ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਸਕੱਤਰ ਅਤੇ ਆਯੁਸ਼ ਸਕੱਤਰ ਨੇ ਅੰਤਰਰਾਸ਼ਟਰੀ ਯੋਗਾ ਦਿਵਸ 2024 ਦੀ ਆਊਟਰੀਚ ਗਤੀਵਿਧੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਅੰਤਰਰਾਸ਼ਟਰੀ ਯੋਗਾ ਦਿਵਸ ਮੀਡੀਆ ਸਨਮਾਨ (Antarashtriya Yoga Diwas Media Samman) ਪੁਰਸਕਾਰ ਪ੍ਰਦਾਨ ਕੀਤੇ ਜਾਣਗੇ
Posted On:
07 JUN 2024 5:10PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਆਯੁਸ਼ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗਾ ਦਿਵਸ 2024 ਦੇ ਆਯੋਜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਅੱਜ ਇੱਥੇ 21 ਜੂਨ ਨੂੰ ਹਰ ਸਾਲ ਮਨਾਏ ਜਾਣ ਵਾਲੇ ਆਗਾਮੀ ਅੰਤਰਰਾਸ਼ਟਰੀ ਯੋਗਾ ਦਿਵਸ 2024 ਲਈ ਮੀਡੀਆ ਅਤੇ ਆਊਟਰੀਚ ਗਤੀਵਿਧੀਆਂ ਦੀ ਸਮੀਖਿਆ ਕੀਤੀ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮੀਡੀਆ ਇਕਾਈਆਂ ਯੋਗ ਅਭਿਆਸ ਦੇ ਲਾਭਾਂ ਬਾਰੇ ਜਾਗਰੂਕਤਾ ਦੇ ਨਾਲ-ਨਾਲ ਕਾਮਨ ਯੋਗਾ ਪ੍ਰੋਟੋਕੋਲ (ਸੀਵਾਈਪੀ) ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਅਧਾਰਿਤ ਗਤੀਵਿਧੀਆਂ ਦਾ ਆਯੋਜਨ ਕਰਨ ਦੀ ਤਿਆਰੀ ਕਰ ਰਹੀਆਂ ਹਨ। ਪ੍ਰੈੱਸ ਇਨਫੋਰਮੇਸ਼ਨ ਬਿਊਰੋ, ਪ੍ਰਸਾਰ ਭਾਰਤੀ, ਨਿਊ ਮੀਡੀਆ ਵਿੰਗ ਅਤੇ ਹੋਰਾਂ ਸਮੇਤ ਵੱਖ-ਵੱਖ ਇਕਾਈਆਂ ਦੁਆਰਾ ਪ੍ਰਮੁੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ।
ਲੋਕ ਸੇਵਾ ਪ੍ਰਸਾਰਕ, ਪ੍ਰਸਾਰ ਭਾਰਤੀ ਦੂਰਦਰਸ਼ਨ (ਡੀਡੀ)/ਆਲ ਇੰਡੀਆ ਰੇਡੀਓ (ਏਆਈਆਰ) ਨੈੱਟਵਰਕ ਰਾਹੀਂ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਸਾਰਣ ਕਰੇਗਾ। ਦੂਰਦਰਸ਼ਨ ਵਿਸ਼ੇਸ਼ ਲਾਈਵ ਮੋਰਨਿੰਗ ਸ਼ੋਅ ਦੇ ਨਾਲ-ਨਾਲ ਯੋਗਾ ਮਾਹਿਰਾਂ ਦੇ ਨਾਲ ਪ੍ਰੋਗਰਾਮ/ਇੰਟਰਵਿਊ ਵੀ ਪ੍ਰਸਾਰਿਤ ਕਰੇਗਾ।
ਆਕਾਸ਼ਵਾਣੀ ਆਯੁਸ਼ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਗਠਨ ‘ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗਾ’ ਦੇ ਸਹਿਯੋਗ ਨਾਲ ਯੋਗਾ ਨੂੰ ਜੀਵਨ ਸ਼ੈਲੀ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਅਤੇ ਲੋਕਾਂ ਦੀ ਸਮੁੱਚੀ ਸਿਹਤ ਲਈ ਪ੍ਰੋਗਰਾਮ ਪ੍ਰਸਾਰਿਤ ਕਰੇਗਾ। ਆਯੁਸ਼ ਮੰਤਰਾਲੇ ਨੇ ਇੱਕ ‘ਯੋਗਾ ਗੀਤ’ ਤਿਆਰ ਕੀਤਾ ਹੈ, ਜਿਸ ਨੂੰ ਸਾਰੇ ਮੀਡੀਆ ਪਲੈਟਫਾਰਮਾਂ ‘ਤੇ ਸਾਂਝਾ ਕੀਤਾ ਜਾਵੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅੰਤਰਰਾਸ਼ਟਰੀ ਯੋਗਾ ਦਿਵਸ ਮੀਡੀਆ ਸਮਮਾਨ (ਏਵਾਈਡੀਐੱਮਐੱਸ) ਦੇ ਨਾਲ ਨਿੱਜੀ ਮੀਡੀਆ ਸੰਗਠਨਾਂ ਨੂੰ ਪ੍ਰੋਤਸਾਹਿਤ ਕਰਨ ਦੀ ਪਹਿਲ ਜਾਰੀ ਰੱਖੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੋਗਾ ਦਾ ਸੰਦੇਸ਼ ਪ੍ਰਸਾਰਿਤ ਕਰਨ ਦੇ ਮੱਦੇਨਜ਼ਰ ਪ੍ਰਿੰਟ, ਟੀਵੀ ਅਤੇ ਰੇਡੀਓ ਦੇ ਮੀਡੀਆ ਹਾਊਸਾਂ/ਕੰਪਨੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਨੌਂ ਜੂਨ, 2023 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੀਡੀਆ ਸਨਮਾਨ (ਏਵਾਈਡੀਐੱਮਐੱਸ) ਦੀ ਸਥਾਪਨਾ ਕੀਤੀ ਸੀ।
ਐਵਾਰਡ ਸ਼੍ਰੇਣੀਆਂ ਵਿੱਆਚ ‘ਅਖ਼ਬਾਰ ਵਿੱਚ ਯੋਗਾ ‘ਤੇ ਸਰਬਸ਼੍ਰੇਸ਼ਠ ਮੀਡੀਆ ਕਵਰੇਜ’, ਇਲੈਕਟ੍ਰੌਨਿਕ ਮੀਡੀਆ (ਟੀਵੀ) ਵਿੱਚ ਯੋਗਾ ‘ਤੇ ਸਰਬਸ਼੍ਰੇਸ਼ਠ ਮੀਡੀਆ ਕਵਰੇਜ’ ਅਤੇ ‘ਇਲੈਕਟ੍ਰੌਨਿਕ ਮੀਡੀਆ (ਰੇਡੀਓ) ਵਿੱਚ ਯੋਗਾ ‘ਤੇ ਸਰਬਸ਼੍ਰੇਸ਼ਠ ਮੀਡੀਆ ਕਵਰੇਜ’ ਸ਼ਾਮਲ ਹਨ। ਇਸ ਸਾਲ ਦੇ ਐਵਾਰਡ, ਪਿਛਲੇ ਸਾਲ ਦੇ ਐਵਾਰਡਾਂ ਦੀ ਨਾਲ, ਸਮਾਰੋਹ ਦੇ ਪੂਰਾ ਹੋਣ ਦੇ ਬਾਅਦ ਪ੍ਰਦਾਨ ਕੀਤੇ ਜਾਣਗੇ।
ਨਿਊ ਮੀਡੀਆ ਵਿੰਗ (ਐੱਨਐੱਮਡਬਲਿਊ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ‘ਪਰਿਵਾਰ ਦੇ ਨਾਲ ਯੋਗਾ’ ਪ੍ਰਤੀਯੋਗਿਤਾ ਜਿਹੀਆਂ ਗਤੀਵਿਧੀਆਂ ਆਯੋਜਿਤ ਕਰੇਗਾ, ਜੋ ਪਰਿਵਾਰਾਂ ਨੂੰ ਇਕੱਠੇ ਯੋਗਾ ਕਰਨ ਅਤੇ ਯੋਗਾ ਗੀਤ ਦਾ ਉਪਯੋਗ ਕਰ ਕੇ ਰੀਲ ਅਪਲੋਡ ਕਰਨ ਦੀ ਅਪੀਲ ਦੇ ਰੂਪ ਵਿੱਚ ਹੋਵੇਗੀ। ‘ਯੋਗਾ ਕੁਇਜ਼- ਗੈੱਸ ਦ ਆਸਨ’ ਦਾ ਵੀ ਆਯੋਜਨ ਕੀਤਾ ਜਾਵੇਗਾ। ਆਈਡੀਵਾਈ 2024 ਪੋਡਕਾਸਟ ਜਾਰੀ ਕੀਤਾ ਜਾਵੇਗਾ।
ਇਸ ਦੇ ਇਲਾਵਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਵਿਭਿੰਨ ਮੀਡੀਆ ਇਕਾਈਆਂ ਅਤੇ ਸੰਗਠਨ ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਪਹਿਲੇ ਯੋਗਾ ‘ਤੇ ਸੈਸ਼ਨ/ਵਰਕਸ਼ੌਪਸ ਆਯੋਜਿਤ ਕਰਨਗੇ। ਕਰਮਚਾਰੀਆਂ ਦੇ ਵਿੱਚ ਯੋਗਾ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਇਸ ਸਾਲ ਯੋਗਾ ਕੈਂਪਸ, ਸੈਮੀਨਾਰ ਆਦਿ ਵੀ ਆਯੋਜਿਤ ਕੀਤੇ ਜਾਣਗੇ।
