ਼ਾਂ ਹਨਤਾਂ ਮੈਨੂੰ ਨਹੀਂ ਲਗਦਾ ਕਿ ਸਫਲਤਾ ਨਹੀਂ ਮਿਲੇਗੀ।

 ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਕਰਮਚਾਰੀਆਂ ਨੂੰ ਕ੍ਰੈਡਿਟ ਦਿੱਤਾ ਜਿਨ੍ਹਾਂ ਨੇ ਖੁਦ ਨੂੰ ਇੱਕ ਵਿਜ਼ਨ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਸਰਕਾਰ ਦੀਆਂ ਉਪਲਬਧੀਆਂ ਵਿੱਚ ਵੱਡੀ ਹਿੱਸੇਦਾਰੀ ਦੇ ਹੱਕਦਾਰ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਨ੍ਹਾਂ ਚੋਣਾਂ ਨੇ ਸਰਕਾਰੀ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਤੇ ਮੋਹਰ ਲਗਾਈ ਹੈ। ” ਉਨ੍ਹਾਂ ਨੇ ਆਪਣੀ ਟੀਮ ਨੂੰ ਨਵੇਂ ਵਿਚਾਰ ਵਿਕਸਿਤ ਕਰਨ ਅਤੇ ਕੰਮ ਦੇ ਪੈਮਾਣੇ ਨੂੰ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਸੰਬੋਧਨ ਦਾ ਸਮਾਪਨ ਆਪਣੇ ਊਰਜਾਵਾਨ ਬਣੇ ਰਹਿਣ ਦੀ ਵਜ੍ਹਾ ਤੇ ਪ੍ਰਕਾਸ਼ ਪਾਉਂਦੇ ਹੋਏ ਕੀਤਾ ਅਤੇ ਕਿਹਾ ਕਿ ਇੱਕ ਸਫਲ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਜੀਵਿਤ ਰੱਖਦਾ ਹੈ।

 

 

******

ਡੀਐੱਸ/ਟੀਐੱਸ


(Release ID: 2023924) Visitor Counter : 86