21 ਜੂਨ ਨੂੰ “ਅੰਤਰਰਾਸ਼ਟਰੀ ਯੋਗਾ ਦਿਵਸ” ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਦੇ ਬਾਅਦ ਅੰਤਰਰਾਟਰੀ ਯੋਗਾ ਦਿਵਸ ਦੇ ਉਤਸਵ ਦਾ ਦਾਇਰਾ ਅਤੇ ਪੱਧਰ ਹਰ ਸਾਲ ਵਧਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਯੋਗਾ ਨੂੰ ਦੁਨੀਆ ਭਰ ਵਿੱਚ ਲੈ ਜਾਣ ਦੇ ਸਰਕਾਰ ਦੇ ਪ੍ਰਯਾਸਾਂ ਵਿੱਚ ਮੋਹਰੀ ਰਹੇ ਹਨ। 2023 ਦੇ 9ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨੇ 2023 ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਉਤਸਵ ਦੀ ਅਗਵਾਈ ਕੀਤੀ ਸੀ, ਜਿਸ ਵਿੱਚ 135 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਯੋਗਾ ਉਤਸਵ ਵਿੱਚ 135 ਦੇਸ਼ਾਂ ਦੀ ਭਾਗੀਦਾਰੀ ਦੇ ਨਾਲ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ ਸੀ। ਇਸ ਪ੍ਰੋਗਰਾਮ ਨੂੰ ਨਵੀਆਂ ਪਹਿਲਾਂ ਦੇ ਨਾਲ ਵੱਡੇ ਪੈਮਾਨੇ ‘ਤੇ ਵੀ ਮਨਾਇਆ ਗਿਆ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਮੁੱਖ ਰਾਸ਼ਟਰੀ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੀ ਮੌਜੂਦਗੀ ਵਿੱਚ 15,000 ਤੋਂ ਅਧਿਕ ਉਤਸ਼ਾਹੀ ਪ੍ਰਤੀਭਾਗੀਆਂ ਨੇ ਕਾਮਨ ਯੋਗਾ ਪ੍ਰੋਟੋਕੋਲ (ਸੀਵਾਈਪੀ) ਦਾ ਪ੍ਰਦਰਸ਼ਨ ਕੀਤਾ।
ਇਸ ਦੇ ਇਲਾਵਾ, ‘ਓਸ਼ਨ ਰਿੰਗ ਆਵ੍ ਯੋਗਾ’ ਵਿੱਚ 34 ਦੇਸ਼ਾਂ ਦੇ 19 ਜਹਾਜ਼ਾਂ ਦੇ ਜਲ ਸੈਨਾ ਦੇ ਜਵਾਨਾਂ ਨੇ ਰੱਖਿਆ, ਵਿਦੇਸ਼ ਮੰਤਰਾਲੇ, ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਿਆਂ ਦੇ ਸਹਿਯੋਗ ਨਾਲ ਯੋਗਾ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਆਰਕਟਿਕ ਤੋਂ ਲੈ ਕੇ ਅੰਟਾਰਕਟਿਕਾ ਤੱਕ ਯੋਗਾ ਪ੍ਰਦਰਸ਼ਨ ਆਯੋਜਿਤ ਕੀਤੇ ਗਏ, ਜਿਸ ਵਿੱਚ ਭਾਰਤ ਦੇ ਖੋਜ ਕੇਂਦਰ ਹਿਮਾਦਰੀ ਅਤੇ ਭਾਰਤੀ ਸ਼ਾਮਲ ਸਨ। ਭਾਰਤੀ ਹਥਿਆਰਬੰਦ ਬਲਾਂ ਨੇ ‘ਯੋਗਾ ਭਾਰਤਮਾਲਾ’ ਬਣਾਇਆ ਅਤੇ ਤੱਟਵਰਤੀ ਪ੍ਰਦਰਸ਼ਨੀ ਨੂੰ ‘ਯੋਗਾ ਸਾਗਰਮਾਲਾ’ ਨਾਂ ਦਿੱਤਾ ਗਿਆ।
ਜ਼ਮੀਨੀ ਪੱਧਰ ‘ਤੇ, ‘ਹਰ ਆਂਗਣ ਯੋਗਾ’ ਪਹਿਲ ਨੇ ਗ੍ਰਾਮੀਣ ਭਾਈਚਾਰਿਆਂ ਨੂੰ ਜੋੜਿਆ, ਪੰਚਾਇਤਾਂ, ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਯੋਗਾ ਸੈਸ਼ਨ ਆਯੋਜਿਤ ਕੀਤੇ, ਜਿਸ ਵਿੱਚ ਲਗਭਗ 200,000 ਸਥਾਨਾਂ ਨੂੰ ਸ਼ਾਮਲ ਕੀਤਾ ਗਿਆ। ਅੰਤਰਰਾਸ਼ਟਰੀ ਯੋਗਾ ਦਿਵਸ 2023 ਵਿੱਚ ਅਨੁਮਾਨਿਤ ਭਾਗੀਦਾਰੀ 23.4 ਕਰੋੜ ਸੀ।
*******
ਐੱਮਵੀ/ਐੱਸਬੀ/ਡੀਪੀ
(Release ID: 2023765)
Visitor Counter : 53